29 C
Delhi
Wednesday, April 17, 2024
spot_img
spot_img

ਪੰਜਾਬ ਕਾਂਗਰਸ ਵੱਲੋਂ ਕੋਵਿਡ ਕਾਰਨ ਜਨਤਕ ਸਰਗਰਮੀਆਂ ਮੁਲਤਵੀ: ਸੁਨੀਲ ਜਾਖੜ

ਚੰਡੀਗੜ, 16 ਜੁਲਾਈ, 2020 –
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਸੂਬੇ ਵਿਚ ਕੋਵਿਡ 19 ਦੇ ਵੱਧਦੇ ਮਾਮਲਿਆਂ ਦੇ ਮੱਦੇਨਜਰ ਸੂਬੇ ਵਿਚ ਪਾਰਟੀ ਦੀਆਂ ਸਾਰੀਆਂ ਜਨਤਕ ਸਰਗਰਮੀਆਂ ਫਿਲਹਾਲ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਦਿੱਤੀ ਹੈ।

ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਸੂਬੇ ਨੂੰ ਕੋਵਿਡ ਤੋਂ ਬਚਾਉਣ ਲਈ ਤਨਦੇਹੀ ਨਾਲ ਲੱਗੀ ਹੋਈ ਹੈ ਅਤੇ ਅਜਿਹੇ ਵਿਚ ਹੁਣ ਜਰੂਰੀ ਹੈ ਕਿ ਸਾਰੇ ਲੋਕ ਸੂਬਾ ਸਰਕਾਰ ਦੇ ਮਿਸ਼ਨ ਫਤਿਹ ਵਿਚ ਸਹਿਯੋਗ ਕਰਨ ਅਤੇ ਬਿਮਾਰੀ ਦੇ ਪਸਾਰ ਨੂੰ ਰੋਕਣ ਲਈ ਯੋਗਦਾਨ ਦੇਣ। ਉਨਾਂ ਨੇ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਪ੍ਰੱਤਰ ਪ੍ਰਾਪਤ ਹੋਇਆ ਹੈ।

ਸ੍ਰੀ ਜਾਖੜ ਨੇ ਕਿਹਾ ਕਿ ਜਦ ਤੱਕ ਕਿ ਸਥਿਤੀ ਵਿਚ ਸੁਧਾਰ ਨਹੀਂ ਹੋ ਜਾਂਦਾ ਪਾਰਟੀ ਵਰਚੁਅਲ ਮਾਧਿਅਮਾਂ ਰਾਹੀਂ ਆਪਣੇ ਅਵਾਮ ਨਾਲ ਰਾਬਤਾ ਰੱਖੇਗੀ ਪਰ ਫਿਲਹਾਲ ਕੋਈ ਵੀ ਜਨਤਕ ਪ੍ਰੋਗਰਾਮ ਜਾਂ ਬੈਠਕ ਨਹੀਂ ਕੀਤੀ ਜਾਵੇਗੀ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION