35.8 C
Delhi
Friday, March 29, 2024
spot_img
spot_img

ਪੰਜਾਬ ਦੀ ਮੁੱਕੇਬਾਜ਼ ਸਿਮਰਨਜੀਤ ਕੌਰ ਨੇ ਇੰਡੋਨੇਸ਼ੀਆ ਵਿਖੇ ਪ੍ਰੈਜ਼ੀਡੈਂਟ ਕੱਪ ਵਿੱਚ ਸੋਨੇ ਦਾ ਤਮਗਾ ਜਿੱਤਿਆ

ਚੰਡੀਗੜ, 29 ਜੁਲਾਈ, 2019 –

ਪੰਜਾਬ ਦੇ ਲੁਧਿਆਣਾ ਜ਼ਿਲੇ ਦੇ ਪਿੰਡ ਚਕਰ ਦੀ ਸਿਮਰਨਜੀਤ ਕੌਰ ਨੇ ਬੀਤੇ ਦਿਨ ਇੰਡੋਨੇਸ਼ੀਆ ਦੇ ਸ਼ਹਿਰ ਲਾਬੂਆਨ ਬਾਜੂ ਵਿਖੇ ਸੰਪੰਨ ਹੋਏ 23ਵੇਂ ਪ੍ਰੈਜ਼ੀਡੈਂਟ ਕੱਪ ਕੌਮਾਂਤਰੀ ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਸੋਨੇ ਦਾ ਤਮਗਾ ਜਿੱਤਿਆ। ਭਾਰਤ ਦੇ ਮੁੱਕੇਬਾਜ਼ੀ ਦਲ ਨੇ ਇਸ ਟੂਰਨਾਮੈਂਟ ਵਿੱਚ ਕੁੱਲ ਸੱਤ ਸੋਨੇ ਤੇ ਦੋ ਚਾਂਦੀ ਦੇ ਤਮਗੇ ਜਿੱਤੇ ਜਿਨ੍ਹਾਂ ਵਿੱਚੋਂ ਚਾਰ ਮਹਿਲਾ ਮੁੱਕੇਬਾਜ਼ ਹਨ। ਪੰਜਾਬ ਦੀ ਸਿਮਰਨਜੀਤ ਕੌਰ ਤੋਂ ਇਲਾਵਾ ਓਲੰਪਿਕ ਤਮਗਾ ਜੇਤੂ ਐਮ.ਸੀ.ਮੇਰੀਕੌਮ, ਜਮੁਨਾ ਬੋਰੋ ਤੋ ਮੋਨਿਕਾ ਨੇ ਸੋਨ ਤਮਗੇ ਜਿੱਤੇ।

ਪੰਜਾਬ ਦੇ ਖੇਡ ਤੇ ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਚਕਰ ਪਿੰਡ ਦੀ ਸਿਮਰਨਜੀਤ ਕੌਰ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਕਿਹਾ ਕਿ ਚਕਰ ਪਿੰਡ ਦੀਆਂ ਕੁੜੀਆਂ ਨੇ ਮੁੱਕੇਬਾਜ਼ੀ ਵਿੱਚ ਦੇਸ਼-ਵਿਦੇਸ਼ ਵਿੱਚ ਨਾਮ ਕਮਾਇਆ ਹੈ।

ਉਨ੍ਹਾਂ ਕਿਹਾ ਕਿ ਸਿਮਰਨਜੀਤ ਕੌਰ ਨੇ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ ਅਤੇ ਹੁਣ ਉਸ ਨੇ ਪ੍ਰੈਜ਼ੀਡੈਂਟ ਕੱਪ ਵਿੱਚ ਸੋਨ ਤਮਗਾ ਜਿੱਤ ਕੇ ਮੁੜ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਸਾਲ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਅਤੇ ਅਗਲੇ ਸਾਲ ਹੋਣ ਵਾਲੀਆਂ ਟੋਕੀਓ ਓਲੰਪਿਕ ਖੇਡਾਂ ਵਿੱਚ ਵੀ ਸਿਮਰਨਜੀਤ ਕੌਰ ਦੇਸ਼ ਦਾ ਨਾਮ ਚਮਕਾਏਗੀ। ਰਾਣਾ ਸੋਢੀ ਨੇ ਸਿਮਰਨਜੀਤ ਦੇ ਮਾਪਿਆਂ, ਕੋਚ ਅਤੇ ਚਕਰ ਦੀ ਸ਼ੇਰ-ਏ-ਪੰਜਾਬ ਅਕਡੈਮੀ ਸਿਰ ਇਸ ਪ੍ਰਾਪਤੀ ਦਾ ਸਿਹਰਾ ਬੰਨਿ੍ਹਆ।

ਮਰਹੂਮ ਕਮਲਜੀਤ ਸਿੰਘ ਤੇ ਰਾਜਪਾਲ ਕੌਰ ਦੀ ਬੇਟੀ ਸਿਮਰਨਜੀਤ ਕੌਰ ਪਹਿਲਾ 64 ਕਿਲੋ ਗ੍ਰਾਮ ਵਰਗ ਵਿੱਚ ਨੁਮਾਇੰਦਗੀ ਕਰਦੀ ਸੀ ਜਦੋਂ ਕਿ ਓਲੰਪਿਕ ਖੇਡਾਂ ਵਿੱਚ 60 ਕਿਲੋ ਗ੍ਰਾਮ ਵਰਗ ਹੁੰਦਾ ਹੈ ਜਿਸ ਲਈ ਉਸ ਨੇ ਆਪਣਾ ਵਰਗ ਬਦਲ ਕੇ 60 ਕਿਲੋਗ੍ਰਾਮ ਵਿੱਚ ਹਿੱਸਾ ਲੈਂਦੀ ਹੈ। ਇਸ ਤੋਂ ਪਹਿਲਾ ਉਸ ਨੇ ਬੈਂਕਾਕ ਵਿਖੇ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ ਅਤੇ ਹੁਣ ਸਿਮਰਨਜੀਤ ਨੇ ਪ੍ਰੈਜ਼ੀਡੈਂਟ ਕੱਪ ਦੇ ਫਾਈਨਲ ਵਿੱਚ ਏਸ਼ਿਆਈ ਖੇਡਾਂ ਦੀ ਤਮਗਾ ਜੇਤੂ ਮੇਜ਼ਬਾਨ ਇੰਡੋਨੇਸ਼ੀਆ ਦੀ ਮੁੱਕੇਬਾਜ਼ ਹਸਾਨਾਹ ਹੁਸਵਾਤੁਨ ਨੂੰ 5-0 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ।

ਜ਼ਿਕਰਯੋਗ ਹੈ ਕਿ ਚਕਰ ਪਿੰਡ ਦੀ ਹੀ ਮਨਦੀਪ ਕੌਰ ਸੰਧੂ ਨੇ ਜੂਨੀਅਰ ਵਿਸ਼ਵ ਚੈਂਪੀਅਨ ਬਣ ਕੇ ਆਪਣੇ ਪਿੰਡ ਨੂੰ ਕੌਮਾਂਤਰੀ ਖੇਡ ਨਕਸ਼ੇ ਉਤੇ ਉਭਾਰਿਆ ਸੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION