ਪੰਜਾਬ ’ਚ 18 ਨਿੱਜੀ ਨਸ਼ਾ ਛੁਡਾਊ ਕੇਂਦਰਾਂ ਦੇ ਲਾਇਸੈਂਸ ਮੁਅੱਤਲ

ਚੰਡੀਗੜ, 22 ਸਤੰਬਰ, 2091:
ਸੂਬੇ ਵਿੱਚ 18 ਨਿੱਜੀ ਨਸ਼ਾ ਛੁਡਾਊ ਕੇਂਦਰਾਂ ਦੇ ਲਾਇਸੈਂਸ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤੇ ਗਏ ਹਨ। ਇਹ ਜਾਣਕਾਰੀ ਅੱਜ ਡਰੱਗ ਐਡਮਨਿਸਟ੍ਰੇਸ਼ਨ ਵਿੰਗ ਪੰਜਾਬ ਦੇ ਇਕ ਬੁਲਾਰੇ ਨੇ ਦਿੱਤੀ।

ਇਸ ਦੀ ਵਿਸਤਰਤ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਬਪਰੇਨੋਰਫਿਨ ਅਤੇ ਨੈਲੋਜ਼ੋਨ ਦੇ ਇਨਾਂ ਕੇਂਦਰਾਂ ਤੋਂ ਸੈਂਪਲ ਇਕੱਤਰ ਕੀਤੇ ਗਏ ਜੋ ਮਿਆਰੀ ਮਾਪਦੰਡਾਂ ਦੇ ਨਹੀਂ ਸਨ।

ਉਨਾਂ ਦੱਸਿਆ ਕਿ ਸਬੰਧਤ ਕੇਂਦਰਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਨਸ਼ਾ ਛੁਡਾਊ ਕੇਂਦਰ ’ਤੇ ਦਿੱਤੀ ਜਾ ਰਹੀ ਡਰੱਗ ਦੇ ਮਿਆਰ ਨੂੰ ਯਕੀਨੀ ਬਣਾਉਣ ਜਾਵੇ ਇਸਦੇ ਮੱਦੇਨਜ਼ਰ ਪੰਜਾਬ ਸਬਸਟਾਂਸ ਯੂਜ਼ ਡਿਸਆਰਡਰ, ਟਰੀਟਮੈਂਟ ਐਂਡ ਕੌਂਸਿਗ ਐਂਡ ਰੀਹੈਬੀਲੀਟੇਸ਼ਨ ਸੈਂਟਰਜ਼ ਰੂਲਜ਼ 2011 ਦੇ ਨਿਯਮ 11 ਦੇ ਹੇਠ ਇਨਾਂ ਕੇਂਦਰਾਂ ਦੇ ਲਾਇਸੈਂਸ ਮੁਅੱਤਲ ਕੀਤੇ ਗਏ ਹਨ।

ਇਸ ਤੋਂ ਇਲਾਵਾ ਇਨਾਂ ਕੇਂਦਰਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਹਨ ਜਿਨਾਂ ਵਿੱਚ ਪੁੱਛਿਆ ਗਿਆ ਹੈ ਕਿ ਉਨਾਂ ਵੱਲੋਂ ਦਿੱਤੀ ਜਾ ਰਹੀ ਦਵਾਈ ਮਿਆਰ ਦੇ ਅਨੁਕੂਲ ਕਿਉ ਨਹੀਂ ਸੀ? ਬੁਲਾਰੇ ਅਨੁਸਾਰ ਇਨਾਂ ਨੂੰ 15 ਦਿਨਾਂ ਵਿੱਚ ਆਪਣੇ ਜੁਆਬ ਪੇਸ਼ ਕਰਨ ਲਈ ਆਖਿਆ ਗਿਆ ਹੈ ਅਜਿਹਾ ਕਰਨ ਵਿੱਚ ਅਸਫ਼ਲ ਰਹਿਣ ਵਾਲਿਆਂ ਦੇ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ।

ਜਿਨਾਂ ਨਿੱਜੀ ਨਸ਼ਾ ਛੁਡਾਊ ਕੇਂਦਰਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ ਉਨਾਂ ਵਿੱਚ ਪਰਿਵਰਤਨ ਨਸ਼ਾ ਨਿਰਭਰਤਾ ਇਲਾਜ ਕੇਂਦਰ, ਅੰਮਿ੍ਰਤਸਰ, ਪੰਕਜ ਵਰਮਾ, ਨਿਊਰੋ ਮਨੋਵਿਗਿਆਨ ਅਤੇ ਨਸ਼ਾ ਛੁਡਾਊ ਕੇਂਦਰ, ਲੁਧਿਆਣਾ, ਪਿ੍ਰਆਸ ਲੁਧਿਆਣਾ, ਏਕਮ ਹਸਪਤਾਲ, ਮੋਗਾ, ਬਰਨਾਲਾ ਮਨੋਰੋਗ ਹਸਪਤਾਲ, ਬਰਨਾਲਾ, ਪੁਨੀਤ ਕਥੂਰੀਆ ਪ੍ਰੇਮ ਨਿਰੋਸਾਈਕੈਟਿ੍ਰਕ ਹਸਪਤਾਲ, ਸੰਗਰੂਰ, ਕਪੂਰਥਲਾ ਸਾਈਕਿਆਟਿ੍ਰਕ ਨਰਸਿੰਗ ਹੋਮ, ਕਪੂਰਥਲਾ , ਮੈਕਸ ਸੁਪਰ ਸਪੈਸਲਿਟੀ ਹਸਪਤਾਲ ਡੀ-ਅਡੀਕਸ਼ਨ ਸੈਂਟਰ, ਬਠਿੰਡਾ, ਸਤਕਾਰ ਨਸ਼ਾ ਨਿਰਭਰਤਾ ਇਲਾਜ ਕੇਂਦਰ, ਐਫਜੀਐਸ, ਮੈਡੀਕੇਅਰ ਹਸਪਤਾਲ, ਐਫਜੀਐਸ, ਬੈਨੀਵਾਲ ਹਸਪਤਾਲ, ਫਾਜਲਿਕਾ, ਕਿ੍ਰਪਾ ਸਾਈਕੈਟਿ੍ਰਕ ਐਂਡ ਨਸ਼ਾ ਛੁਡਾ ਕੇਂਦਰ, ਹੁਸਅਿਾਰਪੁਰ, ਸੰਦੇਸ ਹਸਪਤਾਲ, ਲੁਧਿਆਣਾ , ਵਰਦਾਨ ਨਸ਼ਾ ਨਿਰਭਰਤਾ ਇਲਾਜ, ਪਟਿਆਲਾ, ਪ੍ਰਗਤੀ ਮਾਨਸਿਕ ਰੋਗ ਅਤੇ ਨਸ਼ਾ ਛੁਡਾਊ ਕੇਂਦਰ, ਪਠਾਨਕੋਟ, ਆਸਾ ਨਸ਼ਾ ਨਿਰਭਰਤਾ ਇਲਾਜ ਹਸਪਤਾਲ, ਨਵਾਂਸਹਿਰ , ਸੁਖ ਮਾਨਸਿਕ ਰੋਗ ਹਸਪਤਾਲ ਅਤੇ ਨਸ਼ਾ ਛਡਾਊ, ਸ੍ਰੀ ਮੁਕਤਸਰ ਸਾਹਿਬ, ਨਿਰਮਲ ਛਾਇਆ ਮਨੋਵਿਗਿਆਨ ਅਤੇ ਨਸ਼ਾ ਛਡਾ ਕੇਂਦਰ, ਤਰਨਤਾਰਨ ਸ਼ਾਮਲ ਹਨ।

Share News / Article

YP Headlines