Wednesday, October 5, 2022

ਵਾਹਿਗੁਰੂ

spot_imgਪੰਜਾਬ ਐਗਰੋ ਨੂੰ ਫ਼ਸਲਾਂ ਦੀ ਖ਼ਰੀਦ ਤੋਂ ਬਾਹਰ ਕਰਨ ਦਾ ਫ਼ੈਸਲਾ ਵਾਪਸ ਲਵੇ ਕੈਪਟਨ ਸਰਕਾਰ: ‘ਆਮ ਆਦਮੀ ਪਾਰਟੀ’

ਚੰਡੀਗੜ੍ਹ , 4 ਜੁਲਾਈ, 2019 –
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੈਪਟਨ ਸਰਕਾਰ ਵੱਲੋਂ ਪੰਜਾਬ ਐਗਰੋ ਫੂਡ ਗਰੇਨਜ਼ ਕਾਰਪੋਰੇਸ਼ਨ ਨੂੰ ਮੰਡੀਆਂ ‘ਚ ਫ਼ਸਲਾਂ ਦੀ ਖ਼ਰੀਦ ਪ੍ਰਕਿਰਿਆ ‘ਚ ਬਾਹਰ ਕਰਨ ਦਾ ਵਿਰੋਧ ਕੀਤਾ ਹੈ। ‘ਆਪ’ ਮੁਤਾਬਿਕ ਸੂਬਾ ਸਰਕਾਰ ਵੱਲੋਂ ਲਿਆ ਗਿਆ ਇਹ ਫ਼ੈਸਲਾ ਜਿੱਥੇ ਖ਼ਰੀਦ ਪ੍ਰਕਿਰਿਆ ਨੂੰ ਪ੍ਰਭਾਵਿਤ ਅਤੇ ਕਿਸਾਨਾਂ-ਆੜ੍ਹਤੀਆਂ ਦੀ ਖੱਜਲ-ਖ਼ੁਆਰੀ ਵਧਾਏਗਾ, ਉਹ ਇਹ ਫ਼ੈਸਲਾ ਪੰਜਾਬ ਐਗਰੋ ਫੂਡ ਗਰੇਨਜ਼ ਕਾਰਪੋਰੇਸ਼ਨ ਨੂੰ ਪੱਕੇ ਤੌਰ ‘ਤੇ ਬੰਦ ਕਰਨ ਵੱਲ ਚੁੱਕਿਆ ਗਿਆ ਕਦਮ ਹੈ, ਜਿਸ ਨਾਲ ਹਜ਼ਾਰਾਂ ਪੱਕੇ ਅਤੇ ਕੱਚੇ ਮੁਲਾਜ਼ਮਾਂ ਦੇ ਭਵਿੱਖ ‘ਤੇ ਤਲਵਾਰ ਲਟਕ ਗਈ ਹੈ।

ਪਾਰਟੀ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੰਗ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਆਪਣੇ ਇਸ ਪੰਜਾਬ ਵਿਰੋਧੀ ਅਤੇ ਲੋਕ ਵਿਰੋਧੀ ਫ਼ੈਸਲੇ ‘ਤੇ ਮੁੜ ਵਿਚਾਰ ਕਰਕੇ 2 ਜੁਲਾਈ 2019 ਇਸ ਸੰਬੰਧੀ ਜਾਰੀ ਨੋਟੀਫ਼ਿਕੇਸ਼ਨ ਨੂੰ ਵਾਪਸ ਲਵੇ। ਇਸ ਦੇ ਨਾਲ ਹੀ ਚੀਮਾ ਨੇ ਪੰਜਾਬ ਐਗਰੋ ਫੂਡ ਗਰੇਨਜ਼ ਕਾਰਪੋਰੇਸ਼ਨ ਦੇ ਮਿਲਣ ਆਏ ਵਫ਼ਦ ਨੂੰ ਭਰੋਸਾ ਦਿੱਤਾ ਕਿ ‘ਆਪ’ ਲੀਡਰਸ਼ਿਪ ਇਸ ਫੈਲੇ ਨੂੰ ਵਾਪਸ ਕਰਾਉਣ ਲਈ ਕੈਪਟਨ ਸਰਕਾਰ ‘ਤੇ ਹਰ ਸੰਭਵ ਦਬਾਅ ਬਣਾਵੇਗੀ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਉੱਤੇ ਕਿਸਾਨਾਂ ਦੀ ਫ਼ਸਲ ਖ਼ਰੀਦਣ ਤੋਂ ਕੇਂਦਰ ਸਰਕਾਰ ਪਹਿਲਾਂ ਹੀ ਆਨਾਕਾਨੀ ਕਰਨ ਲੱਗੀ ਹੋਈ ਹੈ ਅਤੇ ਕੇਂਦਰ ਦੀ ਪ੍ਰਮੁੱਖ ਖ਼ਰੀਦ ਏਜੰਸੀ ਫੂਡ ਕਾਰਪੋਰੇਸ਼ਨ ਆਫ਼ ਇੰਡੀਆ (ਐਫਸੀਆਈ) ਕਈ ਸਾਲਾਂ ਤੋਂ ਆਪਣੇ ਨਿਰਧਾਰਿਤ ਕੀਤੇ ਹਿੱਸੇ ਦੀ ਖ਼ਰੀਦ ਘਟਾ-ਘਟਾ ਕੇ ਮਹਿਜ਼ 2 ਫ਼ੀਸਦੀ ਤੱਕ ਲਿਆਂਦੀ ਹੈ, ਹੁਣ ਕੈਪਟਨ ਸਰਕਾਰ ਵੀ ਕੇਂਦਰ ਸਰਕਾਰ ਦੇ ਰਾਹ ‘ਤੇ ਚੱਲਦੀ ਹੋਈ ਮੀਡੀਆ ‘ਚ ਫ਼ਸਲਾਂ ਦੀ ਖ਼ਰੀਦ ਤੋਂ ਭੱਜਣ ਲੱਗੀ ਹੈ। ਪੰਜਾਬ ਐਗਰੋ ਫੂਡ ਗਰੇਨਜ਼ ਕਾਰਪੋਰੇਸ਼ਨ ਨੂੰ ਖ਼ਰੀਦ ਅਪਰੇਸ਼ਨ ‘ਚੋਂ ਬਾਹਰ ਕਰਨਾ ਇਸੇ ਕੜੀ ਦਾ ਹਿੱਸਾ ਹੈ, ਕਿਉਂਕਿ ਹਰੇਕ ਸੀਜ਼ਨ ‘ਚ ਪੰਜਾਬ ਐਗਰੋ ਕਰੀਬ 10 ਪ੍ਰਤੀਸ਼ਤ ਖ਼ਰੀਦ ਕਰਦੀ ਸੀ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਦਾ ਇਹ ਫ਼ੈਸਲਾ ਕਾਂਗਰਸ ਦੇ ਘਰ-ਘਰ ਨੌਕਰੀ ਵਾਲੇ ਚੋਣ ਵਾਅਦੇ ਦੇ ਉਲਟ ਲਿਆ ਗਿਆ ਫ਼ੈਸਲਾ ਹੈ, ਇਸ ਨਾਲ ਜਿੱਥੇ ਪੰਜਾਬ ਐਗਰੋ ਦੇ 430 ਪੱਕੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਨੌਕਰੀ ‘ਤੇ ਸਵਾਲੀਆ ਚਿੰਨ੍ਹ ਲੱਗ ਗਿਆ ਹੈ, ਉੱਥੇ 250 ਤੋਂ ਵੱਧ ਕੱਚੇ ਅਤੇ ਠੇਕਾ ਆਧਾਰਿਤ ਕਰਮਚਾਰੀਆਂ ਲਈ ਰੋਜ਼ਗਾਰ ਤੋਂ ਹੀ ਛੁੱਟੀ ਦੇ ਆਸਾਰ ਬਣ ਗਏ ਹਨ। ਚੀਮਾ ਨੇ ਦੱਸਿਆ ਕਿ ਇਸ ਸਮੇਂ ਪੰਜਾਬ ਐਗਰੋ ਕਾਰਪੋਰੇਸ਼ਨ ਕੋਲ ਫ਼ਸਲਾਂ ਦੀ ਖ਼ਰੀਦ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਸੀ, ਹੁਣ ਜਦੋਂ ਇਹ ਵੀ ਖੋਹ ਲਿਆ ਤਾਂ ਕਾਰਪੋਰੇਸ਼ਨ ਦਾ ਬੰਦ ਹੋਣਾ ਨਿਸ਼ਚਿਤ ਹੈ।

ਚੀਮਾ ਨੇ ਵਫ਼ਦ ‘ਚ ਸ਼ਾਮਲ ਹਮੀਰ ਸਿੰਘ, ਅਨਿਲ ਕੁਮਾਰ ਮੈਨੇਜਰ, ਸੁਖਵਿੰਦਰ ਸਿੰਘ ਤੇ ਹੋਰਨਾਂ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਕਿ ਉਹ ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਅਤੇ ਪੰਜਾਬ ਵਿਧਾਨ ਸਭਾ ‘ਚ ਵੀ ਉਠਾਉਣਗੇ। ਇਸ ਮੌਕੇ ਉਨ੍ਹਾਂ ਨਾਲ ‘ਆਪ’ ਦੀ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਅਤੇ ਬਰਨਾਲਾ ਤੋਂ ਵਿਧਾਇਕ ਅਤੇ ਪਾਰਟੀ ਸਪੋਕਸਪਰਸਨ ਮੀਤ ਹੇਅਰ ਵੀ ਮੌਜੂਦ ਹਨ।

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

41,102FansLike
114,089FollowersFollow

ENTERTAINMENT

National

GLOBAL

OPINION

First elected Congress prez in 22 years faces Himalayan challenge – by Deepika Bhan

The question -- Is India's grand old party in its last stage? -- has been repeatedly raised in the past few years, and the...

Popular Front of India – India’s internal insurgency – by Arshia Malik

The National Investigation Agency (NIA) -- which was probing over 100 (Popular Front of India (PFI) members in connection with various cases -- arrested...

India’s rise as a global counsel at Samarkand summit – by DC Pathak

The post-Cold War world - no more divided in rival camps created by two competing superpowers confronting each other for military and ideological reasons...

SPORTS

Health & Fitness

Over 80% of Indians suffers from micronutrient deficiencies: Report

New Delhi, Oct 4 (Agency) More than 80 per cent of the Indian population suffer from micronutrient deficiencies, contributing to compromised immunity, a report said on Tuesday. According to a consensus by the Consumer Health Division of Bayer, more than two billion people suffer from MiND (micronutrient deficiencies) globally, with nearly half living in India. "The doctor's consensus paper has identified...

Gadgets & Tech

error: Content is protected !!