ਅੱਜ-ਨਾਮਾ
ਚਰਚੇ ਚੱਲਣ ਕਿ ਹੋਣਗੀਆਂ ਫੇਰ ਚੋਣਾਂ,
ਲੱਗ ਪਏ ਆਗੂ ਨੇ ਹੋਣ ਤਿਆਰ ਬੇਲੀ।
ਪਾਰਲੀਮੈਂਟ ਦੀ ਸੀਟ ਇੱਕ ਹੋਈ ਖਾਲੀ,
ਚੱਲਦਾ ਸੰਗਰੂਰ ਤੋਂ ਸੁਣੇ ਪ੍ਰਚਾਰ ਬੇਲੀ।
ਸ਼ਹਿਰੀ ਚੋਣ ਵੀ ਆਈ ਹੈ ਬਹੁਤ ਨੇੜੇ,
ਭਾਰੇ ਸੁਣੀਂਦੇ ਕਈ ਦਾਅਵੇਦਾਰ ਬੇਲੀ।
ਜਿਨ੍ਹਾਂ ਮੇਅਰ ਦੀ ਸੀਟ ਲਈ ਅੱਖ ਰੱਖੀ,
ਉਹ ਤਾਂ ਹੋਏ ਫਿਰਦੇ ਪੱਬਾਂ ਭਾਰ ਬੇਲੀ।
ਜਦ ਨੂੰ ਚੋਣਾਂ ਦਾ ਮੁੱਕੇਗਾ ਆਹ ਚੱਕਰ,
ਅਗਲਾ ਗੇੜ ਕੋਈ ਹੋਊਗਾ ਸ਼ੁਰੂ ਬੇਲੀ।
ਬਕਸਾ ਨੋਟਾਂ ਦਾ ਖੋਲ੍ਹਣਗੇ ਕਈ ਆਗੂ,
ਚੁੱਲ੍ਹਾ ਕਈਆਂ ਗਰੀਬਾਂ ਦਾ ਤੁਰੂ ਬੇਲੀ।
-ਤੀਸ ਮਾਰ ਖਾਂ
ਮਈ 08, 2022
- Advertisement -