ਪੀ.ਟੀ.ਯੂ. ਵਿੱਚ 6ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ, ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਨੇ ਕੀਤਾ ਵੀ.ਸੀ. ਰਾਹੁਲ ਭੰਡਾਰੀ ਦਾ ਧੰਨਵਾਦ

ਯੈੱਸ ਪੰਜਾਬ
ਜਲੰਧਰ/ਕਪੂਰਥਲਾ, ਮਈ 12, 2022 –
ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ ) ਉੱਚ ਪ੍ਰਬੰਧਨ ਵੱਲੋਂ ਵੀਰਵਾਰ ਨੂੰ ਆਪਣੇ ਮੁਲਾਜਿਮ ਵਰਗ ਦੇ ਵੇਤਨਮਾਨ ਦੇ ਵਾਧੇ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ! ਹੁਕਮਾਂ ਮੁਤਾਬਿਕ ਮੁਲਾਇਮ ਵਰਗ ਨੂੰ ਹੁਣ ਜੂਨ ਮਹੀਨੇ ਵਿਚ ਮਿਲਣ ਵਾਲੀ ਮਈ ਮਹੀਨੇ ਦੀ ਤਾਨਖਾਹ ਨਵੇਂ ਵਾਧੇ ਵਾਲੇ ਹੁਕਮਾਂ ਮੁਤਾਬਿਕ ਜਾਰੀ ਹੋਵੇਗੀ!

ਇਸ ਫੈਸਲੇ ਤੋਂ ਬਾਅਦ ਯੂਨੀਵਰਸਿਟੀ ਦੇ ਮੁਲਾਜਿਮ ਵਰਗ ਵਿਚ ਖੁਸ਼ੀ ਦੀ ਲਹਿਰ ਪਾਈ ਗਈ ਅਤੇ ਉਹਨਾਂ ਵੱਲੋਂ ਯੂਨੀਵਰਸਿਟੀ ਵਿਖੇ ਸ਼ਾਮ ਪੰਜ ਵਜੇ ਤੋਂ ਬਾਅਦ ਧੰਨਵਾਦ ਸਭਾ ਬੁਲਾਈ ਗਈ ਜਿਸ ਵਿਚ ਸਮੂਹ ਬੀ.ਸੀ.ਡੀ ਕੈਟੇਗਰੀ ਮੁਲਾਜਿਮ ਵਰਗ ਵੱਲੋਂ ਯੂਨੀਵਰਸਿਟੀ ਦੇ ਉਪ-ਕੁਲਪਤੀ ਸ਼੍ਰੀ ਰਾਹੁਲ ਭੰਡਾਰੀ, ਆਈ.ਏ.ਐਸ, ਅਤੇ ਯੂਨੀਵਰਸਿਟੀ ਰਜਿਸਟਰਾਰ ਡਾ.ਐਸ.ਕੇ.ਮਿਸ਼ਰਾ ਦਾ ਧੰਨਵਾਦ ਕੀਤਾ ਗਿਆ!

ਐਸੋਸਿਏਸ਼ਨ ਪ੍ਰਧਾਨ ਪਵਨ ਕੁਮਾਰ ਖਿੱਚੀ ਵੱਲੋਂ ਪੇਸ਼ ਧੰਨਵਾਦ ਪ੍ਰਸਤਾਵ ਵਿਚ ਕਿਹਾ ਗਿਆ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਉਪ -ਕੁਲਪਤੀ ਰਾਹੁਲ ਭੰਡਾਰੀ ਜੀ ਅਤੇ ਰਜਿਸਟਰਾਰ ਐਸ ਕੇ ਮਿਸ਼ਰਾ ਜੀ ਵੱਲੋਂ ਆਪਣੇ ਅਹੁਦਾ ਸੰਭਾਲਣ ਦੇ ਪਹਿਲੇ 15 ਦਿਨ ਵਿਚ ਹੀ ਉਹਨਾਂ ਦੀ ਮਹੀਨਿਆਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕੀਤਾ ਹੈ!

ਉਹਨਾਂ ਵਿਸ਼ਵਾਸ ਦਿਲਵਾਇਆ ਕਿ ਯੂਨੀਵਰਸਿਟੀ ਮੁਲਾਜ਼ਿਮ ਹਮੇਸ਼ਾਂ ਯੂਨੀਵਰਸਿਟੀ ਦੇ ਹਿਤ ਵਿਚ ਦਿਲੋਂ ਕੰਮ ਕਰਦੇ ਰਹਿਣਗੇ! ਐਸੋਸਿਏਸ਼ਨ ਵੱਲੋਂ ਇਸ ਮੌਕੇ ਰਜਿਸਟਰਾਰ ਡਾ. ਮਿਸ਼ਰਾ ਨੂੰ ਸੱਦਾ ਦੇ ਕੇ ਧੰਨਵਾਦ ਵਾਸਤੇ ਬੁਲਾਇਆ ਗਿਆ! ਰਜਿਸਟਰਾਰ ਡਾ ਮਿਸ਼ਰਾ ਵੱਲੋਂ ਕਿਹਾ ਗਿਆ ਕਿ ਉਹ ਨਿਜਮਾਂ ਮੁਤਾਬਿਕ ਹਰ ਕਿਸੇ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਨੇ! ਉਹਨਾਂ ਸਾਰੀਆਂ ਨੂੰ ਮਿਲਕੇ ਯੂਨੀਵਰਸਟੀ ਦੇ ਹਿਤਾਂ ਦੀ ਰਾਖੀ ਲਈ ਤੇ ਬੇਹਤਰੀ ਲਈ ਮਿਸਾਲੀ ਕੰਮ ਕਰਨ ਲਈ ਪ੍ਰੇਰਿਤ ਕੀਤਾ!

ਇਸ ਮੌਕੇ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਐਚ.ਆਰ.ਐਮ ਡਾ.ਪਾਵਨ ਕੁਮਾਰ, ਲੋਕ ਸੰਪਰਕ ਅਧਿਕਾਰੀ ਰਜਨੀਸ਼ ਕੁਮਾਰ ਸ਼ਰਮਾਂ ਵੀ ਮੌਜੂਦ ਰਹੇ!

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ