31.7 C
Delhi
Tuesday, April 16, 2024
spot_img
spot_img

ਪੰਜਾਬ ਦੇ ਲੋਕ 26 ਥਾਂਵਾਂ ’ਤੇ ਲਾਈਟ ਐਂਡ ਸਾਊਂਡ ਸ਼ੋਅ ਅਤੇ ਡਿਜੀਟਲ ਮਿਊਜ਼ੀਅਮ ਦਾ ਆਨੰਦ ਮਾਨਣਗੇ 7 ਅਕਤੂਬਰ ਤੋਂ

ਚੰਡੀਗੜ, 6 ਅਕਤੂਬਰ, 2019:
ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ, ਚੰਡੀਗੜ ਸਮੇਤ ਪੰਜਾਬ ਦੇ ਸਮੂਹ ਜ਼ਿਲਿਆਂ ਵਿੱਚ 26 ਥਾਵਾਂ ’ਤੇ ਕਰਵਾਏ ਜਾਣਗੇ ਅਤੇ ਸੂਬੇ ਦੇ ਲੋਕਾਂ ਨੂੰ ਰੂਹਾਨੀ ਰੰਗ ਵਿੱਚ ਰੰਗਣ ਲਈ ਲਗਾਤਾਰ 4 ਮਹੀਨੇ ਆਧੁਨਿਕ ਤਕਨੀਕਾਂ ਨਾਲ ਲਬਰੇਜ਼ ਇਹ ਸਮਾਗਮ ਅਧਿਆਤਮਕਤਾ ਦੀ ਛਹਿਬਰ ਲਾਉਣਗੇ। ਡਿਜੀਟਲ ਅਜਾਇਬਘਰ ਵਿੱਚ ਗੁਰੂ ਸਾਹਿਬ ਦੇ ਜੀਵਨ ਬਿਰਤਾਂਤ ਨੂੰ ਮਲਟੀ-ਮੀਡੀਆ ਤਕਨੀਕਾਂ ਰਾਹੀਂ ਰੂਪਮਾਨ ਕੀਤਾ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸੂਬਾ ਭਰ ਵਿੱਚ ਚੱਲਣ ਵਾਲੇ ਲਾਈਟ ਐਂਡ ਸਾਊਂਡ ਸ਼ੋਅ ਅਤੇ ਡਿਜੀਟਲ ਮਿਊਜ਼ੀਅਮ ਦੀ ਸ਼ੁਰੂਆਤ 7 ਅਕਤੂਬਰ ਤੋਂ ਹੋ ਰਹੀ ਹੈ । ਮੋਹਾਲੀ ਦੇ ਸੈਕਟਰ-78 ਸਥਿਤ ਖੇਡ ਸਟੇਡੀਅਮ ਵਿਖੇ 7 ਤੋਂ 9 ਅਕਤੂਬਰ ਤੱਕ ਡਿਜੀਟਲ ਅਜਾਇਬਘਰ ਸਥਾਪਤ ਕੀਤਾ ਜਾਵੇਗਾ, ਜੋ ਲੋਕਾਂ ਦੇ ਵੇਖਣ ਲਈ ਸਵੇਰੇ 6:30 ਤੋਂ ਸ਼ਾਮ 6:00 ਵਜੇ ਤੱਕ ਖੁੱਲਾ ਰਹੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਸ. ਗੁਰਕਿਰਤ ਕਿ੍ਰਪਾਲ ਸਿੰਘ ਵਲੋਂ ਇਸ ਸ਼ੋਅ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।

ਬੁਲਾਰੇ ਨੇ ਦੱਸਿਆ ਕਿ 4 ਮਹੀਨੇ ਚੱਲਣ ਵਾਲੇ ਇਨਾਂ ਸਮਾਗਮਾਂ ਦੀ ਸ਼ੁਰੂਆਤ ਮੋਹਾਲੀ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੋਹਾਲੀ ਤੋਂ ਸ਼ਾਮ 6 ਵਜੇ ਕਰਨਗੇ। ਉਨਾਂ ਦੱਸਿਆ ਕਿ ਇਸੇ ਤਰਾਂ ਪਹਿਲੇ ਅਤੇ ਆਖ਼ਰੀ ਦਿਨ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ’ਤੇ ਝਾਤ ਪਾਉਂਦਾ ਲਾਈਟ ਐਂਡ ਸਾਊਂਡ ਸ਼ੋਅ ਚੱਲੇਗਾ।

ਉਨਾਂ ਦੱਸਿਆ ਕਿ 11 ਤੋਂ 13 ਅਕਤੂਬਰ ਨੂੰ ਪੀ.ਏ.ਯੂ. ਗਰਾਊਂਡ ਲੁਧਿਆਣਾ, 15 ਤੋਂ 17 ਅਕਤੂਬਰ ਨੂੰ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ, 19 ਤੋਂ 21 ਨੂੰ ਆਈ.ਐਫ.ਐਸ. ਕਾਲਜ ਘੱਲ ਕਲਾਂ ਮੋਗਾ, 23 ਤੋਂ 25 ਨੂੰ ਗੁਰੂ ਨਾਨਕ ਸਟੇਡੀਅਮ ਕਪੂਰਥਲਾ, 1 ਤੋਂ 3 ਨਵੰਬਰ ਨੂੰ ਵੀ.ਵੀ.ਆਈ.ਪੀ. ਪਾਰਕਿੰਗ ਸੁਲਤਾਨਪੁਰ ਲੋਧੀ, 5 ਤੋਂ 7 ਨਵੰਬਰ ਨੂੰ ਬਹੁਤਕਨੀਕੀ ਕਾਲਜ ਬਟਾਲਾ, 9 ਤੋਂ 11 ਨਵੰਬਰ ਨੂੰ ਦਾਣਾ ਮੰਡੀ ਡੇਰਾ ਬਾਬਾ ਨਾਨਕ, 13 ਤੋਂ 15 ਨਵੰਬਰ ਨੂੰ ਪਠਾਨਕੋਟ ਸ਼ਹਿਰ, 17 ਤੋਂ 19 ਪੁੱਡਾ ਮੈਦਾਨ ਗੁਰਦਾਸਪੁਰ, 21 ਤੋਂ 23 ਰੌਸ਼ਨ ਮੈਦਾਨ ਹੁਸ਼ਿਆਰਪੁਰ, 25 ਤੋਂ 27 ਐਸ.ਬੀ.ਐਸ. ਨਗਰ ਸ਼ਹਿਰ, 29 ਨਵੰਬਰ ਤੋਂ 1 ਦਸੰਬਰ ਨੂੰ ਨਹਿਰੂ ਸਟੇਡੀਅਮ ਰੋਪੜ, 3 ਤੋਂ 5 ਦਸੰਬਰ ਨੂੰ ਚੰਡੀਗੜ, 7 ਤੋਂ 9 ਦਸੰਬਰ ਫ਼ਤਹਿਗੜ ਸਾਹਿਬ ਸ਼ਹਿਰ, 11 ਤੋਂ 13 ਪਟਿਆਲਾ ਸ਼ਹਿਰ, 15 ਤੋਂ 17 ਸੰਗਰੂਰ ਸ਼ਹਿਰ, 19 ਤੋਂ 21 ਦਸੰਬਰ ਬਰਨਾਲਾ ਸ਼ਹਿਰ, 23 ਤੋਂ 25 ਦਸੰਬਰ ਮਾਨਸਾ ਸ਼ਹਿਰ, 15 ਤੋਂ 17 ਜਨਵਰੀ 2020 ਨੂੰ ਬਠਿੰਡਾ ਸ਼ਹਿਰ, 19 ਤੋਂ 21 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਸ਼ਹਿਰ, 23 ਤੋਂ 25 ਫ਼ਾਜ਼ਿਲਕਾ ਸ਼ਹਿਰ, 27 ਤੋਂ 29 ਫ਼ਰੀਦਕੋਟ ਸ਼ਹਿਰ, 31 ਜਨਵਰੀ ਤੋਂ 2 ਫ਼ਰਵਰੀ ਨੂੰ ਫ਼ਿਰੋਜ਼ਪੁਰ ਸ਼ਹਿਰ, 4 ਤੋਂ 6 ਫ਼ਰਵਰੀ ਨੂੰ ਤਰਨ ਤਾਰਨ ਸ਼ਹਿਰ ਅਤੇ 8 ਤੋਂ 10 ਫ਼ਰਵਰੀ ਨੂੰ ਸ੍ਰੀ ਅੰਮਿ੍ਰਤਸਰ ਸਾਹਿਬ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਅਤੇ ਡਿਜੀਟਲ ਮਿਊਜ਼ੀਅਮ ਲਗਾਏ ਜਾਣਗੇ।

ਉਨਾਂ ਦੱਸਿਆ ਕਿ ਇਨਾਂ ਸਭ ਥਾਵਾਂ ’ਤੇ ਡਿਜੀਟਲ ਅਜਾਇਬਘਰ ਲਗਾਤਾਰ 3 ਦਿਨ ਲੋਕਾਂ ਲਈ ਖੁੱਲਾ ਰਹੇਗਾ ਜਦਕਿ ਰੰਗਦਾਰ ਦਿ੍ਰਸ਼ ਪੇਸ਼ਕਾਰੀਆਂ, ਅਤਿ-ਆਧੁਨਿਕ ਲੇਜ਼ਰ ਤਕਨੀਕਾਂ ਅਤੇ ਵਿਲੱਖਣ ਧੁਨੀਆਂ ਵਾਲਾ 45 ਮਿੰਟ ਦਾ ਲਾਈਟ ਐਂਡ ਸਾਊਂਡ ਸ਼ੋਅ 2 ਦਿਨ ਹੋਇਆ ਕਰੇਗਾ ਅਤੇ ਹਰ ਰਾਤ 2 ਸ਼ੋਅ ਵਿਖਾਏ ਜਾਣਗੇ।

ਇਨਾਂ ਸਮਾਗਮਾਂ ਦੇ ਵੱਖਰੇ ਪਹਿਲੂਆਂ ’ਤੇ ਝਾਤ ਪਾਉਂਦਿਆਂ ਬੁਲਾਰੇ ਨੇ ਦੱਸਿਆ ਕਿ ਇਸ ਲੜੀ ਤਹਿਤ ਆਪਣੀ ਕਿਸਮ ਦੇ ਪਹਿਲੇ “ਫ਼ਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ” ਲੋਕਾਂ ਲਈ ਖਿੱਚ ਦਾ ਕੇਂਦਰ ਬਣਨਗੇ, ਜੋ ਚੰਡੀਗੜ ਦੀ ਸੁਖਨਾ ਝੀਲ ਤੋਂ ਇਲਾਵਾ ਪੰਜਾਬ ਦੇ 10 ਜ਼ਿਲਿਆਂ ਰੋਪੜ, ਹੁਸ਼ਿਆਰਪੁਰ, ਲੁਧਿਆਣਾ, ਜਲੰਧਰ, ਗੁਰਦਾਸਪੁਰ, ਮੋਗਾ, ਕਪੂਰਥਲਾ, ਸ੍ਰੀ ਅੰਮਿ੍ਰਤਸਰ ਸਾਹਿਬ, ਤਰਨ ਤਾਰਨ ਅਤੇ ਫ਼ਿਰੋਜ਼ਪੁਰ ਵਿੱਚੋਂ ਲੰਘਦੇ ਬਿਆਸ ਅਤੇ ਸਤਲੁਜ ਦਰਿਆਵਾਂ ਵਿੱਚ ਕਰਵਾਏ ਜਾਣਗੇ। ਜਦਕਿ 17 ਅਤੇ 18 ਅਕਤੂਬਰ ਨੂੰ ਰੋਪੜ ਹੈਡਵਰਕਸ ਕੋਲ ਸਤਲੁਜ ਦਰਿਆ ਵਿੱਚ ਫ਼ਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾਵੇਗਾ। ਇਸੇ ਤਰਾਂ 19 ਅਤੇ 20 ਅਕਤੂਬਰ ਨੂੰ ਜ਼ਿਲਾ ਹੁਸ਼ਿਆਪੁਰ ਦੇ ਪਿੰਡ ਟੇਰਕਿਆਣਾ ਨੇੜੇ ਬਿਆਸ ਦਰਿਆ ਵਿੱਚ, 23 ਅਤੇ 24 ਅਕਤੂਬਰ ਨੂੰ ਜ਼ਿਲਾ ਲੁਧਿਆਣਾ ਦੇ ਪਿੰਡ ਤਲਵੰਡੀ ਨੇੜੇ ਸਤਲੁਜ ਦਰਿਆ ਤੇ ਹੁਸ਼ਿਆਪੁਰ ਦੇ ਪਿੰਡ ਗੰਧੋਵਾਲ ਨੇੜੇ ਬਿਆ, ਦਰਿਆ ਵਿੱਚ, 30 ਅਤੇ 31 ਅਕਤੂਬਰ ਨੂੰ ਜ਼ਿਲਾ ਜਲੰਧਰ ਦੇ ਪਿੰਡ ਡਗਾਰਾ ਨੇੜੇ ਸਤਲੁਜ ਦਰਿਆ ਵਿੱਚ, 1 ਅਤੇ 2 ਨਵੰਬਰ ਜ਼ਿਲਾ ਗੁਰਦਾਸਪੁਰ ਦੇ ਪਿੰਡ ਕਿਸ਼ਨਪੁਰ ਨੇੜੇ ਬਿਆਸ ਦਰਿਆ ਵਿੱਚ, 3 ਅਤੇ 4 ਨਵੰਬਰ ਨੂੰ ਜ਼ਿਲਾ ਮੋਗਾ ਦੇ ਪਿੰਡ ਚੱਕ ਬਾਹਮਣੀਆ ਨੇੜੇ ਸਤਲੁਜ ਦਰਿਆ ਵਿੱਚ, 5 ਅਤੇ 6 ਨਵੰਬਰ ਨੂੰ ਜ਼ਿਲਾ ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਨੇੜੇ ਬਿਆਸ ਦਰਿਆ ਵਿੱਚ, 7 ਅਤੇ 8 ਨਵੰਬਰ ਨੂੰ ਜ਼ਿਲਾ ਜਲੰਧਰ ਦੇ ਪਿੰਡ ਇਸਮਾਇਲਪੁਰ ਨੇੜੇ ਸਤਲੁਜ ਦਰਿਆ ਵਿੱਚ, 10 ਅਤੇ 11 ਨਵੰਬਰ ਨੂੰ ਜ਼ਿਲਾ ਕਪੂਰਥਲਾ ਦੇ ਪਿੰਡ ਮੁੰਡ ਕੁੱਲਾ ਨੇੜੇ ਬਿਆਸ ਦਰਿਆ ਵਿੱਚ, 14, 15 ਅਤੇ 16 ਨਵੰਬਰ ਨੂੰ ਜ਼ਿਲਾ ਅੰਮਿ੍ਰਤਸਰ ਦੇ ਪਿੰਡ ਬੁੱਢਾ ਥੇਹ ਨੇੜੇ ਬਿਆਸ ਦਰਿਆ ਵਿੱਚ, 18 ਅਤੇ 19 ਨਵੰਬਰ ਨੂੰ ਚੰਡੀਗੜ ਦੀ ਸੁਖਨਾ ਝੀਲ ਵਿੱਚ, 22 ਅਤੇ 23 ਨਵੰਬਰ ਨੂੰ ਜ਼ਿਲਾ ਤਰਨ ਤਾਰਨ ਦੇ ਪਿੰਡ ਗਗੜੇਵਾਲ ਅਤੇ 26 ਤੇ 27 ਨਵੰਬਰ ਨੂੰ ਪਿੰਡ ਧੂੰਦਾ ਨੇੜੇ ਬਿਆਸ ਦਰਿਆ ਵਿੱਚ ਅਤੇ 29 ਅਤੇ 30 ਨਵੰਬਰ ਨੂੰ ਜ਼ਿਲਾ ਫ਼ਿਰੋਜ਼ਪੁਰ ਵਿੱਚ ਸਤਲੁਜ ਦਰਿਆ ਦੀ ਹੁਸੈਨੀਵਾਲਾ ਝੀਲ ’ਚ ਫ਼ਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾਣਗੇ।

ਬੁਲਾਰੇ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਖੇ 1 ਨਵੰਬਰ ਤੋਂ 12 ਨਵੰਬਰ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਿਪਤ ਮੁੱਖ ਸਮਾਗਮ ਕਰਵਾਏ ਜਾਣਗੇ ਅਤੇ 4 ਨਵੰਬਰ ਤੋਂ ਸਮਾਗਮ ਦੇ ਆਖ਼ਰੀ ਦਿਨ 12 ਨਵੰਬਰ ਤੱਕ ਲਗਾਤਾਰ 9 ਦਿਨ ਵਿਸ਼ਾਲ ਲਾਈਟ ਐਂਡ ਸਾਊਂਡ ਸ਼ੋਅ ਗੁਰੂ ਸਾਹਿਬ ਦੇ ਜੀਵਨ ਬਿਰਤਾਂਤ ’ਤੇ ਰੌਸ਼ਨੀ ਪਾਏਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION