17.8 C
Delhi
Friday, February 23, 2024
spot_img
spot_img
spot_img
spot_img
spot_img
spot_img
spot_img

ਪੀਲੀਭੀਤ ’ਚ ਨਗਰ ਕੀਰਤਨ ਸਜਾਉਣ ਵਾਲੇ 55 ਸਿੱਖਾਂ ’ਤੇ ਕੇਸ ਰੱਦ ਹੋਣਗੇ, ਪੁਲਿਸ ਨੇ ਸਿਰਸਾ ਨੂੰ ਦਿੱਤਾ ਭਰੋਸਾ

ਨਵੀਂ ਦਿੱਲੀ, 31 ਦਸੰਬਰ, 2019:

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿਚ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਉਣ ‘ਤੇ ਪੁਲਿਸ ਵੱਲੋਂ 55 ਵਿਅਕਤੀਆਂ ‘ਤੇ ਦਰਜ ਕੀਤੇ ਗਏ ਕੇਸ ਰੱਦ ਕੀਤੇ ਜਾਣਗੇ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਇਸ ਮਾਮਲੇ ‘ਤੇ ਯੂ. ਪੀ. ਸਰਕਾਰ ਨਾਲ ਗੱਲ ਕਰਨ। ਉਹਨਾਂ ਦੱਸਿਆ ਇਹਨਾਂ ਹੁਕਮਾਂ ਮਗਰੋਂ ਉਹਨਾਂ ਸਰਕਾਰ ਤੇ ਪੁਲਿਸ ਨਾਲ ਰਾਬਤਾ ਬਣਾਇਆ ਹੈ।

ਉਹਨਾਂ ਦੱਸਿਆ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਮੌਕੇ ਇਹ ਨਗਰ ਕੀਰਤਨ ਸਜਾਉਣ ਲਈ ਲੋਕਾਂ ਨੇ ਬਕਾਇਦਾ ਐਸ ਡੀ ਐਮ ਤੋਂ ਪ੍ਰਵਾਨਗੀ ਲਈ ਸੀ । ਇਹ ਗਲਤੀ ਐਸ ਡੀ ਐਮ ਦੀ ਸੀ ਜਿਸਨੇ ਪ੍ਰਵਾਨਗੀ ਦਿੱਤੀ ਤੇ ਰੱਦ ਨਹੀਂ ਕੀਤੀ। ਇਸ ਪ੍ਰਵਾਨਗੀ ਤਹਿਤ ਹੀ ਨਗਰ ਕੀਰਤਨ ਸਜਾਇਆ ਗਿਆ।

ਸ੍ਰੀ ਸਿਰਸਾ ਨੇ ਦੱਸਿਆ ਕਿ ਉਹਨਾਂ ਨੇ ਪੁਲਿਸ ਅਧਿਕਾਰੀਆਂ ਨੂੰ ਵੀ ਦੱਸਿਆ ਹੈ ਕਿ ਬੇਸ਼ੱਕ ਪ੍ਰਸ਼ਾਸਨ ਨੇ ਧਾਰਾ 144 ਲਾਗੂ ਕੀਤੀ ਹੋਈ ਸੀ ਪਰ ਨਗਰ ਕੀਰਤਨ ਸਜਾਉਣਾ ਇਕ ਧਾਰਮਿਕ ਕਾਰਜ ਹੈ। ਇਹ ਕਾਰਜ ਅਤੇ ਵਿਆਹ ਤੇ ਕਿਸੇ ਦੀ ਮੌਤ ਹੋਣ ‘ਤੇ ਉਸਦਾ ਸਸਕਾਰ ਜਾਂ ਉਸਦਾ ਅੰਤਿਮ ਭੋਗ ਇਹਨਾਂ ਸਾਰਿਆਂ ਨੂੰ ਧਾਰਾ 144 ਤੋਂ ਛੋਟ ਹਾਸਲ ਹੈ।

ਉਹਨਾਂ ਕਿਹਾ ਕਿ ਨਗਰ ਕੀਰਤਨ ਇਕ ਧਾਰਮਿਕ ਕਾਰਜ ਹੈ ਜੋ ਲੋਕਾਂ ਨੂੰ ਜੋੜਦਾ ਹੈ ਤੇ ਇਹ ਕਿਸੇ ਵੀ ਤਰਾਂ ਦੀ ਸਿਆਸੀ ਗਤੀਵਿਧੀ ਨਹੀਂ ਸੀ ਤੇ ਨਾ ਹੀ ਇਹ ਕਿਸੇ ਕਿਸਮ ਦਾ ਰੋਸ ਵਿਖਾਵਾ ਸਰਕਾਰ ਦੇ ਖਿਲਾਫ ਸੀ।

ਉਹਨਾਂ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੇ ਉਹਨਾਂ ਨੂੰ ਭਰੋਸਾ ਦੁਆਇਆ ਹੈ ਕਿ ਇਸ ਮਾਮਲੇ ਵਿਚ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ ਤੇ ਨਾ ਹੀ ਕੋਈ ਕਾਰਵਾਈ ਕੀਤੀ ਜਾਵੇਗੀ ਬਲਕਿ ਸਬੰਧਤ ਵਿਅਕਤੀਆਂ ਦੇ ਬਿਆਨ ਦਰਜ ਕਰ ਕੇ ਕਾਨੂੰਨ ਅਨੁਸਾਰ ਇਹ ਕੇਸ ਰੱਦ ਕਰ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਕੇਸ ਰੱਦ ਕਰਨਾ ਆਪਣਾ ਆਪ ਵਿਚ ਵੱਡਾ ਧੱਕਾ ਹੈ ਤੇ ਅਸੀਂ ਸਿੱਖਾਂ ਨਾਲ ਕਿਤੇ ਵੀ ਕਿਸਮ ਦੀ ਧੱਕੇਸ਼ਾਹੀ ਨਹੀਂ ਹੋਣ ਦਿਆਂਗੇ।

ਸ੍ਰੀ ਸਿਰਸਾ ਨੇ ਦੱਸਿਆ ਕਿ ਉਹਨਾਂ ਨੇ ਯੂ. ਪੀ. ਪੁਲਿਸ ਤੇ ਪ੍ਰਸ਼ਾਸਨ ਨਾਲ ਹੋਈ ਗੱਲਬਾਤ ਦੀ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਦੇ ਦਿੱਤੀ ਹੈ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰਛਾਇਆ ਹੇਠ ਸਿੱਖ ਕੌਮ ਪੂਰੀ ਤਰਾਂ ਇਕਜੁੱਟ ਹੈ ਤੇ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਸਿੱਖਾਂ ਨਾਲ ਵਧੀਕੀ ਨਹੀਂ ਹੋਣ ਦਿੱਤੀ ਜਾਵੇਗੀ ।

TOP STORIES

PUNJAB NEWS

TRANSFERS & POSTINGS

spot_img
spot_img
spot_img
spot_img
spot_img

Stay Connected

223,537FansLike
113,236FollowersFollow
- Advertisement -

ENTERTAINMENT

NRI - OCI

GADGETS & TECH

SIKHS

NATIONAL

WORLD

OPINION