ਪੰਜਾਬ ਟੂਡੇ ਫ਼ਾਊਂਡੇਸ਼ਨ ਕਰਵਾਏਗੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖ਼ਿਆਵਾਂ ’ਤੇ ਅਧਾਰਤ ਅੰਤਰਰਾਸ਼ਟਰੀ ਪੇਟਿੰਗ ਮਕਾਬਲਾ

ਚੰਡੀਗੜ੍ਹ, 2 ਸਤੰਬਰ 2019:
ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਅਵਸਰ ‘ਤੇ, ਪੰਜਾਬ ਟੂਡੇ ਫ਼ਾਉਂਡੇਸ਼ਨ (ਪੀ ਟੀ ਐਫ), ਜੋ ਪੰਜਾਬ ਦੀ ਇਕ ਗੈਰ ਸਰਕਾਰੀ ਲੋਕਭਲਾਈ ਸੰਸਥਾ ਹੈ, ਇੱਕ ਅੰਤਰਰਾਸ਼ਟਰੀ ਪੇਂਟਿੰਗ ਮੁਕਾਬਲੇ ਦਾ ਆਯੋਜਨ ਕਰ ਰਹੀ ਹੈ।

ਇਸ ਮੁਕਾਬਲੇ ਦਾ ਆਯੋਜਨ ਕਰਨ ਦਾ ਮੁੱਖ ਉਦੇਸ਼ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਪ੍ਰਤੀ ਸਮਾਜ, ਖਾਸਕਰ ਨੌਜਵਾਨਾਂ ਵਿੱਚ ਜਾਗਰੂਕਤਾ ਫੈਲਾਉਣਾ ਹੈ।

ਫ਼ਾਉਂਡੇਸ਼ਨ ਦੇ ਸਕੱਤਰ ਰੁਪਿੰਦਰ ਸਿੰਘ ਨੇ ਦਸਿਆ, ‘ਅਸੀਂ ਗੁਰੂ ਜੀ ਦਾ ਸਰਬ ਸਾਂਝੀਵਾਲਤਾ, ਵਿਸ਼ਵ ਸ਼ਾਂਤੀ, ਆਪਸੀ ਭਾਈਚਾਰੇ ਅਤੇ ਸਹੀ ਮਾਰਗ ‘ਤੇ ਚਲਦਿਆਂ ਜੀਵਨ ਜਿਉਣ ਦਾ ਸੰਦੇਸ਼ ਲੋਕਾਈ ਤਕ ਲੈ ਜਾਣਾ ਚਾਹੁੰਦੇ ਹਾਂ।”

ਉਨ੍ਹਾਂ ਦਸਿਆ ਕਿ ਇਸ ਪੇਂਟਿੰਗ ਮੁਕਾਬਲੇ ਦੇ ਵਿਸ਼ੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਉੱਤੇ ਅਧਾਰਤ ਹੋਣਗੇ।

ਇਸ ਉੱਦਮ ਦੇ ਪ੍ਰੋਜੈਕਟ ਡਾਇਰੈਕਟਰ ਅਮਨਦੀਪ ਸੰਧੂ ਨੇ ਦੱਸਿਆ ਕਿ ਫ਼ਾਉਂਡੇਸ਼ਨ, ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਆਪਣੀਆਂ ਐਂਟਰੀਆਂ ਭੇਜਣ ਲਈ ਉਤਸ਼ਾਹਿਤ ਕਰਨ ਲਈ ਦੇਸ਼-ਵਿਦੇਸ਼ ਦੀਆਂ ਯੂਨੀਵਰਸਿਟੀਆਂ ਅਤੇ ਫਾਈਨ ਆਰਟ ਸੰਸਥਾਵਾਂ ਤਕ ਪਹੁੰਚ ਕਰੇਗਾ।

ਵਿੱਤ ਸਲਾਹਕਾਰ, ਐਫ ਸੀ ਏ ਰਣਜੀਤ ਭਾਂਬਰੀ ਨੇ ਜੇਤੂਆਂ ਨੂੰ ਮਿਲਣ ਵਾਲੇ ਪੁਰਸਕਾਰਾਂ ਦਾ ਐਲਾਨ ਕਰਦਿਆਂ ਕਿਹਾ ਕਿ ਪਹਿਲੇ ਇਨਾਮ ਦੇ ਜੇਤੂ ਨੂੰ 1 ਲੱਖ ਰੁਪਏ ਦਾ ਚੈੱਕ ਮਿਲੇਗਾ, ਜਦੋਂ ਕਿ ਦੂਸਰਾ ਇਨਾਮ 50,000 ਰੁਪਏ ਦਾ ਹੋਵੇਗਾ, ਤੀਸਰਾ ਇਨਾਮ ਜੇਤੂ ਨੂੰ 20,000 ਰੁਪਏ ਦਿੱਤੇ ਜਾਣਗੇ।

ਇਸ ਤੋਂ ਇਲਾਵਾ ਹੌਸਲਾ ਅਫ਼ਜ਼ਾਈ ਲਈ 5000 ਰੁਪਏ ਦੇ 7 ਇਨਾਮ ਵੀ ਹੋਣਗੇ। ਸਾਰੇ ਜੇਤੂਆਂ ਨੂੰ ਇੱਕ ਸਰਟੀਫਿਕੇਟ, ਇੱਕ ਟਰਾਫੀ, ਅਤੇ ਤੋਹਫ਼ਿਆਂ ਨਾਲ ਸਨਮਾਨਿਆ ਜਾਵੇਗਾ. ਜਦੋਂ ਕਿ ਸਾਰੇ ਪ੍ਰਤੀਯੋਗੀਆਂ ਨੂੰ ਮੁਕਾਬਲੇ ਵਿਚ ਹਿੱਸਾ ਲੈਣ ਦਾ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ।

ਪੰਜਾਬ ਟੂਡੇ ਫ਼ਾਉਂਡੇਸ਼ਨ ਦੇ ਪ੍ਰਾਜੈਕਟ ਸਲਾਹਕਾਰ ਸੀ ਏ ਅਨਿਲ ਅਰੋੜਾ ਨੇ ਦਸਿਆ ਕਿ ਚੁਣੀਆਂ ਗਈਆਂ ਐਂਟਰੀਆਂ ਇਕ ਵਿਸ਼ੇਸ ਪੁਸਤਕ ਵਿਚ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਇਹ ਵਿਸ਼ੇਸ਼ ਪੁਸਤਕ ਮੁਕਾਬਲੇ ਦੇ ਜੇਤੂਆਂ ਨੂੰ ਸਨਮਾਨਿਤ ਕਰਨ ਲਈ ਆਯੋਜਿਤ ਕੀਤੇ ਜਾਨ ਵਾਲੇ ਵਿਸ਼ੇਸ਼ ਸਮਾਰੋਹ-ਪ੍ਰਦਰਸ਼ਨੀ ਵਿਚ ਰਿਲੀਜ਼ ਕੀਤੀ ਜਾਵੇਗੀ, ਜਿਥੇ ਉੱਘੇ ਕਲਾਕਾਰ ਅਤੇ ਪਤਵੰਤੇ, ਜੇਤੂਆਂ ਨਾਲ ਸ਼ਾਮਲ ਹੋਣਗੇ।

ਐਂਟਰੀਆਂ ਸਵੀਕਾਰ ਕਰਨ ਦੀ ਆਖ਼ਰੀ ਤਰੀਕ 30 ਸਤੰਬਰ, 2019 ਹੈ। ਇਸ ਮੁਕਾਬਲੇ ਲਈ ਕੋਈ ਦਾਖਲਾ ਫੀਸ ਨਹੀਂ ਹੈ ਅਤੇ ਕੋਈ ਵੀ 16 ਸਾਲ ਤੋਂ ਵੱਧ ਉਮਰ ਦਾ ਵਿਅਕਤੀ ਹਿੱਸਾ ਲੈ ਸਕਦਾ ਹੈ।

ਮੁਕਾਬਲੇ ਵਿਚ ਦਿਲਚਸਪੀ ਰੱਖਣ ਵਾਲੇ ਵੈਬਸਾਈਟ GuruNanakUtsav.in ਜਾਂ ਫੇਸਬੁੱਕ ਤੇ facebook.com/GuruNanakUtsav ‘ਤੇ ਹੋਰ ਵੇਰਵੇ ਦੇਖ ਸਕਦੇ ਹਨ ਅਤੇ ਵਧੇਰੇ ਜਾਣਕਾਰੀ ਲਈ GuruNanakUtsav@gmail ‘ਤੇ ਈ -ਮੇਲ ਭੇਜ ਸਕਦੇ ਹਨ.

Share News / Article

YP Headlines