ਪੀ.ਐਫ.ਐਮ.ਐਸ. ’ਤੇ ਆੜਤੀਆਂ ਦੀ ਰਜਿਸਟ੍ਰੇਸ਼ਨ ਸ਼ੁਰੂ

ਚੰਡੀਗੜ, 7 ਅਕਤੂਬਰ, 2019 –
ਮੁੱਢਲੀਆਂ ਔਕੜਾਂ ਨੂੰ ਪਾਰ ਕਰਦਿਆਂ, ਪੰਜਾਬ ਵਿੱਚ ਨਿੱਜੀ ਵਿੱਤੀ ਪ੍ਰਬੰਧਨ ਪ੍ਰਣਾਲੀ (ਪੀ.ਐਫ.ਐਮ.ਐਸ.) ’ਤੇ ਆੜਤੀਆਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਹ ਜਾਣਕਾਰੀ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਬੁਲਾਰੇ ਨੇ ਦਿੱਤੀ।

6 ਅਕਤੂਬਰ ਦੀ ਰਜਿਸਟ੍ਰੇਸ਼ਨ ਸਥਿਤੀ ਬਾਰੇ ਦੱਸਦਿਆਂ, ਉਹਨਾਂ ਕਿਹਾ ਕਿ ਸੂਬੇ ਭਰ ’ਚੋਂ 314 ਆੜਤੀਆਂ ਨੇ ਖੁਦ ਨੂੰ ਪੀ.ਐਫ.ਐਮ.ਐਸ. ਦੇ ਐਕਸਪੈਂਡੀਚਰ, ਐਡਵਾਂਸ ਐਂਡ ਟਰਾਂਸਫਰ (ਈ.ਏ.ਟੀ.) ਮਡਿੳੂਲ ’ਚ ਰਜਿਸਟਰ ਕਰਵਾ ਲਿਆ ਹੈ।

ਬੁਲਾਰੇ ਨੇ ਦੱਸਿਆ ਕਿ ਸੂਬੇ ਦੀਆਂ ਖਰੀਦ ਏਜੰਸੀਆਂ ਪੀ.ਐਫ.ਐਮ.ਐਸ. ਸਾਫਟਵੇਅਰ ਦੀ ਵਰਤੋਂ ਸਬੰਧੀ ਆੜਤੀਆਂ ਦੀ ਸਿਖਲਾਈ ਲਈ ਸਰਗਰਮ ਸਹਿਯੋਗ ਦੇ ਰਹੀਆਂ ਹਨ ਅਤੇ ਇਸ ਦੇ ਨਾਲ ਹੀ ਕਿਸਾਨਾਂ ਦੇ ਬੈਂਕ ਖਾਤੇ ਦੀ ਜਾਣਕਾਰੀ ਅਪਲੋਡ ਕਰਨ ਅਤੇ ਪੀ.ਐਫ.ਐਮ.ਐਸ. ’ਤੇ ਆੜਤੀਆਂ ਦੇ ਬੈਂਕ ਖਾਤੇ ਨਾਲ ਜੋੜਨ ਵਿੱਚ ਸਹਾਇਤਾ ਕਰ ਰਹੀਆਂ ਹਨ।

ਸਾਉਣੀ ਮੰਡੀਕਰਨ ਸੀਜ਼ਨ 2019-20 ਦੀ ਖਰੀਦ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਪੰਜਾਬ ਵਿੱਚ 6 ਅਕਤੂਬਰ ਤੱਕ ਸਰਕਾਰੀ ਏਜੰਸੀਆਂ ਅਤੇ ਨਿੱਜੀ ਮਿੱਲ ਮਾਲਕਾਂ ਵੱਲੋਂ 72170 ਮੀਟਿ੍ਰਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ।

ਸੂਬੇ ਵਿੱਚ ਹੋਈ ਝੋਨੇ ਦੀ ਕੁੱਲ ਖ਼ਰੀਦ ਵਿੱਚੋਂ 53822 ਮੀਟਿ੍ਰਕ ਟਨ ਸਰਕਾਰੀ ਏਜੰਸੀਆਂ ਵੱਲੋਂ ਜਦਕਿ 18348 ਮੀਟਿ੍ਰਕ ਟਨ ਝੋਨਾ ਨਿੱਜੀ ਮਿੱਲ ਮਾਲਕਾਂ ਵੱਲੋਂ ਖ਼ਰੀਦਿਆ ਜਾ ਚੁੱਕਾ ਹੈ। ਉਹਨਾਂ ਅੱਗੇ ਦੱਸਿਆ ਕਿ ਪਨਗ੍ਰੇਨ ਵੱਲੋਂ 22050 ਮੀਟਿ੍ਰਕ ਟਨ, ਮਾਰਕਫੈੱਡ ਵੱਲੋਂ 15090 ਟਨ ਅਤੇ ਪਨਸਪ ਵੱਲੋਂ 11813 ਟਨ ਝੋਨਾ ਖ਼ਰੀਦਿਆ ਗਿਆ ਹੈ ਜਦਕਿ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਵੱਲੋਂ 4299 ਮੀਟਿ੍ਰਕ ਟਨ ਝੋਨਾ ਖ਼ਰੀਦਿਆ ਜਾ ਚੁੱਕਾ ਹੈ।

ਇਸ ਨੂੰ ਵੀ ਪੜ੍ਹੋ:

ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES