ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਪਿੰਡ ਵਾਸੀਆਂ ਦੀ ਸ਼ਮੂਲੀਅਤ ਬੇਹੱਦ ਲਾਜ਼ਮੀ: ਕੈਪਟਨ ਸੰਦੀਪ ਸੰਧੂ 

ਚੌਂਕੀਮਾਨ, 5 ਅਕਤੂਬਰ, 2019:

ਜਿਉਂ-ਜਿਉਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਹਲਕਾ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਵੱਲੋਂ ਆਪਣੇ ਪ੍ਰਚਾਰ ‘ਚ ਤੇਜੀ ਲਿਆਂਦੀ ਜਾ ਰਹੀ ਹੈ।

ਇਸੇ ਲੜੀ ਤਹਿਤ ਕੈਪਟਨ ਸੰਦੀਪ ਸੰਧੂ ਨੇ ਅੱਜ ਹਲਕਾ ਦਾਖਾ ਦੇ ਚੌਂਕੀਮਾਨ , ਜੱਸੋਵਾਲ ਤੇ ਕੁਲਾਰ ਸਮੇਤ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ, ਜਿੱਥੇ ਲੋਕਾਂ ਵੱਲੋਂ ਉਨ੍ਹਾਂ ਨੂੰ ਭਰਪੂਰ ਸਮਰਥਨ ਮਿਲਦਾ ਦਿਖ ਰਿਹਾ ਸੀ। ਇਸ ਮੌਕੇ ਸੰਧੂ ਨਾਲ ਐਮ ਪੀ ਡਾ. ਅਮਰ ਸਿੰਘ ਅਤੇ ਮੁਹਮੰਦ ਸਦੀਕ, ਅਮਰੀਕ ਸਿੰਘ ਆਲੀਵਾਲ, ਮੇਜਰ ਸਿੰਘ ਭੈਣੀ, ਕਾਂਗਰਸ ਪ੍ਰਧਾਨ ਸੋਨੀ ਗਾਲਿਬ ਵੀ ਮੌਜੂਦ ਰਹੇ।

ਇਸ ਦੌਰਾਨ ਕੈਪਟਨ ਸੰਦੀਪ ਸੰਧੂ ਨੇ ਲੋਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਦਿਨਾਂ ‘ਚ ਹਲਕੇ ਅੰਦਰ ਵਿਚਰਦੇ ਮਹਿਸੂਸ ਹੋਇਆ ਕਿ ਹਲਕੇ ‘ਚ ਥੋੜੇ ਨਹੀਂ ਬਹੁਤ ਕੰਮ ਹੋਣੇ ਬਾਕੀ ਹਨ। ਭਾਵੇਂ ਕਿ ਕੈਪਟਨ ਸਰਕਾਰ ਬਣਨ ਉਪਰੰਤ ਕਰੋੜਾਂ ਰੁਪਏ ਦੀ ਲਾਗਤ ਨਾਲ ਸੜਕਾਂ ਬਣੀਆਂ ਤੇ ਬਣ ਰਹੀਆਂ ਹਨ, ਕਿਸਾਨੀ ਕਰਜ਼ਾ ਮੁਆਫ ਕੀਤਾ ਗਿਆ ਪਰ ਹਾਲੇ ਵੀ ਦਾਖਾ ਹਲਕੇ ਵਿੱਚ ਬਹੁਤ ਕੁਝ ਹੋਣਾ ਬਾਕੀ ਹੈ।

ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਪਿੰਡ ਵਾਸੀਆਂ ਦੀ ਸ਼ਮੂਲੀਅਤ ਬੇਹੱਦ ਲਾਜ਼ਮੀ ਹੈ। ਉਨ੍ਹਾਂ ਅੱਗੇ ਕਿਹਾ ਕਿ ਹਲਕੇ ਦੇ ਵਿਕਾਸ ਲਈ ਮੇਰੀ ਸੋਚ ਦੇ ਨਾਲ ਨਾਲ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਪਿੰਡ ਵਾਸੀਆਂ ਦੀ ਰਾਏ ਤੋਂ ਬਿਨ੍ਹਾਂ ਸੰਭਵ ਨਹੀਂ। ਇਸ ਲਈ ਆਪ ਜੀ ਆਪਣਾ ਅਸ਼ੀਰਵਾਦ ਮੈਨੂੰ ਦਿਓ, ਮੈਂ ਦਾਖਾ ਦਾ ਬਣ ਕੇ ਦਾਖਾ ਲਈ ਕੰਮ ਕਰਾਂਗਾ।

ਇਸ ਮੌਕੇ ਜਿੱਥੇ ਸੀਨੀਅਰ ਲੀਡਰਸ਼ਿਪ ਨੇ ਕੈਪਟਨ ਸੰਦੀਪ ਸੰਧੂ ਦੇ ਹੱਕ ‘ਚ ਲੋਕਾਂ ਨੂੰ ਲਾਮਬੰਦ ਕੀਤਾ, ਉੱਥੇ ਐਮਪੀ ਡਾ. ਅਮਰ ਸਿੰਘ ਤੇ ਮੁਹੰਮਦ ਸਦੀਕ ਨੇ ਵਿਕਾਸ ਦੇ ਨਾਮ ‘ਤੇ ਕੈਪਟਨ ਸੰਦੀਪ ਲਈ ਵੋਟਾਂ ਮੰਗੀਆਂ। ਇਸ ਮੌਕੇ ਪਿੰਡ ਵਾਸੀਆਂ ਨੇ ਕੈਪਟਨ ਸੰਦੀਪ ਸੰਧੂ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਵਾਅਦਾ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਸੰਮਤੀ ਮੈਂਬਰ ਰਣਜੀਤ ਸਿੰਘ ਹਾਂਸ, ਜਰਨੈਲ ਸਿੰਘ ਕੁੱਕੀ, ਸਰਪੰਚ ਹਰਮਿੰਦਰ ਸਿੰਘ ਚੌਂਕੀਮਾਨ, ਸਰਪੰਚ ਹਰਜੀਤ ਸਿੰਘ ਕੁਲਾਰ, ਬਲਵਿੰਦਰ ਸਿੰਘ ਸਰਪੰਚ ਜੱਸੋਵਾਲ, ਸਾਬਕਾ ਸਰਪੰਚ ਮਲਕੀਤ ਸਿੰਘ, ਸਾਬਕਾ ਸਰਪੰਚ ਜਸਪ੍ਰੀਤ ਸਿੰਘ ਜੱਸੀ, ਨਰਿੰਦਰਪਾਲ ਸਿੰਘ ਪੰਚ ਕਾਕਾ, ਕਰਤਾਰ ਸਿੰਘ ਪੰਚ, ਲਵਪ੍ਰੀਤ ਸਿੰਘ ਪੰਚ, ਬਲਵੀਰ ਸਿੰਘ ਪੰਚ, ਬਲੌਰ ਸਿੰਘ ਪੰਚ, ਕੁਲਵੰਤ ਸਿੰਘ, ਸਾਬਕਾ ਸਰਪੰਚ ਲਖਵਿੰਦਰ ਲੱਖਾ, ਸਾਬਕਾ ਸਰਪੰਚ ਅਜੈਬ ਸਿੰਘ ਆੜਤੀਆ, ਪਾਲ ਸਿੰਘ ਨੰਬਰਦਾਰ, ਲਾਲੀ ਬਾਬਾ, ਹੈਪੀ ਗਿੱਲ, ਬੀਬੀ ਸਰਬਜੀਤ ਕੌਰ, ਅਨੂਪਜੀਤ ਸਿੰਘ, ਸਿੰਮੀ ਚੋਪੜਾ ਪਾਸ਼ਾਨ, ਗੁਰਪ੍ਰੀਤ ਗਿੱਲ, ਹਰਕਰਨ ਵੈਦ, ਤਰਨਜੀਤ ਰੁੜਦਾ, ਸੋਹਣ ਸਿੰਘ ਗੋਗਾ, ਜਰਨੈਲ ਸਿੰਘ, ਤਜਿੰਦਰ ਸਿੰਘ ਪੰਚ, ਸ਼ਿੰਗਾਰਾ ਸਿੰਘ, ਪਰਮਜੀਤ ਸਿੰਘ, ਤੇਲੂਰਾਮ, ਹਰਪ੍ਰੀਤ ਸਿੰਘ, ਮਾਸਟਰੀ ਨਾਹਰ ਸਿੰਘ, ਗੁਰਪ੍ਰਸ਼ਾਦ ਸਿੰਘ, ਗੁਰਸੇਵਕ ਸਿੰਘ, ਸਵਰਨ ਸਿੰਘ ਸੰਧੂ, ਭੁਪਿੰਦਰ ਸਿੰਘ ਭਿੰਦਰ, ਪ੍ਰੀਤਮ ਸਿੰਘ ਸਾਰੇ ਪੰਚ ਆਦਿ ਹਾਜਰ ਸਨ।

Share News / Article

Yes Punjab - TOP STORIES