30.1 C
Delhi
Saturday, April 13, 2024
spot_img
spot_img

ਪੁਸ਼ਾਕ ਮਾਮਲੇ ਵੇਲੇ ਗ੍ਰਹਿ ਮੰਤਰੀ ਸਨ ਬਾਦਲ, ਬੇਅਦਬੀਆਂ ਵੇਲੇ ਸੁਖ਼ਬੀਰ, ਦੋਵੇਂ ਲੱਗੇ ਰਹੇ ਡੇਰਾ ਮੁਖ਼ੀ ਨੂੰ ਬਚਾਉਣ: ਪਰਗਟ ਸਿੰਘ

ਯੈੱਸ ਪੰਜਾਬ

ਜਲੰਧਰ, 27 ਜੁਲਾਈ, 2020:

ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਨਾਨ ਅਤੇ ਜਲੰਧਰ ਛਾਉਣੀ ਤੋਂ ਕਾਂਗਰਸ ਦੇ ਵਿਧਾਇਕ ਸ: ਪਰਗਟ ਸਿੰਘ ਨੇ ਕਿਹਾ ਹੈ ਕਿ ਡੇਰਾ ਮੁਖ਼ੀ ਵੱਲੋਂ 2007 ਵਿੱਚ ਗੁਰੂ ਗੋਬਿੰਦ ਸਿੰਘ ਜਿਹੀ ਪੁਸ਼ਾਕ ਪਾ ਕੇ ਸਵਾਂਗ ਰਚਣ ਵੇਲੇ ਗ੍ਰਹਿ ਮੰਤਰੀ ਖ਼ੁਦ ਉਸ ਵੇਲੇ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਸਨ ਪਰ ਉਨ੍ਹਾਂ ਨੇ ਇਸ ਮਾਮਲੇ ਵਿਚ ਚੁੱਪ ਵਰਤਾਈ ਰੱਖੀ ਜਦਕਿ ਡੇਰਾ ਮੁਖ਼ੀ ਦੇ ਇਸ਼ਾਰੇ ’ਤੇ ਡੇਰਾ ਪ੍ਰੇਮੀਆਂ ਵੱਲੋਂ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੇਲੇ ਸੁਖ਼ਬੀਰ ਬਾਦਲ ਗ੍ਰਹਿ ਮੰਤਰੀ ਸਨ, ਜਿਨ੍ਹਾਂ ਨੇ ਇਸ ਮਾਮਲੇ ਵਿਚ ਕੋਈ ਕਾਰਵਾਈ ਨਾ ਹੋਣ ਦਿੱਤੀ।

ਅੱਜ ਇੱਥੇ ਜਾਰੀ ਇਕ ਬਿਆਨ ਵਿਚ ਸ:ਪਰਗਟ ਸਿੰਘ ਨੇ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ: ਸੁਖ਼ਬੀਰ ਸਿੰਘ ਬਾਦਲ ਅਸਲ ਵਿਚ ਦੋਵੇਂ ਹੀ ਸਿੱਖ ਕੌਮ ਨੂੰ ਜਵਾਬਦੇਹ ਹਨ ਅਤੇ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਡੇਰਾ ਮੁਖ਼ੀ ਖਿਲਾਫ਼ ਚੱਲਦੇ ਸਵਾਂਗ ਵਾਲੇ ਕੇਸ ਵਿਚ ਚਲਾਣ ਕਿਉਂ ਨਾ ਪੇਸ਼ ਕਰਵਾਇਆ ਅਤੇ ਕੇਸ ਕਿਉਂ ਅਤੇ ਕਿਵੇਂ ਵਾਪਸ ਕਰਵਾਇਆ ਜਦਕਿ ਇਹ ਵੀ ਸੱਚ ਲੋਕਾਂ ਸਾਹਮਣੇ ਆਉਣਾ ਚਾਹੀਦਾ ਹੈ ਕਿ ਬੇਅਦਬੀਆਂ ਦੇ ਮਾਮਲੇ ਵਿਚ ਉਨ੍ਹਾਂ ਨੇ ਕਾਰਵਾਈ ਨਾ ਕੀਤੇ ਜਾਣ ਲਈ ਦਬਾਅ ਕਿਉਂ ਬਣਾਈ ਰੱਖ਼ਿਆ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਖ਼ੁਦ ਸ: ਪ੍ਰਕਾਸ਼ ਸਿੰਘ ਬਾਦਲ ਵੀ ਦੋਸ਼ੀ ਹਨ ਕਿਉਂਕਿ 2007 ਵਿਚ ਉਹ ਆਪ ਗ੍ਰਹਿ ਮੰਤਰੀ ਸਨ ਅਤੇ ਗ੍ਰਹਿ ਵਿਭਾਗ ਸ:ਸੁਖ਼ਬੀਰ ਸਿੰਘ ਬਾਦਲ ਕੋਲ ਤਾਂ 2009 ਵਿਚ ਗਿਆ ਜਦ ਉਹ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਬਣਾਏ ਗਏ। ਉਨ੍ਹਾਂ ਕਿਹਾ ਕਿ ਸ:ਬਾਦਲ ਨੂੰ ਸੰਗਤਾਂ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ 2007 ਤੋਂ 2009 ਤਕ ਖ਼ੁਦ ਗ੍ਰਹਿ ਮੰਤਰੀ ਹੁੰਦਿਆਂ ਵੀ ਕੋਈ ਕਾਰਵਾਈ ਕਿਉਂ ਨਾ ਹੋਣ ਦਿੱਤੀ।

ਉਨ੍ਹਾਂ ਕਿਹਾ ਕਿ ਪੁਸ਼ਾਕ ਦਾ ਮਾਮਲਾ ਏਨਾ ਗਰਮਾਇਆ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਾਰੀ ਤਾਕਤ ਸਫਾਈਆਂ ਦੇਣ ‘ਤੇ ਝੋਕ ਦਿੱਤੀ ਹੈ। ਉਨ੍ਹਾਂ ਸਵਾਲ ਕੀਤਾ ਕਿ ਇਹ ਜਾਂਚ 2007 ਵਿੱਚ ਹੀ ਕਿਉਂ ਨਹੀਂ ਕੀਤੀ ਗਈ ਕਿ ਆਖਰ ਇਹ ਪੁਸ਼ਾਕ ਕਿਥੋਂ ਆਈ ਸੀ ?

ਸ: ਪਰਗਟ ਸਿੰਘ ਨੇ ਆਖ਼ਿਆ ਕਿ ਇੰਨੇ ਸੰਵੇਦਨਸ਼ੀਲ, ਕੌਮ ਦੀਆਂ ਭਾਵਨਾਵਾਂ ਨਾਲ ਜੁੜੇ ਇੰਨੇ ‘ਹਾਈ ਪ੍ਰੋਫ਼ਾਈਲ ਕੇਸ’ ਵਿਚ ਕੋਈ ਕਾਰਵਾਈ ਨਾ ਹੋਣੀ ਬਾਦਲ ਬਾਪ ਬੇਟੇ ਦੀ ਨੀਅਤ ’ਤੇ ਸਵਾਲ ਅਤੇ ਸ਼ੰਕੇ ਖੜ੍ਹੇ ਕਰਦੀ ਹੈ, ਜਿਸਦੇ ਜਵਾਬ ਖ਼ੁਦ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ: ਸੁਖ਼ਬੀਰ ਸਿੰਘ ਬਾਦਲ ਨੂੰ ਲੋਕਾਂ ਦੀ ਕਚਿਹਰੀ ਵਿਚ ਪੇਸ਼ ਹੋ ਕੇ ਦੇਣੇ ਚਾਹੀਦੇ ਹਨ।

ਕਾਂਗਰਸ ਵਿਧਾਇਕ ਨੇ ਕਿਹਾ ਕਿ ਬਾਦਲ ਸਰਕਾਰ ਨੇ 2007 ਵਿੱਚ ਸੌਦਾ ਸਾਧ ਨੂੰ ਕਾਨੂੰਨੀ ਨੱਥ ਪਾਈ ਹੁੰਦੀ ਤਾਂ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਉਸ ਦੀ ਜੁਅਰੱਤ ਨਾ ਹੁੰਦੀ। ਉਨ੍ਹਾਂ ਕਿਹਾ ਕਿ ਪੰਜਾਬ ਤੇ ਖ਼ਾਸ ਕਰਕੇ ਸਿੱਖ ਭਾਈਚਾਰੇ ਨੂੰ 2007 ਤੋਂ ਬਾਅਦ ਵਾਪਰੀਆਂ ਸਾਰੀਆਂ ਘਟਨਾਵਾਂ ਨੂੰ ਜੋੜਕੇ ਦੇਖਣਾ ਚਾਹੀਦਾ ਹੈ ਕਿ ਕਿਵੇਂ ਸੌਦਾ ਸਾਧ ਨੂੰ ਬਾਦਲਾਂ ਨੇ ਬਚਾਇਆ ਸੀ ਤੇ ਇਸ ਬਾਅਦ ਹੀ ਕਿਵੇਂ ਉਸ ਵਿੱਚ ਬੇਅਦਬੀ ਵਰਗਾ ਘੋਰ ਪਾਪ ਕਰਨ ਦੀ ਜੁਅਰੱਤ ਪੈਦਾ ਹੋਈ।

ਸ: ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਪੁਲੀਸ ਨੇ ਚੁਪਚਾਪ 27 ਜਨਵਰੀ 2012 ਨੂੰ ਬਠਿੰਡਾ ਅਦਾਲਤ ਵਿੱਚ ਕੇਸ ਰੱਦ ਕਰਨ ਦੀ ਅਰਜ਼ੀ ਦਾਇਰ ਕਰ ਦਿੱਤੀ ਸੀ। ਜਿਸ ਨੂੰ ਅਦਾਲਤ ਨੇ ਅਗਸਤ 2014 ਵਿੱਚ ਸਵੀਕਾਰ ਕਰ ਲਿਆ ਸੀ। ਸੌਦਾ ਸਾਧ ਵਿਰੁੱਧ ਚੱਲਦਾ ਕੇਸ ਖਾਰਜ ਹੋ ਗਿਆ ਸੀ ਜਦ ਕਿ ਹਾਈਕੋਰਟ ਵਿੱਚ ਆਈਜੀ ਪੱਧਰ ਦੇ ਅਧਿਕਾਰੀ ਨੇ ਇਹ ਹਲਫਨਾਮਾ ਦਿੱਤਾ ਸੀ ਕਿ ਸੌਦਾ ਸਾਧ ਵਿਰੁੱਧ ਪੁਖਤਾ ਲੋੜੀਦੇ ਸਾਬੂਤ ਮੌਜੂਦ ਹਨ।

Gall Squareਉਨ੍ਹਾਂ ਆਖ਼ਿਆ ਕਿ ਬਾਦਲਾਂ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਨੇ ਸਾਲ 2009 ਤੇ 2014 ਦੀਆਂ ਲੋਕ ਸਭਾ ਚੋਣਾਂ ਅਤੇ 2012 ਅਤੇ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਡੇਰੇ ਦੇ ਸਮਰੱਥਕਾਂ ਦੀਆਂ ਵੋਟਾਂ ਦੀ ਖਾਤਰ ਡੇਰਾ ਮੁਖੀ ਬਚਾਇਆ ਸੀ। ਸਭ ਤੋਂ ਮਾੜੀ ਗੱਲ ਜਿਹੜੀ ਬਾਦਲਾਂ ਦੀ ਅਗਵਾਈ ਵਾਲੇ ਸ਼ੋਮਣੀ ਅਕਾਲੀ ਦਲ ਇਹ ਕੀਤੀ ਕਿ 2015 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਦੇ ਡੇਢ ਸਾਲ ਬਾਅਦ ਹੀ 2017 ਡੇਰੇ ਦੀਆਂ ਵੋਟਾਂ ਲਈਆਂ ਸਨ।

ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਹੁੰਦਿਆ ਹੋਇਆ ਸਰਦਾਰ ਪਰਕਾਸ਼ ਸਿੰਘ ਇਹ ਗੱਲ ਜਨਤਕ ਤੌਰ ‘ਤੇ ਕਹਿੰਦੇ ਰਹੇ ਹਨ ਕਿ ਉਨ੍ਹਾਂ ਨੂੰ ਤਾਂ ਕੀੜੀ ਤੁਰੀ ਜਾਂਦੀ ਵੀ ਦਿੱਸ ਪੈਂਦੀ ਹੈ ਤਾਂ ਇਹ ਬੜੇ ਦੁੱਖ ਨਾਲ ਕਹਿਣੀ ਪੈ ਰਹੀ ਹੈ ਕਿ ਗੁਰੂ ਸਾਹਿਬ ਦਾ ਸਵਾਂਗ ਰਚਣ ਵਾਲੇ ਡੇਰਾ ਮੁਖੀ ਵਿਰੁੱਧ ਦਰਜ ਹੋਇਆ ਕੇਸ ਕਿਉਂ ਨਹੀਂ ਦਿੱਸਿਆ ਤੇ ਨਾ ਹੀ 2015 ਵਿੱਚ ਹੋਈ ਬੇਅਦਬੀ ਦੇ ਦੋਸ਼ੀ ਨਜ਼ਰ ਆਏ ਜਦੋਂ ਤੱਕ ਰਾਜ ਕੀਤਾ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION