ਪੰਜਾਬੀ ਗਾਇਕ ਤੇਜੀ ਸੰਧੂ ਨੇ ਆਪਣੇ ਹੀ ਗੀਤ ‘ਬੀ ਮਾਈ ਬ੍ਰਾਈਡ’ ਨੂੰ ਨਵੇਂ ਅੰਦਾਜ਼ ’ਚ ਪੇਸ਼ ਕੀਤਾ

ਚੰਡੀਗੜ੍ਹ, 18 ਸਤੰਬਰ, 2019 –

ਗਾਣਿਆਂ ਅਤੇ ਫਿਲਮਾਂ ਦਾ ਰੀਮੇਕ ਅਜੋਕੇ ਸਮੇਂ ਵਿੱਚ ਨਵਾਂ ਰੁਝਾਨ ਹੈ। ਪਰ ਜਦੋਂ ਕਲਾਕਾਰ ਖੁਦ ਆਪਣੇ ਗਾਏ ਹੋਏ ਗਾਣੇ ਨੂੰ ਮੁੜ ਤਿਆਰ ਕਰਦਾ ਹੈ ਤਾਂ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਇਸ ਵਾਰ ‘ਨੂੰਹ ਬਣਜਾ ‘ਫੇਮ ‘ਤੇਜੀ ਸੰਧੂ‘ ਨੇ ਆਪਣੇ ਇਸ ਗਾਣੇ ਨੂੰ ‘ਬੀ ਮਾਈ ਬ੍ਰਾਈਡ‘ ਨਾਮ ਨਾਲ ਰਿਲੀਜ਼ ਕੀਤਾ ਹੈ।

ਇਸ ਗੀਤ ਦੇ ਬੋਲ ਖੁਦ ਤੇਜੀ ਸੰਧੂ ਨੇ ਲਿਖੇ ਹਨ। ਓਏ ਕਮਲ ਨੇ ਅਰਸਾਰਾ ਮਿਊਜ਼ਿਕ ਦੇ ਲੇਬਲ ਅਧੀਨ ਇਸ ਗੀਤ ਨੂੰ ਸੰਗੀਤ ਦਿੱਤਾ ਹੈ। ਅਰਸਾਰਾ ਮਿਊਜ਼ਿਕ ਨੇ ‘ਗੋਰਿਆਂ ਨੂੰ ਦਫ਼ਾ ਕਰੋ‘ ਵਰਗੀਆਂ ਫਿਲਮਾਂ ਦਾ ਨਿਰਮਾਣ ਵੀ ਕੀਤਾ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਅਰਸ਼ ਬੈਨੀਪਾਲ ਦੇ ‘ਰੇਂਜ‘ ਅਤੇ ਨਛੱਤਰ ਗਿੱਲ ਦੇ ‘ਤੇਰਾ ਏ ਪਿਆਰ‘ ਵਰਗੇ ਗੀਤਾਂ ਨੂੰ ਰਿਲੀਜ਼ ਕੀਤਾ ਹੈ। ਜੇਸੀ ਧਨੋਆ ਨੇ ਇਸ ਗਾਣੇ ਦੀ ਵੀਡੀਓ ਡਾਇਰੈਕਟ ਕੀਤੀ ਹੈ। ਗਾਣਾ ਸੰਨੀ ਜੰਡੂ ਦੀ ਪੇਸ਼ਕਾਰੀ ਹੈ ਅਤੇ ਇਹ ਸਾਰਾ ਪ੍ਰੋਜੈਕਟ ਸੁਖਜਿੰਦਰ ਭੱਚੂ ਨੇ ਤਿਆਰ ਕੀਤਾ ਹੈ।

ਗਾਣੇ ਦੇ ਰਿਲੀਜ਼ ਤੇ ਤੇਜੀ ਸੰਧੂ ਨੇ ਕਿਹਾ, “ਆਪਣੇ ਗਾਣੇ ਨੂੰ ਮੁੜ ਬਣਾਉਣਾ ਇਕ ਮਜ਼ੇਦਾਰ ਕੰਮ ਹੈ। ਹਾਲਾਂਕਿ, ਅਸੀਂ ਸਥਾਈ ਨੂੰ ਛੱਡ ਕੇ ਇਸ ਗੀਤ ਨੂੰ ਨਵੇਂ ਸੰਗੀਤ ਅਤੇ ਵੱਖਰੇ ਬੋਲਾਂ ਨਾਲ ਦੁਬਾਰਾ ਰਿਲੀਜ਼ ਕਰ ਰਹੇ ਹਾਂ। ਮੈਂ ‘ਨੂੰਹ ਬਣਜਾ ‘ ਟਰੈਕ ਨੂੰ ਪਿਆਰ ਕਰਨ ਲਈ ਲੋਕਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਇਹ ਗੀਤ ਅਜੇ ਵੀ ਸਰੋਤਿਆਂ ਦੇ ਮਨ ਵਿਚ ਤਾਜ਼ਾ ਹੈ। ਮੈਂ ਆਸ ਕਰਦਾ ਹਾਂ ਕਿ ਉਹ ਆਪਣਾ ਪਿਆਰ ਇਸ ਨਵੇਂ ਗਾਣੇ ਨੂੰ ਵੀ ਦੇਣਗੇ।”

ਗਾਣੇ ਦੇ ਨਿਰਦੇਸ਼ਕ, ਜੇਸੀ ਧਨੋਆ ਨੇ ਕਿਹਾ, “ਅਸੀਂ ਸਾਰੇ ‘ ਨੂੰਹ ਬਣਜਾ‘ ਟਰੈਕ ਨੂੰ ਪਸੰਦ ਕਰਦੇ ਹਾਂ ਪਰ ਇਸ ਨੂੰ ਸਮਕਾਲੀ ਸ਼ੈਲੀ ਨਾਲ ਮਿਲਾਉਣਾ ਸੱਚਮੁੱਚ ਚੁਣੌਤੀ ਭਰਪੂਰ ਸੀ। ਮੈਂ ਇਸ ਗਾਣੇ ਨਾਲ ਇਨਸਾਫ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਅਤੇ ਮੈਂਨੂੰ ਉਮੀਦ ਹੈ ਕਿ ਲੋਕ ਇਸ ਗੀਤ ਨੂੰ ਪਸੰਦ ਕਰਨਗੇ।”

“ਅਸੀਂ ਆਪਣੇ ਨਿਰਮਾਣ ਕੀਤੇ ਟਰੈਕਾਂ ਅਤੇ ਪ੍ਰੋਜੈਕਟਾਂ ਨੂੰ ਪਿਆਰ ਕਰਨ ਲਈ ਸਰੋਤਿਆਂ ਦੇ ਬਹੁਤ ਧੰਨਵਾਦੀ ਹਾਂ। ਅਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਉਨ੍ਹਾਂ ਪ੍ਰੋਜੈਕਟਾਂ ਉੱਪਰ ਨਿਵੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਮਨੋਰੰਜਕ ਹੋਣਗੇ। ‘ਬੀ ਮਾਈ ਬ੍ਰਾਈਡ‘ ਗਾਣਾ ਜ਼ਰੂਰ ਸੁਪਰਹਿੱਟ ਬਣਨ ਜਾ ਰਿਹਾ ਹੈ। “ ਗਾਣੇ ਦੇ ਨਿਰਮਾਤਾ ਸੁਖਜਿੰਦਰ ਭੱਚੂ ਨੇ ਕਿਹਾ।

ਗਾਣਾ ‘ਬੀ ਮਾਈ ਬ੍ਰਾਈਡ‘ ਅਰਸਾਰਾ ਮਿਊਜ਼ਿਕ ਦੇ ਯੂਟਿਊਬ ਚੈਨਲ ਤੇ ਰਿਲੀਜ਼ ਹੋ ਗਿਆ ਹੈ।

Share News / Article

YP Headlines

Loading...