ਪੁੱਡਾ ਦੀ ਈ.ਓ. ਨਵਨੀਤ ਬੱਲ ਨੇ 10 ਸਾਲ ਦੇ ਲੜਕੇ ਵਲੋਂ ‘ਮਿਸ਼ਨ ਫ਼ਤਿਹ’ ਦੇ ਪ੍ਰਚਾਰ ਲਈ ਬਣਾਇਆ ਵੀਡੀਓ ਜਾਰੀ ਕੀਤਾ

ਜਲੰਧਰ, 07 ਜੁਲਾਈ, 2020 –

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਨੂੰ ਕੋਵਿਡ-19 ਮਹਾਂਮਾਰੀ ਦੌਰਾਨ ਸੂਬੇ ਨੂੰ ਮੁੜ ਤਰੱਕੀ ਦੇ ਰਾਹ ਤੋਰਨ ਲਈ ਸ਼ੁਰੂ ਕੀਤੇ ਗਏ ‘ਮਿਸ਼ਨ ਫ਼ਤਿਹ’ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਨੁੂੰ ਹੁਲਾਰਾ ਦਿੰਦਿਆਂ ਜਲੰਧਰ ਦੇ 10 ਸਾਲਾ ਛੋਟੇ ਬੱਚੇ ਵਲੋਂ ਜਾਗਰੂਕਤਾ ਵੀਡੀਓ ਬਣਾਈ ਗਈ ਜਿਸ ਨੂੰ ਅਸਟੇਟ ਅਫ਼ਸਰ ਪੁੱਡਾ ਅਤੇ ਜ਼ਿਲ੍ਹਾ ਨੋਡਲ ਅਫ਼ਸਰ ‘ਮਿਸ਼ਨ ਫ਼ਤਿਹ’ ਨਵਨੀਤ ਕੌਰ ਬੱਲ ਵਲੋਂ ਜਾਰੀ ਕੀਤਾ ਗਿਆ।

ਦੋ ਮਿੰਟ ਦੀ ਇਸ ਸ਼ਾਨਦਾਰ ਵੀਡੀਓ ਵਿੱਚ 10 ਸਾਲਾ ਲੜਕੇ ਮੇਧਾਂਸ ਕੁਮਾਰ ਗੁਪਤਾ ਵਲੋਂ ਕੋਵਿਡ-19 ਤੋਂ ਬੱਚਣ ਲਈ ਅਪਣਾਏ ਜਾਣ ਵਾਲੇ ਅਨੇਕਾਂ ਪਹਿਲੂਆਂ ਨੂੰ ਛੂਹਿਆ ਗਿਆ ਹੈ। ਵੀਡੀਓ ਵਿੱਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਬਾਲੀਵੁੱਡ ਹਸਤੀਆਂ ਅਮਿਤਾਭ ਬੱਚਨ ਵਲੋਂ ਲੋਕਾਂ ਨੂੰ ਮੁਹਿੰਮ ਵਿੱਚ ਸਹਿਯੋਗ ਕਰਨ ਦੀ ਅਪੀਲ ਕਰਨਾ ਅਤੇ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਾਉਣਾ ਅਤੇ ਕੋਰੋਨਾ ਵਾਇਰਸ ਖਿਲਾਫ਼ ਜੰਗ ਨੂੰ ਅਪਣੇ ਜੀਵਨ ਦਾ ਅਟੁੱਟ ਅੰਗ ਬਣਾਉਣਾ ਸ਼ਾਮਿਲ ਹੈ ਦਾ ਜ਼ਿਕਰ ਕੀਤਾ ਗਿਆ ਹੈ। ਮਾਸਟਰ ਗੁਪਤਾ ਵਲੋਂ ਛੋਟੀ ਉਮਰ ਵਿੱਚ ਵੈਬਸਾਈਟ ਬਣਾਉਣ ਸਬੰਧੀ ਭਾਰਤ ਦੀ ਪ੍ਰਸਿੱਧ ਵਰਲਡ ਰਿਕਾਰਡ ਇੰਡੀਆ ਸੰਸਥਾ ਤੋਂ ਐਵਾਰਡ ਵੀ ਹਾਸਿਲ ਕੀਤਾ ਜਾ ਚੁੱਕਾ ਹੈ।

ਛੋਟੇ ਬੱਚੇ ਜਿਸ ਨਾਲ ਉਸ ਦੇ ਪਿਤਾ ਸੰਦੀਪ ਕੁਮਾਰ ਗੁਪਤਾ ਅਤੇ ਮਾਤਾ ਮੋਨਿਕਾ ਗੁਪਤਾ ਵੀ ਮੌਜੂਦ ਸਨ ਅਸਟੇਟ ਅਫ਼ਸਰ ਪੁੱਡਾ ਨੇ ਕਿਹਾ ਕਿ ਇਹ ਸਾਡੇ ਸਭ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਲੜਕੇ ਵਲੋਂ ਛੋਟੀ ਉਮਰ ਵਿੱਚ ਵੀ ਸਮਾਜ ਸੇਵਾ ਲਈ ਵੱਡਮੁੱਲੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਇਸ ਛੋਟੀ ਜਿਹੀ ਉਮਰ ਵਿੱਚ ਇਸ ਲੜਕੇ ਵਲੋਂ ਜਿਸ ਢੰਗ ਨਾਲ ਅਤਿ ਆਧÇੁਨਕ ਤਕਨੀਕ ਦੀ ਵਰਤੋਂ ਕਰਦੇ ਮੁੱਖ ਮੰਤਰੀ ਪੰਜਾਬ ਵਲੋਂ ਦਿੱਤੇ ਗਏ ਸੁਨੇਹੇ ਦਾ ਅਸਰਦਾਰ ਢੰਗ ਨਾਲ ਪ੍ਰਚਾਰ ਕੀਤਾ ਗਿਆ ਹੈ ਸਚਮੁੱਚ ਸ਼ਲਾਘਾਯੋਗ ਹੈ। ਅਸਟੇਟ ਅਫ਼ਸਰ ਪੁੱਡਾ ਵਲੋਂ ਲੜਕੇ ਦੇ ਮਾਤਾ-ਪਿਤਾ ਨੂੰ ਵੀ ਇਸ ਛੋਟੀ ਜਿਹੀ ਉਮਰ ਵਿੱਚ ਚੰਗੀ ਤਰ੍ਹਾਂ ਦੇਖਭਾਲ ਕਰਨ ਲਈ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹ ਲੜਕਾ ਭਵਿੱਖ ਵਿੱਚ ਦੇਸ਼ ਅਤੇ ਸਮਾਜ ਲਈ ਅਣਮੁੱਲ ਸਰਮਾਇਆ ਬਣੇਗਾ।

ਅਸਟੇਟ ਅਫ਼ਸਰ ਪੁੱਡਾ ਨੇ ਆਸ ਜਤਾਈ ਕਿ ਇਸ ਲੜਕੇ ਵਿੱਚ ਅਪਣੇ ਅਸਧਾਰਣ ਕੰਮਾਂ ਰਾਹੀਂ ਦੇਸ਼ ਅਤੇ ਸੂਬੇ ਨੂੰ ਮਾਣ ਮਹਿਸੂਸ ਕਰਵਾਉਣ ਦੀ ਅਥਾਹ ਸਮਰੱਥਾ ਹੈ। ਉਨ੍ਹਾਂ ਆਸ ਜਤਾਈ ਕਿ ਇਹ ਛੋਟਾ ਲੜਕਾ ਦੂਸਰਿਆਂ ਲਈ ‘ਮਿਸ਼ਨ ਫ਼ਤਿਹ’ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਣਾ ਦਾਇਕ ਸਾਬਿਤ ਹੋਵੇਗਾ ਜਿਸ ਨਾਲ ਸੂਬੇ ਨੂੰ ਮੁੜ ਲੀਹ ’ਤੇ ਲਿਆਉਣ ਨੂੰ ਯਕੀਨੀ ਬਣਾਇਆ ਜਾ ਸਕੇਗਾ।

ਇਸ ਮੌਕੇ ਸ੍ਰੀਮਤੀ ਬੱਲ ਵਲੋਂ ਲੜਕੇ ਅਤੇ ਉਸ ਦੇ ਮਾਤਾ-ਪਿਤਾ ਨੂੰ ਮਿਸ਼ਨ ਫ਼ਤਿਹ ਦੇ ਬੈਜ ਵੀ ਲਗਾਏ ਗਏ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


 

Yes Punjab - Top Stories