ਪੀ.ਸੀ.ਐਸ. ਅਧਿਕਾਰੀਆਂ ਨੇ ‘ਬਦਸਲੂਕੀਆਂ’ ਦੇ ਵਿਰੋਧ’ਚ ਕਾਲੇ ਬਿੱਲੇ ਲਗਾ ਕੇ ਕਲਮ ਛੋੜ ਹੜਤਾਲ ਕੀਤੀ

ਚੰਡੀਗੜ੍ਹ, 10 ਸਤੰਬਰ, 2019 –

ਪੰਜਾਬ ਸਿਵਲ ਸਰਵਸਿਜ਼ ਐਸੋਸੀਏਸ਼ਨ ਦੇ ਸੱਦੇ ਤੇ ਅੱਜ ਜਿਲ੍ਹੇ ਜਲੰਧਰ ਦੇ ਸਮੂਹ ਪੀ.ਸੀ.ਐਸ. ਅਫਸਰਾਂ ਵੱਲੋਂ ਕਾਲੇ ਬਿੱਲੇ ਲਗਾ ਕੇ ਕਮਲਛੋੜ ਹੜਤਾਲ ਕੀਤੀ ਗਈ।

ਪੀ.ਸੀ.ਐਸ. ਐਸੋਸੀਏਸ਼ਨ ਵੱਲੋਂ ਫੀਲਡ ਵਿੱਚ ਕੰਮ ਕਰ ਰਹੇ ਪੀ.ਸੀ.ਐਸ. ਅਫਸਰਾਂ ਨਾਲ ਹੋ ਰਹੀ ਬਦਸਲੂਕੀ ਦਾ ਸਰਕਾਰ ਵੱਲੋਂ ਕੋਈ ਐਕਸ਼ਨ ਨਾ ਲਏ ਜਾਣ ਕਾਰਨ ਅਧਿਕਾਰੀਆਂ ਵਿੱਚ ਰੋਸ਼ ਪਾਇਆ ਜਾ ਰਿਹਾ ਹੈ। ਇਸ ਸਬੰਧੀ ਪੀ.ਸੀ.ਐਸ. ਐਸੋਸੀਏਸ਼ਨ ਦੇ ਬਲਾਰੇ ਨੇ ਦੱਸਿਆ ਕਿ ਧੁਰੀ, ਨਿਹਾਲ ਸਿੰਘ ਵਾਲਾ, ਮੋਗਾ, ਲੁਧਿਆਣਾ ਅਤੇ ਜੀਰਾ ਵਿਖੇ ਵੱਖ—ਵੱਖ ਸਮੇਂ ਹੋਈਆਂ ਘਟਨਾਵਾਂ ਦਾ ਸਰਕਾਰ ਵੱਲੋਂ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਹੈ।

ਜਿਸ ਕਾਰਨ ਪੀ.ਸੀ.ਐਸ. ਅਧਿਕਾਰੀਆਂ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾ ਵਾਲੀਆਂ ਵੱਖ ਵੱਖ ਸੇਵਾਵਾਂ ਵਿੱਚ ਕਾਫੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ ਜਿਸ ਕਾਰਨ ਉਹਨਾ ਵਿੱਚ ਕਾਫੀ ਰੋਸ ਹੈ।

ਇਸ ਤੋਂ ਇਲਾਵਾ ਪੀ.ਸੀ.ਐਸ. ਅਧਿਕਾਰੀਆਂ ਦੀਆਂ ਮੰਗਾਂ ਜੋ ਕਿ ਪਿਛਲੇ ਕਈ ਸਾਲਾਂ ਤੋਂ ਲੰਬਿਤ ਪਈਆਂ ਹਨ ਸਬੰਧੀ ਵੀ ਸਰਕਾਰ ਵੱਲੋਂ ਵੱਖ—ਵੱਖ ਸਮਂੇ ਤੇ ਅਸਵਾਸ਼ਨਾਂ ਦੇ ਬਾਵਜੂਦ ਵੀ ਗੋਰ ਨਹੀਂ ਕੀਤਾ ਜਾ ਰਿਹਾ। ਜਿਸ ਦੇ ਰੋਸ ਵੱਜੋਂ ਇਹ ਪੈਨਡਾਊਨ ਸਟਰਾਈਕ ਕੀਤੀ ਗਈ ਹੈ।

ਐਸੋਸੀਏਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਸਰਕਾਰ ਨੂੰ ਬਾਰ ਬਾਰ ਯਾਦ ਪੱਤਰ ਦਿੱਤੇ ਜਾਂਦੇ ਹਨ ਕਿ ਪੀ.ਸੀ.ਐ.ਅਧਿਕਾਰੀਆਂ ਦੀਆਂ ਪੁਰਾਣੀਆਂ ਮੰਗੀਆਂ ਅਤੇ ਉਹਨਾਂ ਵਿੱਚ ਫੈਲ ਰਹੇ ਰੋਸ ਨੂੁੰ ਤੁਰੰਤ ਸੁਲਝਾਇਆ ਜਾਵੇ। ਉਸ ਸਬੰਧੀ ਪੰਜਾਬ ਸਿਵਲ ਸਰਵਸਿਜ਼ ਦੇ ਐਸੋਸੀਏਸ਼ਨ ਪ੍ਰਧਾਨ ਸ੍ਰੀ ਰਜੀਵ ਗੁਪਤਾ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਸਰਕਾਰ ਨੂੰ 15 ਦਿਨ ਦਾ ਸਮਾਂ ਦਿੱਤਾ ਗਿਆ ਹੈ। ਮੰਗਾਂ ਪੂਰੀਆਂ ਨਾ ਹੋਣ ਦੀ ਸੂਰਤ ਵਿੱਚ ਐਸੋਸੀਏਸ਼ਨ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਤੇ ਸ੍ਰੀ ਜ਼ਸਵੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਜਲੰਧਰ, ਸ੍ਰੀਮਤੀ ਦਲਜੀਤ ਕੌਰ ਵਧੀਕ ਕਮਿਸ਼ਨਰ, ਜਲੰਧਰ ਡਵੀਜਨ, ਜਲੰਧਰ, ਸ੍ਰੀ ਰਜੇਸ਼ ਸ਼ਰਮਾ ਐਸ.ਡੀ.ਐਮ. ਫਿਲੌਰ, ਸ੍ਰੀ ਹਰਚਰਨ ਸਿੰਘ ਐਡੀਸ਼ਨਲ ਕਮਿਸ਼ਨਰ ਕਾਰਪੋਰੇਸ਼ਨ, ਜਲੰਧਰ, ਸ੍ਰੀ ਸੰਜੀਵ ਸ਼ਰਮਾ ਐਸ.ਡੀ.ਐਮ.ਜਲੰਧਰ, ਸ੍ਰੀ ਕੰਵਲਜੀਤ ਸਿੰਘ, ਏ.ਸੀ.ਏ. ਜਲੰਧਰ ਡਿਵੇਲਪਮੈਂਟ ਅਥਾਰਟੀ ਜਲੰਧਰ, ਸ੍ਰੀਮਤੀ ਨਾਯਨ ਰਿਜਨਲ ਟ੍ਰਾਂਸਪੋਰਟ ਅਥਾਰਟੀ ਜਲੰਧਰ, ਸ੍ਰੀ ਜੈ ਇੰਦਰ ਸਿੰਘ ਕਾਰਜਕਾਰੀ ਮੈਜਿਸਟਰੇਟ ਜਲੰਧਰ, ਸ੍ਰੀਮਤੀ ਚਾਰੂ ਮਿਤਾ ਐਸ.ਡੀ.ਐਮ. ਸ਼ਾਹਕੋਟ, ਸ੍ਰੀਮਤੀ ਸ਼ਇਰੀ ਮਲਹੋਤਰਾ ਸਹਾਇਕ ਕਮਿਸ਼ਨਰ ਜਨਰਲ ਅਤੇ ਸ੍ਰੀ ਰਣਦੀਪ ਸਿੰਘ ਗਿੱਲ, ਈ.ਓ. ਜਲੰਧਰ ਡਿਵੇਲਪਮੈਂਟ ਅਥਾਰਟੀ, ਜਲੰਧਰ ਹਾਜਰ ਸਨ।

Share News / Article

YP Headlines