ਅੱਜ-ਨਾਮਾ
ਪਿੰਡਾਂ ਵਿੱਚ ਅਫਵਾਹਾਂ ਨੇ ਜ਼ੋਰ ਪਾਇਆ,
ਜਨਤਾ ਡਾਂਗਾਂ ਨੂੰ ਚੁੱਕੀ ਆ ਖੜੀ ਮੀਆਂ।
ਕੋਰੋਨਾ ਬਾਰੇ ਕੁਝ ਫੈਲ ਗਏ ਭਰਮ ਚੋਖੇ,
ਦਹਿਸ਼ਤ ਨਵੀਂ ਹੈ ਜਾਪਦੀ ਬੜੀ ਮੀਆਂ।
ਆਉਂਦੇ ਸਿਹਤ ਵਿਭਾਗ ਦੇ ਲੋਕ ਪਿੰਡੀਂ,
ਜਾਂਦੇ ਲੋਕ ਹਨ ਉਨ੍ਹਾਂ ਨਾਲ ਲੜੀ ਮੀਆਂ।
ਦੇਂਦੇ ਟੈੱਸਟ ਕੋਈ ਇੱਕ ਨਾ ਕਰਨ ਲੋਕੀਂ,
ਹਰ ਥਾਂ ਚੱਲਦੀ ਏਹੋ ਜਿਹੀ ਅੜੀ ਮੀਆਂ।
ਲਾ ਗਿਆ ਕੋਈ ਚੁਆਤੀ ਹੈ ਭਰਮ ਵਾਲੀ,
ਕਰਦੀ ਭਰਮ ਸਰਕਾਰ ਨਹੀਂ ਦੂਰ ਮੀਆਂ।
ਹੁੰਦੀ ਬੇਇੱਜ਼ਤੀ ਸਿਹਤ ਦੇ ਕਾਮਿਆਂ ਦੀ,
ਕਰਿਆ ਜਿਨ੍ਹਾਂ ਨਹੀਂ ਕੋਈ ਕਸੂਰ ਮੀਆਂ।
-ਤੀਸ ਮਾਰ ਖਾਂ
31 ਅਗਸਤ, 2020
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ
- Advertisement -