ਪੰਜਾਬ ਦੇ ਡੀ ਜੀ ਪੀ ਦਾ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਬਿਆਨ ਸਿੱਖਾਂ ਖਿਲਾਫ ਡੂੰਘੀ ਸਾਜ਼ਿਸ਼ : ਸਿਰਸਾ

ਨਵੀਂ ਦਿੱਲੀ, 22 ਫਰਵਰੀ, 2020 –

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਪੰਜਾਬ ਦੇ ਡੀ ਜੀ ਪੀ ਦਿਨਕਰ ਗੁਪਤਾ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਦਿੱਤੇ ਬਿਆਨ ‘ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕੀਤਾ ਅਤੇ ਕਿਹਾ ਕਿ ਇਹ ਲਾਂਘੇ ਨੂੰ ਬੰਦ ਕਰਾਉਣ ਦੇ ਟੀਚੇ ਵਾਲੀ ਸਿੱਖਾਂ ਡੂੰਘੀ ਸਾਜ਼ਿਸ਼ ਸਾਜ਼ਿਸ਼ ਹੈ।

ਇਥੇ ਜਾਰੀ ਸਖ਼ਤ ਸ਼ਬਦਾਂ ਵਾਲੇ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਪੰਜਾਬ ਦੇ ਡੀ ਜੀ ਪੀ ਦੇ ਬਿਆਨ ਦੀ ਸ਼ਬਦਾਵਲੀ ਤੋਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਕੇ ਪੀ ਐਸ ਗਿੱਲ ਦੇ ਸਮੇਂ ਵਾਲੀ ਤਰਕੀਬ ਅਪਣਾਉਂਦਿਆਂ ਲਾਂਘੇ ‘ਤੇ ਅਤਿਵਾਦੀਆਂ ਤੋਂ ਹਮਲਾ ਕਰਵਾਇਆ ਜਾਵੇਗਾ ਤੇ ਫਿਰ ਨੂੰ ਬੰਦ ਕਰ ਦਿੱਤਾ ਜਾਵੇਗਾ।

ਸ੍ਰੀ ਸਿਰਸਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਦੇ ਮੁਖੀ ਵੱਲੋਂ ਕਾਂਗਰਸ ਪਾਰਟੀ ‘ਤੇ ਲੀਹ ‘ਤੇ ਚਲਦਿਆਂ ਸਿੱਖਾਂ ਤੇ ਇਹਨਾਂ ਨਾਲ ਜੁੜੇ ਪਵਿੱਤਰ ਧਾਰਮਿਕ ਅਸਥਾਨਾਂ ਨੂੰ ਬਦਨਾਮ ਕਰਨ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ 1980ਵਿਆਂ ਵਿਚ ਵੀ ਸਿੱਖ ਕੇਂਦਰ ਦੀ ਕਾਂਗਰਸ ਸਰਕਾਰ ਦੇ ਨਿਸ਼ਾਨੇ ‘ਤੇ ਸਨੇ ਜਿਸਨੇ ਅਖਬਾਰਾਂ ਵਿਚ ਸਿੱਖ ਟੈਕਸ ਡਰਾਈਵਰਾਂ ਦੀਆਂ ਤਸਵੀਰਾਂ ਛਪਕਾ ਕੇ ਲੋਕਾਂ ਤੋਂ ਸਵਾਲ ਕੀਤਾ ਸੀ ਕਿ ਕੀ ਇਹਨਾਂ ਤੋਂ ਡਰ ਲੱਗਦਾ ਹੈ ?

ਉਹਨਾਂ ਕਿਹਾ ਕਿ ਪੰਜਾਬ ਦੇ ਡੀ ਜੀ ਪੀ ਦਾਅਵਾ ਕਰ ਰਹੇ ਹਨ ਕਿ ਜਿਹੜਾ ਵੀ ਲਾਂਘੇ ਰਾਹੀਂ ਸਵੇਰ ਨੂੰ ਜਾਵੇਗਾ, ਉਹ ਸ਼ਾਮ ਨੂੰ ਅਤਿਵਾਦੀ ਬਣ ਕੇ ਪਰਤੇਗਾ। ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਉਹ ਵੱਖਵਾਦ ਨਾਲ ਗ੍ਰਸਤ ਝਾਰਖੰਡ, ਆਸਾਮ ਤੇ ਹੋਰ ਰਾਜਾਂ ਜਿਹਨਾਂ ਵਿਚ ਨਕਸਲਵਾਦੀਆਂ ਦੀ ਸਮੱਸਿਆ ਬਰਕਰਾਰ ਹੈ, ਵਿਚ ਜਾਣ ਵਾਲੇ ਲੋਕਾਂ ਬਾਰੇ ਕੀ ਸੋਚਦੇ ਹਨ।

ਉਹਨਾਂ ਕਿਹਾ ਕਿ ਪੰਜਾਬ ਦੇ ਡੀ ਜੀ ਪੀ ਦਾਅਵਾ ਕਰ ਰਹੇ ਹਨ ਕਿ ਕਰਤਾਰਪੁਰ ਸਾਹਿਬ ਜਾਣ ਵਾਲੇ ਸਿੱਖ 6 ਘੰਟਿਆਂ ਵਿਚ ਬੰਬ ਬਣਾਉਣਾ ਸਿੱਖ ਕੇ ਪਰਤ ਆਉਂਦੇ ਹਨ ਤਾਂ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਝਾਰਖੰਡ ਤੇ ਹੋਰ ਰਾਜਾਂ ਵਿਚਲੇ ਨਕਸਲਵਾਦੀਆਂ ਪ੍ਰਤੀ ਕੀ ਸੋਚ ਰੱਖਦੇ ਹਨ ?

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਡੀ ਜੀ ਪੀ ਦੇ ਇਸ ਵਿਹਾਰ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਕੋਲੋਂ ਤੁਰੰਤ ਮੁਆਫੀ ਦੀ ਮੰਗ ਕੀਤੀ ਤੇ ਇਸ ਅਫਸਰ ਖਿਲਾਫ ਸਖ਼ਤ ਕਾਰਵਾਈ ਕੀਤੇ ਜਾਣ ਦੀ ਵੀ ਮੰਗ ਕੀਤੀ। ਉਹਨਾਂ ਕਿਹਾ ਕਿਸਿੱਖ ਕਦੇ ਵੀ ਪੰਜਾਬ ਪੁਲਿਸ ਨੂੰ ਕਾਂਗਰਸ ਪਾਰਟੀ ਦੇ ਹੁਕਮਾਂ ਅਨੁਸਾਰ ਇਸਦੇ ਗੁਰਧਾਮਾਂ ਖਿਲਾਫ ਕੰਮ ਕਰਨ ਦੀ ਆਗਿਆ ਨਹੀਂ ਦੇਣਗੇ ਅਤੇ ਕਰਤਾਰਪੁਰ ਸਾਹਿਬ ਲਾਂਘੇ ਤੇ ਧਰਮ ਨਾਲ ਜੁੜੇ ਹੋਰ ਸਥਾਨਾਂ ਦੀ ਰਾਖੀ ਲਈ ਲੋੜੀਂਦਾ ਹਰ ਕਦਮ ਚੁੱਕਿਆ ਜਾਵੇਗਾ।

Share News / Article

Yes Punjab - TOP STORIES