ਪੰਜਾਬ ’ਚ ਜਾਇਦਾਦਾਂ ਦੀ ਈ-ਨਿਲਾਮੀ 1 ਸਤੰਬਰ ਤੋਂ

ਚੰਡੀਗੜ੍ਹ, 31 ਅਗਸਤ, 2019 –

ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ (ਪੁੱਡਾ) ਅਤੇ ਪੰਜਾਬ ਦੀਆਂ ਹੋਰਨਾਂ ਵਿਕਾਸ ਅਥਾਰਟੀਆਂ ਵੱਲੋਂ 1 ਸਤੰਬਰ, 2019 ਤੋਂ ਜਾਇਦਾਦਾਂ ਦੀ ਈ-ਨਿਲਾਮੀ ਸ਼ੁਰੂ ਕੀਤੀ ਜਾਵੇਗੀ। ਇਸ ਈ-ਨਿਲਾਮੀ ਵਿੱਚ ਸੂਬੇ ਦੇ ਵੱਖ ਵੱਖ ਹਿੱਸਿਆਂ ਵਿੱਚ ਸਥਿਤ ਸੰਸਥਾਗਤ ਸਾਈਟਾਂ, ਵਪਾਰਕ ਜਾਇਦਾਦਾਂ ਅਤੇ ਰਿਹਾਇਸ਼ੀ ਪਲਾਟਾਂ ਦੀ ਨਿਲਾਮੀ ਕੀਤੀ ਜਾਵੇਗੀ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਿੱਥੇ ਪਟਿਆਲਾ ਵਿਕਾਸ ਅਥਾਰਟੀ (ਪੀ.ਡੀ.ਏ.), ਗਲਾਡਾ, ਅੰਮਿ੍ਰਤਸਰ ਵਿਕਾਸ ਅਥਾਰਟੀ (ਏ.ਡੀ.ਏ.), ਜਲੰਧਰ ਵਿਕਾਸ ਅਥਾਰਟੀ (ਜੇ.ਡੀ.ਏ.) ਅਤੇ ਬਠਿੰਡਾ ਵਿਕਾਸ ਅਥਾਰਟੀ (ਬੀ.ਡੀ.ਏ.) ਦੀ ਈ-ਨਿਲਾਮੀ 10 ਸਤੰਬਰ, 2019 ਨੂੰ ਸਮਾਪਤ ਹੋਵੇਗੀ ਉੱਥੇ ਗਮਾਡਾ ਦੀ ਈ-ਨਿਲਾਮੀ 11 ਸਤੰਬਰ, 2019 ਨੂੰ ਮੁਕੰਮਲ ਹੋਵੇਗੀ।

ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਵੱਲੋਂ ਐਰੋਸਿਟੀ ਵਿਖੇ ਪੈਟਰੋਲ ਪੰਪ ਸਾਈਟ, ਏਅਰਪੋਰਟ ਰੋਡ ’ਤੇ ਸੈਕਟਰ 66-ਬੀ ਵਿਚਲੀਆਂ ਦੋ ਹੋਟਲ ਸਾਈਟਾਂ, ਅਤੇ ਆਈ.ਟੀ. ਸਿਟੀ, ਐਸ.ਏ.ਐਸ. ਨਗਰ ਦੇ ਆਈ.ਟੀ./ਆੲਂੀ.ਟੀ.ਈ.ਐਸ. (ਇਨਫਾਰਮੇਸ਼ਨ ਤਕਨਾਲੋਜੀ ਅਨੇਬਲਡ ਸਰਵਿਸਿਜ਼) ਪਲਾਟਾਂ ਦੀ ਈ-ਨਿਲਾਮੀ ਕੀਤੀ ਜਾਵੇਗੀ। ਬੁਲਾਰੇ ਅਨੁਸਾਰ ਸੈਕਟਰ 68 ਦੀਆਂ ਵਪਾਰਕ ਥਾਵਾਂ ਅਤੇ ਐਸ.ਏ.ਐਸ. ਨਗਰ ਦੇ ਵੱਖ ਵੱਖ ਸੈਕਟਰਾਂ ਵਿੱਚ ਸਥਿਤ ਐਸ.ਸੀ.ਓਜ਼, ਬੂਥਾਂ ਤੇ ਰਿਹਾਇਸ਼ੀ ਪਲਾਟਾਂ ਦੇ ਨਾਲ ਨਾਲ ਰਾਜਪੁਰਾ ਦੇ ਉਦਯੋਗਿਕ ਪਲਾਟ ਵੀ ਨਿਲਾਮ ਕੀਤੇ ਜਾਣਗੇ।

ਉਨ੍ਹਾਂ ਅੱਗੇ ਦੱਸਿਆ ਕਿ ਪਟਿਆਲਾ ਵਿਕਾਸ ਅਥਾਰਟੀ ਵੱਲੋਂ ਅਰਬਨ ਅਸਟੇਟ, ਫੇਜ਼-2, ਪਟਿਆਲਾ ਵਿਖੇ ਸਥਿਤ ਗਰੁੱਪ ਹਾਊਸਿੰਗ ਸਾਈਟ ਅਤੇ ਨਾਭਾ ਰੋਡ ’ਤੇ ਸਥਿਤ ਮਲਟੀਯੂਜ਼ ਕਮਰਸ਼ੀਅਲ ਚੰਕ ਦੇ ਨਾਲ ਨਾਲ ਪਟਿਆਲਾ, ਸੰਗਰੂਰ ਅਤੇ ਨਾਭਾ ਵਿਖੇ ਦੋ ਮੰਜ਼ਿਲਾ ਦੁਕਾਨਾਂ, ਐਸ.ਸੀ.ਓਜ਼ ਅਤੇ ਰਿਹਾਇਸ਼ੀ ਪਲਾਟਾਂ ਦੀ ਨਿਲਾਮੀ ਦਾ ਫੈਸਲਾ ਲਿਆ ਹੈ।

ਬੁਲਾਰੇ ਨੇ ਦੱਸਆ ਕਿ ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਵੱਲੋਂ ਲੁਧਿਆਣਾ ਵਿਖੇ ਸਥਿਤ ਰਹਾਇਸ਼ੀ ਪਲਾਟਾਂ, ਐਸ.ਸੀ.ਓਜ਼, ਦੁਕਾਨਾਂ ਆਦਿ ਨਿਲਾਮ ਕੀਤੇ ਜਾਣਗੇ। ਜਦਕਿ ਬਠਿੰਡਾ ਵਿਕਾਸ ਅਥਾਰਟੀ ਵੱਲੋਂ ਬਠਿੰਡਾ ਅਤੇ ਮਲੋਟ ਦੀਆਂ ਵੱਖ ਵੱਖ ਵਪਾਰਕ ਜਾਇਦਾਦਾਂ ਅਤੇ ਰਹਾਇਸ਼ੀ ਪਲਾਟ ਦੀ ਨਿਲਾਮੀ ਕੀਤੀ ਜਾਵੇਗੀ। ਜਲੰਧਰ ਵਿਕਾਸ ਅਥਾਰਟੀ ਵੱਲੋਂ ਜਲੰਧਰ, ਕਪੂਰਥਾ, ਫਿਲੌਰ ਅਤੇ ਸੁਲਤਾਨਪੁਰ ਲੋਧੀ ਵਿਚਲੇ ਐਸ.ਸੀ.ਐਫ. ਐਸ.ਸੀ.ਐਸ. ਅਤੇ ਰਹਾਇਸ਼ੀ ਪਲਾਟਾਂ ਦੀ ਈ-ਨਿਲਾਮੀ ਕੀਤੀ ਜਾਵੇਗੀ। ਅੰਮਿ੍ਰਤਸਰ ਵਿਕਾਸ ਅਥਾਰਟੀ ਵੱਲੋਂ ਆਪਣੇ ਅਧਿਕਾਰ ਖੇਤਰ ਵਿਚਲੀ ਨਿਉ ਅਰਬੇਨ ਅਸਟੇਟ ਬਟਾਲਾ ਵਿਚਲੀ ਸਕੂਲ ਸਾਈਟ ਤੋਂ ਇਲਾਵਾ ਕਮਰਸ਼ੀਅਲ ਬੂਥਾਂ, ਐਸ.ਸੀ.ਓਜ਼, ਅੰਮਿ੍ਰਤਸਰ ਅਤੇ ਗੁਰਦਾਸਪੁਰ ਦੀਆਂ ਦੁਕਾਨ ਸਾਈਟਾਂ ਦੀ ਨਿਲਾਮੀ ਕੀਤੀ ਜਾਵੇਗੀ।

ਬੁਲਾਰੇ ਨੇ ਦੱਸਿਆ ਕਿ ਈ-ਨਿਲਾਮੀ ਦੌਰਾਨ ਨਿਲਾਮ ਕੀਤੀਆਂ ਜਾਣ ਵਾਲੀਆਂ ਜਾਇਦਾਦਾਂ ਸਬੰਧੀ ਜਾਣਕਾਰੀ ਜਿਵੇਂ ਵਰਤੋਂ, ਏਰੀਆ, ਰਿਜ਼ਰਵ ਕੀਮਤ, ਲੋਕੇਸ਼ਨ ਪਲਾਟ ਆਦਿ, ਨਿਲਾਮੀ ਸ਼ੁਰੂ ਹੋਣ ਤੋਂ ਪਹਿਲਾਂ ਈ-ਆਕਸ਼ਨ ਪੋਰਟਲ puda.e-auctions.in ’ਤੇ ਉਪਲੱਬਧ ਹੋਵੇਗੀ। ਈ-ਨਿਲਾਮੀ ਵਿੱਚ ਹਿੱਸਾ ਲੈਣ ਲਈ ਇਛੁੱਕ ਬੋਲੀਕਾਰਾਂ ਨੂੰ ਈ-ਆਕਸ਼ਨ ਪੋਰਟਲ ’ਤੇ ਸਾਈਨ ਅੱਪ ਕਰਕੇ ਯੂਜ਼ਰ ਆਈ.ਡੀ. ਅਤੇ ਪਾਸਵਰਡ ਪ੍ਰਾਪਤ ਕਰਨਾ ਜ਼ਰੂਰੀ ਹੋਵੇਗਾ। ਬੋਲੀਕਾਰਾਂ ਨੂੰ ਨੈੱਟ ਬੈਂਕਿੰਗ, ਡੈਬਿਟ ਕਾਰਡ, ਕਰੈਡਿਟ ਕਾਰਡ/ ਆਰ.ਟੀ.ਜੀ.ਐਸ ਜ਼ਰੀਏ ਯੋਗਤਾ ਫੀਸ ਜਮ੍ਹਾਂ ਕਰਵਾਉਣੀ ਹੋਵੇਗੀ ਜੋ ਕਿ ਰਿਫੰਡੇਬਲ/ਅਡਜਸਟੇਬਲ ਹੋਵੇਗੀ।

Share News / Article

Yes Punjab - TOP STORIES