ਪੰਜਾਬ ਦੀਆਂ ਦੋ ਔਰਤਾਂ ਨੇ ਖ਼ੂਨ ਨਾਲ ਲਿਖ਼ੀ ਰਾਸ਼ਟਰਪਤੀ ਕੋਵਿੰਦ ਨੂੰ ਚਿੱਠੀ – ਕਿਉਂ?

ਯੈੱਸ ਪੰਜਾਬ
ਚੰਡੀਗੜ੍ਹ, 6 ਜੁਲਾਈ, 2019:
ਪੰਜਾਬ ਦੀਆਂ ਦੋ ਔਰਤਾਂ ਨੇ ਰਾਸ਼ਟਰਪਤੀ ਕੋਵਿੰਦ ਨੂੰ ਖ਼ੂਨ ਨਾਲ ਚਿੱਠੀ ਲਿਖ਼ੀ ਹੈ।

ਮੋਗਾ ਦੀਆਂ ਰਹਿਣ ਵਾਲੀਆਂ ਨਿਸ਼ਾ ਅਤੇ ਅਮਨਜੋਤ ਕੌਰ ਨੇ ਉਹਨਾਂ ਵਿਰੁੱਧ ‘ਕਬੂਤਰਬਾਜ਼ੀ’ ਦਾ ਝੂਠਾ ਮਾਮਲਾ ਦਰਜ ਹੋਣ ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਦੇ ਦਖ਼ਲ ਦੀ ਮੰਗ ਕੀਤੀ ਹੈ।

‘ਕਬੂਤਰਬਾਜ਼ੀ’ ਲੋਕਾਂ ਨੂੰ ਪੰਜਾਬ ਵਿਚੋਂ ਬਾਹਰ ਲਿਜਾ ਕੇ ਛੱਡ ਆਉਣ ਦੇ ਵਰਤਾਰੇ ਵਜੋਂ ਜਾਣੀ ਜਾਂਦੀ ਹੈ।

ਦੋਹਾਂ ਨੇ ਕਿਹਾ ਹੈ ਕਿ ਜੇ ਉਹਨਾਂ ਨੂੰ ਇਨਸਾਫ਼ ਨਹੀਂ ਮਿਲਦਾ ਤਾਂ ਉਹਨਾਂ ਨੂੰ ਆਪਣੀ ਜ਼ਿੰਦਗੀ ਖ਼ਤਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ।

ਉਹਨਾਂ ਆਖ਼ਿਆ ਕਿ ਉਹਨਾਂ ਦੇ ਖਿਲਾਫ਼ ਝੂਠਾ ਕੇਸ ਦਰਜ ਕਰਵਾਉਣ ਵਾਲੇ ਕਥਿਤ ਸ਼ਿਕਾਇਤਕਰਤਾ ਉਹਨਾਂ ਨੂੰ ਲਗਾਤਾਰ ਧਮਕੀਆਂ ਦੇ ਰਹੇ ਹਨ ਅਤੇ ਉਹ ਨਿਰੰਤਰ ਡਰ ਦੇ ਆਲਮ ਵਿਚ ਜੀਅ ਰਹੀਆਂ ਹਨ।

ਉਹਨਾਂ ਇਹ ਵੀ ਆਖ਼ਿਆ ਹੈ ਕਿ ਉਹ ਪੁਲਿਸ ਨੂੰ ਉਨ੍ਹਾਂ ਨਾਲ ਸੰਬੰਧਤ ਮਾਮਲੇ ਦੀ ਤਫ਼ਤੀਸ਼ ਛੇਤੀ ਮੁਕੰਮਲ ਕਰਨ ਦੀ ਬੇਨਤੀ ਕਰ ਰਹੀਆਂ ਹਨ।

ਇਸ ਸੰਬੰਧ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਡੀ.ਐਸ.ਪੀ.ਸ: ਕੁਲਜਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।

Share News / Article

YP Headlines

Loading...