ਪੰਜਾਬ ਦੇ ਲੋਕ ‘ਕੋਵਾ ਐਪ’ ਰਾਹੀਂ ਲੈ ਸਕਣਗੇ ਕਰਫ਼ਿਊ ਪਾਸ ਅਤੇ ਹੋਰ ਸੇਵਾਵਾਂ

ਚੰਡੀਗੜ੍ਹ, 28 ਮਾਰਚ, 2020 –

ਪੰਜਾਬ ਦੇ ਲੋਕ ਹੁਣ ਕੋਵਾ ਐਪ ਰਾਹੀਂ ਐਮਰਜੈਂਸੀ ਲਈ ਆਪਣੇ ਕਰਫਿਊ ਪਾਸ ਲੈ ਸਕਦੇ ਹਨ, ਭਾਰੀ ਇਕੱਠਾਂ ਬਾਰੇ ਅਤੇ ਘਰਾਂ ਵਿੱਚ ਅਲੱਗ ਰਹਿ ਰਹੇ ਮਰੀਜ਼ਾਂ ਤੇ ਵਿਦੇਸਾਂ ਤੋਂ ਪਰਤੇ ਯਾਤਰੀਆਂ ਬਾਰੇ ਜਾਣ ਸਕਦੇ ਹਨ। ਇਸ ਤੋਂ ਇਲਾਵਾ ਲੋਕ ਜਲਦ ਹੀ ਕੋਵਾ ਐਪ ਰਾਹੀਂ ਕਰਿਆਨਾ ਦਾ ਸਮਾਨ ਅਤੇ ਹੋਰ ਜ਼ਰੂਰੀ ਚੀਜ਼ਾਂ ਲਈ ਆਰਡਰ ਕਰਨ ਦੇ ਨਾਲ ਨਾਲ ਡਾਕਟਰਾਂ ਨਾਲ ਸਲਾਹ ਮਸ਼ਵਰਾ ਵੀ ਕਰ ਸਕਦੇ ਹਨ।

ਕਈ ਸੂਬਿਆਂ ਨੇ ਵਿਲੱਖਣ ਕੋਰੋਨਾ ਵਾਇਰਸ ਅਲਰਟ (ਸੀ.ਓ.ਵੀ.ਏ.) ਐਪ ਨੂੰ ਅਪਣਾਇਆ ਹੈ, ਜੋ ਕਿ ਕਨੇਡਾ ਦੇ ਦੋ ਪ੍ਰਾਂਤਾਂ ਵਿੱਚ ਲਾਗੂ ਕੀਤੀ ਗਈ ਹੈ। ਐਪ ਨੂੰ ਕੋਵਿਡ-19 ਮਹਾਂਮਾਰੀ ਬਾਰੇ ਅਧਿਕਾਰਤ ਜਾਣਕਾਰੀ ਦੇ ਪ੍ਰਸਾਰ ਲਈ ਇਸ ਮਹੀਨੇ ਦੇ ਅਰੰਭ ਵਿੱਚ ਲਾਂਚ ਕੀਤੀ ਗਈ ਸੀ।

ਇਹ ਐਪ, ਪੰਜਾਬ ਸਰਕਾਰ ਵੱਲੋਂ ਆਪਣੀ ਨਵੀਨਤਾਕਾਰੀ ਡਿਜੀਟਲ ਪੰਜਾਬ ਟੀਮ ਦੇ ਨਾਲ ਲਾਂਚ ਕੀਤੀ ਗਈ ਹੈ ਜੋ ਐਂਡਰਾਇਡ ਪਲੇਅਸਟੋਰ ਅਤੇ ਆਈਓਐਸ ਐਪਸਟੋਰ ‘ਤੇ ਉਪਲਬਧ ਹੈ। 28 ਮਾਰਚ ਤੱਕ, ਇਸ ਐਪ ਦੇ 4.5 ਲੱਖ ਤੋਂ ਵੱਧ ਉਪਭੋਗਤਾ ਰਜਿਸਟ੍ਰੇਸ਼ਨ ਹਨ ਅਤੇ ਇਸ ਦੇ ਡੈਸ਼ਬੋਰਡ ਨੂੰ ਪ੍ਰਤੀ ਦਿਨ 20,000 ਤੋਂ ਵੱਧ ਲੋਕ ਵੇਖ ਰਹੇ ਹਨ। ਇਹ ਐਪਲੀਕੇਸ਼ਨ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿਚ ਉਪਲਬਧ ਹੈ।

ਪ੍ਰਸ਼ਾਸਨ ਸੁਧਾਰਾਂ ਬਾਰੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਦੇ ਅਨੁਸਾਰ, ਇਹ ਐਪ ਹਰਿਆਣਾ ਅਤੇ ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਚਲਾਈ ਜਾ ਰਹੀ ਹੈ ਜਦਕਿ ਮਨੀਪੁਰ, ਮੇਘਾਲਿਆ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਮਹਾਰਾਸ਼ਟਰ, ਉਤਰਾਖੰਡ, ਦਿੱਲੀ ਅਤੇ ਲੇਹ ਵਿੱਚ ਇਸ ਨੂੰ ਲਾਗੂ ਕਰਨ ਦਾ ਕੰਮ ਜਾਰੀ ਹੈ। ਉਨ੍ਹਾਂ ਦੱਸਿਆ ਕਿ ਕੁਲ 11 ਸੂਬਾ ਸਰਕਾਰਾਂ ਨੇ ਆਪਣੇ ਸੂਬਿਆਂ ਅਤੇ ਜ਼ਿਲ੍ਹਿਆਂ ਲਈ ਕੋਵਾ ਐਪਲੀਕੇਸ਼ਨ ਅਤੇ ਡੈਸ਼ਬੋਰਡ ਜਾਰੀ ਕਰਨ ਸਬੰਧੀ ਅਪੀਲ ਕੀਤੀ ਹੈ।

ਇਸ ਐਪਲੀਕੇਸ਼ਨ ਦਾ ਮੰਤਵ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਉਹਨਾਂ ਨਾਲ ਸੁਰੱਖਿਆ ਅਤੇ ਬਚਾਅ ਦੇ ਉਪਾਅ ਸਾਂਝੇ ਕਰਨਾ ਹੈ, ਜਿਨ੍ਹਾਂ ਨੂੰ ਅਪਣਾਉਣ ਦੀ ਜ਼ਰੂਰਤ ਹੈ। ਇਹ ਐਪਲੀਕੇਸ਼ਨ ਨਾਗਰਿਕਾਂ ਨੂੰ ਇਸ ਨਾਲ ਸਬੰਧਤ ਸਰਕਾਰੀ ਐਡਵਾਈਜ਼ਰੀ ਅਤੇ ਨੋਟੀਫਿਕੇਸ਼ਨਾਂ ਬਾਰੇ ਵੀ ਜਾਣਕਾਰੀ ਦਿੰਦੀ ਹੈ ਅਤੇ ਉਨ੍ਹਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲੱਛਣਾਂ ਦੀ ਜਾਂਚ ਕਰਨ ਲਈ ਉਤਸ਼ਾਹਤ ਕਰਦੀ ਹੈ।

ਵਿਨੀ ਮਹਾਜਨ ਦੇ ਅਨੁਸਾਰ, ਸੂਬੇ ਵਿੱਚ ਲਗਾਏ ਗਏ ਕਰਫਿਊ/ਲਾਕਡਾਊਨ ਦਰਮਿਆਨ, ਐਪ ਵਿੱਚ ਕਈ ਨਵੇਂ ਫੀਚਰ ਸ਼ਾਮਲ ਕੀਤੇ ਗਏ ਹਨ। ਇਸ ਐਪ ਵਿਚ ਕੋਵਿਡ -19 ਡੈਸ਼ਬੋਰਡ, ਸਰਕਾਰੀ ਨੋਟੀਫਿਕੇਸ਼ਨ, ਆਡੀਓ ਵੀਡੀਓ ਜਾਗਰੂਕਤਾ, ਵਿਦੇਸਾਂ ਤੋਂ ਪਰਤੇ ਯਾਤਰੀਆਂ ਦੀ ਭਾਲ, ਬੀ.ਓ.ਟੀ. ਰਾਹੀਂ ਗੱਲਬਾਤ ਕਰਨਾ, ਕਰਫਿਊ ਪਾਸ ਜਾਰੀ ਕਰਨਾ, ਸਮੂਹਕ ਇਕੱਠਾਂ ਦੀ ਰਿਪੋਰਟ ਕਰਨਾ, ਆਪਣੇ ਆਪ ਨੂੰ ਕੁਆਰਨਟਾਈਨ ਦੇ ਹੋਮ ਕੁਆਰੰਟੀਨ ਅਤੇ ਜੀਓ ਫੈਂਸਿੰਗ ਵਜੋਂ ਨਿਸ਼ਾਨਬੱਧ ਕਰਨਾ ਸ਼ਾਮਲ ਹੈ। ਕਰਫਿਊ ਲਈ ਮਨਜ਼ੂਰ ਅਰਜ਼ੀਆਂ ਕੋਲ ਰਜਿਸਟਰਡ ਫੋਨ ਨੰਬਰ ‘ਤੇ ਈ-ਪਾਸ ਭੇਜੇ ਜਾਣਗੇ।

ਇਸ ਐਪ ਦਾ ਐਡਮਿਨ ਪੋਰਟਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰੀ ਹੈੱਡਕੁਆਰਟਰਾਂ ਨਾਲ ਜੁੜਿਆ ਹੋਇਆ ਹੈ ਜੋ ਨਿਗਰਾਨੀ, ਸਥਿਤੀ ਦਾ ਮੁਲਾਂਕਣ ਕਰਨ ਅਤੇ ਲੋੜੀਂਦੀਆਂ ਕਾਰਵਾਈਆਂ ਕਰਨ ਲਈ ਇਕੱਠੀ ਕੀਤੀ ਗਈ ਜਾਣਕਾਰੀ ਦੇ ਨਾਲ ਕਈ ਰਿਪੋਰਟਾਂ ਪੇਸ਼ ਕਰਦਾ ਹੈ। ਡੈਸ਼ਬੋਰਡ ਵਿੱਚ ਪੁਸ਼ਟੀ ਕੀਤੇ, ਸ਼ੱਕੀ ਅਤੇ ਘਰੇਲੂ ਕੁਆਰੰਟੀਨ ਕੇਸਾਂ ਦੇ ਥੀਮੈਟਿਕ ਨਕਸ਼ਿਆਂ ਨੂੰ ਦਰਸਾਉਂਦਾ ਹੈ ਜਦਕਿ ਘਰੇਲੂ ਕੁਆਰੰਟੀਨੇਡ ਨਾਗਰਿਕਾਂ ਨੂੰ ਟਰੈਕ ਕਰਨ ਲਈ ਜਿਓ ਟੈਗਿੰਗ ਵਰਗੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ।

ਇਸ ਤਰੀਕੇ ਨਾਲ ਘਰਾਂ ਦੇ ਵੱਖਰੇ ਰੱਖੇ ਵਿਅਕਤੀਆਂ ਦੀ ਨਿਗਰਾਨੀ ਕੀਤੀ ਜਾਂਦੀ ਹੈ ਅਤੇ ਜੇ ਕੋਈ ਵਿਅਕਤੀ ਬਿਨਾਂ ਕਿਸੇ ਦੀ ਆਗਿਆ ਦੇ ਆਪਣੇ ਘਰ ਤੋਂ ਬਾਹਰ ਜਾਂਦਾ ਹੈ ਤਾਂ ਡੈਸ਼ਬੋਰਡ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਸਬੰਧੀ ਸੂਚਿਤ ਕਰਦਾ ਹੈ। ਰਜਿਸਟਰਡ ਮਰੀਜ਼ਾਂ ਦੀ ਜਾਣਕਾਰੀ ਨੂੰ ਅਪਡੇਟ ਅਤੇ ਪ੍ਰਬੰਧਨ ਦੇ ਨਾਲ ਨਾਲ, ਰਿਪੋਰਟ ਕੀਤੇ ਸਮੂਹਾਂ ਦਾ ਪ੍ਰਬੰਧਨ ਅਤੇ ਕਾਰਵਾਈ ਵੀ ਇਸ ਐਪ ‘ਤੇ ਉਪਲਬਧ ਹਨ।

ਸ੍ਰੀਮਤੀ ਵਿਨੀ ਅਨੁਸਾਰ, ਐਪ ਵਿੱਚ ਹੋਰ ਵਿਸ਼ੇਸ਼ਤਾਵਾਂ ਸ਼ਾਮਲ ਕਰਨ ਦਾ ਕੰਮ ਚੱਲ ਰਿਹਾ ਹੈ, ਜਿਵੇਂ ਕਿ ਟੈਲੀਮੇਡੀਸਨ ਕੰਨਸਲਟੈਂਸੀ, ਉਪਭੋਗਤਾਵਾਂ ਨੂੰ ਆਈਵੀਆਰ ਰਾਹੀਂ ਵੌਆਇਸ ਕਾਲਾਂ ਦੁਆਰਾ ਸਿਹਤ ਐਡਵਾਈਜ਼ਰੀ ਲਈ ਡਾਕਟਰਾਂ ਨਾਲ ਜੋੜਨ ਅਤੇ ਕਰਿਆਨੇ ਅਤੇ ਜ਼ਰੂਰੀ ਚੀਜ਼ਾਂ ਦੀ ਵੰਡ ਲਈ ਬੇਨਤੀ ਕਰਨ ਵਿੱਚ ਸਹਾਇਤਾ ਕਰਦਾ ਹੈ।

ਸ੍ਰੀਮਤੀ ਵਿਨੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਮਕਸਦ ਲਈ ਸਥਾਨਕ ਵਿਕਰੇਤਾਵਾਂ ਨਾਲ ਭਾਈਵਾਲੀ ਕਰੇਗਾ ਅਤੇ ਨਾਗਰਿਕ ਖੁਦ ਹੀ ਕੋਵਾ ਐਪਲੀਕੇਸ਼ਨ ਰਾਹੀਂ ਆਰਡਰ ਦੇ ਸਕਣਗੇ। ਸ੍ਰੀਮਤੀ ਵਿਨੀ ਨੇ ਕਿਹਾ ਕਿ ਇਸ ਕਦਮ ਦਾ ਮਕਸਦ ਨਾਗਰਿਕਾਂ ਦੀ ਸੇਵਾ ‘ ਚ ਸੁਧਾਰ ਲਿਆਉਣਾ ਹੈ ਅਤੇ ਲਾਕਡਾਊਨ ਦੌਰਾਨ ਨਾਗਰਿਕਾਂ ਨੂੰ ਸੁਖਾਲਾ ਕਰਨਾ ਹੈ। ਲੋਕ ਜਲਦੀ ਹੀ ਇਸ ਐਪ ਦੀ ਵਰਤੋਂ ਕਰਕੇ ਵਾਲੰਟੀਅਰ ਬਣ ਸਕਣਗੇ ਅਤੇ ਮੁੱਖ ਮੰਤਰੀ ਰਾਹਤ ਫੰਡ ਲਈ ਦਾਨ ਕਰਨ ਦੇ ਯੋਗ ਵੀ ਹੋ ਸਕਣਗੇ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


Share News / Article

Yes Punjab - TOP STORIES