34.1 C
Delhi
Saturday, April 13, 2024
spot_img
spot_img

ਪ੍ਰਸਤਾਵਿਤ ਟੈਕਸਟਾਈਲ ਪਾਰਕ ਸਬੰਧੀ ਜ਼ਮੀਨੀ ਪੱਧਰ ਦੀਆਂ ਲੋੜਾਂ ਦਾ ਜਾਇਜ਼ਾ ਲੈਣ ਲਈ ਉੱਚ ਪੱਧਰੀ ਵਫ਼ਦ ਵੱਲੋਂ ਲੁਧਿਆਣਾ ਦਾ ਦੌਰਾ

ਯੈੱਸ ਪੰਜਾਬ
ਲੁਧਿਆਣਾ, 7 ਮਈ, 2022 –
ਪ੍ਰਧਾਨ ਮੰਤਰੀ ਮਿੱਤਰ ਸਕੀਮ ਤਹਿਤ ਕੂੰਮ ਕਲਾਂ, ਲੁਧਿਆਣਾ ਵਿਖੇ 1000 ਏਕੜ ਵਿੱਚ ਟੈਕਸਟਾਈਲ ਪਾਰਕ ਸਥਾਪਤ ਕਰਨ ਦੀ ਤਜਵੀਜ਼ ਹੈ ਜਿਸਦੇ ਤਹਿਤ ਇਹ ਪਾਰਕ ਵੱਖ-ਵੱਖ ਉਦਯੋਗਿਕ ਇਕਾਈਆਂ ਰਾਹੀਂ ਜ਼ਿਲ੍ਹੇ ਵਿੱਚ ਹਰ ਕਿਸਮ ਦੀਆਂ ਟੈਕਸਟਾਈਲ ਗਤੀਵਿਧੀਆਂ ਨੂੰ ਹੁਲਾਰਾ ਦੇਵੇਗਾ।

}ਮੀਨੀ ਪੱਧਰ ਦੀਆਂ ਲੋੜਾਂ ਦਾ ਜਾਇਜ਼ਾ ਲੈਣ ਲਈ, ਇੱਕ ਉੱਚ ਪੱਧਰੀ ਵਫ਼ਦ ਵੱਲੋਂ ਬੀਤੇ ਕੱਲ੍ਹ ਲੁਧਿਆਣਾ ਦਾ ਦੌਰਾ ਕੀਤਾ ਗਿਆ। ਭਾਰਤ ਸਰਕਾਰ ਦੇ ਟੈਕਸਟਾਈਲ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀ ਵਿਜੋਏ ਕੁਮਾਰ ਸਿੰਘ ਆਈ.ਏ.ਐਸ. ਵਫ਼ਦ ਦੀ ਅਗਵਾਈ ਕਰ ਰਹੇ ਸਨ ਜਦਕਿ ਉਨ੍ਹਾਂ ਨਾਲ ਭਾਰਤ ਸਰਕਾਰ ਦੇ ਟੈਕਸਟਾਈਲ ਮੰਤਰਾਲੇ ਦੇ ਡਿਪਟੀ ਸਕੱਤਰ ਸ੍ਰੀ ਮਨੋਜ ਸਿਨਹਾ ਅਤੇ ਮੰਤਰਾਲੇ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਉਨ੍ਹਾਂ ਕੂੰਮ ਕਲਾਂ ਵਿਖੇ ਪ੍ਰਸਤਾਵਿਤ ਪ੍ਰੋਜੈਕਟ ਸਾਈਟ ਦਾ ਦੌਰਾ ਕੀਤਾ। ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਅਤੇ ਸ੍ਰੀ ਸੰਦੀਪ ਰਿਸ਼ੀ, ਆਈ.ਏ.ਐਸ. ਨੇ ਪ੍ਰਸਤਾਵਿਤ ਸਾਈਟ ਦੇ ਖਾਕੇ ਬਾਰੇ ਜਾਣਕਾਰੀ ਦਿੱਤੀ। ਏ.ਸੀ.ਏ. ਗਲਾਡਾ ਸ਼ਿਖਾ ਭਗਤ, ਪੀ.ਸੀ.ਐਸ. ਵੀ ਸਾਈਟ ਦੇ ਦੌਰੇ ਦੌਰਾਨ ਮੌਜੂਦ ਸਨ।

ਇਸ ਤੋਂ ਬਾਅਦ, ਵਫ਼ਦ ਨੇ ਪਿੰਡ ਸੀਰਾ (ਰਾਹੋਂ ਰੋਡ) ਵਿਖੇ ਯੰਗਮੈਨ ਵੂਲਨ ਮਿੱਲਜ਼ ਪ੍ਰਾਈਵੇਟ ਲਿਮਟਿਡ ਦਾ ਦੌਰਾ ਕੀਤਾ, ਜਿਸ ਨੂੰ ਭਾਰਤ ਸਰਕਾਰ ਦੀ ਪੀ.ਐਲ.ਆਈ. ਸਕੀਮ ਅਧੀਨ ਚੁਣਿਆ ਗਿਆ ਹੈ।

ਸਰਕਟ ਹਾਊਸ ਵਿਖੇ ਟੈਕਸਟਾਈਲ ਇੰਡਸਟਰੀ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਤੌਰ ‘ਤੇ ਗੱਲਬਾਤ ਕੀਤੀ ਗਈ. ਮੀਟਿੰਗ ਦੌਰਾਨ ਸ੍ਰੀ ਵਿਜੋਏ ਕੁਮਾਰ ਸਿੰਘ ਨੇ ਪੀ.ਐਮ-ਮਿਤਰਾ ਸਕੀਮ ਬਾਰੇ ਸੰਖੇਪ ਜਾਣਕਾਰੀ ਦਿੱਤੀ ਕਿ ਇਹ ਪਲੱਗ ਐਨ ਪਲੇ ਮਾਡਲ ਹੋਵੇਗਾ ਜਿੱਥੇ 500 ਏਕੜ (1000 ਏਕੜ ਵਿੱਚੋਂ) ਨਿਰਮਾਣ ਗਤੀਵਿਧੀਆਂ ਲਈ ਰਾਖਵੀਂ ਹੋਵੇਗੀ ਅਤੇ ਬਾਕੀ ਸਾਂਝੀਆਂ ਸਹੂਲਤਾਂ (ਸੜਕਾਂ, ਸੀ.ਈ.ਟੀ.ਪੀ., ਐਸ.ਟੀ.ਪੀ., ਬਾਇਲਰ ਆਦਿ) ਲਈ ਹੋਵੇਗੀ, ਵਿਸ਼ੇਸ਼ ਗਤੀਵਿਧੀਆਂ (ਆਰ ਐਂਡ ਡੀ, ਟੈਸਟਿੰਗ ਲੈਬਾਂ, ਸਿਖਲਾਈ), ਪ੍ਰਦਰਸ਼ਨੀ ਅਤੇ ਕਨਵੈਨਸ਼ਨ ਸੈਂਟਰ ਆਦਿ।

ਟੈਕਸਟਾਈਲ ਉਦਯੋਗ ਦੀਆਂ ਬੁਨਿਆਦੀ ਸਮੱਸਿਆਵਾਂ ਅਤੇ ਲੋੜੀਂਦੇ ਬੁਨਿਆਦੀ ਢਾਂਚੇ ਨੂੰ ਸਮਝਣ ਲਈ ਟੀਮ ਦੁਆਰਾ ਲੰਮੀ ਚਰਚਾ ਕੀਤੀ ਗਈ। ਪ੍ਰਸਤਾਵਿਤ ਪਾਰਕ ਵਿੱਚ ਟੈਸਟਿੰਗ ਲੈਬਾਂ, ਵਰਕਰਾਂ ਦੇ ਹੋਸਟਲ, ਟੈਕਸਟਾਈਲ ਮਸ਼ੀਨਰੀ ਨਿਰਮਾਣ ਉਦਯੋਗ ਆਦਿ ਨੂੰ ਵਿਕਸਤ ਕਰਨ ਦੀ ਲੋੜ ਹੈ। ਉਦਯੋਗਪਤੀਆਂ ਨੇ ਟੈਕਸਟਾਈਲ ਉਦਯੋਗ ਦੇ ਬਿਹਤਰ ਭਵਿੱਖ ਲਈ ਵੱਖ-ਵੱਖ ਮੁੱਦੇ ਉਠਾਏ ਅਤੇ ਸੁਝਾਅ ਵੀ ਦਿੱਤੇ।

ਮੀਟਿੰਗ ਦੌਰਾਨ ਸਿਬਿਨ ਸੀ. ਆਈ.ਏ.ਐਸ., ਡਾਇਰੈਕਟਰ ਆਫ਼ ਇੰਡਸਟਰੀਜ਼ ਐਂਡ ਕਾਮਰਸ, ਪੰਜਾਬ, ਅਮਿਤ ਕੁਮਾਰ ਪੰਚਾਲ ਆਈ.ਏ.ਐਸ. ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਮਹੇਸ਼ ਖੰਨਾ, ਸੰਯੁਕਤ ਡਾਇਰੈਕਟਰ, ਸੰਜੇ ਚਰਕ ਕਾਰਜਕਾਰੀ ਡਾਇਰੈਕਟਰ ਆਰ/ਓ ਟੈਕਸਟਾਈਲ ਕਮਿਸ਼ਨਰ ਅੰਮ੍ਰਿਤਸਰ ਅਤੇ ਰਾਕੇਸ਼ ਕਾਂਸਲ, ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਲੁਧਿਆਣਾ ਵੀ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION