ਪੰਜਾਬ ’ਚ 14 ਨਵੇਂ ਕੋਰੋਨਾ ਪਾਜ਼ਿਟਿਵ ਕੇਸਾਂ ਨਾਲ ਆਂਕੜਾ 342 ਪੁੱਜਾ, ਜਲੰਧਰ ’ਚ 7 ਹੋਰ ਨਵੇਂ ਮਾਮਲੇ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਯੈੱਸ ਪੰਜਾਬ

ਜਲੰਧਰ, 28 ਅਪ੍ਰੈਲ, 2020:

ਪੰਜਾਬ ਵਿਚ ਅੱਜ 14 ਨਵੇਂ ਕੋਰੋਨਾ ਪਾਜ਼ਿਟਿਵ ਕੇਸ ਸਾਹਮਣੇ ਆਉਣ ਨਾਲ ਪਾਜ਼ਿਟਿਵ ਕੇਸਾਂ ਦਾ ਕੁਲ ਆਂਕੜਾ 344 ਜਾ ਪੁੱਜਾ ਹੈ। ਸੂਬੇ ਵਿਚ ਕੋਰੋਨਾ ਦੇ ਕਹਿਰ ਕਾਰਨ ਹੁਣ ਤਕ 19 ਮੌਤਾਂ ਹੋ ਚੁੱਕੀਆਂ ਹਨ।

ਮੰਗਲਵਾਰ ਨੂੰ ਜਲੰਧਰ ਵਿਚ 7, ਮੋਹਾਲੀ ਵਿਚ 2, ਨਵਾਂਸ਼ਹਿਰ ਵਿਚ 2, ਤਰਨ ਤਾਰਨ ਵਿਚ 2 ਅਤੇ ਹੁਸ਼ਿਆਰਪੁਰ ਵਿਚ ਇਕ ਮਾਮਲਾ ਸਾਹਮਣੇ ਆਇਆ ਹੈ।

ਜਲੰਧਰ

ਜਲੰਧਰ ਦੇ 7 ਨਵੇਂ ਮਾਮਲੇ ਆਉਣ ਨਾਲ ਗਿਣਤੀ 85 ’ਤੇ ਪੁੱਜ ਗਈ ਹੈ।

ਇਨ੍ਹਾਂ ਮਾਮਲਿਆਂ ਵਿਚੋਂ ਇਕ ਮਾਮਲਾ ਮੀਡੀਆ ਕਰਮੀ ਦੇ ਘਰ ਨਾਲ ਜੁੜਿਆ ਹੈ। ਦਵਿੰਦਰ ਨਾਂਅ ਦੇ ਭਗਤ ਸਿੰਘ ਕਲੋਨੀ ਦੇ ਰਹਿਣ ਵਾਲੇ ਇਸ ਮੀਡੀਆ ਕਰਮੀ ਦੇ 65 ਸਾਲਾ ਪਿਤਾ ਅਤੇ 60 ਸਾਲਾ ਮਾਤਾ ਵੀ ਪਾਜ਼ਿਟਿਵ ਪਾਏ ਗਏ ਹਨ।

ਇਸ ਤੋਂ ਇਲਾਵਾ ਸਵੇਰੇ ਹੀ ਮਕਸੂਦਾਂ ਇਲਾਕੇ ਤੋਂ ਇਕ ਔਰਤ ਪਾਜ਼ਿਟਿਵ ਪਾਈ ਗਈ ਸੀ।

ਬੀਤੇ ਦਿਨੀਂ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਦਮ ਤੋੜ ਗਏ ਸਹਿਦੇਵ ਦੇ ਸੰਪਰਕਾਂ ਵਿਚੋਂ ਗੋਬਿੰਦ ਨਗਰ ਦੀ ਇਕ 38 ਸਾਲਾ ਔਰਤ, ਇਕ 12 ਸਾਲ ਅਤੇ 11 ਇਕ ਸਾਲ ਦੀ ਬੇੱਚੀ ਸ਼ਾਮਿਲ ਹਨ, ਜਿਹੜੇ ਅੱਜ ਪਾਜ਼ਿਟਿਵ ਪਾਏ ਗਏ।

ਨਵਾਂ ਸ਼ਹਿਰ

ਨਵਾਂ ਸ਼ਹਿਰ ਵਿਚ ਅੱਜ 2 ਹੋਰ ਪਾਜ਼ਿਟਿਵ ਮਾਮਲੇ ਪਾਏ ਗਏ। ਇਹ ਜੰਮੂ ਤੋਂ ਪਰਤੇ ਅਤੇ ਪਹਿਲਾਂ ਹੀ ਪਾਜ਼ਿਟਿਵ ਪਾਏ ਗਏ ਡਰਾਈਵਰ ਦੇ ਸੰਪਰਕ ਹਨ। ਇਨ੍ਹਾਂ ਵਿਚ ਇਸ ਡਰਾਈਵਰ ਦੀ 52 ਸਾਲਾ ਮਾਤਾ ਅਤੇ ਉਸਦਾ ਹੈਲਪਰ ਸ਼ਾਮਿਲ ਹਨ। ਇਸ ਮਾਮਲੇ ਵਿਚ ਚੰਗੀ ਗੱਲ ਇਹ ਰਹੀ ਕਿ ਡਰਾਈਵਰ ਦੇ ਜਿਹੜੇ 50 ਸੰਪਰਕਾਂ ਦੇ ਸੈਂਪਲ ਲਏ ਗਏ ਸਨ ਉਨ੍ਹਾਂ ਵਿਚੋਂ 48 ਨੈਗੇਟਿਵ ਆਏ।

ਮੋਹਾਲੀ

ਮੋਹਾਲੀ ਦੇ ਜਵਾਹਰਪੁਰ ਵਿਚ ਕੋਰੋਨਾ ਦੀ ਅੱਗ ਠੰਢੀ ਪੈਣ ਦਾ ਨਾਂਅ ਨਹੀਂ ਲੈ ਰਹੀ। ਅੱਜ ਇੱਥੋਂ ਦੋ ਹੋਰ ਪਾਜ਼ਿਟਿਵ ਕੇਸ ਆਉਣ ਨਾਲ ਕੇਵਲ ਇੱਥੇ ਦੀ ਗਿਣਤੀ ਹੀ 40 ਪੁੱਜ ਗਈ ਜਦਕਿ ਮੋਹਾਲੀ ਦੀ ਗਿਣਤੀ ਵਧ ਕੇ 65 ਹੋ ਗਈ। ਉਂਜ ਅੱਜ ਲਗਾਤਾਰ ਦੋ ਹਫ਼ਤੇ ਬੀਤ ਜਾਣ ਮਗਰੋਂ ਦੋ ਕੇਸ ਆਉਣ ਨਾਲ ਜਵਾਹਰਪੁਰ ਫ਼ਿਰ ਖ਼ਬਰ ਬਣਿਲਆ ਹੈ। ਇੱਥੋਂ ਇਕ 609 ਸਾਲਾ ਬਜ਼ੁਰਗ ਅਤੇ ਇਕ ਹੋਰ ਵਿਅਕਤੀ ਪਾਜ਼ਿਟਿਵ ਪਾਏ ਗਏ।

ਤਰਨ ਤਾਰਨ

ਤਰਨ ਤਾਰਨ ਵਿਚ ਅੱਜ ਦੋ ਹੋਰ ਕੋਰੋਨਾ ਪਾਜ਼ਿਟਿਵ ਕੇਸ ਪਾਏ ਗਏ ਹਨ। ਇਹ ਦੋਵੇਂ ਵੀ ਉਨ੍ਹਾਂ ਸ਼ਰਧਾਲੂਆਂ ਵਿਚੋਂ ਹਨ ਜਿਹੜੇ ਨਿੱਜੀ ਵਾਹਨਾਂ ’ਤੇ ਪਹਿਲਾਂ ਹੀ ਹਜ਼ੂਰ ਸਾਹਿਬ, ਨਾਂਦੇੜ ਤੋਂ ਵਾਪਸ ਆ ਚੁੱਕੇ ਸਨ। ਇਹ ਖ਼ੇਮਕਰਨ ਦੇ ਦੱਸੇ ਜਾਂਦੇ ਹਨ।

ਹੁਸ਼ਿਆਰਪੁਰ

ਗੜ੍ਹਸ਼ੰਕਰ ਤੋਂ ਇਕ ਵਿਅਕਤੀ ਪਾਜ਼ਿਟਿਵ ਆਇਆ ਹੈ। ਇਹ ਉਨ੍ਹਾਂ ਸ਼ਰਧਾਲੂਆਂ ਵਿਚ ਸ਼ਾਮਿਲ ਹੈ ਜਿਹੜੇ ਹਜ਼ੂਰ ਸਾਹਿਬ, ਨਾਂਦੇੜ ਤੋਂ ਵਾਪਿਸ ਆਏ ਹਨ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •