ਪੰਜਾਬ ’ਚ ਆਏ ਹੜ੍ਹ ਪਿੱਛੇ ਭਾਖ਼ੜਾ ਪ੍ਰਬੰਧਕੀ ਬੋਰਡ ਦੀ ‘ਸਾਜ਼ਿਸ਼’ ਦੀ ਜਾਂਚ ਹੋਵੇ: ਪ੍ਰੋ: ਬਡੂੰਗਰ

ਯੈੱਸ ਪੰਜਾਬ

ਪਟਿਆਲਾ , 29 ਅਗਸਤ, 2019-

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਪੰਜਾਬ ਵਿਚ ਪਿਛਲੇ ਦਿਨਾਂ ਵਿਚ ਆਏ ਹੜ੍ਹਾਂ ਕਾਰਨ ਹੋਈ ਤਬਾਹੀ ਕਾਰਨ ਪੰਜਾਬੀਆਂ ਨੂੰ ਆਰਥਿਕ ਤੋਰ ਤੇ ਅਥਾਹ ਨੁਕਸਾਨ ਪਹੁੰਚਿਆ ਹੈ।

ਪ੍ਰੋ. ਬਡੂੰਗਰ ਨੇ ਇਸ ਹੋਏ ਨੁਕਸਾਨ ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਸ ਤੋਂ ਪਹਿਲਾਂ ਵੀ 1988 ਵਿਚ ਭਾਖੜਾ ਡੈਮ ਬੋਰਡ ਮੈਨੇਜਮੈਂਟ ਵਲੋਂ ਪਾਣੀ ਛੱਡਿਆ ਗਿਆ ਸੀ ਤੇ ਹੁਣ 2019 ਵਿਚ ਜਿਸ ਤਰੀਕੇ ਨਾਲ ਪੰਜਾਬ ਵਿਚ ਪਾਣੀ ਛੱਡਿਆ ਗਿਆ ਹੈ ਦੇ ਮੱਦੇਨਜ਼ਰ ਭਾਖੜਾ ਡੈਮ ਬੋਰਡ ਮੈਨੇਜਮੈਂਟ ਦੀ ਕਾਰਜ਼ਸ਼ੀਲਤਾ ਦੀ ਬਾਰੀਕੀ ਨਾਲ ਪੜ੍ਹਤਾਲ ਕੀਤੀ ਜਾਣੀ ਚਾਹੀਦੀ ਹੈ ਕਿ ਬੋਰਡ ਵਲੋਂ ਖ਼ਤਰੇ ਦੇ ਨਿਸ਼ਾਨ ਨੂੂੰ ਵੱਲ ਵੱਧ ਰਹੇ ਪਾਣੀ ਦੀ ਮਾਤਰਾ ਇੱਕਠੀ ਕਿਉਂ ਹੋਣ ਦਿੱਤੀ ਗਈ।

ਉਨ੍ਹਾਂ ਕਿਹਾ ਕਿ ਭਾਖੜਾ ਡੈਮ ਬੋਰਡ ਮੈਨੇਜਮੈਂਟ ਦੀ ਇਕ ਸੋਚੀ ਸਮਝੀ ਸਾਜ਼ਿਸ ਹੈ, ਜਿਸ ਨੂੰ ਪੰਜਾਬ ਦੇ ਲੋਕ ਵੀ ਮਹਿਸੂਸ ਕਰ ਰਹੇ ਹਨ। ਪ੍ਰੋ. ਬਡੂੰਗਰ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਉਣੀ ਚਾਹੀਦੀ ਹੈ ਕਿ ਹੜ੍ਹ ਆਉਣ ਤੱਕ ਦੀ ਨੌਬਤ ਕਿਉਂ ਆਉਣ ਦਿੱਤੀ ਗਈ।

Share News / Article

Yes Punjab - TOP STORIES