45.1 C
Delhi
Sunday, May 26, 2024
spot_img
spot_img
spot_img

ਪੰਜਾਂ ਦਿਨਾਂ ਬਾਅਦ ਵੀ ਨਹੀਂ ਮਿਲਿਆ ਅੰਮ੍ਰਿਤਪਾਲ ਸਿੰਘ, ਮਿਲ ਗਈ ਮੋਟਰਸਾਈਕਲ

ਯੈੱਸ ਪੰਜਾਬ
ਜਲੰਧਰ, 22 ਮਾਰਚ, 2023:
ਸਨਿਚਰਵਾਰ ਤੋਂ ਪੁਲਿਸ ਨੂੰ ਚਕਮਾ ਦੇ ਕੇ ਭੱਜੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਦੀ ਭਾਲ ਵਿੱਚ ਲੱਗੀ ਪੁਲਿਸ ਨੂੰ ਪੰਜਵੇਂ ਦਿਨ ਵੀ ਸਫ਼ਲਤਾ ਨਹੀਂ ਮਿਲੀ ਹਾਲਾਂਕਿ ਉਹ ਮੋਟਰਸਾਈਕਲ ਬਰਾਮਦ ਕਰ ਲਈ ਗਈ ਹੈ ਜਿਸਤੇ ਸਵਾਰ ਹੋ ਕੇ ਉਹ ਪੈਂਟ ਸ਼ਰਟ ਵਿੱਚ ਅਤੇ ਪੱਗ ਬੰਨ੍ਹ ਕੇ ਨੰਗਲ ਅੰਬੀਆਂ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚੋਂ ‘ਫ਼ਰਾਰ’ ਹੋਇਆ ਸੀ।

ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀ ਪਪਲਪ੍ਰੀਤ ਸਿੰਘ ਵੱਲੋਂ ਵਰਤੀ ਗਈ ਬਜਾਜ ਪਲੈਟੀਨਾ ਮੋਟਰਸਾਈਕਲ ਬੁੱਧਵਾਰ ਨੂੰ ਜਲੰਧਰ ਸ਼ਹਿਰ ਤੋਂ ਲਗਪਗ 45 ਕਿਲੋਮੀਟਰ ਦੂਰ ਪਿੰਡ ਦਾਰਾਪੁਰ ਤੋਂ ਬਰਾਮਦ ਹੋਈ ਹੈ।

ਇਸੇ ਦੌਰਾਨ ਪੁਲਿਸ ਦਾ ਦਾਅਵਾ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਭਾਲ ਜ਼ੋਰਾਂ ਸ਼ੋਰਾਂ ਨਾਲ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਪੁਲਿਸ ਨੇ ਚਿੱਟੇ ਰੰਗ ਦੀ ਉਹ ਬਰੀਜ਼ਾ ਕਾਰ ਵੀ ਬਰਾਮਦ ਕਰ ਲਈ ਸੀ ਜਿਸ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀ ਪਿੰਡ ਨੰਗਲ ਅੰਬੀਆਂ ਦੇ ਗੁਰਦੁਆਰਾ ਸਾਹਿਬ ਵਿੱਚ ਪੁੱਜੇ ਸਨ।

ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਦੋਸ਼ ਲਗਾਇਆ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਲਗਪਗ ਇੱਕ ਘੰਟੇ ਲਈ ਉਨ੍ਹਾਂ ਦੇ ਪਰਿਵਾਰ ਨੂੰ ਬੰਦੂਕ ਦੀ ਨੋਕ ’ਤੇ ਬੰਧਕ ਬਣਾਇਆ ਜਿਸ ਦੌਰਾਨ ਉਸਨੇ ਉਸਦੇ ਬੇਟੇ ਦੇ ਕਪੜੇ ਪਾ ਕੇ ਅਤੇ ਪੱਗ ਬੰਨ੍ਹ ਕੇ ਹੁਲੀਆ ਬਦਲ ਲਿਆ ਅਤੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਚਲੇ ਗਿਆ।

ਇਸ ਸੰਬੰਧ ਵਿੱਚ ਇਕ ਸੀ.ਸੀ.ਟੀ.ਵੀ. ਕਲਿਪਿੰਗ ਵੀ ਸਾਹਮਣੇ ਆਈ ਹੈ ਜਿਸ ਵਿੱਚ ਅੰਮ੍ਰਿਤਪਾਲ ਸਿੰਘ ਬਰੀਜ਼ਾ ਕਾਰ ਵਿੱਚੋਂ ਨਿਕਲ ਕੇ ਇਕ ਮੋਟਰਸਾਈਕਲ ਸਵਾਰ ਦੇ ਪਿੱਛੇ ਬੈਠ ਕੇ ਮੌਕੇ ’ਤੋਂ ਫ਼ਰਾਰ ਹੁੰਦਾ ਵਿਖਾਈ ਦਿੰਦਾ ਹੈ। ਇਸ ਤੋਂ ਬਾਅਦ ਬੁੱਧਵਾਰ ਨੂੰ ਇਕ ਹੋਰ ਕਲਿਪਿੰਡ ਸਾਹਮਣੇ ਆਈ ਹੈ ਜਿਸ ਵਿੱਚ ਮੋਟਰਸਾਈਕਲ ਇਕ ਖੁਲ੍ਹੇ ਜੁਗਾੜ ਰੇੜ੍ਹੇ ਵਿੱਚ ਲੱਦੀ ਹੋਈ ਹੈ ਅਤੇ ਅੰਮ੍ਰਿਤਪਾਲ ਸਿੰਘ ਅਤੇ ਦੂਜਾ ਵਿਅਕਤੀ ਵੀ ਇਸ ਵਿੱਚ ਮੋਟਰਸਾਈਕਲ ਦੇ ਲਾਗੇ ਬੈਠੇ ਨਜ਼ਰ ਆਉਂਦੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION