Thursday, June 30, 2022

ਵਾਹਿਗੁਰੂ

spot_img



ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਘਪਲਾ 303 ਕਰੋੜ ਦਾ, ਬਸਪਾ ਨੇ ਡਿਪਟੀ ਕਮਿਸ਼ਨਰਾਂ ਰਾਹੀਂ ਰਾਜਪਾਲ ਨੂੰ ਦਿੱਤੇ ਮੰਗ ਪੱਤਰ

ਚੰਡੀਗੜ, 28 ਅਗਸਤ, 2020 –

ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਦੇ ਅਦੇਸ਼ਾ ਉੱਤੇ ਬਸਪਾ ਦੀ ਜਿਲਾ ਲੀਡਰਸਿਪ ਨੇ ਐਸ.ਸੀ., ਬੀ.ਸੀ. ਘੱਟ ਗਿਣਤੀਆਂ ਅਤੇ ਗਰੀਬ ਵਿਦਿਆਰਥੀਆ ਲਈ ਪੋਸਟ ਮੈਟ੍ਰਿਕ ਵਜ਼ੀਫਾ ਸਕੀਮ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵਿਚ ਹੋਏ ਤਾਜਾ ਲਗਭਗ 303 ਕਰੋੜ ਰੁਪਏ ਦੇ ਘੁਟਾਲੇ ਕਾਰਨ ਤੇ ਪੰਜਾਬ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਲਾਗੂ ਕਰਨ ਵਿਚ ਸਰਕਾਰੀ ਨਾਕਾਮੀ ਖਿਲਾਫ ਅੱਜ ਮਾਨਯੋਗ ਗਵਰਨਰ ਪੰਜਾਬ ਨੂੰ ਡਿਪਟੀ ਕਮਿਸ਼ਨਰ ਰਹੀ ਮੈਮੋਰੰਡਮ ਦਿਤਾ ਗਿਆ।

ਇਸ ਮੌਕੇ ਲੀਡਰਸਿਪ ਨੇ ਕਾਂਗਰਸ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਤੇ ਵਿਭਾਗ ਨਾਲ ਸੰਬੰਧਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕੈਬਨਿਟ ਵਿਚੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ ।

ਉਨਾਂ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਕੰਮਕਾਜ ਤੇ ਉਂਗਲੀ ਉਠਦਿਆ ਕਿਹਾ ਲੋਕਡੌਨ ਦੋਰਾਨ ਰਕਮ 303ਕਰੋੜ ਦੇ ਕਰੀਬ ਵਿਦਿਆਰਥੀਆਂ ਦਾ ਵਜ਼ੀਫਾ ਮੰਤਰੀ ਵਲੋਂ ਆਪਣੀ ਮਨਮਰਜੀ ਨਾਲ ਆਪਣੇ ਚਾਹੇਤੇ ਕਾਲਜਾਂ ਨੂੰ ਚੂਜ ਐਂਡ ਪਿਕ ਤਰੀਕੇ ਨਾਲ ਵੰਡਕੇ ਵਿਦਿਆਰਥੀਆਂ ਦੇ ਹਿੱਤਾਂ ਨਾਲ ਖਿਲਵਾੜ ਕੀਤਾ ਤੇ ਉਸ ਵਿਚੋਂ ਲੱਗਪੱਗ 63.91 ਕਰੋੜ ਰੁਪਏ ਦਾ ਵਿਭਾਗ ਕੋਲ ਕੋਈ ਵੀ ਪੁਖਤਾ ਹਿਸਾਬ ਕਿਤਾਬ ਨਹੀਂ ਮਿਲ ਰਿਹਾ, ਜਿਸਦੇ ਜਿੰਮੇਵਾਰ ਸਿੱਧੇ ਤੌਰ ਤੇ ਮੰਤਰੀ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਮੁੱਖ ਮੰਤਰੀ ਸਭ ਕੁਝ ਮੂਕ ਦਰਸ਼ਕ ਬਣਕੇ ਦੇਖ ਰਹੇ ਹਨ।

ਜੇ ਇਸ ਘੁਟਾਲੇ ਦੇ ਬਾਵਜੂਦ ਵੀ ਕੈਬੈਨਿਟ ਮੰਤਰੀ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਇਸ ਦਾ ਮਤਲਬ ਹੈ ਕਿ ਭ੍ਰਿਸ਼ਟਾਚਾਰ ਦਾ ਹਿੱਸਾ ਪੱਤੀ ਮੋਤੀ ਮਹਿਲਾ ਤੱਕ ਵੀ ਪੁੱਜੀ ਹੈ। ਉਨਾਂ ਕਿਹਾ ਕਿ ਮੌਜੂਦਾ ਕੈਪਟਨ ਸਰਕਾਰ ਕਮਜ਼ੋਰ ਵਰਗਾਂ ਦੇ ਹਿੱਤਾਂ ਨਾਲ਼ ਲਗਾਤਰ ਸਾਢੇ ਤਿੰਨ ਸਾਲਾਂ ਤੋਂ ਧੱਕਾ ਕਰਦੀ ਆਈ ਤੇ ਬਸਪਾ ਹੁਣ ਇਨਾਂ ਵਰਗਾ ਨਾਲ ਹੋਰ ਧੱਕਾ ਨਹੀਂ ਹੋਣ ਦੇਵੇਗੀ ।

ਬਸਪਾ ਨੇ ਲਲਕਾਰ ਕੇ ਕਿਹਾ ਕਿ ਕੈਪਟਨ ਸਰਕਾਰ ਨੂੰ ਹਰੇਕ ਫ਼ਰੰਟ ਤੇ ਮੂੰਹ ਤੋੜ ਜਵਾਬ ਦੇਵੇਗੀ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਾਗੂ ਕਰੋ ਵਰਨਾ ਕੁਰਸੀ ਖਾਲੀ ਕਰੋ ਦੇ ਨਾਹਰੇ ਤਹਿਤ ਅੰਦੋਲਨ ਕਰੇਗੀ।

ਇਸ ਮੌਕੇ ਬਸਪਾ ਦੇ ਜਿਲਾ ਪ੍ਰਧਾਨ ਜੀਤਰਾਮ ਬਸਰਾ, ਦੇਹਾਤੀ ਪ੍ਰਧਾਨ ਬੂਟਾ ਸਿੰਘ ਸੰਗੋਵਾਲ ਅਤੇ ਸੂਬਾ ਸਕੱਤਰ ਗੁਰਮੇਲ ਸਿੰਘ ਜੀ ਕੇ ਨੇ ਦੱਸਿਆ ਕਿ ਕਿੰਨੀ ਸ਼ਰਮ ਦੀ ਗੱਲ ਹੈਂ ਕਿ ਭਲਾਈ ਵਿਭਾਗ ਦਾ ਮੰਤਰੀ ਦਲਿਤ ਭਾਈਚਾਰੇ ਨਾਲ ਸੰਬੰਧਤ ਹੋਣ ਦੇ ਬਾਵਜੂਦ ਵੀ ਸਿਰਫ ਆਪਣੀ ਹੀ ਭਲਾਈ ਕਰਨ ਵਿੱਚ ਲੱਗਿਆ ਰਿਹਾ ਪਰ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਦੀ ਭਲਾਈ ਨੂੰ ਲਗਾਤਾਰ ਵਿਸਾਰਦਾ ਰਿਹਾ।

ਉਨਾਂ ਦੱਸਿਆ ਕਿ ਘੁਟਾਲਾ ਸਿਆਸੀ ਤੇ ਅਫਸਰਸ਼ਾਹੀ ਦੀ ਮਿਲੀਭੁਗਤ ਨਾਲ ਹੋਇਆ ਹੈ, ਨਹੀਂ ਤਾਂ ਜਿਸ ਪ੍ਰਾਈਵੇਟ ਕਾਲਜ ਖਿਲਾਫ ਆਡਿਟ ਟੀਮ ਨੇ 8 ਕਰੋੜ ਦਾ ਬਕਾਇਆ ਕੱਢਿਆ ਹੋਇਆ ਸੀ ਮੰਤਰੀ ਦੇ ਇਸ਼ਾਰੇ ਉਪਰ ਰਿ-ਆਡਿਟ ਕਰਕੇ ਮੁੜ 16.91 ਕਰੋੜ ਮਰਜੀ ਨਾਲ ਹੀ ਕਾਲਜ ਨੂੰ ਦੇ ਦਿੱਤੇ ਗਏ , ਜਿਸ ਨਾਲ ਕੁੱਲ ਮਿਲਾਕੇ ਸਰਕਾਰੀ ਖਜ਼ਾਨੇ ਨੂੰ 24.91 ਕਰੋੜ ਦਾ ਚੂਨਾ ਲਗਵਾਇਆ ਗਿਆ ਜੋ ਕਿ ਭਲਾਈ ਵਿਭਾਗ ਦੀ ਐਡਿਸ਼ਨਲ ਚੀਫ਼ ਸੇਕ੍ਰੇਟਰੀ ਕ੍ਰਿਪਾ ਸ਼ੰਕਰ ਦੀ ਰਿਪੋਰਟ ਜੋ ਉਸਨੇ ਚੀਫ਼ ਸੇਕ੍ਰੇਟਰੀ ਵਿਨੀ ਮਹਾਜਨ ਨੂੰ 33 ਪੰਨਿਆਂ ਦੀ ਬਣਾ ਕੇ ਸੌਂਪੀ ਹੈ ਇਸਦਾ ਪ੍ਰਤੱਖ ਸਬੂਤ ਹੈ ਤੇ ਰਿਪੋਰਟ ਮੁਤਾਬਕ ਤਾਂ 39 ਕਰੋੜ ਰਕਮ ਦੀਆਂ ਵਜ਼ੀਫ਼ੇ ਨਾਲ ਸੰਬੰਧਤ ਫਾਈਲਾ ਗੁੰਮਸ਼ੁਦਾ ਹਨ ਤੇ ਜਿਸ ਤੋਂ ਇਸ ਰਕਮ ਦਾ ਬੇਨਾਮ ਸੰਸਥਾਵਾਂ ਨੂੰ ਦਿੱਤੇ ਹੋਣ ਦਾ ਪੂਰਾ ਖ਼ਦਸ਼ਾ ਹੈ।

ਇਨ•ਾਂ ਕੰਮਾਂ ਵਿਚ ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਗਿੱਲ ਤੇ ਵਿਭਾਗ ਦੇ ਸਾਬਕਾ ਡਾਇਰੈਕਟਰ ਬਲਵਿੰਦਰ ਸਿੰਘ ਧਾਲੀਵਾਲ ਜੋ ਹੁਣ ਫਗਵਾੜਾ ਤੋਂ ਵਿਧਾਇਕ ਹਨ ਓਹਨਾ ਨੇ ਮੰਤਰੀ ਨਾਲ ਮਿਲਕੇ ਕਰੋੜਾਂ ਰੁਪਇਆ ਨਿੱਜੀ ਸੰਸਥਾਵਾਂ ਵਿੱਚ ਤਬਦੀਲ ਕਰਨ ਦਾ ਕੰਮ ਕੀਤਾ , ਜਿਨਾਂ ਦਾ ਕੋਈ ਵੀ ਰਿਕਾਰਡ ਨਹੀਂ ਮਿਲ ਰਿਹਾ । ਰਾਜਨੀਤਿਕ- ਅਫਸਰਸ਼ਾਹੀ ਭ੍ਰਿਸ਼ਟਾਚਾਰ ਦਾ ਇਹ ਗਠਜੋੜ ਐਸ ਸੀ, ਬੀਸੀ ਭਾਈਚਾਰੇ, ਘੱਟ ਗਿਣਤੀਆਂ ਅਤੇ ਗਰੀਬਾਂ ਤੇ ਖਾਸ ਤੌਰ ਤੇ ਪੰਜਾਬ ਰਾਜ ਲਈ ਚਿੰਤਾ ਜਨਕ ਹੈ।

ਉਨਾਂ ਇਸ ਘੁਟਾਲੇ ਦੀ ਜਾਚ ਨਿਰਪੱਖ ਤੌਰ ਤੇ ਕਰਵਾਉਣ ਲਈ ਮਾਨਯੋਗ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋ ਕਰਵਾਉਣ ਅਪੀਲ ਕੀਤੀ ਤਾਂ ਜੋ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲ ਸਕੇ। ਇਸ ਮੌਕੇ ਰਮੇਸ਼ ਪਾਲ, ਰਜਿੰਦਰ ਨਿੱਕਾ, ਜਸਵੀਰ ਪੌਲ, ਬਾਬਾ ਚੁੰਬਰ, ਨਿਰਮਲ ਸੋਖੀ, ਸੋਨੂੰ ਅੰਬੇਡਕਰ, ਇੰਦਰੋ ਕੁਮਾਰ, ਮੈਡਮ ਸੁਖਵਿੰਦਰ ਕੌਰ, ਲੇਖ ਰਾਜ, ਸੁਰਿੰਦਰ ਪਾਲ, ਪ੍ਰਗਣ ਬਿਲਗਾ ਆਦਿ ਹੋਰ ਆਗੂ ਮੌਜੂਦ ਸਨ

Yes Punjab Gall Punjab Di


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,498FansLike
113,912FollowersFollow

ENTERTAINMENT

National

GLOBAL

OPINION

G-20 summit in Kashmir: An unparalleled diplomatic achievement for India after 1990 – by Ahmed Ali Fayyaz

New Delhi, June 27, 2022- On Thursday, 23 June 2022, the Government of Jammu and Kashmir constituted a 5-member committee of bureaucrats under Principal...

Understanding who lit the flames of ‘Agnipath, and why – by Kavya Dubey

It is an indescribably inspiring feeling to see a 'fauji' on the move - clad in his camouflage uniform at a railway platform with...

Prez poll: Draupadi Murmu’s nomination tactical outreach to tribals – by Sunil Trivedi

New Delhi, June 26, 2022- The nomination of Draupadi Murmu as NDA's Presidential candidate has been seen as a tactical political outreach to the...

SPORTS

Health & Fitness

Can blood thinners help reduce symptoms of long Covid?

London, June 29, 2022- Researchers in the UK are probing a potential link between blood clots and long-term symptoms post a Covid infection, and whether a treatment of blood thinners may help reduce long Covid conditions, media reports said. Long Covid is defined as having new or ongoing symptoms four weeks or more after the start of disease. The symptoms,...

Gadgets & Tech

error: Content is protected !!