ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ 11 ਨਵੇਂ ਮੈਂਬਰ ਨਿਯੁਕਤ – ਮੁਕੰਮਲ ਸੂਚੀ

ਚੰਡੀਗੜ੍ਹ, 7 ਸਤੰਬਰ, 2019:

ਪੰਜਾਬ ਸਰਕਾਰ ਨੇ ਅੱਜ ਇੱਕ ਹੁਕਮ ਜਾਰੀ ਕਰਦਿਆਂ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ 11 ਨਵੇਂ ਮੈਂਬਰਾਂ ਦੀ ਨਿਯੁਕਤੀ ਕੀਤੀ ਹੈ। ਇਸ ਸਬੰਧੀ ਅਧਿਸੂਚਨਾ ਜਾਰੀ ਕਰ ਦਿੱਤੀ ਗਈ ਹੈ।

ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਜਸਪਾਲ ਸਿੰਘ ਢਿੱਲੋਂ, ਪਿੰਡ ਕਿਸ਼ਨਗੜ੍ਹ, ਜਲੰਧਰ, ਸ੍ਰੀ ਕੁਲਦੀਪ ਸਿੰਘ ਕਾਹਲੋਂ, ਪਿੰਡ ਸੁਰਵਾਲੀ, ਗੁਰਦਾਸਪੁਰ, ਪਿ੍ਰੰਸੀਪਲ ਬਿਹਾਰੀ ਸਿੰਘ, ਬੁਢਲਾਡਾ, ਮਾਨਸਾ, ਸ੍ਰੀ ਰਜਨੀਸ਼ ਸਹੋਤਾ, ਜਲੰਧਰ, ਸ੍ਰੀ ਸਮਸ਼ਾਦ ਅਲੀ, ਮਲੇਰਕੋਟਲਾ, ਸ੍ਰੀਮਤੀ ਰੋਮਿਲਾ ਬਾਂਸਲ, ਚੰਡੀਗੜ੍ਹ, ਸ੍ਰੀ ਭੁਪਿੰਦਰਪਾਲ ਸਿੰਘ, ਪਿੰਡ ਭਗਤਪੁਰ, ਗੁਰਦਾਸਪੁਰ, ਸ੍ਰੀ ਰਵਿੰਦਰ ਪਾਲ ਸਿੰਘ, ਪਟਿਆਲਾ, ਸ੍ਰੀ ਅਮਰਜੀਤ ਸਿੰਘ ਵਾਲੀਆ, ਐਸ.ਏ.ਐਸ ਨਗਰ (ਮੁਹਾਲੀ), ਸ੍ਰੀ ਹਰਪਰਤਾਪ ਸਿੰਘ ਸਿੱਧੂ, ਲੁਧਿਆਣਾ ਅਤੇ ਸ੍ਰੀਮਤੀ ਅਲਤਾ ਆਹਲੂਵਾਲੀਆ, ਚੰਡੀਗੜ੍ਹ ਆਦਿ ਦੀ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਮੈਂਬਰਾਂ ਵਜੋਂ ਨਿਯੁਕਤੀ ਕੀਤੀ ਗਈ ਹੈ।

ਬੁਲਾਰੇ ਅਨੁਸਾਰ ਇਹ ਨਿਯੁਕਤੀਆਂ ਸਬੰਧਤ ਮੈਂਬਰਾਂ ਵੱਲੋਂ ਅਹੁਦਾ ਸੰਭਾਲਣ ਦੀ ਮਿਤੀ ਤੋਂ ਮੰਨੀਆਂ ਜਾਣਗੀਆਂ ਅਤੇ ਮੈਂਬਰਾਂ ਦੀਆਂ ਸੇਵਾ ਸ਼ਰਤਾਂ ਬਾਅਦ ਵਿੱਚ ਜਾਰੀ ਕੀਤੀਆਂ ਜਾਣਗੀਆਂ।

Share News / Article

YP Headlines