ਪੰਜਾਬ ਤੇ ‘ਨੀਰੀ’ ਵਿਚਾਲੇ ਵਾਤਾਵਰਣ ਸਬੰਧੀ ਮਸਲਿਆਂ ਦੇ ਹੱਲ ਲਈ ਸਮਝੌਤਾ ਸਹੀਬੱਧ

ਚੰਡੀਗੜ, 27 ਸਤੰਬਰ, 2019:

ਰਾਜ ਅੰਦਰ ਵਾਤਾਵਰਣ ਨਾਲ ਸਬੰਧਤ ਵੱਖ-ਵੱਖ ਮਸਲਿਆਂ ਦੇ ਢੁੱਕਵੇਂ ਨਿਪਟਾਰੇ ਲਈ ਪੰਜਾਬ ਸਰਕਾਰ ਨੇ ਅੱਜ ਸੀ.ਐਸ.ਆਈ.ਆਰ.-ਨੈਸ਼ਨਲ ਵਾਤਾਵਰਣ ਇੰਜਨੀਅਰਰਿੰਗ ਅਤੇ ਖੋਜ ਸੰਸਥਾ (ਨੀਰੀ) ਨਾਲ ਸਮਝੌਤਾ ਸਹੀਬੱਧ ਕੀਤਾ।

ਪੰਜਾਬ ਸਰਕਾਰ ਵੱਲੋਂ ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਕੇਸ਼ ਵਰਮਾ ਨੇ ਨੀਰੀ ਦੇ ਸੀਨੀਅਰ ਸਾਇੰਸਦਾਨ ਡਾ. ਹੇਮੰਤ ਪੁਰੋਹਿਤ ਨੇ ਵਿਗਿਆਨ ਕੇਂਦਰ, ਨਵੀਂ ਦਿੱਲੀ ਵਿਖੇ ਪੰਜ ਸਾਲ ਲਈ ਇਸ ਸਮਝੌਤੇ ਦਾ ਵਟਾਂਦਰਾ ਕੀਤਾ।

ਸਮਝੌਤੇ ਬਾਰੇ ਜਾਣਕਾਰੀ ਦਿੰਦਿਆਂ ਰਾਕੇਸ਼ ਵਰਮਾ ਨੇ ਦੱਸਿਆ ਕਿ ਰਾਜ ਅੰਦਰ ਸਾਫ਼ ਦਰਿਆਵਾਂ, ਸ਼ੁੱਧ ਹਵਾ ਅਤੇ ਰਹਿੰਦ-ਖੂੰਹਦ ਪ੍ਰਬੰਧਨ ਬਾਬਤ ਤਿਆਰ ਵਾਤਾਵਰਣ ਸੁਰੱਖਿਆ ਕਾਰਜ ਯੋਜਨਾ ਨੂ ੰਅਸਰਦਾਰ ਢੰਗ ਨਾਲ ਲਾਗੂ ਕਰਨ ਅਤੇ ਨੀਰੀ ਵਿਭਾਗ ਨੂੰ ਢੁੱਕਵੀਂ ਤਕਨੀਕੀ ਮਦਦ ਮੁਹੱਈਆ ਕਰਵਾਏਗੀ।

ਪ੍ਰਮੁੱਖ ਐਸ.ਟੀ.ਪੀਜ਼, ਸੀ.ਈ.ਟੀ.ਪੀਜ਼ ਅਤੇ ਈ.ਟੀ.ਪੀਜ਼ ਦੇ ਤੀਜੀ ਧਿਰ ਆਡਿਟ ਅਤੇ ਰੈਗੂਲੇਟਰੀ ਬਾਡੀਜ਼ ਦੇ ਪ੍ਰਫੌਰਮੈਂਸ ਆਡਿਟ ਲਈ ਵੀ ਨੀਰੀ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਇਸ ਤੋਂ ਇਲਾਵਾ ਪ੍ਰਦੂਸ਼ਣ ਦੇ ਖਾਤਮੇ ਲਈ ਚੁੱਕੇ ਜਾ ਰਹੇ ਕਦਮਾਂ ਨੂੰ ਮਜ਼ਬੂਤੀ ਨਾਲ ਲਾਗੂ ਕਰਨ ਆਈ.ਓ.ਟੀ. ਆਧਾਰਤ ਸੁਝਾਅ ਮੁਹੱਈਆ ਕਰਾਉਣ ਵਿੱਚ ਵੀ ਨੀਰੀ ਵੱਲੋਂ ਸੂਬੇ ਨੂੰ ਸਹਿਯੋਗ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਇਹ ਸਾਂਝ ਵੱਖ-ਵੱਖ ਸਬੰਧਤ ਵਿਭਾਗਾਂ ਦੀ ਸਰਗਰਮ ਸ਼ਮੂਲੀਅਤ ਨਾਲ ਹਵਾ ਅਤੇ ਸ਼ੋਰ ਪ੍ਰਦੂਸ਼ਣ ਨੂੰ ਘਟਾਉਣ ਤੋਂ ਇਲਾਵਾ ਰਹਿੰਦ-ਖੂੰਹਦ ਦੇ ਪ੍ਰਬੰਧਨ ਵਿੱਚ ਅਹਿਮ ਕਦਮ ਸਾਬਿਤ ਹੋਵੇਗਾ।

ਦੱਸਣਯੋਗ ਹੈ ਕਿ ਨੀਰੀ ਕੌਂਸਲ ਆਫ ਸਾਇੰਟਿਫਿਕ ਐਂਡ ਇੰਡਸਟਰੀਅਲ ਰੀਸਰਚ (ਸੀ.ਐਸ.ਆਈ.ਆਰ) ਨੈਟਵਰਕ ਦਾ ਹਿੱਸਾ ਹੈ ਅਤੇ ਇਸ ਨੇ ਸਨਅਤਾਂ ਕਾਰਨ ਪੈਦਾ ਹੋਈਆਂ ਵਾਤਾਵਰਣ ਸਬੰਧੀ ਸਮੱਸਿਆਵਾਂ ਦੇ ਹੱਲ ਤੋਂ ਇਲਾਵਾ ਵਾਤਾਵਰਣ ਸਾਇੰਸ, ਇੰਜਨੀਅਰਿੰਗ ਅਤੇ ਨਿਗਰਾਨੀ ਖੇਤਰ ਵਿੱਚ ਖੋਜ ਅਤੇ ਵਿਕਾਸ ਮੁਹਾਰਤ ਹਾਸਲ ਕੀਤੀ ਹੈ।

ਇਸ ਮੌਕੇ ਜੁਆਇੰਟ ਡਾਇਰੈਕਟਰ ਪ੍ਰਦੀਪ ਗਰਗ, ਵਾਤਾਵਰਣ ਵਿਭਾਗ ਦੇ ਸੀਨੀਅਰ ਸਾਇੰਟਿਫਿਕ ਅਫਸਰ ਗੁਰਹਰਮੰਦਰ ਸਿੰਘ, ਪ੍ਰਿੰਸੀਪਲ ਸਾਇੰਟਿਸਟ, ਡਾ. ਅਮਿਤ ਬਾਂਸੀਵਾਲ ਅਤੇ ਨੀਰੀ ਦੇ ਪ੍ਰਮੁੱਖ ਸਾਇੰਟਿਸਟ ਡਾ. ਸਤੀਸ਼ ਦਾਬੇ ਹਾਜ਼ਰ ਸਨ।

ਇਸ ਨੂੰ ਵੀ ਪੜ੍ਹੋ:
ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ – ਇੱਥੇ ਕਲਿੱਕ ਕਰੋ

Share News / Article

Yes Punjab - TOP STORIES