26.1 C
Delhi
Thursday, April 18, 2024
spot_img
spot_img

ਪੰਜਾਬ ਖੇਤੀਬਾੜੀ ਵਿਭਾਗ ਦੀ ਟੀਮ ਨੇ ਸੜਕ ਕਿਨਾਰੇ 40 ਗੁੜ ਬਣਾਉਣ ਵਾਲੇ ਘੁਲਾੜੀਆਂ ਦੀ ਕੀਤੀ ਚੈਕਿੰਗ

ਜਲੰਧਰ, 5 ਜਨਵਰੀ, 2020:

ਰਾਜ ਵਿੱਚ ਗੁਣਵੱਤਾ ਅਤੇ ਸੁਰੱਖਿਅਤ ਗੁੜ ਬਣਾਉਣਾ ਯਕੀਨੀ ਬਣਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਟੀਮਾਂ ਨੇ ਜਿਲ੍ਹੇ ਵਿੱਚ 40 ਸੜਕ ਦੇ ਕਿਨਾਰਿਆਂ ’ਤੇ ਗੁੜ ਬਣਾਉਣ ਵਾਲੇ ਘੁਲਾੜੀਆਂ ਦਾ ਨਿਰੀਖਣ ਕੀਤਾ।

ਮੁੱਖ ਖੇਤੀਬਾੜੀ ਅਫ਼ਸਰ ਡਾ. ਨਾਜ਼ਰ ਸਿੰਘ ਦੀ ਅਗਵਾਈ ਵਾਲੀ ਟੀਮਾਂ ਨੇ ਘੁਲਾੜੀਆਂ ਦੁਆਰਾ ਗੁੜ ਬਣਾਉਣ ਦੀ ਪ੍ਰਕਿਰਿਆ ਨੂੰ ਤੱਸਲੀ ਨਾਲ ਦੇਖਿਆ ਗਿਆ। ਟੀਮਾਂ ਨੇ ਘੁਲਾੜੀਆਂ ਚਲਾਉਣ ਵਾਲੀਆਂ ਨੂੰ ਕਿਹਾ ਕਿ ਉਹ ਸੜਕ ਦੇ ਕਿਨਾਰੇ ਖੁੱਲੇ ਵਿੱਚ ਗੁੜ ਨਾ ਵੇਚਣ। ਖੁੱਲੇ ਵਿੱਚ ਗੁੜ ਰੱਖਣ ਨਾਲ ਮੱਖੀਆਂ, ਮਿੱਟੀ, ਧੂੜ ਅਤੇ ਪ੍ਰਦੂਸ਼ਣ ਨਾਲ ਇਸ ਦੀ ਗੁਣਵੱਤਾ ਘੱਟ ਹੋ ਜਾਂਦੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਡਾ. ਨਾਜ਼ਰ ਸਿੰਘ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਪਹਿਲਾਂ ਹੀ ਘੁਲਾੜੀਆਂ ਚਲਾਉਣ ਵਾਲੀਆਂ ਨੂੰ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਗੁਣਵੱਤਾ ਅਤੇ ਸੁਰੱਖਿਅਤ ਉਤਪਾਦ ਤਿਆਰ ਕਰਨ ਦੀ ਸਿਖਲਾਈ ਦੇ ਚੁੱਕਾ ਹੈ। ਡਾ. ਨਾਜ਼ਰ ਸਿੰਘ ਨੇ ਦੱਸਿਆ ਕਿ ਸਿਖਲਾਈ ਦਾ ਮੰਤਵ ਮਿਲਾਵਟ ਮੁਕਤ ਉਤਪਾਦ ਬਣਾ ਕੇ ਗੁੜ ਦੀ ਗੁਣਵੱਤਾ ਅਤੇ ਸਵੱਛਤਾ ਨੂੰ ਵਧਾਉਣਾ ਹੈ।

ਟੀਮਾਂ ਨੇ ਘੁਲਾੜੀਆਂ ਚਲਾਉਣ ਵਾਲੀਆਂ ਨੂੰ ਕਿਹਾ ਕਿ ਉਹ ਗੁੜ ਨੂੰ ਵੇਚਨ ਲਈ ਸ਼ੀਸ਼ੇ ਜਾਂ ਏਅਰ ਟਾਈਟ ਬਰਤਨ ਵਿੱਚ ਰੱਖਣ ਅਤੇ ਗੁੜ ਬਣਾਉਣ ਦੀ ਪ੍ਰਕਿਰਿਆ ਨੂੰ ਸਾਫ ਤਰੀਕੇ ਨਾਲ ਕਰਨ ਅਤੇ ਹੈਂਡ ਗਲੋਵਜ਼ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਇਹ ਨਾ ਹੀ ਸਿਰਫ ਗੁੜ ਦੀ ਗੁਣਵੱਤਾ ਨੂੰ ਵਧਾਏਗਾ ਬਲਕਿ ਖਪਤਕਾਰ ਵੀ ਗੁੜ ਦਾ ਚੰਗਾ ਭਾਅ ਦੇਣ ਨੂੰ ਤਿਆਰ ਹੋ ਸਕੇਗਾ ਕਿਉਂਕਿ ਲੋਕ ਸੁਰੱਖਿਅਤ ਅਤੇ ਸਿਹਤਮੰਦ ਉਤਪਾਦ ਖਰੀਦਣਾ ਪਸੰਦ ਕਰਦੇ ਹਨ।

ਉਨ੍ਹਾਂ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਤੋਂ ਲੋੜੀਂਦੀ ਰਜਿਸਟਰੇਸ਼ਨ ਜਾਂ ਲਾਇਸੈਂਸ ਲੈਣ ਲਈ ਵੀ ਕਿਹਾ ਗਿਆ।

ਇਸ ਦੌਰਾਨ ਖੇਤੀਬਾੜੀ ਅਫ਼ਸਰ ਡਾ. ਨਰੇਸ਼ ਗੁਲਾਟੀ, ਸਹਾਇਕ ਗੰਨਾ ਵਿਕਾਸ ਅਫ਼ਸਰ ਡਾ. ਬਲਬੀਰ ਚੰਦ, ਖੇਤੀਬਾੜੀ ਵਿਕਾਸ ਅਫ਼ਸਰ ਡਾ. ਅਮਰੀਕ ਸਿੰਘ, ਏ.ਟੀ.ਐਮ.ਏ ਪ੍ਰਾਜੈਕਟ ਡਾਇਰੈਕਟਰ ਸ਼੍ਰੀ ਵਿਕਰਮ ਸੂਦ, ਡਿਪਟੀ ਪ੍ਰੋਜੈਕਟ ਡਾਇਰੈਕਟਰ ਸ਼੍ਰੀ ਵਿਪੁਲ ਛਾਬੜਾ ਅਤੇ ਰਮਨਦੀਪ ਕੌਰ ਅਤੇ ਹੋਰ ਵੀ ਇਸ ਟੀਮ ਦਾ ਹਿੱਸਾ ਸਨ ਜਿਨ੍ਹਾਂ ਵਲੋਂ ਜਿਲ੍ਹੇ ਦੇ ਵੱਖ ਵੱਖ ਬਲਾਕਾਂ ਅਧੀਨ ਘੁਲਾੜੀਆਂ ਦੀ ਚੈਕਿੰਗ ਕੀਤੀ ਗਈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION