31.1 C
Delhi
Saturday, April 20, 2024
spot_img
spot_img

ਪੁਲਿਸ ਨੇ ਬੰਦ ਘਰਾਂ ‘ਚ ਚੋਰੀਆਂ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, ਵੱਡੀ ਮਾਤਰਾ ‘ਚ ਚੋਰੀ ਦਾ ਸਾਮਾਨ ਕੀਤਾ ਬਰਾਮਦ

ਯੈੱਸ ਪੰਜਾਬ
ਐਸ.ਏ.ਐਸ.ਨਗਰ, 27 ਅਕਤੂਬਰ, 2022 –
ਸੀਨੀਅਰ ਕਪਤਾਨ ਪੁਲਿਸ, ਸ਼੍ਰੀ ਵਿਵੇਕਸ਼ੀਲ ਸੋਨੀ ਆਈ.ਪੀ.ਐੱਸ ਜਿਲ੍ਹਾ ਐੱਸ.ਏ.ਐੱਸ.ਨਗਰ ਦੇ ਅਦੇਸ਼ਾਂ ਅਨੁਸਾਰ, ਕਪਤਾਨ ਪੁਲਿਸ, ਸ਼ਹਿਰੀ, ਸ਼੍ਰੀ ਅਕਾਸ਼ਦੀਪ ਸਿੰਘ ਔਲਖ, ਉੱਪ ਕਪਤਾਨ ਪੁਲਿਸ ਸ਼ਹਿਰੀ-1, ਸ਼੍ਰੀ ਹਰਿੰਦਰ ਸਿੰਘ ਮਾਨ, ਇੰਸਪੈਕਟਰ ਨਵੀਨਪਾਲ ਸਿੰਘ ਮੁੱਖ ਅਫਸਰ ਥਾਣਾ ਮਟੌਰ, ਇੰਸਪੈਕਟਰ ਗੱਬਰ ਸਿੰਘ ਮੁੱਖ ਅਫਸਰ ਥਾਣਾ ਏਅਰਪੋਰਟ ਅਤੇ ਹੌਲਦਾਰ ਲਖਵਿੰਦਰ ਸਿੰਘ ਥਾਣਾ ਮਟੌਰ ਟੀਮ ਬਣਾ ਕੇ ਮੁਕੱਦਮਾ ਨੰਬਰ 91 ਮਿਤੀ 20-08-2022 ਅ/ਧ 457, 380 ਹਿੰ:ਦੰ: ਥਾਣਾ ਮਟੌਰ ਦੀ ਚੋਰੀ ਸਬੰਧੀ ਤਫਤੀਸ਼ ਸ਼ੁਰੂ ਕੀਤੀ ਗਈ।

ਜੋ ਟੈਕਨੀਕਲੀ ਇੰਨਪੁਟਸ, ਸੀ.ਸੀ.ਟੀ.ਵੀ ਕੈਮਰੇ ਦੀ ਫੂਟੇਜ ਤੋਂ ਦੋਸ਼ੀਆਂ ਦੀ ਸ਼ਨਾਖਤ ਕੀਤੀ ਅਤੇ ਹਿਉਮਨ ਇੰਟੈਲੀਜੈਂਸ ਦੀ ਮਦਦ ਨਾਲ ਦੋਸ਼ੀਆਂ ਨੂੰ ਟਰੇਸ ਕਰਕੇ ਕਾਬੂ ਕੀਤਾ। ਜੋ 03 ਬੰਦ ਘਰਾਂ ਦੀਆਂ ਚੋਰੀਆਂ ਅਤੇ ਇੱਕ ਨਾ ਕਾਮਯਾਬ ਕੋਸ਼ਿਸ਼ ਨੂੰ ਟਰੇਸ ਕੀਤਾ ਅਤੇ ਚੋਰੀ ਹੋਇਆ ਸਮਾਨ ਬ੍ਰਾਮਦ ਕਰਵਾਇਆ।

ਦੋਸ਼ੀ (ਚੋਰੀਆਂ ਕਰਨ ਵਾਲੇ)

1. ਸ਼ਿਆਮ ਮੰਡਲ ਪੁੱਤਰ ਕਿਸ਼ਨ ਮੰਡਲ ਪਿੰਡ ਤੇ ਡਾਕ ਧੋਈ, ਥਾਣਾ ਸਦਰ ਦਰਬੰਗਾ, ਜਿਲ੍ਹਾ ਦਰਬੰਗਾ, ਬਿਹਾਰ, ਹਾਲ ਵਾਸੀ ਮਕਾਨ ਨੰਬਰ-102, ਆਜਾਦ ਨਗਰ, ਬਲੌਂਗੀ, ਜਿਲ਼੍ਹਾ ਐੱਸ.ਏ.ਐੱਸ ਨਗਰ।

2. ਅਮਿਤ ਕੁਮਾਰ ਦੂਬੇ ਪੁੱਤਰ ਰਾਜਵਿੰਦਰ ਦੂਬੇ ਵਾਸੀ ਪਿੰਡ ਹਰਪੁਰ ਠੇਂਗਰਾਹੀ, ਥਾਣਾ ਮੁਹੰਮਦਪੁਰ, ਜਿਲ੍ਹਾ ਗੋਪਾਲਗੰਜ, ਬਿਹਾਰ ਹਾਲ ਵਾਸੀ ਮਕਾਨ ਨੰ:102, ਆਜਾਦ ਨਗਰ, ਬਲੌਂਗੀ, ਜਿਲ਼੍ਹਾ ਐੱਸ.ਏ.ਐੱਸ ਨਗਰ।

ਦੋਸ਼ੀ (ਚੋਰੀ ਦਾ ਸਮਾਨ ਖਰੀਦਣ ਵਾਲੇ)

1. ਸੰਤੋਸ਼ ਕੁਮਾਰ ਪੁੱਤਰ ਜੋਗਿੰਦਰ ਸ਼ਾਹ ਵਾਸੀ ਮੁਹੱਲਾ ਸੁੰਦਰਨਗਰ, ਬਾਪੂ ਚੌਂਕ, ਨੇੜੇ ਖੜਗਾ ਮੰਦਿਰ, ਦਰਬੰਗਾ, ਬਿਹਾਰ।

2. ਲੱਲਨ ਪ੍ਰਸ਼ਾਦ ਪੁੱਤਰ ਸ਼ਿਵ ਸ਼ੰਕਰ ਸ਼ਾਹ ਵਾਸੀ ਮੁਹੱਲਾ ਸੁੰਦਰਨਗਰ, ਬਾਪੂ ਚੌਂਕ, ਨੇੜੇ ਖੜਗਾ ਮੰਦਿਰ, ਦਰਬੰਗਾ, ਬਿਹਾਰ।

3. ਅਜੈ ਮਾਹੀਂਪਾਲ ਪੁੱਤਰ ਸੱਤਨਰਾਇਣ ਮਹੀਂਪਾਲ ਵਾਸੀ ਰਾਜਕੁਮਾਰ ਗੰਜ, ਜਿਲ੍ਹਾ ਦਰਬੰਗਾ, ਬਿਹਾਰ।

ਤਰੀਕਾ ਵਾਰਦਾਤ:-

ਜੋ ਦੋਸ਼ੀ ਦਿਨ ਸਮੇਂ ਮੁਹਾਲੀ ਦੇ ਏਰੀਆ ਵਿੱਚ ਘੁੰਮਦੇ ਹੋਏ ਬੰਦ ਪਏ ਘਰ ਜਿੰਨਾ ਪਰ ਸੀ.ਸੀ.ਟੀ.ਵੀ ਕੈਮਰਾ ਨਹੀਂ ਹੁੰਦਾ ਸੀ, ਦੀ ਰੈਕੀ ਕਰਦੇ ਸੀ ਅਤੇ ਰਾਤ ਸਮੇਂ ਬੰਦ ਪਏ ਘਰਾਂ ਨੂੰ ਟਾਰਗੇਟ ਕਰਦੇ ਸੀ ਅਤੇ ਚੋਰੀ ਨੂੰ ਅੰਜਾਮ ਦਿੰਦੇ ਸੀ। ਤਿੰਨ
ਚਾਰ ਵਾਰਦਾਤਾਂ ਕਰਨ ਤੋਂ ਬਾਅਦ ਦੋਸ਼ੀ ਆਪਣੇ ਸਟੇਟ ਬਿਹਾਰ ਵਾਪਿਸ ਚਲੇ ਜਾਂਦੇ ਸਨ ਤਾਂ ਜੋ ਟਰੇਸ ਨਾ ਹੋ ਸਕਣ।

ਬ੍ਰਾਮਦਗੀ

ਬ੍ਰਾਮਦਗੀ (ਕਰੀਬ 80 ਲੱਖ ਰੁਪਏ)

1. ਪਿਓਰ ਸੋਨਾ, ਸੋਨੇ ਅਤੇ ਡਾਇਮੰਡ ਦੇ ਗਹਿਣੇ ਵਜਨ 767.73 ਗ੍ਰਾਮ। (ਕਰੀਬ 76 ਤੋਲੇ ਸੋਨਾ ਅਤੇ ਡਾਇਮੰਡ)

2. ਚਾਂਦੀ ਦੇ ਗਹਿਣੇ 661 ਗ੍ਰਾਮ

3. 11 ਲੱਖ ਰੁਪਏ ਕੈਸ਼,

4. 6000 ਅਮਰੀਕੀ ਡਾਲਰ

5. ਇੱਕ ਰਿਵਾਲਵਰ ਸਮੇਤ ਚਾਰ ਜਿੰਦਾ ਰੌਂਦ

6. 03 ਘੜੀਆਂ

7. ਮੋਟਰ ਸਾਇਕਲ ਨੰਬਰੀ
PB-65-AB-5853 ਰੰਗ ਲਾਲ, ਮਾਰਕਾ ਬਜਾਜ ਸੀ.ਟੀ-100,

8. ਐੱਲ ਨੁਮਾ ਰਾੜ ਲੋਹਾ

9. ਇੱਕ ਪੇਚਕਸ਼, ਇੱਕ ਪਲਾਸ

10. ਪਿੱਠੂ ਬੈੱਗ ਰੰਗ ਕਾਲਾ

11. ਇੱਕ ਛੋਟੀ ਤੱਕੜੀ ਸਮੇਤ ਵੱਟੇ

ਦੋਸ਼ੀਆਂ ਤੇ ਪਹਿਲਾਂ ਦਰਜ ਮੁਕੱਦਮੇ:-

1. ਮੁਕੱਦਮਾ ਨੰਬਰ-104 ਮਿਤੀ 06-09-2019 ਅ/ਧ 457,380,411 ਹਿ:ਦੰ: ਥਾਣਾ ਬਲੌਂਗੀ।

2. ਮੁਕੱਦਮਾ ਨੰਬਰ-240 ਮਿਤੀ 22-11-2019 ਅ/ਧ 457,380 ਹਿ:ਦੰ: ਥਾਣਾ ਸੈਕਟਰ-36, ਚੰਡੀਗੜ੍ਹ।

3. ਮੁਕੱਦਮਾ ਨੰਬਰ-178 ਮਿਤੀ 17-08-2019 ਅ/ਧ 457,380 ਹਿ:ਦੰ: ਥਾਣਾ ਫੇਜ਼-1, ਮੋਹਾਲੀ।

4. ਮੁਕੱਦਮਾ ਨੰਬਰ-147 ਮਿਤੀ 27-10-2015 ਅ/ਧ 379,457,380,411,454,473 ਹਿ:ਦੰ: ਥਾਣਾ ਸਿਟੀ ਖਰੜ੍ਹ, ਮੋਹਾਲੀ।

5. ਮੁਕੱਦਮਾ ਨੰਬਰ-187 ਮਿਤੀ 11-10-2015 ਅ/ਧ 457,380 ਹਿ:ਦੰ: ਥਾਣਾ ਮਟੌਰ ਮੋਹਾਲੀ।

6. ਮੁਕੱਦਮਾ ਨੰਬਰ-49 ਮਿਤੀ 18-03-2018 ਅ/ਧ 457,380,392,394,411 ਹਿ:ਦੰ: ਥਾਣਾ ਮਟੌਰ।

7. ਮੁਕੱਦਮਾ ਨੰਬਰ-263 ਮਿਤੀ 09-12-2021 ਅ/ਧ 457,380,506,120ਬੀ ਹਿ:ਦੰ: ਥਾਣਾ ਮਟੌਰ।

8. ਮੁਕੱਦਮਾ ਨੰਬਰ-25 ਮਿਤੀ 25-02-2022 ਅ/ਧ 457,380 ਹਿ:ਦੰ: ਥਾਣਾ ਮਟੌਰ।

9. ਮੁਕੱਦਮਾ ਨੰਬਰ-91 ਮਿਤੀ 20-08-2022 ਅ/ਧ 457,380,120ਬੀ, ਹਿ:ਦੰ: ਅਤੇ 25,54,59 ਅਸਲਾ ਐਕਟ ਥਾਣਾ ਮਟੌਰ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION