ਐੱਸ ਏ ਐੱਸ ਨਗਰ, ਜੂਨ 18, 2019:
ਸ਼੍ਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਕੈਬਿਨਟ ਮੰਤਰੀ ਸ਼ਹਿਰੀ ਵਿਕਾਸ ਅਤੇ ਮਕਾਨ ਉਸਾਰੀ ਵਿਭਾਗ ਵਲੋਂ ਅੱਜ ਪੁੱਡਾ ਭਵਨ ਮੁਹਾਲੀ ਵਿਖੇ ਕਾਰਜਭਾਰ ਸੰਭਾਲਣ ਸਮੇਂ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪੁੱਡਾ ਦੇ ਕੰਮਾਂ ਵਿੱਚ ਤੇਜੀ ਲਿਆਉਣ ਵਾਸਤੇ ਸਰਲ ਵਿਧੀ ਨੂੰ ਯਕੀਨੀ ਬਣਾਉਣ।
ਉਹਨਾਂ ਕਿਹਾ ਕਿ ਉਹਨਾਂ ਵਲੋਂ ਵਿਭਾਗ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਸਥਾਪਿਤ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ। ਸ਼੍ਰੀ ਸਰਕਾਰੀਆ ਨੇ ਪੁੱਡਾ ਦੇ ਅਧਿਕਾਰੀਆਂ ਤੋਂ ਪੁੱਡਾ ਵਿੱਚ ਚਲ ਰਹੇ ਕੰਮਾਂ ਬਾਰੇ ਸੰਖੇਪ ਜਾਣਕਾਰੀ ਹਾਸਿਲ ਕੀਤੀ। ਕਾਰਜਭਾਰ ਸੰਭਾਲਣ ਸਮੇਂ ਸ਼੍ਰੀ ਸੁੱਖ ਸਰਕਾਰੀਆ ਦਾ ਪੁੱਡਾ ਇੰਜੀਨੀਅਰਜ਼ ਐਸੋਸੀਏਸ਼ਨ ਵਲੋਂ ਭਰਵਾਂ ਸਵਾਗਤ ਕੀਤਾ ਗਿਆ।
ਇਸ ਸਮੇਂ ਪੁੱਡਾ ਇੰਜੀਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਇੰਜੀਨੀਅਰ ਮਨਦੀਪ ਸਿੰਘ ਲਾਚੋਵਾਲ, ਉੱਪ ਪ੍ਰਧਾਨ ਇੰਜੀਨੀਅਰ ਅਨੁਜ ਸਹਿਗਲ, ਇੰਜੀਨੀਅਰ ਦਵਿੰਦਰ ਸਿੰਘ, ਇੰਜੀਨੀਅਰ ਭਗਵਾਨ ਦਾਸ, ਇੰਜੀਨੀਅਰ ਪਰਮਿੰਦਰ ਸਿੰਘ, ਇੰਜੀਨੀਅਰ ਪੰਕਜ ਮਹਿਮੀ, ਇੰਜੀਨੀਅਰ ਅਸ਼ੋਕ ਕੁਮਾਰ, ਇੰਜੀਨੀਅਰ ਅਜੇ ਗਰਗ, ਇੰਜੀਨੀਅਰ ਸਨਦੀਪ ਕੁਮਾਰ, ਇੰਜੀਨੀਅਰ ਸੁਖਵਿੰਦਰ ਸਿੰਘ ਮਠਾਰੂ, ਇੰਜੀਨੀਅਰ ਗੁਰਪਾਲ ਸਿੰਘ, ਇੰਜੀਨੀਅਰ ਹਰਰਮਨ ਸਿੰਘ ਖਹਿਰਾ, ਇੰਜੀਨੀਅਰ ਅਵਟਾਰ ਸਿੰਘ, ਇੰਜੀਨੀਅਰ ਹਰਪ੍ਰੀਤ ਸਿੰਘ, ਇੰਜੀਨੀਅਰ ਪੰਕਜ ਕੁਮਾਰ, ਇੰਜੀਨੀਅਰ ਗੁਰਕੀਰਤ ਸਿੰਘ ਅਤੇ ਇੰਜੀਨੀਅਰ ਰਜਿੰਦਰ ਸਿੰਘ ਆਦਿ ਹਾਜਿਰ ਸਨ।
ਫੋਟੋ: ਕੈਬਿਨਟ ਮੰਤਰੀ ਸ਼ਹਿਰੀ ਵਿਕਾਸ ਅਤੇ ਮਕਾਨ ਉਸਾਰੀ ਵਿਭਾਗ ਸ਼੍ਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਵਲੋਂ ਕਾਰਜਭਾਰ ਸੰਭਾਲਣ ਸਮੇਂ ਸਵਾਗਤ ਕਰਦੇ ਹੋਏ ਪੁੱਡਾ ਇੰਜੀਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਇੰਜੀਨੀਅਰ ਮਨਦੀਪ ਸਿੰਘ ਲਾਚੋਵਾਲ, ਇੰਜੀਨੀਅਰ ਦਵਿੰਦਰ ਸਿੰਘ, ਇੰਜੀਨੀਅਰ ਅਨੁਜ ਸਹਿਗਲ ਅਤੇ ਹੋਰ ਅਹੁਦੇਦਾਰ।