ਪੰਜਾਬ ਦੇ ਆਈ.ਪੀ.ਐਸ. ਤੇ ਪੀ.ਪੀ.ਐਸ.ਅਧਿਕਾਰੀ ਦਿੱਲੀ ਪੁਲਿਸ ਦੇ ਹੱਕ ’ਚ ਨਿੱਤਰੇ, ਵਕੀਲਾਂ ਵਿਰੁੱਧ ਕਾਰਵਾਈ ਦੀ ਮੰਗ

ਚੰਡੀਗੜ੍ਹ, 6 ਨਵੰਬਰ, 2019:

ਦਿੱਲੀ ਪੁਲਿਸ ਤੇ ਵਕੀਲਾਂ ਵਲੋਂ ਕੀਤੇ ਹਮਲੇ ਦੇ ਸਬੰਧ ਵਿੱਚ ਪੰਜਾਬ ਪੁਲਿਸ ਖੁੱਲ੍ਹ ਕੇ ਆਪਣੇ ਦਿੱਲੀ ਪੁਲਿਸ ਦੇ ਸਹਿਕਰਮੀਆਂ ਦੀ ਹਮਾਇਤ ਤੇ ਮਦਦ ਲਈ ਸਾਹਮਣੇ ਆਣ ਖੜ੍ਹੀ ਹੈ।

ਪੰਜਾਬ ਪੁਲਿਸ ਨੇ ਅੱਜ ਇਸ ਘਟਨਾਂ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਉਕਤ ਹਮਲੇ ਲਈ ਜਿੰਮੇਵਾਰ ਦੋਸ਼ੀਆਂ ਵਿਰੁੱਧ ਮਿਸਾਲਕੁਨ ਕਾਰਵਾਈ ਸਮੇਤ ਨਿਆਂ ਦੀ ਮੰਗ ਕੀਤੀ।

ਇਹ ਮਤਾ ਇਸ ਤਰ੍ਹਾਂ ਲਿਖਿਆ ਹੈ: “ ਸਾਰੇ ਆਈ.ਪੀ.ਐਸ. ਅਤੇ ਪੰਜਾਬ ਪੁਲਿਸ ਦੇ ਪੀ.ਪੀ.ਐਸ ਅਫਸਰ, ਦਿੱਲੀ ਪੁਲਿਸ ਦੇ ਅਧਿਕਾਰੀਆਂ ਉੱਤੇ ਹੋਏ ਵਹਿਸ਼ੀ ਹਮਲੇ ਦੀ ਸਖ਼ਤ ਲਫਜ਼ਾਂ ਵਿੱਚ ਨਿਖੇਧੀ ਕਰਦੇ ਹਨ। ਪਲਿਸ ਅਧਿਕਾਰੀਆਂ ‘ਤੇ ਅਜਿਹੇ ਹਮਲੇ ਹੋਣਾ ਜਾਂ ਡਿਊਟੀ ਦੌਰਾਨ ਕਿਸੇ ਕਿਸਮ ਦੀ ਬੇਇੱਜ਼ਤੀ ਨਾ-ਕਾਬਿਲ-ਏ ਬਰਦਾਸ਼ਤ ਹੈ।

ਸਮਾਜ ਦਾ ਕੋਈ ਵਰਗ ਜਾਂ ਕਿਸੇ ਵੀ ਸ਼੍ਰੇਣੀ ਦੇ ਲੋਕ ਸੰਵਿਧਾਨ ਅਤੇ ਨਿਆਂ ਤੋਂ ਉੱਪਰ ਨਹੀਂ ਹਨ। ਪੰਜਾਬ ਪੁਲਿਸ ਦੇ ਸਾਰੇ ਅਫ਼ਸਰ ਤੇ ਰੈਂਕ ਇਸ ਸਬੰਧ ‘ਚ ਆਪਣੇ ਭਰਾਵਾਂ ਦੇ ਨਾਲ ਖੜ੍ਹੇ ਹਨ ਅਤੇ ਹਮਲਾ ਕਰਨ ਵਾਲੇ ਦੋਸ਼ੀਆਂ ਵਿਰੁੱਧ ਸਖ਼ਤ ਤੇ ਫੌਰੀ ਕਾਰਵਾਈ ਦੀ ਮੰਗ ਕਰਦੇ ਹਨ ਤਾਂ ਜੋ ਪੀੜਤਾਂ ਨੂੰ ਨਿਆਂ ਮਿਲ ਸਕੇ।”

ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਬਾਅਦ ਵਿੱਚ ਟਵੀਟ ਕਰਦਿਆਂ ਲਿੱਖਿਆ“ਅਸੀਂ ਆਈ.ਪੀ.ਐਸ. ਤੇ ਪੰਜਾਬ ਪੁਲਿਸ ਦੇ ਪੀ.ਪੀ.ਐਸ ਅਫਸਰ , ਦਿੱਲੀ ਪੁਲਿਸ ਦੇ ਅਧਿਕਾਰੀਆਂ ਉੱਤੇ ਹੋਏ ਬਰਬਰ ਹਮਲੇ ਦੀ ਕਰੜੀ ਨਿੰਦਾ ਕਰਦੇ ਹਾਂ। ਕੋਈ ਵੀ ਸੰਵਿਧਾਨ ਅਤੇ ਨਿਆਂ ਤੋਂ ਉੱਪਰ ਨਹੀਂ ਹੈ। ਅਸੀਂ ਆਪਣੇ ਭਾਈਚਾਰੇ ਨਾਲ ਖੜ੍ਹੇ ਹਾਂ ਅਤੇ ਨਿਆਂ ਦੀ ਮੰਗ ਕਰਦਿਆਂ ਦੋਸ਼ੀਆਂ ਵਿਰੁੱਧ ਕਰੜੀ ਤੇ ਮਿਸਾਨਕੁਨ ਕਾਰਵਾਈ ਦੀ ਮੰਗ ਕਰਦੇ ਹਾਂ। ”

ਡੀ.ਜੀ.ਪੀ. ਨੇ ਕਿਹਾ ਕਿ ਦਿੱਲੀ ਵਿੱਚ ਪੁਲਿਸ ਅਫਸਰਾਂ ‘ਤੇ ਵਕੀਲਾਂ ਵਲੋਂ ਕੀਤਾ ਹਮਲਾ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਂਗ ਹੈ ਅਤੇ ਇਹ ਬਖ਼ਸ਼ਣਯੋਗ ਨਹੀਂ। ਬਹਾਦਰ ਤੇ ਅਨੁਸ਼ਾਸਤ ਅਧਿਕਾਰੀਆਂ ਵਾਂਗ ਪੁਲਿਸ ਨੇ ਬਿਨਾਂ ਕਿਸੇ ਬਦਲੇ ਦੀ ਭਾਵਨਾ ਤੋਂ ਇਹ ਫੱਟ ਆਪਣੇ ਸੀਨੇ ‘ਤੇ ਝੱਲਿਆ ਹੈ ਅਤੇ ਇਹ ਹੁਣ ਨਿਆਂ ਪ੍ਰਣਾਲੀ ਦੀਆਂ ਵੱਖ ਏਜੰਸੀਆਂ ‘ਤੇ ਨਿਰਭਰ ਕਰਦਾ ਹੈ ਕਿ ਉਹ ਮਾਮਲੇ ਦੀ ਲੋੜੀਂਦੀ ਪੜਤਾਲ ਕਰਕੇ ਦੋਸ਼ੀਆਂ ਵਿਰੁੱਧ ਕਾਰਵਾਈ ਨੂੰ ਯਕੀਨੀ ਬਣਾਉਣ।

ਉਨ੍ਹਾਂ ਕਿਹਾ ਕਿ ਜੇਕਰ ਜਲਦ ਹੀ ਇਨ੍ਹਾਂ ਹਮਲਾਵਰਾਂ ਵਿਰੁੱਧ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਇਸ ਨਾਲ ਡਿਊਟੀ ਨਿਭਾਉਣ ਸਮੇਂ (ਵਿਸ਼ੇਸ਼ ਕਰਕੇ ਪੰਜਾਬ ਅਤੇ ਜੰਮੂ-ਕਸ਼ਮੀਰ ਵਰਗੇ ਸਰਹੱਦੀ ਸੂਬਿਆਂ ਵਿਚ ਡਿਊਟੀ ਦੌਰਾਨ )ਰੋਜ਼ਾਨਾ ਆਪਣੀ ਜਾਨ ਜੋਖਮ ‘ਚ ਪਾਉਣ ਵਾਲੇ ਪੁਲਿਸ ਅਫਸਰਾਂ ਦਾ ਮਨੋਬਲ ਡਿਗ ਜਾਵੇਗਾ।

ALSO READ:
Sidhu, Harsimrat feature in Pakistan’s Kartarpur welcome song besides Bhindranwale, others – With Video – CLICK HERE

Share News / Article

Yes Punjab - TOP STORIES