24.1 C
Delhi
Sunday, April 14, 2024
spot_img
spot_img

ਪ੍ਰਧਾਨ ਮੰਤਰੀ ਮੋਦੀ ਦੀਆਂ ਰੈਲੀਆਂ ਨਾਲ ਭਾਜਪਾ ਗਠਜੋੜ ਨੂੰ ਮਿਲੇਗੀ ਮਜ਼ਬੂਤੀ, ਭਾਜਪਾ ਹੀ ਬਣਾਏਗੀ ਸਰਕਾਰ: ਮਨੋਰੰਜਨ ਕਾਲੀਆ

ਯੈੱਸ ਪੰਜਾਬ
ਜਲੰਧਰ, 9 ਫ਼ਰਵਰੀ, 2022:
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ, ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਨ ਸਭਾ ਹਲਕਾ ਜਲੰਧਰ ਕੇਂਦਰੀ ਤੋਂ ਭਾਜਪਾ ਦੇ ਉਮੀਦਵਾਰ ਸ੍ਰੀ ਮਨੋਰੰਜਨ ਕਾਲੀਆ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਵਿੱਚ 3 ਦਿਨਾਂ ਵਿੱਚ ਕੀਤੇ ਜਾਣ ਵਾਲੀਆਂ3 ਰੈਲੀਆਂ ਨਾਲ ਭਾਰਤੀ ਜਨਤਾ ਪਾਰਟੀ, ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਸੰਯੁਕਤ ਦੇ ਉਮੀਦਵਾਰਾਂ ਦੇ ਹੱਕ ਵਿੱਚ ਚਲ ਰਹੀ ਲਹਿਰ ਹੋਰ ਮਜ਼ਬੂਤ ਹੋਵੇਗੀ ਅਤੇ ਭਾਰਤੀ ਜਨਤਾ ਪਾਰਟੀ ਗਠਜੋੜ ਰਾਜ ਅੰਦਰ ਸਰਕਾਰ ਕਾਇਮ ਕਰੇਗਾ।

ਸ੍ਰੀ ਕਾਲੀਆ ਨੇ ਆਖ਼ਿਆ ਕਿ 14 ਫ਼ਰਵਰੀ ਨੂੰ ਜਲੰਧਰ ਅਤੇ ਉਸਤੋਂ ਬਾਅਦ ਫ਼ਿਰ 16 ਨੂੰ ਪਠਾਨਕੋਟ ਅਤੇ 17 ਫ਼ਰਵਰੀ ਨੂੰ ਅਬੋਹਰ ਵਿਖ਼ੇ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਦੇ ਐਲਾਨ ਨਾਲ ਨਾ ਕੇਵਲ ਭਾਜਪਾ ਅਤੇ ਗਠਜੋੜ ਦੇ ਆਗੂਆਂ ਅਤੇ ਵਰਕਰਾਂ ਵਿੱਚ ਉਤਸ਼ਾਹ ਪੈਦਾ ਹੋਇਆ ਹੈ ਸਗੋਂ ਪੰਜਾਬ ਭਰ ਦੇ ਲੋਕ ਪ੍ਰਧਾਨ ਮੰਤਰੀ ਦੀਆਂ ਇਨ੍ਹਾਂ ਰੈਲੀਆਂ ਦੀ ਬੇਸਬਰੀ ਨਾਲ ਉਡੀਕ ਕਰਨ ਲੱਗੇ ਹਨ।

ਉਨ੍ਹਾਂ ਨੇ ਅਖ਼ਿਆ ਕਿ ਆਪਣੇ ਹਲਕੇ ਵਿੱਚ ਉਨ੍ਹਾਂ ਨੂੰ ਮਿਲ ਰਹੇ ਹੁੰਗਾਰੇ ਤੋਂ ਉਹ ਬਹੁਤ ਹੀ ਆਸਵੰਦ ਹਨ ਅਤੇ ਸਮਝਦੇ ਹਨ ਕਿ ਭਾਰਤੀ ਜਨਤਾ ਪਾਰਟੀ ’ਤੇ ਲੋਕ ਭਰੋਸਾ ਕਰ ਰਹੇ ਹਨ ਕਿ ਇਹ ਪੰਜਾਬ ਦੀ ਤਕਦੀਰ ਬਦਲੇਗੀ।

ਸ੍ਰੀ ਮਨੋਰੰਜਨ ਕਾਲੀਆ ਕੋਵਿਡ ਕਰਕੇ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦਾ ਖ਼ਿਆਲ ਰੱਖਦਿਆਂ ਹਲਕਾ ਜਲੰਧਰ ਕੇਂਦਰੀ ਵਿੱਚ ਲੋਕਾਂ ਨਾਲ ਲਗਾਤਾਰ ਸੰਪਰਕ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ‘ਡੋਰ ਟੂ ਡੋਰ’ ਪ੍ਰਚਾਰ ਦੌਰਾਨ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਇਸੇ ਸੰਦਰਭਵਿੱਚ ਬੁੱਧਵਾਰ ਨੂੰ ਸ੍ਰੀ ਕਾਲੀਆ ਨੇ ਕਾਕੀ ਪਿੰਡ, ਰਾਮਾ ਮੰਡੀ ਅਤੇ ਹੋਰ ਨੇੜਲੇ ਇਲਾਕਿਆਂ ਵਿੱਚ ਡੋਰ ਟੂ ਡੋਰ ਪ੍ਰਚਾਰ ਕੀਤਾ ਜਿਸ ਦੌਰਾਨ ਉਨ੍ਹਾਂ ਦੇ ਨਾਲ ਸ੍ਰੀ ਸ਼ਾਮ ਸ਼ਰਮਾ, ਸ੍ਰੀ ਰਾਕੇਸ਼ ਸ਼ਰਮਾ, ਸ: ਕਮਲਜੀਤ ਸਿੰਘ, ਸ੍ਰੀ ਰਾਕੇਸ਼ ਕੌਲ, ਸ੍ਰੀਮਤੀ ਇਦੂ ਬਾਲਾ, ਸ੍ਰੀ ਰਜਿੰਦਰ ਕੁਮਾਰ, ਸ:ਗੁਰਮੀਤ ਸਿੰਘ ਆਦਿ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION