ਪੀਜੀਆਈ ਦੀ ਤਰਜ਼ ਤੇ ਅੰਮ੍ਰਿਤਸਰ ਮੈਡੀਕਲ ਕਾਲਜ ਨੂੰ ਬਣਾਇਆ ਜਾਵੇਗਾ ਖੁਦਮੁੱਖਤਿਆਰ ਸੰਸਥਾ: ਸੋਨੀ

ਅੰਮ੍ਰਿਤਸਰ 12 ਜਨਵਰੀ, 2020:

ਸ੍ਰੀ ਓਮ ਪ੍ਰਕਾਸ਼ ਸੋਨੀ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਪੰਜਾਬ ਨੇ ਕਿਹਾ ਕਿ ਪੀ ਜੀ ਆਈ ਤਰਜ਼ ਤੇ ਅੰਮ੍ਰਿਤਸਰ ਮੈਡੀਕਲ ਕਾਲਜ ਨੂੰ ਖੁਦਮੁੱਖਤਿਆਰੀ ਸੰਸਥਾ ਬਣਾਇਆ ਜਾਵੇਗਾ ਤਾਂ ਜੋ ਮਰੀਜਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਵੀ ਪ੍ਰਾਈਵੇਟ ਹਸਪਤਾਲਾਂ ਨਾਲੋ ਵਧੀਆ ਸੇਵਾਵਾਂ ਮੁਹੱਈਆ ਕਰਵਾਈਆ ਜਾ ਸਕਣ।

ਅੱਜ ਉਨਾਂ ਉਕਤ ਕਾਲਜਾਂ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਉਚ ਪੱਧਰੀ ਮੀਟਿੰਗ ਕੀਤੀ, ਜਿਸ ਵਿਚ ਸ਼੍ਰੀ ਡੀ ਕੇ ਤਿਵਾੜੀ ਸਕੱਤਰ ਮੈਡੀਕਲ ਸਿੱਖਿਆ, ਡਾ: ਕੇ ਕੇ ਤਲਵਾੜ ਸਲਾਹਕਾਰ ਮੁੱਖ ਮੰਤਰੀ ਪੰਜਾਬ, , ਡਾ: ਸੁਜਾਤਾ ਸ਼ਰਮਾ ਪ੍ਰਿੰਸੀਪਲ ਮੈਡੀਕਲ ਕਾਲਜ, ਸ਼੍ਰੀ ਸ਼ਿਵਰਾਜ ਸਿੰਘ ਬੱਲ ਐਸ ਡੀ ਐਮ,ਡਾ: ਪ੍ਰਭਦੀਪ ਕੌਰ ਸਿਵਲ ਸਰਜਨ, ਸਲਾਹਕਾਰ ਕਮੇਟੀ ਦੇ ਡਾ: ਵੀ ਪੀ ਲਖਨਪਾਲ, ਡਾ: ਸੰਤੋਖ ਸਿੰਘ , ਸ਼੍ਰੀ ਅਵਿਨਾਸ਼ ਮਹਿਦਰੂ, ਡਾ: ਹਰਦਾਸ ਸਿੰਘ ,ਡਾ: ਬੀ ਐਲ ਗੋਇਲ,ਡਾ: ਰਵੀ ਸੈਣੀ,ਵਕੀਲ ਕੰਵਰ ਰਜਿੰਦਰ ਸਿੰਘ, ਡਾ: ਜੇ ਐਸ ਕੁਲਾਰ ਮੈਡੀਕਲ ਸੁਪਰਡੰਟ,ਐਕਸੀਅਨ ਇੰਦਰਜੀਤ ਸਿੰਘ, ਐਸ ਡੀ ਓ ਵਿਸ਼ਵਜੀਤ,ਐਸ ਈ ਵਾਟਰ ਸਪਲਾਈ ਤੇ ਸੈਨੀਟੇਸ਼ਨ ਸ: ਯਾਦਵਿੰਦਰ ਸਿੰਘ,ਐਕਸੀਅਨ ਚਰਨਦੀਪ ਸਿੰਘ ਤੋ ਇਲਾਵਾ ਮੈਡੀਕਲ ਕਾਲਜ ਦੇ ਵਿਭਾਗਾਂ ਦੇ ਸਾਰੇ ਮੁਖੀ ਹਾਜ਼ਰ ਸਨ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਮੈਡੀਕਲ ਕਾਲਜ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕੀਤਾ ਜਾਵੇਗਾ ਅਤੇ ਇਸ ਲਈ ਫੰਡਾਂ ਦੀ ਕੋਈ ਕਮੀ ਨਹੀ ਰਹਿਣ ਦਿੱਤੀ ਜਾਵੇਗੀ।

ਉਨਾਂ ਕਿਹਾ ਕਿ ਵਿੱਤੀ ਪਾਵਰਾਂ ਲਈ ਕਾਲਜ ਵਿਚ ਇਕ ਕਮੇਟੀ ਬਣਾਈ ਜਾਵੇਗੀ ਜੋ ਆਪਣੇ ਪੱਧਰ ਤੇ ਹੀ ਮੈਡੀਕਲ ਸਾਜੋ ਸਮਾਨ ਦੀ ਖਰੀਦ ਕਰ ਸਕੇ ਤਾਂ ਜੋ ਮਰੀਜਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਪੇਸ਼ ਨਾ ਆਵੇ। ਉਨਾਂ ਮੀਟਿੰਗ ਦੌਰਾਨ ਕਾਲਜ ਦੀ ਪ੍ਰਿੰਸੀਪਲ ਕੋਲੋਂ ਕਾਲਜ ਦੀਆਂ ਮੁਸ਼ਕਲਾਂ ਦਾ ਜਾਇਜ਼ਾ ਵੀ ਲਿਆ ਅਤੇ ਕਿਹਾ ਕਿ ਸਾਰੀਆਂ ਮੁਸ਼ਕਲਾਂ ਦਾ ਹੱਲ ਇਕ ਹਫਤੇ ਵਿਚ ਕਰ ਦਿੱਤਾ ਜਾਵੇਗਾ।

ਇਸ ਮੌਕੇ ਮੈਡੀਕਲ ਕਾਲਜ ਵਲੋ ਬਣਾਈ ਗਈ ਸਲਾਹਕਾਰ ਕਮੇਟੀ ਦੇ ਮੈਬਰਾਂ ਵਲੋ ਕੁਝ ਸੁਝਾਅ ਪੇਸ਼ ਕੀਤੇ ਗਏ , ਜਿਸ ਤੇ ਸ਼੍ਰੀ ਸੋਨੀ ਨੇ ਕਿਹਾ ਕਿ ਤੁਹਾਡੇ ਵਲੋ ਦਿੱਤੇ ਗਏ ਸੁਝਾਓ ਤੇ ਪੂਰਾ ਅਮਲ ਕੀਤਾ ਜਾਵੇਗਾ। ਇਸ ਮੋਕੇ ਸ਼੍ਰੀ ਸੋਨੀ ਨੇ ਪ੍ਰਿ੍ਰੰਸੀਪਲ ਨੂੰ ਕਿਹਾ ਕਿ ਸਲਾਹਕਾਰ ਕਮੇਟੀ ਵਿਚ ਮੈਡੀਕਲ ਕਾਲਜ ਦੇ ਪੁਰਾਣੇ ਡਾਕਟਰ ਵੀ ਹਨ ਅਤੇ ਇੰਨਾਂ੍ਹ ਡਾਕਟਰਾਂ ਦੀਆਂ ਸੇਵਾਵਾਂ ਵੀ ਲਈਆਂ ਜਾਣ।

ਸ਼੍ਰੀ ਸੋਨੀ ਨੇ ਕਿਹਾ ਕਿ ਸਲਾਹਕਾਰ ਕਮੇਟੀ ਵਿਚ ਕਾਨੂੰਨੀ ਮਾਹਿਰ ਵੀ ਸ਼ਾਮਲ ਹਨ ਅਤੇ ਇੰਨਾਂ੍ਹ ਕੋਲੋ ਵੀ ਕਾਲਜ ਨੂੰ ਪੇਸ਼ ਆਉੁਦੀਆਂ ਕਾਨੂੰਨੀ ਅੜਚਨਾਂ ਸਬੰਧੀ ਸਲਾਹ ਮਸ਼ਵਰਾ ਲਿਆ ਜਾਵੇ। ਸ਼੍ਰੀ ਸੋਨੀ ਵਲੋ ਪਿ੍ਰੰਸੀਪਲ ਮੈਡੀਕਲ ਕਾਲਜ ਨੂੰ ਹਦਾਇਤ ਕੀਤੀ ਗਈ ਕਿ ਹਰ 15 ਦਿਨਾਂ ਬਾਅਦ ਸਲਾਹਕਾਰ ਕਮੇਟੀ ਦੀ ਮੀਟਿੰਗ ਕੀਤੀ ਜਾਵੇ।

ਸ਼੍ਰੀ ਸੋਨੀ ਨੇ ਕਿਹਾ ਕਿ ਅੰਮ੍ਰਿਤਸਰ ਦਾ ਮੈਡੀਕਲ ਕਾਲਜ ਸਭ ਤਂੋ ਪੁਰਾਣਾ ਕਾਲਜ ਹੈ ਅਤੇ ਦੇਸ਼ ਦੇ ਵੱਡੇ-ਵੱਡੇ ਡਾਕਟਰ ਇਸ ਕਾਲਜ ਦੀ ਦੇਣ ਹਨ। ਉਨਾਂ ਕਿਹਾ ਕਿ ਇਸ ਕਾਲਜ ਦਾ ਮੁਕੰਮਲ ਵਿਕਾਸ ਕਰਕੇ ਇਸ ਦਾ ਨਾਂ ਮੁੜ ਰੌਸ਼ਨ ਕੀਤਾ ਜਾਵੇਗਾ। ਉਨਾਂ ਕਿਹਾ ਕਿ ਸਰਕਾਰ ਦੀ ਪੂਰੀ ਕੋਸ਼ਿਸ ਹੈ ਕਿ ਸਿੱਖਿਆ ਅਤੇ ਸਿਹਤ ਵਿਚ ਕਿਸੇ ਪ੍ਰਕਾਰ ਦੀ ਕਮੀ ਨਾ ਰਹੇ ਅਤੇ ਹਸਪਤਾਲਾਂ ਵਿਚ ਆਉਣ ਵਾਲੇ ਮਰੀਜ਼ਾ ਨੂੰ ਸਹੀ ਇਲਾਜ ਮਿਲੇ।

ਉਨਾਂ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀ ਹਸਪਤਾਲਾਂ ਦਾ ਬੁਨਿਆਦੀ ਢਾਂਚਾ ਵਿਕਸਤ ਕਰੀਏ ਅਤੇ ਡਾਕਟਰਾਂ ਦਾ ਫਰਜ਼ ਬਣਦਾ ਹੈ ਕਿ ਉਹ ਹਸਪਤਾਲਾਂ ਵਿਚ ਆਉਣ ਵਾਲੇ ਮਰੀਜ਼ਾ ਨੂੰ ਕੋਈ ਮੁਸ਼ਕਲ ਪੇਸ਼ ਨਾ ਆਉਣ ਦੇਣ।ਉਨਾਂ ਮੈਡੀਕਲ ਸੁਪਰਡੰਟ ਨੂੰ ਵੀ ਹਦਾਇਤ ਕੀਤੀ ਕਿ ਵਾਰਡਾਂ ਦੀ ਸਾਫ ਸਫਾਈ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇ । ਸ਼੍ਰੀ ਸੋਨੀ ਨੇ ਇਸ ਮੌਕੇ ਕਾਰਕਾਰੀ ਇੰਜੀਨਿਅਰ ਨੂੰ ਹਦਾਇਤ ਕੀਤੀ ਕਿ ਮੈਡੀਕਲ ਕਾਲਜ ਵਿਚ ਚੱਲ ਰਹੇ ਵਿਕਾਸ ਕਾਰਜਾਂ ਵਿਚ ਤੇਜੀ ਲਿਆਂਦੀ ਜਾਵੇ।

Share News / Article

YP Headlines

Loading...