ਪੰਜਾਬ ’ਚ ਸੜਕ ਹਾਦਸੇ ’ਚ ਪਤੀ-ਪਤਨੀ ਦੀ ਮੌਤ, ਬੇਟਾ ਜ਼ਖ਼ਮੀ

ਯੈੱਸ ਪੰਜਾਬ

ਜਲੰਧਰ, 29 ਜੁਲਾਈ, 2019 –

ਜਲੰਧਰ ਅੰਮ੍ਰਿਤਸਰ ਕੌਮੀ ਮੁੱਖ ਮਾਰਗ ’ਤੇ ਸੋਮਵਾਰ ਸਵੇਰੇ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ ਅੰਮ੍ਰਿਤਸਰ ਵਾਸੀ ਇਕ ਪਤੀ ਪਤਨੀ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਦਾ ਬੇਟਾ ਜ਼ਖ਼ਮੀ ਹੋ ਗਿਆ।

ਇਹ ਪਰਿਵਾਰ ਕਿਸੇ ਕੰਮ ਲਈ ਦਿੱਲੀ ਗਿਆ ਹੋਇਆ ਸੀ ਅਤੇ ਅੱਜ ਸਵੇਰੇ ਦਿੱਲੀ ਤੋਂ ਵਾਪਿਸ ਅੰਮ੍ਰਿਤਸਰ ਜਾ ਰਿਹਾ ਸੀ।

ਹਾਦਸਾ ਸਵੇਰੇ ਲਗਪਗ 7.30 ਵਜੇ ਕਰਤਾਰਪੁਰ-ਭੁਲੱਥ ਮੋੜ ਕੋਲ ਜੀ.ਟੀ. ਰੋਡ ’ਤੇ ਉਸ ਵੇਲੇ ਵਾਪਰਿਆ ਜਦ ਪਰਿਵਾਰ ਦੀ ਵੈਗਨ ਆਰ ਕਾਰ ਇਕ ਟਰੱਕ ਨਾਲ ਟਕਰਾ ਕੇ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ।

ਅੰਮ੍ਰਿਤਸਰ ਵਿਚ ਫੁੱਲਾਂ ਵਾਲਾ ਚੌਂਕ ਸਥਿਤ ਰੇਮੰਡ ਦੇ ਸ਼ੋਅਰੂਮ ਦੇ ਮਾਲਿਕ ਰਾਜੀਵ ਸੋਢੀ (45) ਅਤੇ ਉਨ੍ਹਾਂ ਦੀ ਪਤਨੀ ਕੀਰਤੀ ਸੋਢੀ (42) ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਨ੍ਹਾਂ ਦੇ ਬੇਟੇ ਹਿਮਾਂਸ਼ੂ ਸੋਢੀ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਪਤਾ ਲੱਗਾ ਹੈ ਕਿ ਪਰਿਵਾਰ ਵੱਲੋਂ ਰਾਜੀਵ ਸੋਢੀ ਅਤੇ ਕੀਰਤੀ ਸੋਢੀ ਦੀਆਂ ਅੱਖਾਂ ਦਾਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਦੱਸਿਆ ਜਾਂਦਾ ਹੈ ਕਿ ਸ੍ਰੀ ਰਾਜੀਵ ਸੋਢੀ ਭਾਜਪਾ ਨਾਲ ਸੰਬੰਧਤ ਸਨ ਪਰ ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ।

Share News / Article

YP Headlines