ਪੀ.ਸੀ.ਐਸ. ਅਧਿਕਾਰੀ ਬਰਜਿੰਦਰ ਸਿੰਘ ਨੇ ਵੀ ਦਫ਼ਤਰ ਵਿਚ ਆਪਣੀ ‘ਨੇਮ ਪਲੇਟ’ ’ਤੇ ਹਰਜੀਤ ਸਿੰਘ ਦਾ ਨਾਂਅ ਲਿਖ਼ਵਾ ਕੇ ਦਿੱਤਾ ਸਮਰਥਨ

ਯੈੱਸ ਪੰਜਾਬ
ਜਲੰਧਰ, 27 ਅਪ੍ਰੈਲ, 2020:
ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸ੍ਰੀ ਦਿਨਕਰ ਗੁਪਤਾ ਦੀ ਅਪੀਲ ਤੇ ਸਬ ਇੰਸਪੈਕਟਰ ਹਰਜੀਤ ਸਿੰਘ ਵੱਲੋਂ ਦਿਖਾਈ ਗਈ ਨਾ ਮਿਸਾਲ ਬਹਾਦਰੀ ਦਾ ਸਮਰਥਨ ਕਰਦੇ ਹੋਏ ਜਿੱਥੇ ਪੰਜਾਬ ਦੇ ਲੱਗਭੱਗ ਸਾਰੇ ਹੀ ਪੁਲਿਸ ਅਫ਼ਸਰਾਂ ਵੱਲੋਂ ਆਪਣੇ ਨਾਮ ਦੀ ਪਲੇਟ ਦੀ ਜਗ੍ਹਾਂ ਤੇ ਹਰਜੀਤ ਸਿੰਘ ਦਾ ਨਾਮ ਲਿਖ ਕੇ ਇਕਮੁੱਠਤਾ ਦਿਖਾਈ ਗਈ ਹੈ ਉਥੇ ਪੰਜਾਬ ਦੇ ਇੱਕ ਪੀ.ਸੀ.ਐਸ. ਅਧਿਕਾਰੀ ਸ੍ਰੀ ਬਰਜਿੰਦਰ ਸਿੰਘ ਜੋ ਕਿ ਵਧੀਕ ਮੁੱਖ ਪ੍ਰਸ਼ਾਸ਼ਕ, ਜਲੰਧਰ ਵਿਕਾਸ ਅਥਾਰਟੀ, ਪੁੱਡਾ, ਜਲੰਧਰ (ਸਕੱਤਰ, ਰਿਜ਼ਨਲ ਟ੍ਰਾਂਸਪੋਰਟ ਅਥਾਰਟੀ,ਜਲੰਧਰ) ਨੇ ਵੀ ਅੱਜ ਆਪਣੇ ਦੋਨੋ ਦਫ਼ਤਰਾਂ ਵਿੱਚ ਆਪਣੀ ਨੇਮ ਪਲੇਟ ਉੱਤੇ ਹਰਜੀਤ ਸਿੰਘ ਲਿਖ ਕੇ ਸਮਰਥਨ ਕੀਤਾ।

ਇਸ ਸਬੰਧ ਵਿੱਚ ਪਤਾ ਲੱਗਣ ਤੇ ਜਦੋਂ ਉਹਨਾਂ ਨੂੰ ਪੱੁਛਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਸਮਰਥਨ ਇੱਕ ਸੰਕੇਤਕ (ਸੰਬੋਲਿਕ) ਸਮਰਥਨ ਹੈ ਜੋ ਕਿ ਅੱਜ ਕੱਲ ਦੇ ਭਿਆਨਕ ਸਮੇਂ ਵਿੱਚ ਡਿਊਟੀ ਤੇ ਤਾਇਨਾਤ ਅਤੇ ਬਹਾਦਰੀ ਨਾਲ ਡਿਊਟੀ ਦੇ ਰਹੇ ਸਾਰੇ ਹੀ ਵਿਭਾਗ ਦੇ ਅਧਿਕਾਰੀਆਂ ਜਿਹਨਾਂ ਵਿੱਚ ਪ੍ਰਸ਼ਾਸ਼ਕੀ ਅਧਿਕਾਰੀ, ਵਿਸ਼ੇਸ਼ ਕਰਕੇ ਆਈ.ਏ.ਐਸ. ਅਤੇ ਪੀ.ਸੀ.ਐਸ. ਅਧਿਕਾਰੀ, ਮਾਲ ਵਿਭਾਗ, ਸਿਹਤ ਵਿਭਾਗ, ਪੁਲਿਸ ਵਿਭਾਗ ਤੇ ਸਥਾਨਿਕ ਸਰਕਾਰ ਦੇ ਅਧਿਕਾਰੀ ਵੀ ਸ਼ਾਮਲ ਹਨ ਦਾ ਉਹਨਾਂ ਨੇ ਸਮਰਥਨ ਕੀਤਾ ਹੈ।

ਉਹਨਾਂ ਨੇ ਕਿਹਾ ਕਿ ਸਬ ਇੰਸਪੈਕਟਰ ਹਰਜੀਤ ਸਿੰਘ ਦਾ ਸਮਰਥਨ ਕਰਨਾ ਇਕੱਲੇ ਕਿਸੇ ਪੁਲਿਸ ਅਧਿਕਾਰੀ ਜਾਂ ਪੁਲਿਸ ਵਿਭਾਗ ਦਾ ਸਮਰਥਨ ਨਹੀਂ ਹੈ ਬਲਕਿ ਇਹ ਸਮਰਥਨ ਇਸ ਔਕੜ ਭਰੇ ਸਮੇਂ ਵਿੱਚ ਕੰਮ ਕਰੇ ਸਾਰੇ ਹੀ ਵਿਭਾਗਾਂ ਦੇ ਅਧਿਕਾਰੀਆਂ ਦਾ ਸਮਰਥਨ ਹੈ ਅਤੇ ਹਰਜੀਤ ਸਿੰਘ ਇੱਕ ਸੰਕੇਤਕ ਨਾਮ ਹੈ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


Share News / Article

Yes Punjab - TOP STORIES