21.2 C
Jalandhar
Friday, October 22, 2021

ਵਾਹਿਗੁਰੂ

spot_img
yes punjab punjabi redirection

Parali

kissan

ajaib ghar

sarkari naukri

bijli

madadgaar

sports club

kisan sarkari naukri

muavja

PSSSB Chemical

Markfed Sept to Nov

mrsptu

Innocent

ਪੰਜਾਬੀ ਨੂੰ ਚੰਡੀਗੜ੍ਹ ਦੀ ਪਹਿਲੀ ਭਾਸ਼ਾ ਬਣਾਉਣ ਖਾਤਰ ਵਿਸ਼ਾਲ ਧਰਨਾ 23 ਨੂੰ

- Advertisement -

ਚੰਡੀਗੜ੍ਹ, ਜਨਵਰੀ 12, 2020:

ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲੀ ਭਾਸ਼ਾ ਅਤੇ ਸਰਕਾਰੀ ਭਾਸ਼ਾ ਦਾ ਦਰਜਾ ਦਿਵਾਉਣ ਖਾਤਰ ਸੰਘਰਸ਼ਸ਼ੀਲ ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਇਕ ਵਾਰ ਫਿਰ ਵਿਸ਼ਾਲ ਰੋਸ ਧਰਨਾ 23 ਜਨਵਰੀ ਨੂੰ ਮਾਰਿਆ ਜਾ ਰਿਹਾ ਹੈ। ਚੰਡੀਗੜ੍ਹ ਦੇ ਸੈਕਟਰ 17 ਵਿਚ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਚੱਲਣ ਵਾਲੇ ਇਸ ਰੋਸ ਧਰਨੇ ਵਿਚ ਚੰਡੀਗੜ੍ਹ ਪੰਜਾਬੀ ਮੰਚ ਦੇ ਸਮੂਹ ਸਹਿਯੋਗੀ ਸੰਗਠਨ ਜਿਨ੍ਹਾਂ ਵਿਚ ਪੇਂਡੂ ਸੰਘਰਸ਼ ਕਮੇਟੀ, ਸਮੂਹ ਗੁਰਦੁਆਰਾ ਪ੍ਰਬੰਧਕ ਸੰਗਠਨ, ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਲੇਖਕ ਸਭਾ ਚੰਡੀਗੜ੍ਹ, ਵਿਦਿਆਰਥੀ ਸੰਗਠਨ ਤੇ ਹੋਰ ਪੰਜਾਬੀ ਹਿਤੈਸ਼ੀ ਸੰਸਥਾਵਾਂ, ਟਰੇਡ ਯੂਨੀਅਨਾਂ ਆਦਿ ਸ਼ਾਮਲ ਹੋਣਗੀਆਂ।

23 ਜਨਵਰੀ ਦੇ ਧਰਨੇ ਨੂੰ ਲੈ ਕੇ ਮੰਚ ਵੱਲੋਂ ਬੁਲਾਈ ਗਈ ਮੀਟਿੰਗ ਵਿਚ ਫੈਸਲਾ ਇਹ ਲਿਆ ਗਿਆ ਕਿ ਚੰਡੀਗੜ੍ਹ ਤੋਂ ਚੁਣੀ ਗਈ ਸੰਸਦ ਮੈਂਬਰ ਕਿਰਨ ਖੇਰ ਨੂੰ ਧਰਨੇ ਵਿਚ ਸਵਾਲ ਕੀਤਾ ਜਾਵੇਗਾ ਕਿ ਆਖਰ ਉਹ ਆਪਣੇ ਵਾਅਦੇ ਤੋਂ ਕਿੳਂੁ ਮੁੱਕਰੇ?

ਮੰਚ ਦੇ ਚੇਅਰਮੈਨ ਸਿਰੀਰਾਮ ਅਰਸ਼, ਸਰਪ੍ਰਸਤ ਬਾਬੂ ਸਾਧੂ ਸਿੰਘ, ਪ੍ਰਧਾਨ ਸੁਖਜੀਤ ਸਿੰਘ ਸੁੱਖਾ ਤੇ ਕੌਂਸਲਰ ਹਰਦੀਪ ਸਿੰਘ ਬੁਟਰੇਲਾ ਹੁਰਾਂ ਦੀ ਅਗਵਾਈ ਹੇਠ ਹੋਈ ਬੈਠਕ ਵਿਚ ਪੇਂਡੂ ਸੰਘਰਸ਼ ਕਮੇਟੀ, ਲੇਖਕ ਸਭਾਵਾਂ, ਗੁਰਦੁਆਰਾ ਸੰਗਠਨ ਦੇ ਨੁਮਾਇੰਦੇ ਜਿੱਥੇ ਸ਼ਾਮਲ ਹੋਏ, ਉਥੇ ਹੀ ਹਰਦੀਪ ਸਿੰਘ ਬੁਟਰੇਲਾ ਤੇ ਤਰਲੋਚਨ ਸਿੰਘ ਹੁਰਾਂ ਨੇ ਆਖਿਆ ਕਿ ਇਥੋਂ ਚੁਣੇ ਗਏ ਸੰਸਦ ਮੈਂਬਰ ਨਾਲ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਹੁੰਦੀ ਰਹੀ ਪਰ ਉਨ੍ਹਾਂ ਨੇ ਮਾਂ ਬੋਲੀ ਪੰਜਾਬੀ ਦੇ ਮਸਲੇ ਵਿਚ ਰਤਾ ਵੀ ਗੰਭੀਰਤਾ ਨਹੀਂ ਦਿਖਾਈ ਇਸ ਲਈ ਇਹ ਰੋਸ ਮੁਜ਼ਾਹਰਾ ਉਨ੍ਹਾਂ ਨੂੰ ਇਕ ਵਾਰ ਹਲੂਣਾ ਦੇਣ ਲਈ ਹੈ ਕਿ ਉਹ ਆਪਣਾ ਵਾਅਦਾ ਯਾਦ ਕਰਨ।

ਇਸ ਮੌਕੇ ’ਤੇ ਚੰਡੀਗੜ੍ਹ ਪੰਜਾਬੀ ਮੰਚ ਦੇ ਪ੍ਰਧਾਨ ਸੁਖਜੀਤ ਸਿੰਘ ਸੁੱਖਾ, ਜਨਰਲ ਸਕੱਦਰ ਦੇਵੀ ਦਿਆਲ ਸ਼ਰਮਾ, ਪੇਂਡੂ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸੋਮਲ ਹੁਰਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਆਖਿਆ ਕਿ ਚੰਡੀਗੜ੍ਹ ਦੇ ਪਿੰਡਾਂ ਵਿਚੋਂ, ਸੈਕਟਰਾਂ ਵਿਚੋਂ ਵੱਡੀ ਗਿਣਤੀ ਵਿਚ ਪੰਜਾਬੀ ਦਰਦੀ 23 ਜਨਰਵੀ ਦੇ ਧਰਨੇ ਵਿਚ ਸ਼ਾਮਲ ਹੋਣ ਲਈ ਕਮਰਕੱਸੇ ਕਰਕੇ ਬੈਠੇ ਹਨ।

ਜ਼ਿਕਰਯੋਗ ਹੈ ਕਿ ਇਸ ਧਰਨੇ ਵਿਚ ਚੰਡੀਗੜ੍ਹ ਦੇ ਸਮੂਹ ਪਿੰਡਾਂ ਦੇ ਵਾਸੀਆਂ ਦੇ ਨਾਲ-ਨਾਲ ਲੇਖਕ, ਕਵੀ, ਪ੍ਰੋਫੈਸਰ, ਪੱਤਰਕਾਰ ਭਾਈਚਾਰਾ, ਗੁਰਦੁਆਰਿਆਂ ਦੀਆਂ ਸੰਗਤਾਂ ਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਵੀ ਸ਼ਾਮਲ ਹੋਣ ਲਈ ਪਹੁੰਚ ਰਹੇ ਹਨ।

ਇਸ ਦੇ ਨਾਲ-ਨਾਲ ਪੰਜਾਬ ਭਰ ’ਚੋਂ ਪੰਜਾਬੀ ਭਾਸ਼ਾ ਤੇ ਪੰਜਾਬੀ ਸਾਹਿਤ ਜਗਤ ਦੀਆਂ ਵੱਡੀਆਂ ਤੇ ਨਾਮਵਰ ਹਸਤੀਆਂ ਵੀ 23 ਜਨਵਰੀ ਦੇ ਧਰਨੇ ਵਿਚ ਸ਼ਾਮਲ ਹੋ ਕੇ ਕੇਂਦਰ ਤੋਂ, ਚੰਡੀਗੜ੍ਹ ਦੇ ਪ੍ਰਸ਼ਾਸਕ ਤੋਂ, ਚੰਡੀਗੜ੍ਹ ਦੇ ਸੰਸਦ ਮੈਂਬਰ ਤੋਂ ਤੇ ਪ੍ਰਸ਼ਾਸਨ ਦੇ ਨੁਮਾਇੰਦਿਆਂ ਤੋਂ ਸਵਾਲ ਪੁੱਛਣਗੇ ਕਿ ਸਾਡਾ ਸੰਵਿਧਾਨਕ ਹੱਕ ਕਿਉਂ ਖੋਹਿਆ ਗਿਆ ਤੇ ਕਿਉਂ ਚੰਡੀਗੜ੍ਹ ਦੀ ਮਾਂ ਬੋਲੀ ਪੰਜਾਬੀ ਨੂੰ ਉਜਾੜ ਕੇ ਅੰਗਰੇਜ਼ੀ ਨੂੰ ਤਾਜ ਪਹਿਨਾਇਆ ਗਿਆ।

23 ਜਨਵਰੀ ਦੇ ਧਰਨੇ ਨੂੰ ਲੈ ਕੇ ਤਿਆਰੀਆਂ ਲਈ ਸੱਦੀ ਗਈ ਬੈਠਕ ਵਿਚ ਸਮੂਹ ਨੁਮਾਇੰਦਿਆਂ ਨੇ ਇਕਜੁੱਟ ਹੋ ਕੇ ਅਹਿਦ ਲਿਆ ਕਿ ਇਹ ਸੰਘਰਸ਼ ਹੁਣ ਲਗਾਤਾਰ ਜਾਰੀ ਰਹੇਗਾ ਤੇ ਉਸ ਦਿਨ ਤੱਕ ਚੱਲੇਗਾ ਜਦੋਂ ਤੱਕ ਮਾਂ ਬੋਲੀ ਪੰਜਾਬੀ ਨੂੰ ਚੰਡੀਗੜ੍ਹ ਵਿਚ ਬਣਦਾ ਉਸਦਾ ਰੁਤਬਾ ਹਾਸਲ ਨਹੀਂ ਹੋ ਜਾਂਦਾ।

ਚੰਡੀਗੜ੍ਹ ਪੰਜਾਬੀ ਮੰਚ ਤੇ ਉਸਦੇ ਸਹਿਯੋਗੀ ਸੰਗਠਨਾਂ ਦੀ ਇਸ ਬੈਠਕ ਵਿਚ ਬਾਬਾ ਗੁਰਦਿਆਲ ਸਿੰਘ, ਤਰਲੋਚਨ ਸਿੰਘ, ਜੋਗਿੰਦਰ ਸਿੰਘ ਬੁੜੈਲ, ਗੁਰਪ੍ਰੀਤ ਸਿੰਘ ਸੋਮਲ, ਸੇਵੀ ਰਾਇਤ, ਦੇਵੀ ਦਿਆਲ ਸ਼ਰਮਾ, ਸ਼ਰਨਜੀਤ ਸਿੰਘ ਬੈਦਵਾਣ, ਮਨਜੀਤ ਕੌਰ ਮੀਤ, ਜਸਵਿੰਦਰ ਕੌਰ, ਜਸਦੀਪ ਕੌਰ, ਸਿਰੀਰਾਮ ਅਰਸ਼, ਸੁਖਜੀਤ ਸਿੰਘ ਸੁੱਖਾ, ਬਲਕਾਰ ਸਿੱਧੂ, ਹਰਦੀਪ ਸਿੰਘ, ਬਾਬਾ ਸਾਧੂ ਸਿੰਘ, ਪ੍ਰੀਤਮ ਸਿੰਘ, ਗੁਰਧਿਆਨ ਸਿੰਘ, ਕਰਮ ਸਿੰਘ ਵਕੀਲ, ਜਸਵੀਰ ਸਿੰਘ, ਬਲਜਿੰਦਰ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਜੱਸਲ, ਡਾ. ਗੁਰਚਰਨ ਸਿੰਘ, ਨੌਜਵਾਨ ਆਗੂ ਮਾਨਵ, ਅਵਤਾਰ ਸਿੰਘ, ਹਰਪ੍ਰੀਤ ਸਿੰਘ,ਅਮਨਦੀਪ ਸਿੰਘ, ਧਨਜੀਤ ਸਿੰਘ ਬਹਿਲਾਣਾ, ਗੁਰਦੇਵ ਸਿੰਘ ਖੁੱਡਾ ਅਲੀਸ਼ੇਰ, ਪ੍ਰਿਤਪਾਲ ਸਿੰਘ ਖੁੱਡਾ ਲਾਹੌਰਾ, ਜੀਤ ਸਿੰਘ, ਮਨਜੀਤ ਸਿੰਘ ਤੇ ਦੀਪਕ ਸ਼ਰਮਾ ਚਨਾਰਥਲ ਆਦਿ ਹਾਜ਼ਰ ਸਨ।

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,369FansLike
112,642FollowersFollow

ENTERTAINMENT

National

GLOBAL

OPINION

Security Force in Kashmir

Kashmir: A battle that has been laid off for far too long- by Amjad Ayub Mirza

On October 22, 1947 Pakistan attacked the State of Jammu and Kashmir. It was the beginning of a conflict that would leave thousands dead...
Indian Population

In the light of the population explosion debate – by Nirendra Dev

Mizoram has made news -- not necessarily for the wrong reasons but certainly for quite unexpected reasons. North-Eastern India generally makes news due to...
Terrorists Shadow

Tackling the resurgence of jihad in Kashmir – by Amjad Ayub Mirza

With three encounters taking place in less than 24 hours between October 10 and 11, terrorist insurgency has effectively resurged in the Kashmir Valley....

SPORTS

Health & Fitness

Heart Disease

This AI tech may spot unseen signs of heart failure

New York, Oct 19, 2021- US researchers have developed an electrocardiogram-reading algorithm that can detect subtle signs of heart failure. Heart failure, or congestive heart failure, occurs when the heart pumps less blood than the body normally needs. For years, doctors have relied heavily on an imaging technique called an echocardiogram to assess whether a patient may be experiencing heart...

Gadgets & Tech