ਪੈਨਲ ਦੇ ਵਕੀਲ ਲੋਕਾਂ ਨੂੰ ਮਿਆਰੀ ਕਾਨੂੰਨੀ ਸੇਵਾਵਾਂ ਦੇਣ ਲਈ ਵਚਨਬੱਧ: ਅਜੀਤ ਪਾਲ ਸਿੰਘ

ਕਪੂਰਥਲਾ, ਦਸੰਬਰ 7, 2019:
ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਵੱਲੋਂ ਨਿਊ ਏ.ਡੀ.ਆਰ.ਸੈਂਟਰ, ਕਪੂਰਥਲਾ ਵਿਖੇ ਸਮੂਹ ਪੈਨਲ ਦੇ ਵਕੀਲ ਸਾਹਿਬਾਨ ਨਾਲ ਮਾਸਿਕ ਮੀਟਿੰਗ ਸ਼੍ਰੀ ਅਜੀਤਪਾਲ ਸਿੰਘ, ਚੀਫ ਜੂਡੀਸ਼ੀਅਲ ਮੈਜਿਸਟੇ੍ਰਟ—ਕਮ—ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਜੀਆਂ ਦੀ ਪ੍ਰਧਾਨਗੀ ਹੇਠ ਕੀਤੀ ਗਈ।

ਮੀਟਿੰਗ ਦੌਰਾਨ ਮਾਣਯੋਗ ਜੱਜ ਸਾਹਿਬ ਵੱਲੋਂ ਪੈਨਲ ਦੇ ਵਕੀਲ ਸਾਹਿਬਾਨ ਨੂੰ ਹਦਾਇਤ ਕੀਤੀ ਗਈ ਕਿ ਕਾਨੂੰਨੀ ਸਹਾਇਤਾ ਸਕੀਮ ਅਧੀਨ ਉਨ੍ਹਾਂ ਨੂੰ ਭੇਜੇ ਜਾਂਦੇ ਪ੍ਰਾਰਥੀਆਂ ਦੇ ਕੇਸਾਂ ਦੀ ਅਦਾਲਤੀ ਚਾਰਾਜੋਈ ਸੰਬੰਧੀ ਸੰਬੰਧਤ ਪ੍ਰਾਰਥੀਆਂ ਨੂੰ ਅਦਾਲਤ ਵਿੱਚ ਕੀਤੀ ਗਈ ਪੈਰਵਾਈ ਅਤੇ ਅਗਲੀ ਤਾਰੀਖ ਪੇਸ਼ੀ ਬਾਰੇ ਉਨ੍ਹਾਂ ਦੇ ਮੋਬਾਇਲ ਤੇ ਸੰਦੇਸ਼ ਭੇਜਣ ਲਈ ਸੁਝਾਓ ਦਿੱਤਾ ਅਤੇ ਕੇਸ ਨਾਲ ਸੰਬੰਧਤ ਲੀਗਲ ਏਡ ਕਾਰਡਾਂ ਨੂੰ ਸਮੇਂ ਸਿਰ ਅਪਡੇਟ ਕੀਤਾ ਜਾਵੇ ਤਾਂ ਜ਼ੋ ਫਰੰਟ ਆਫਿਸ ਵਿੱਚ ਆਉਂਦੇ ਪ੍ਰਾਰਥੀਆਂ ਨੂੰ ਉਨ੍ਹਾਂ ਦੇ ਕੇਸਾਂ ਦੀ ਪੈਰਵਾਈ ਸੰਬੰਧੀ ਜਾਗਰੂਕ ਕੀਤਾ ਜਾਵੇ।

ਮੀਟਿੰਗ ਦੌਰਾਨ ਮਾਣਯੋਗ ਜੱਜ ਸਾਹਿਬ ਵੱਲੋਂ ਪੈਨਲ ਦੇ ਵਕੀਲ ਸਾਹਿਬਾਨ ਨੂੰ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ, ਫਗਵਾੜਾ, ਸੁਲਤਾਨਪੁਰ ਲੋਧੀ ਅਤੇ ਭੁੱਲਥ ਦੀਆਂ ਅਦਾਲਤਾਂ ਵਿਖੇ ਮਿਤੀ 14—12—2019 ਨੂੰ ਨੈਸ਼ਨਲ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਕੇਸਾਂ ਦੇ ਨਿਪਟਾਰੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਵੱਲੋਂ ਪੈਨਲ ਵਕੀਲ ਸਾਹਿਬਾਨ ਨੂੰ ਹਦਾਇਤ ਕੀਤੀ ਗਈ ਕਿ ਜ਼ਿਲੇ੍ਹ ਦੇ ਵੱਖ ਵੱਖ ਪਿੰਡਾਂ ਦੇ ਲੋਕਾਂ ਨੂੰ ਇਸ ਨੈਸ਼ਨਲ ਲੋਕ ਅਦਾਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪੇ੍ਰਰਿਤ ਕੀਤਾ ਜਾਵੇ।

ਪਿੰਡਾਂ ਵਿੱਚ ਵਿਭਾਗ ਵੱਲੋਂ ਖੋਲੇ ਗਏੇ ਵਿਲੇਜ ਲੀਗਲ ਕੇਅਰ ਐਂਡ ਸਪੋਰਟ ਸੈਂਟਰਾਂ ਵਿੱਚ ਆਉਂਦੇ ਪ੍ਰਾਰਥੀਆਂ ਨੂੰ ਮੁਫਤ ਕਾਨੂੰਨੀ ਸਲਾਹ ਅਤੇ ਸਹਾਇਤਾ ਪ੍ਰਦਾਨ ਕਰਨ ਦੇ ਨਾਲ ਨਾਲ ਗਰੀਬ ਅਤੇ ਲੋੜ੍ਹਵੰਦ ਜਨਤਾ ਦੇ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਸ਼ਗਨ ਸਕੀਮ, ਮਨਰੇਗਾ, ਜੋਬ ਕਾਰਡ, ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਸ ਬੋਰਡ ਵੱਲੋਂ ਚਲਾਈਆਂ ਗਈਆਂ ਵੱਖ ਵੱਖ ਭਲਾਈ ਸਕੀਮਾ ਬਾਰੇ ਵੀ ਜਾਗਰੂਕ ਕਰਨ ਲਈ ਪੇ੍ਰਰਿਤ ਕੀਤਾ ਗਿਆ ਤਾਂ ਜ਼ੋ ਵੱਧ ਤੋਂ ਵੱਧ ਜਨਤਾ ਇਨ੍ਹਾਂ ਸਕੀਮਾਂ ਦਾ ਲਾਭ ਉਠਾ ਸਕੇ।

ਉਨ੍ਹਾਂ ਮੀਟਿੰਗ ਦੌਰਾਨ ਵੱਧ ਤੋਂ ਵੱਧ ਲੋਕਾਂ ਨੂੰ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਬਾਰੇ ਜਾਗਰੂਕ ਕਰਨ ਲਈ ਵੀ ਕਿਹਾ ਗਿਆ।

ਮਾਣਯੋਗ ਜੱਜ ਸਾਹਿਬ ਵੱਲੋਂ ਪੈਨਲ ਦੇ ਵਕੀਲ ਸਾਹਿਬਾਨ ਨੂੰ ਫੀਲਡ ਵਿੱਚ ਅਤੇ ਜ਼ੇਲ੍ਹ ਦੌਰੇ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਗਈ।

ਇਸ ਮੋਕੇ ਪੈਨਲ ਦੇ ਵਕੀਲ ਸਾਹਿਬਾਨ ਸ਼੍ਰੀ ਦਲਬੀਰ ਸਿੰਘ, ਸ਼੍ਰੀ ਐਮ.ਆਰ ਕਾਲੀਆ, ਸ਼੍ਰੀ ਰਮੇਸ਼ ਲਾਲ, ਸ਼੍ਰੀ ਕੰਵਲਜੀਤ ਸਿੰਘ ਆਹਲੁਵਾਲੀਆ, ਮਿਸ ਪਰਮਜੀਤ ਕੌਰ ਕਾਹਲੋਂ, ਸ਼੍ਰੀ ਹਰਮਨਦੀਪ ਸਿੰਘ ਬਾਵਾ, ਸ਼੍ਰੀ ਅਮਰਪਾਲ ਸਿੰਘ ਵਾਲੀਆ, ਸ਼੍ਰੀਮਤੀ ਬਿੱਟੀ ਮਨਚੰਦਾ, ਸ਼੍ਰੀ ਹਿਤੇੰਦਰ ਸੇਖੜੀ, ਸ਼੍ਰੀਮਤੀ ਦਿਪਤੀ ਮਰਵਾਹਾ ਅਤੇ ਸ਼੍ਰੀਮਤੀ ਲਖਵੀਰ ਕੌਰ ਐਡਵੋਕੇਟਸ ਹਾਜਰ ਸਨ।