Tuesday, January 25, 2022

ਵਾਹਿਗੁਰੂ

spot_img








ਪੰਜਾਬ ਤੇ ਹਰਿਆਣਾ ’ਚ ਕਿਸਾਨਾਂ ਵੱਲੋਂ ਭਾਜਪਾ ਦੇ ਸਮਾਗਮਾਂ ਦਾ ਵਿਰੋਧ, ਦੋਹਾਂ ਧਿਰਾਂ ਵਿਚਾਲੇ ਤਨਾਅ

- Advertisement -

ਯੈੱਸ ਪੰਜਾਬ
ਚੰਡੀਗੜ੍ਹ, 25 ਦਸੰਬਰ, 2020:
ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਵੱਖ-ਵੱਖ ਥਾਂਵਾਂ ’ਤੇ ਸਥਿਤੀ ਉਸ ਵੇਲੇ ਤਨਾਅਪੂਰਨ ਹੋ ਗਈ ਜਦ ਭਾਜਪਾ ਵੱਲੋਂ ਅਟਲ ਜੈਅੰਤੀ ਮੌਕੇ ਪ੍ਰਧਾਨ ਮੰਤਰੀ ਵੱਲੋਂ ਕੀਤੇ ਜਾਣ ਵਾਲੇ ਕਿਸਾਨ ਨਿਧੀ ਸੰਬੰਧੀ ਸਮਾਗਮਾਂ ਦੇ ਲਾਈਵ ਟੈਲੀਕਾਸਟ ਸੰਬੰਧੀ ਰੱਖੇ ਗਏ ਸਮਾਗਮਾਂ ਵਾਲੀ ਥਾਂ ’ਤੇ ਕਿਸਾਨ ਵਿਰੋਧ ਪ੍ਰਗਟ ਕਰਨ ਲਈ ਪਹੁੰਚ ਗਏ।

ਪੰਜਾਬ ਵਿੱਚ ਜਲੰਧਰ, ਬਠਿੰਡਾ ਅਤੇ ਮਲੋਟ ਤੋਂ ਇਲਾਵਾ ਹਰਿਆਣਾ ਵਿੱਚ ਕੈਥਲ ਸਣੇ ਕਈ ਥਾਂਵਾਂ ’ਤੇ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ।

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖ਼ੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਵੱਲੋਂ ਪਹਿਲੇ ਦਿਨ ਤੋਂ ਹੀ ਕੇਂਦਰ ਸਰਕਾਰ ਅਤੇ ਭਾਜਪਾ ਦੇ ਖਿਲਾਫ਼ ਆਪਣੇ ਗੁੱਸੇ ਦੇ ਪ੍ਰਗਟਾਵੇ ਵਜੋਂ ਭਾਜਪਾ ਆਗੂਆਂ ਦੇ ਘਰਾਂ ਅਤੇ ਭਾਜਪਾ ਦੇ ਸਮਾਗਮਾਂ ਦੇ ਘੇਰਾਓ ਸੰਬੰਧੀ ਪ੍ਰੋਗਰਾਮ ਦਾ ਐਲਾਨ ਹੀ ਨਹੀਂ ਕੀਤਾ ਹੋਇਆ ਸਗੋਂ ਕਿਸਾਨ ਇਸ ਐਲਾਨ ਅਨੁਸਾਰ ਵਿਰੋਧ ਜਤਾਉਂਦੇ ਆਏ ਹਨ। ਇੱਥੇ ਹੀ ਬੱਸ ਨਹੀਂ, ਕਿਸਾਨਾਂ ਦਾ ਪੁਲਿਸ ਨੂੰ ਇਹ ਵੀ ਕਹਿਣਾ ਹੈ ਕਿ ਉਹ ਖ਼ੇਤੀ ਕਾਨੂੰਨਾਂ ਦੇ ਰੱਦ ਹੋਣ ਤਕ ਭਾਜਪਾ ਨੂੰ ਕੋਈ ਜਨਤਕ ਪ੍ਰੋਗਰਾਮ ਕਰਨ ਦੀ ਇਜਾਜ਼ਤ ਨਾ ਦੇਵੇ।

ਅੱਜ ਬਠਿੰਡਾ ਵਿੱਚ ਸਥਿਤੀ ਉਸ ਵੇਲੇ ਤਨਾਅਪੂਰਨ ਹੋ ਗਈ ਜਦ ਜ਼ਿਲ੍ਹਾ ਇਕਾਈ ਵੱਲੋਂ ਜਨਤਕ ਤੌਰ ’ਤੇ ਰੱਖੇ ਗਏ ਪ੍ਰੋਗਰਾਮ ਸਮੇਂ ਕਿਸਾਨ ਵੱਡੀ ਗਿਣਤੀ ਵਿੱਚ ਜਾ ਪੁੱਜੇ ਅਤੇ ਉਨ੍ਹਾਂ ਨੇ ਸਮਾਗਮ ਵਾਲੀ ਥਾਂ ’ਤੇ ਹੰਗਾਮਾ ਕੀਤਾ। ਇਸ ਸਮੇਂ ਪੁਲਿਸ ਨੇ ਬੜੀ ਮੁਸ਼ਕਿਲ ਨਾਲ ਸਥਿਤੀ ਨੂੰ ਕਾਬੂ ਹੇਠ ਕੀਤਾ ਪਰ ਭਾਜਪਾ ਆਗੂਆਂ ਅਤੇ ਵਰਕਰਾਂ ਨੂੰ ਸਮਾਗਮ ਵਿੱਚੇ ਛੱਡ ਕੇ ਪਰਤਣਾ ਪਿਆ।

ਇਸੇ ਤਰ੍ਹਾਂ ਮਲੋਟ ਵਿੱਚ ਵੀ ਸਮਾਗਮ ਨੂੰ ਰੋਕਣ ਗਏ ਕਿਸਾਨ ਅਤੇ ਭਾਜਪਾ ਆਗੂ ਅਤੇ ਵਰਕਰ ਆਹਮੋ ਸਾਹਮਣੇ ਨਾਅਰੇਬਾਜ਼ੀ ’ਤੇ ਉੱਤਰ ਆਏ ਅਤੇ ਪੁਲਿਸ ਨੂੰ ਬੜੀ ਮੁਸ਼ਕਿਲ ਨੂੰ ਸਥਿਤੀ ਨੂੰ ਕਾਬੂ ਕਰਨਾ ਪਿਆ।

ਇਸੇ ਤਰ੍ਹਾਂ ਜਲੰਧਰ ਸ਼ਹਿਰ ਵਿੱਚ ਭਾਜਪਾ ਆਗੂ ਅਤੇ ਸਾਬਕਾ ਮੰਤਰੀ ਸ੍ਰੀ ਮਨੋਰੰਜਨ ਕਾਲੀਆ ਦੇ ਘਰ ਰੱਖੇ ਗਏ ਸਮਾਗਮ ਦਾ ਵਿਰੋਧ ਕਰਨ ਪਹੁੰਚੇ ਕਿਸਾਨਾਂ ਨੂੰ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਵਿੱਚ ਸਥਿਤੀ ਤਨਾਅਪੂਰਨ ਹੋ ਗਈ। ਇਸ ਮੌਕੇ ਹੋਈ ਧੱਕਾਮੁੱਕੀ ਤੋਂ ਬਾਅਦ ਕਿਸਾਨਾਂ ਨੇ ਸ੍ਰੀ ਕਾਲੀਆ ਦੇ ਨਿਵਾਸ ਦੇੇ ਬਾਹਰ ਧਰਨਾ ਦਿੱਤਾ।

ਇਸ ਸੰਬੰਧੀ ਗੱਲਬਾਤ ਕਰਦਿਆਂ ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਆਗੂ ਸ੍ਰੀ ਮੋਠੂ ਕੋਟੜਾ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਪਿਛਲੇ ਤਿੰਨ ਮਹੀਨੇ ਤੋਂ ਸੰਘਰਸ਼ ਕਰ ਰਹੇ ਹਨ ਅਤੇ ਪਿਛਲੇ ਇਕ ਮਹੀਨੇ ਤੋਂ ਹੱਡ ਚੀਰਵੀਂ ਠੰਢ ਵਿੱਚ ਦਿੱਲੀ ਦੇ ਬਾਰਡਰਾਂ ’ਤੇ ਬੈਠੇ ਹਨ ਅਤੇ ਇਧਰ ਭਾਜਪਾ ਆਪਣੇ ਸਮਾਗਮ ਕਰਵਾ ਕੇ ਉਨ੍ਹਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਰੋਸ ਵਜੋਂ ਅੱਜ ਦੇ ਸਮਾਗਮ ਰੋਕੇ ਗਏ। ਉਨ੍ਹਾਂ ਕਿਹਾ ਕਿ ਭਾਜਪਾ ਦੇ ਸਮਾਗਮਾਂ ਅਤੇ ਆਗੂਆਂ ਦੇ ਵਿਰੁੱਧ ਪ੍ਰੋਗਰਾਮ ਤਾਂ ਪਿਛਲੇ ਤਿੰਨ ਮਹੀਨੇ ਤੋਂ ਚੱਲ ਰਹੇ ਹਨ।

ਇਸੇ ਤਰ੍ਹਾਂ ਹਰਿਆਣਾ ਦੇ ਕੈਥਲ ਵਿੱਚ ਜੇ.ਜੇ.ਪੀ. ਦੇ ਵਿਧਾਇਕ ਈਸ਼ਵਰ ਸਿੰਘ ਨੂੰ ਵੀ ‘ਸੁਸ਼ਾਸ਼ਨ ਦਿਵਸ+’ ਦੇ ਸੰਬੰਧ ਵਿੱਚ ਚੱਲ ਰਹੇ ਇਕ ਪ੍ਰੋਗਰਾਮ ਵਿੱਚੋਂ ਉਸ ਵੇਲੇ ਜਾਣਾ ਪਿਆ ਜਦ ਕਿਸਾਨਾਂ ਨੇ ਸਮਾਗਮ ਵਾਲੀ ਥਾਂ ’ਤੇ ਪਹੁੰਚ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪੁਲਿਸ ਨੂੰ ਸੁਰੱਖ਼ਿਆ ਪ੍ਰਦਾਨ ਕਰਦੇ ਹੋਏ ਵਿਧਾਇਕ ਦੀ ਗੱਡੀ ਨੂੰ ਬਾਹਰ ਲਿਜਾਣਾ ਪਿਆ।

ਜ਼ਿਕਰਯੋਗ ਹੈ ਕਿ ਚੋਣਾਂ ਤੋਂ ਬਾਅਦ ਹਰਿਆਣਾ ਵਿੱਚ ਹੋਏ ਸਮਝੌਤੇ ਅਨੁਸਾਰ ਜੇ.ਜੇ.ਪੀ. ਅਤੇ ਭਾਜਪਾ ਵਿਚਾਲੇ ਹੋਏ ਚੋਣ ਸਮਝੌਤੇ ਕਾਰਨ ਹੀ ਖੱਟਰ ਸਰਕਾਰ ਦੁਬਾਰਾ ਹੋਂਦ ਵਿੱਚ ਆਈ ਸੀ ਅਤੇ ਹੁਣ ਜੇ.ਜੇ.ਪੀ. ਨੂੰ ਖੱਟਰ ਸਰਕਾਰ ਨੂੰ ਸਮਰਥਨ ਦੇਣ ਦਾ ਮੁੱਲ ਕਿਸਾਨਾਂ ਦੇ ਗੁੱਸੇ ਦੇ ਰੂਪ ਵਿੱਚ ਤਾਰਣਾ ਪੈ ਰਿਹਾ ਹੈ।

ਹਰਿਆਣਾ ਵਿੱਚ ਅੱਜ ਕਿਸਾਨਾਂ ਨੇ ਪਹਿਲਾਂ ਐਲਾਨੇ ਪ੍ਰੋਗਰਾਮ ਅਨੁਸਾਰ ਟੌਲ ਪਲਾਜ਼ਿਆਂ ’ਤੇ ਪੁੱਜ ਕੇ ਟੌਲ ਪਲਾਜ਼ਿਆਂ ਨੂੰ ਪਰਚੀ ਮੁਕਤ ਕਰਨ ਦਾ ਅਮਲ ਵੀ ਪੂਰਾ ਕਰ ਦਿੱਤਾ।

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,323FansLike
113,561FollowersFollow

ENTERTAINMENT

National

GLOBAL

OPINION

Pakistan on a new track? – By Asad Mirza

Pakistan after 75 years of its existence has released its first ever National Security Policy (NSP), which it claims will ensure human security for...

Nationalism and Democracy go together – By DC Pathak

India got its Independence some 75 years ago but it still looks like a 'nation in making', judging from the in-terminate debate on 'the...

5 ways to manage childhood allergies – By Dr Nidhi Gupta

Motherhood comes with its own mixed bag of emotions; we want to save our child from every little peril that comes their way, including...

SPORTS

Health & Fitness

5 ways to manage childhood allergies – By Dr Nidhi Gupta

Motherhood comes with its own mixed bag of emotions; we want to save our child from every little peril that comes their way, including allergies. The most common allergen in India are milk, egg and peanuts. According to the IAP survey, 11.4 per cent children under the age of 14 years suffer from some form of allergies and they usually...

Gadgets & Tech