ਪੁੱਡਾ ਅਤੇ ਹੋਰਨਾਂ ਅਥਾਰਟੀਆਂ ਵੱਲੋਂ ਜਾਇਦਾਦਾਂ ਦੀ ਈ-ਨਿਲਾਮੀ 1 ਜੁਲਾਈ ਤੋਂ

ਚੰਡੀਗੜ੍ਹ, 29 ਜੂਨ, 2019:

ਪੁੱਡਾ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਅਧੀਨ ਕੰਮ ਕਰ ਰਹੀਆਂ ਹੋਰ ਸਾਰੀਆਂ ਵਿਸ਼ੇਸ਼ ਵਿਕਾਸ ਅਥਾਰਟੀਆਂ ਭਾਵ ਗਮਾਡਾ, ਪੀ.ਡੇ.ਏ. ਗਲਾਡਾ, ਏ.ਡੀ.ਏ. , ਜੇ.ਡੀ.ਏ. ਅਤੇ ਬੀ.ਡੀ.ਏ. ਵੱਲੋਂ ਸੂਬੇ ਭਰ ਵਿੱਚ ਆਪਣੇ ਅਧਿਕਾਰ ਖੇਤਰ ਹੇਠ ਆਉਂਦੀਆਂ ਵੱਖ-ਵੱਖ ਪ੍ਰਾਪਰਟੀਆਂ ਦੀ ਈ-ਨਿਲਾਮੀ 1 ਜੁਲਾਈ, 2019 ਤੋਂ ਸ਼ੁਰੂ ਕੀਤੀ ਜਾਵੇਗੀ।

ਇਹ ਜਾਣਕਾਰੀ ਦਿੰਦਿਆਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਬੁਲਾਰੇ ਨੇ ਦੱÎਸਿਆ ਕਿ ਇਹ ਈ-ਨਿਲਾਮੀ 10 ਜੁਲਾਈ, 2019 ਨੂੰ ਸਮਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਹੋਟਲ , ਗਰੁੱਪ ਹਾਊਸਿੰਗ, ਵਪਾਰਕ ਜ਼ਮੀਨਾਂ ਅਤੇ ਸਕੂਲ ਵਰਗੀਆਂ ਸੰਸਥਾਗਤ ਪ੍ਰਾਪਰਟੀਆਂ ਅਤੇ ਛੋਟੀਆਂ ਕਮਰਸ਼ੀਅਲ ਸਾਈਟਾਂ (ਐਸ.ਸੀ.ਐਫ., ਬੂਥ, ਐਸ.ਸੀਓਜ਼, ਬਿਲਟ-ਅਪ ਬੂਥ, ਦੋ ਮੰਜ਼ਿਲਾ ਦੁਕਾਨਾਂ ਆਦਿ) ਦੀ ਨਿਲਾਮੀ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਮੋਹਾਲੀ, ਲੁਧਿਆਣਾ, ਜਲੰਧਰ, ਬਠਿੰਡਾ, ਅੰਮ੍ਰਿਤਸਰ, ਪਟਿਆਲਾ, ਅਬੋਹਰ, ਫ਼ਰੀਦਕੋਟ, ਮਲੋਟ, ਗੁਰਦਾਸਪੁਰ, ਮੁਕੇਰੀਆਂ, ਫਗਵਾੜਾ, ਨਾਭਾ, ਫਿਲੌਰ ਅਤੇ ਮਾਨਸਾ ਵਿਖੇ ਸਥਿਤ ਰਹਾਇਸ਼ੀ ਪਲਾਟਾਂ ਦੀ ਨਿਲਾਮੀ ਵੀ ਕੀਤੀ ਜਾਵੇਗੀ।

ਗਮਾਡਾ ਦੇ ਅਧਿਕਾਰ ਖੇਤਰ ਹੇਠ ਆਉਂਦੇ ਆਈ.ਟੀ. ਸਿਟੀ ਵਿਖੇ ਸਥਿਤ ਉਦਯੋਗਿਕ ਪਲਾਟਾਂ ਤੋਂ ਇਲਾਵਾ ਹੋਰ ਵਪਾਰਕ ਸੰਪੱਤੀਆਂ ਜਿਵੇਂ ਬੂਥਾਂ, ਐਸ.ਸੀ.ਓਜ਼, ਐਸ.ਸੀ.ਐਫ. ਐਸ.ਐਸ.ਐਸ ਦੀ ਨਿਲਾਮੀ ਦੇ ਨਾਲ ਐਸ.ਏ.ਐਸ. ਨਗਰ ਦੇ ਵੱਖ-ਵੱਖ ਸੈਕਟਰਾਂ ਵਿੱਚ ਸਥਿਤ ਰਹਾਇਸ਼ੀ ਪਲਾਟਾਂ ਅਤੇ ਰਾਜਪੁਰਾ ਦੇ ਉਦਯੋਗਿਕ ਪਲਾਟਾਂ ਦੀ ਨਿਲਾਮੀ ਵੀ ਕੀਤੀ ਜਾਵੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਵਿਕਾਸ ਅਥਾਰਟੀਆਂ ਵੱਲੋਂ ਸਾਰੇ ਵਿਕਾਸ ਕੰਮ ਮੁਕੰਮਲ ਹੋਣ ਤੋਂ ਬਾਅਦ ਪ੍ਰਾਪਰਟੀਆਂ ਸਬੰਧਤ ਅਲਾਟੀਆਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਬੁਲਾਰੇ ਨੇ ਦੱÎਸਿਆ ਕਿ ਅਲਾਟਮੈਂਟ ਪੱਤਰ ਜਾਰੀ ਹੋਣ ਦੇ 90 ਦਿਨਾਂ ਅੰਦਰ ਸਬੰਧਤ ਅਲਾਟੀਆਂ ਨੂੰ ਸਾਈਟ ਦਾ ਕਬਜ਼ਾ ਦਿੱਤਾ ਜਾਵੇਗਾ। ਅਲਾਟੀਆਂ ਨੂੰ ਸਾਈਟ ਦਾ ਕਬਜ਼ਾ ਮਿਲਣ ਨਾਲ ਉਹ ਉਕਤ ਜ਼ਮੀਨ ‘ਤੇ ਤੁਰੰਤ ਉਸਾਰੀ ਸ਼ੁਰੂ ਕਰ ਸਕਦੇ ਹਨ ਅਤੇ ਆਪਣੀ ਲੋੜ ਅਨੁਸਾਰ ਸਾਈਟ ਨੂੰ ਰਹਾਇਸ਼ੀ ਜਾਂ ਵਪਾਰਕ ਮੰਤਵ ਲਈ ਵਰਤ ਸਕਦੇ ਹਨ।

ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਵਧੀਕ ਮੁੱਖ ਸਕੱਤਰ -ਕਮ-ਉਪ ਚੇਅਰਪਰਸਨ, ਪੁੱਡਾ ਵਿਨੀ ਮਹਾਜਨ ਨੇ ਦੱÎਸਿਆ ਕਿ ਇਹ ਅਥਾਰਟੀਆਂ ਵੱਲੋਂ ਕੀਤੀ ਜਾਣ ਵਾਲੀ 13ਵੀਂ ਈ-ਨਿਲਾਮੀ ਹੋਵੇਗੀ। ਉਨ੍ਹਾਂ ਦੱÎਸਿਆ ਕਿ ਅਥਾਰਟੀਆਂ ਵੱਲੋਂ ਪਹਿਲਾਂ ਕੀਤੀਆਂ ਗਈਆਂ ਈ-ਨਿਲਾਮੀਆਂ ਬਹੁਤ ਸਫ਼ਲ ਰਹੀਆਂ ਹਨ।

Share News / Article

YP Headlines

Loading...