ਪੰਜਾਬ ’ਚ ਕੋਰੋਨਾ ਮੌਤਾਂ ਦਾ ਨਵਾਂ ਰਿਕਾਰਡ: ਨਵੇਂ ਪਾਜ਼ਿਟਿਵ ਕੇਸਾਂ ਦੀ ਵੀ ਪਹਿਲਾਂ ਵਾਂਗ ਭਰਮਾਰ

ਯੈੱਸ ਪੰਜਾਬ
ਚੰਡੀਗੜ੍ਹ, 30 ਅਗਸਤ, 2020:

ਪੰਜਾਬ ਵਿੱਚ ਐਤਵਾਰ ਨੂੰ ਕੋਰੋਨਾ ਨੇ ਮੌਤਾਂ ਦਾ ਇਕ ਨਵਾਂ ਰਿਕਾਰਡ ਸਿਰਜ ਦਿੱਤਾ ਹੈ ਜਦਕਿ ਨਵੇਂ ਪਾਜ਼ਿਟਿਵ ਕੇਸਾਂ ਦੀ ਵੀ ਪਹਿਲਾਂ ਵਾਂਗ ਭਰਮਾਰ ਨਜ਼ਰ ਆ ਰਹੀ ਹੈ।

ਸਰਕਾਰੀ ਅੰਕੜਿਆਂ ਅਨੁਸਾਰ ਸੂਬੇ ਵਿੱਚ ਅੱਜ ਕੋਰੋਨਾ ਕਾਰਨ 56 ਮੌਤਾਂ ਹੋਈਆਂ ਜੋ ਹੁਣ ਤਕ ਦਾ ਰਿਕਾਰਡ ਹੈ ਜਦਕਿ ਅੱਜ ਵੀ 1689 ਨਵੇਂ ਪਾਜ਼ਿਟਿਵ ਕੇਸ ਆਏ ਜੋ ਹੁਣ ਤਕ ਆਏ ਸਭ ਤੋਂ ਵੱਧ ਕੇਸਾਂ ਦੇ ਨੇੜੇ ਤੇੜੇ ਦਾ ਹੀ ਅੰਕੜਾ ਹੈ।

ਅੱਜ ਹੋਈਆਂ 56 ਮੌਤਾਂ ਨਾਲ ਸੂਬੇ ਵਿੱਚ ਕੋਰੋਨਾ ਕਾਰਨ ਹੁਣ ਤਕ ਹੋਈਆਂ ਮੌਤਾਂ ਦਾ ਅੰਕੜਾ 1400 ਨੂੰ ਪਾਰ ਕਰਦਾ ਹੋਇਆ 1404 ’ਤੇ ਜਾ ਟਿਕਿਆ ਹੈ।

ਇਸੇ ਤਰ੍ਹਾਂ ਸੂਬੇ ਵਿੱਚ ਆਏ 1689 ਨਵੇਂ ਪਾਜ਼ਿਟਿਵ ਕੇਸਾਂ ਕਾਰਨ ਹੁਣ ਤਕ ਦੇ ਪਾਜ਼ਿਟਿਵ ਕੇਸਾਂ ਦੀ ਗਿਣਤੀ 52526 ਹੋ ਗਈ ਹੈ।

ਸੂਬੇ ਵਿੱਚ ਆਕਸੀਜਨ ਸਪੋਰਟ ’ਤੇ 474 ਮਰੀਜ਼ ਹਨ ਜਦਕਿ ਵੈਂਟੀਲੇਟਰ ਦੇ ਪਾਏ ਗਏ ਮਰੀਜ਼ਾਂ ਦਾ ਅੰਕੜਾ ਵਧ ਕੇ 77 ਜਾ ਪੁੱਜਾ ਹੈ।

ਅੱਜ ਫ਼ੇਰ ਲੁਧਿਆਣਾ ਵਿੱਚ ਸਭ ਤੋਂ ਜ਼ਿਆਦਾ 15 ਮੌਤਾਂ ਹੋਈਆਂ ਹਨ। ਮੌਤਾਂ ਦੀ ਜ਼ਿਲ੍ਹੇ ਵਾਰ ਸਥਿਤੀ ਹੇਠ ਲਿਖ਼ੇ ਅਨੁਸਾਰ ਹੈ:

ਲੁਧਿਆਣਾ 15
ਪਟਿਆਲਾ 8
ਜਲੰਧਰ 7
ਸੰਗਰੂਰ 5
ਬਠਿੰਡਾ 4
ਕਪੂਰਥਲਾ 4
ਅੰਮ੍ਰਿਤਸਰ 3
ਫ਼ਤਹਿਗੜ੍ਹ ਸਾਹਿਬ 2
ਹੁਸ਼ਿਆਰਪੁਰ 2
ਮੋਗਾ 1
ਫ਼ਰੀਦਕੋਟ 1
ਫਿਰੋਜ਼ਪੁਰ 1
ਮੋਹਾਲੀ 1
ਮੁਕਤਸਰ 1
ਪਠਾਨਕੋਟ 1


ਇਸ ਨੂੰ ਵੀ ਪੜ੍ਹੋ:
ਅੱਖਾਂ ਖੋਲ੍ਹਣ ਵਾਲੀ ਹੈ ਪੰਜਾਬ ਪੁਲਿਸ ਤੇ ਬਿਜਲੀ ਬੋਰਡ ਦੇ ਟਕਰਾਅ ਦੀ ਅੰਦਰੂਨੀ ਹਕੀਕਤ – ਐੱਚ.ਐੱਸ.ਬਾਵਾ


ਇਸ ਨੂੰ ਵੀ ਪੜ੍ਹੋ:
ਸੁਮੇਧ ਸੈਣੀ ਕਿਉਂ ਤੋੜ ਰਹੇ ਹਨ ਪੰਜਾਬ ਪੁਲਿਸ ’ਤੇ ਲੋਕਾਂ ਦਾ ਵਿਸ਼ਵਾਸ? – ਐੱਚ.ਐੱਸ.ਬਾਵਾ


ਪੰਜਾਬ ਅੰਦਰ ਅੱਜ ਆਏ ਪਾਜ਼ਿਟਿਵ ਕੇਸਾਂ ਦੀ ਜ਼ਿਲ੍ਹੇਵਾਰ ਸਥਿਤੀ ਹੇਠ ਅਨੁਸਾਰ ਹੈ:

ਲੁਧਿਆਣਾ 273
ਪਟਿਆਲਾ 188
ਜਲੰਧਰ 150
ਮੋਹਾਲੀ 148
ਗੁਰਦਾਸਪੁਰ 136
ਅੰਮ੍ਰਿਤਸਰ 111
ਫ਼ਰੀਦਕੋਟ 74
ਫ਼ਾਜ਼ਿਲਕਾ 68
ਕਪੂਰਥਲਾ 65
ਬਠਿੰਡਾ 60
ਸੰਗਰੂਰ 58
ਫ਼ਿਰੋਜਪੁਰ 57
ਮੁਕਤਸਰ 56
ਪਠਾਨਕੋਟ 55
ਹੁਸ਼ਿਆਰਪੁਰ 44
ਮੋਗਾ 38
ਬਰਨਾਲਾ 34
ਰੋਪੜ 33
ਮਾਨਸਾ 15
ਫ਼ਤਹਿਗੜ੍ਹ ਸਾਹਿਬ 10
ਨਵਾਂਸ਼ਹਿਰ 10
ਤਰਨ ਤਾਰਨ 6

ਹੋਰ ਵੇਰਵਿਆਂ ਲਈ ਇੱਥੇ ਕਲਿੱਕ ਕਰੋ


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


Yes Punjab - Top Stories