ਪੰਜਾਬ ’ਚ ‘ਪੋਸ਼ਣ ਮਾਹ’ ਦੀ ਸ਼ੁਰੂਆਤ, ਅਰੁਨਾ ਚੌਧਰੀ ਨੇ ਕਿਹਾ ਇਸ ਨੇਕ ਪਹਿਲਕਦਮੀ ਨੂੰ ਲੋਕ ਲਹਿਰ ਬਣਾਵਾਂਗੇ

ਚੰਡੀਗੜ, 1 ਸਤੰਬਰ, 2019:
ਪੋਸ਼ਣ ਅਭਿਆਨ ਦੇ ਹਿੱਸੇ ਵਜੋਂ ਅੱਜ ਪੰਜਾਬ ਵਿੱਚ ‘ਪੋਸ਼ਣ ਮਾਹ’ ਦੀ ਵੱਡੇ ਪੱਧਰ ਉੱਤੇ ਸ਼ੁਰੂਆਤ ਕਰ ਦਿੱਤੀ ਗਈ ਹੈ ਇਹ ਪੂਰੇ ਸਤੰਬਰ ਮਹੀਨੇ ਦੌਰਾਨ ਮਨਾਇਆ ਜਾਵੇਗਾ ਅਤੇ ਇਸਦਾ ਮੁੱਢਲਾ ਉਦੇਸ਼ ਗਰਭਵਤੀ ਔਰਤਾਂ, ਦੁੱਧ ਚੁੰਘਾਉਣ ਵਾਲੀਆਂ ਮਾਵਾਂ, ਕਿਸ਼ੋਰ ਲੜਕੀਆਂ ਅਤੇ ਬੱਚਿਆਂ ਦੇ ਪੌਸ਼ਟਿਕ ਭੋਜਨ ਨੂੰ ਯਕੀਨੀ ਬਣਾਉਣਾ ਹੈ।

ਸੂਬੇ ਭਰ ਵਿੱਚ ਸ਼ੁਰੂ ਕੀਤੇ ਜਾ ਰਹੇ ‘ਪੋਸ਼ਣ ਮਾਹ’ ਦੇ ਮੌਕੇ ਉੱਤੇ ਪ੍ਰਗਟਾਵਾ ਕਰਦੇ ਹੋਏ ਸਮਾਜਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਕਿਹਾ ਕਿ ਇਹ ਬਹੁਤ ਤਸੱਲੀ ਵਾਲੀ ਗੱਲ ਹੈ ਕਿ ਸਾਰੇ ਜ਼ਿਲਾ ਪ੍ਰਸ਼ਾਸਨਾਂ ਨੇ ਮਿਸ਼ਨ ਦੀ ਭਾਵਨਾ ਨਾਲ ‘ਪੋਸ਼ਣ ਮਾਹ’ ਮਨਾਉਣ ਲਈ ਸ਼ੁਰੂਆਤ ਕਰ ਦਿੱਤੀ ਹੈ।

ਇਸ ਦੇ ਸਬੰਧ ਵਿੱਚ ਵੱਖ ਵੱਖ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ । ਗਰਭਵਤੀ ਔਰਤਾਂ ਲਈ ਫਲਾਂ ਅਤੇ ਸਬਜ਼ੀਆਂ ਦੇ ਨਾਲ ‘ਸੁਪੋਸ਼ਣ ਗੋਦ ਭਰਾਈ’ ਸ਼ੁਰੂ ਕੀਤਾ ਗਿਆ ਹੈ ਜਦਕਿ ਦੁੱਧ ਇਲਾਵਾ ਪਹਿਲੀ ਵਾਰ ਭੋਜਨ ਲੈਣ ਵਾਲੇ ਬੱਚਿਆਂ ਲਈ ਅਨੰਨਪਰਾਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ।

ਸਿਹਤ ਦੀ ਮਹੱਤਤਾ ਅਤੇ ਪੌਸ਼ਟਿਕਤਾ ਦੀ ਸਿੱਖਿਆ ਸਬੰਧੀ ਲੈਕਚਰ ਸ਼ੁਰੂ ਕੀਤੇ ਗਏ ਹਨ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ ਕੈਂਪ, ਪੋਸ਼ਣ ਰੈਲੀਆਂ, ਆਈ.ਐਫ.ਏ ਦੀਆਂ ਗੋਲੀਆਂ ਦੀ ਵੰਡ ਦਾ ਵੀ ਪ੍ਰੋਗਰਾਮ ਉਲੀਕਿਆ ਗਿਆ ਹੈ। ਇਹ ਸਾਰੀ ਮੁਹਿੰਮ ਬਲਾਕ ਪੱਧਰਾਂ ਤੱਕ ਚਲਾਈ ਜਾਵੇਗੀ। ਅੱਜ ਦੇ ਸਮਾਰੋਹ ਦੀ ਮੁੱਖ ਵਿਸ਼ੇਸ਼ਤਾ ਸਬੰਧੀ ਡੀਪੀਓ ਦੁਆਰਾ ਪੀਪੀਟੀ ਪੇਸ਼ਕਾਰੀ ਸੀ। ਜਿਸਦਾ ਉਦੇਸ਼ ਪੋਸ਼ਣ ਅਭਿਆਨ ਬਾਰੇ ਲੋਕਾਂ ਨੂੰ ਜਾਗਰੂਕ ਅਤੇ ਸੰਵੇਦਨਸ਼ੀਲ ਬਣਾਉਣਾ ਹੈ।

ਇਸ ਤੋਂ ਇਲਾਵਾ ਪੋਸ਼ਟਕਤਾ ਅਤੇ ਸਿਹਤ ਸਿੱਖਿਆ ਬਾਰੇ ਪ੍ਰਦਰਸ਼ਨੀ ਵੀ ਲਗਾਈ ਗਈ ਜਿਸਦੀ ਪ੍ਰਸ਼ੰਸਾ ਅੰਮਿ੍ਰਤਸਰ ਦੇ ਐਮ.ਪੀ ਸ੍ਰੀ ਗੁਰਜੀਤ ਸਿੰਘ ਔਜਲਾ ਅਤੇ ਐਮਐਲਏ ਉੱੱਤਰੀ ਸ੍ਰੀ ਸੁਨੀਲ ਦੱਤੀ ਅਤੇ ਹੋਰ ਅਧਿਕਾਰੀਆਂ ਨੇ ਕੀਤੀ। ਇਸ ਨਵੇਕਲੀ ਪਹਿਲਕਦਮੀ ਨੂੰ ਲੋਕ ਲਹਿਰ ਬਣਾਉਣ ਉੱਤੇ ਜ਼ੋਰ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਸੂਬਾ ਜ਼ਿਲਾ, ਬਲਾਕ ਅਤੇ ਪਿੰਡ ਪੱਧਰ ’ਤੇ ਤਿੱਖੀ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਲੋਕਾਂ ਨੂੰ ਪੋਸ਼ਟਕ ਭੋਜਨ ਬਾਰੇ ਜਾਗਰੂਕ ਕੀਤਾ ਜਾ ਸਕੇ।

ਸੂਬਾ ਸਰਕਾਰ ਦੀ ਕਾਰਜ ਯੋਜਨਾ ਉੱਤੇ ਰੋਸ਼ਨੀ ਪਾਉਂਦੇ ਹੋਏ ਚੌਧਰੀ ਨੇ ਕਿਹਾ ਕਿ ਇਸ ਸਬੰਧ ਵਿੱਚ ਵੱਖ ਵੱਖ ਵਿਭਾਗਾਂ ਵਿਚਕਾਰ ਤਾਲਮੇਲ ਪੈਦਾ ਕੀਤਾ ਜਾਵੇਗਾ ਤਾਂ ਜੋ ‘ਪੋਸ਼ਣ ਮਾਹ’ ਨੂੰ ਸਫ਼ਲ ਬਣਾਇਆ ਜਾ ਸਕੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਮੰਤਰੀ ਨੇ ਦੱਸਿਆ ਕਿ ਗਰਭਵਤੀ ਔਰਤਾਂ ਲਈ ਵਿਸ਼ੇਸ਼ ਚੈੱਕਅੱਪ ਕੈਂਪ ਆਂਗਣਵਾੜੀ ਕੇਂਦਰਾਂ ਵਿੱਚ ਲਗਾਏ ਜਾਣਗੇ ਅਤੇ ਸਿਹਤ ਅਤੇ ਪੌਸ਼ਟਿਕਤਾ ਬਾਰੇ ਬੜਾਵਾ ਦਿੱਤਾ ਜਾਵੇਗਾ।

ਇਸ ਸਬੰਧੀ ਮੁਹਿੰਮ ਵਿੱਚ ਇਲੈਕਟ੍ਰਾਨਿਕ ਮੀਡੀਆ, ਪਿ੍ਰੰਟ ਮੀਡੀਆ , ਸੋਸ਼ਲ ਮੀਡੀਆ, ਕਮਿਉਂਨਿਟੀ ਰੇਡੀਓ ਅਤੇ ਨੁੱਕੜ ਨਾਟਕਾਂ ਦੀ ਮਹੱਤਤਾ ਉੱਤੇ ਜੋਰ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਇਨਾਂ ਨਾਲ ਸੂਬਾ ਸਰਕਾਰ ਦੀ ਮੁਹਿੰਮ ਨੂੰ ਅੱਗੇ ਚਲਾਇਆ ਜਾਵੇਗਾ ਅਤੇ ਸੂਬੇ ਦੇ ਹਰੇਕ ਕੋਨੇ ਵਿੱਚ ਪੌਸ਼ਟਿਕ ਭੋਜਨ ਪਹੰੁਚਾਉਣ ਦੇ ਨਾਅਰੇ ਨੂੰ ਪਹੁੰਚਾਇਆ ਜਾਵੇਗਾ।

ਸ੍ਰੀਮਤੀ ਚੌਧਰੀ ਨੇ ਅੱਗੇ ਦੱਸਿਆ ਕਿ ਇਸ ਸਮੇਂ ਦੌਰਾਨ ਸਿਹਤ ਅਤੇ ਪੌਸ਼ਟਿਕਤਾ ਬਾਰੇ ਸੂਬੇ ਦੀ ਆਂ ਸਿੱਖਿਆ ਸੰਸਥਾਵਾਂ ਵਿੱਚ ਭਾਸ਼ਨ ਅਤੇ ਵਿਚਾਰ ਚਰਚਾਵਾਂ ਕਰਵਾਈਆਂ ਜਾਣਗੀਆਂ । ਇਸਦੇ ਨਾਲ ਹੀ ਸਵੈ-ਸਹਾਇਤਾ ਗਰੁੱਪਾਂ, ਖੇਤੀਬਾੜੀ ਸੁਸਾਇਟੀਆਂ, ਸਹਿਕਾਰਤਾ ਸੁਸਾਇਟੀਆਂ, ਆਸ਼ਾ ਵਰਕਰ, ਏਐਨਐਮ ਅਤੇ ਆਂਗਣਵਾੜੀ ਵਰਕਰਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ।

Share News / Article

Yes Punjab - TOP STORIES