ਪੰਜਾਬ ’ਚ ਰੇਲ ਸੇਵਾਵਾਂ ਬਹਾਲ ਨਹੀਂ ਹੋਈਆਂ: ਰੇਲਵੇ

ਯੈੱਸ ਪੰਜਾਬ
ਫ਼ਿਰੋਜ਼ਪੁਰ, 29 ਅਕਤੂਬਰ, 2020:
ਰੇਲ ਮੰਤਰਾਲਾ ਅਨੁਸਾਰ ਪੰਜਾਬ ਵਿੱਚ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਗਏ ਅੰਦੋਲਨ ਕਾਰਨ ਰੇਲ ਆਵਾਜਾਈ ਰੁਕੀ ਹੋਈ ਹੈ।

ਕੋਈ ਵੀ ਟ੍ਰੇਨ ਸੇਵਾ ਜਿਸ ਵਿੱਚ ਮਾਲਗੱਡੀਆਂ ਸ਼ਾਮਲ ਹਨ ਨੂੰ ਸ਼ੁਰੂ ਨਹੀਂ ਕੀਤੀ ਗਿਆ ਹੈ।

ਕੁਝ ਅਖਬਾਰਾਂ ਵਿੱਚ ਇਹ ਪ੍ਰਕਾਸ਼ਤ ਹੋਇਆ ਹੈ ਕਿ ਪੰਜਾਬ ਵਿੱਚ ਰੇਲ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜੋ ਕਿ ਸਹੀ ਨਹੀਂ ਹਨ। ਇਨ੍ਹਾਂ ਖ਼ਬਰਾਂ ਕਾਰਨ ਆਮ ਲੋਕ ਪ੍ਰੇਸ਼ਾਨੀਆਂ ਵਿੱਚੋਂ ਲੰਘੇ ਹਨ।

ਇਸ ਦੌਰਾਨ ਹੀ ਰੇਲ ਗੱਡੀਆਂ ਦੇ ਕੰਮਕਾਜ ਦੀ ਜਾਣਕਾਰੀ ਦਿੰਦੇ ਹੋਏ ਅੱਜ ਫ਼ਿਰੋਜ਼ਪੁਰ ਰੇਲ ਡਵੀਜ਼ਨ ਦੇ ਵਧੀਕ ਪ੍ਰਬੰਧਕ ਸੁਖਵਿੰਦਰ ਸਿੰਘ ਨੇ ਕਿਹਾ ਕਿ ਮੰਡਲ ਨੇ ਨਾ ਤਾਂ ਕੋਈ ਰੇਲ ਗੱਡੀਆਂ ਬਹਾਲ ਕੀਤੀਆਂ ਹਨ, ਨਾ ਮਾਲ ਅਤੇ ਨਾ ਹੀ ਮੁਸਾਫਰ ਟ੍ਰੇਨਾਂ।

ਉਨ੍ਹਾਂ ਕਿਹਾ ਕਿ ਮੰਡਲ ਰੇਲ ਮੰਤਰਾਲਾ ਦੀ ਅਗਵਾਈ ਹੇਠ ਕੰਮ ਕਰ ਰਿਹਾ ਹੈ।ਮੰਡਲ ਹਰ ਤਰਾਂ ਨਾਲ ਰੇਡੀ ਹੈ। ਰੇਲ ਸੇਵਾਵਾਂ ਪੰਜਾਬ ਸਰਕਾਰ ਵੱਲੋਂ ਰੇਲਵੇ ਨੂੰ ਸੁਰੱਖਿਆ ਦਾ ਭਰੋਸਾ ਨਾ ਦੇਣ ਕਾਰਨ ਰੇਲ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ।


Click here to Like us on Facebook