Friday, September 24, 2021
Markfed Sept to Nov

mrsptu

Innocent Admission

ਪਾਕਿ ਸਰਕਾਰ ਭਾਈ ਤਾਰੂ ਦੇ ਸ਼ਹੀਦੀ ਅਸਥਾਨ ਨੂੰ ਮਸਜਿਦ ਬਣਾਉਣ ਦਾ ਯਤਨ ਕਰਨ ਵਾਲੇ ਅਨਸਰਾਂ ਦੀ ਮਦਦ ’ਚ ਨਿੱਤਰੀ: ਸਿਰਸਾ

- Advertisement -

ਨਵੀਂ ਦਿੱਲੀ, 28 ਜੁਲਾਈ, 2020 –

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਪਾਕਿਸਤਾਨ ਸਰਕਾਰ ਉਹਨਾਂ ਮਾੜੇ ਅਨਸਰਾਂ ਦੀ ਮਦਦ ਵਿਚ ਨਿਤਰ ਆਈ ਹੈ ਜਿਹਨਾਂ ਵੱਲੋਂ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਅਸਥਾਨ ਵਾਲੇ ਗੁਰਦੁਆਰਾ ਸਾਹਿਬ ਨੂੰ ਮਸਜਿਦ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਪਾਕਿਸਤਾਨ ਸਰਕਾਰ ਭਾਰਤੀ ਮੀਡੀਆ ‘ਤੇ ਉਸਨੂੰ ਬਦਨਾਮ ਕਰਨ ਦਾ ਯਤਨ ਕਰਨ ਦੇ ਦੋਸ਼ ਲਗਾ ਰਹੀ ਹੈ। ਉਹਨਾਂ ਕਿਹਾ ਕਿ ਆਪਣੇ ਹੀ ਨਾਗਰਿਕਾਂ ਖਾਸ ਤੌਰ ‘ਤੇ ਸਿੱਖਾਂ ਤੇ ਇਕਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੀ ਗੱਲ ਸੁਣਨ ਦੀ ਥਾਂ ਪਾਕਿਸਤਾਨ ਸਰਕਾਰ ਉਹਨਾਂ ਮਾੜੇ ਅਨਸਰਾਂ ਦੀ ਮਦਦ ਵਿਚ ਨਿਤਰ ਆਈ ਹੈ ਜਿਹੜੇ ਘੱਟ ਗਿਣਤੀ ਭਾਈਚਾਰਿਆਂ ਦੇ ਧਾਰਮਿਕ ਅਸਥਾਨਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਉਹਨਾਂ ਕਿਹਾ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਸਤਵੰਤ ਸਿੰਘ ਨੇ ਖੁਦ ਇਕ ਵੀਡੀਓ ਸੰਦੇਸ਼ ਵਿਚ ਇਹ ਦੱਸਿਆ ਹੈ ਕਿ ਕਿਵੇਂ ਸ਼ਰਾਰਤੀ ਤੇ ਮਾੜੇ ਅਨਸਰਾਂ ਵੱਲੋਂ ਇਸ ਪਵਿੱਤਰ ਅਸਥਾਨ ਨੂੰ ਮਸਜਿਦ ਵਿਚ ਬਦਲਣ ਦੇ ਯਤਨ ਕੀਤੇ ਜਾ ਰਹੇ ਹਨ।

ਉਹਨਾਂ ਕਿਹਾ ਕਿ ਇਵੈਕੂਈ ਟਰੱਸਟ ਬੋਰਡ ਦੇ ਸਕੱਤਰ ਸਨਾਹਉਲਾ ਖਾਨ ਨੇ ਡੀ ਜੀ ਆਈ ਅਪਰੇਸ਼ਨਜ਼ ਨੂੰ ਪੱਤਰ ਲਿਖ ਕੇ ਦੱਸਿਆ ਹੈ ਕਿ ਸੋਹੇਲ ਭੱਟ ਪੁੱਤਰ ਸਲਾਹਉਦੀਨ ਭੱਟ ਜੋ ਲਾਹੌਰ ਦਾ ਰਹਿਣ ਵਾਲਾ ਹੈ ਤੇ ਦਰਬਾਰ ਹਜ਼ਰਤ ਸ਼ਾਹ ਕਾਕੂ ਚਿਸ਼ਤੀ ਦਾ ਸੇਵਾਦਾਰ ਹੈ, ਨੇ ਪਾਕਿਸਤਾਨ ਦੇ ਸਿੱਖਾਂ, ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਤੇ ਈ ਡੀ ਪੀ ਬੋਰਡ ਦੇ ਖਿਲਾਫ ਕੂੜ ਪ੍ਰਚਾਰ ਕਰਦੀ ਵੀਡੀਓ ਅਪਲੋਡ ਕੀਤੀ ਹੈ।

ਉਹਨਾਂ ਨੇ ਇਸ ਵੀਡੀਓ ਦੀ ਡੀ ਵੀ ਡੀ ਪੀ ਪੁਲਿਸ ਨੂੰ ਸੌਂਪੀ ਹੈ ਤੇ ਦੋਸ਼ੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਬਜਾਏ ਇਹਨਾਂ ਗੱਲਾਂ ਦਾ ਨੋਟਿਸ ਲੈਣ ਦੇ ਪਾਕਿਸਤਾਨ ਸਰਕਾਰ ਉਹਨਾਂ ਅਨਸਰਾਂ ਦੀ ਮਦਦ ਵਿਚ ਨਿਤਰ ਰਹੀ ਹੈ ਜਿਹਨਾਂ ਦੀ ਹਮਾਇਤੀ ਕੱਟੜਪੰਥੀ ਕਰਦੇ ਹਨ ਜੋ ਹਮੇਸ਼ਾ ਪਾਕਿਸਤਾਨ ਵਿਚ ਘੱਟ ਗਿਣਤੀਆਂ ਦਾ ਨੁਕਸਾਨ ਕਰਨ ਲਈ ਸਰਗਰਮ ਰਹਿੰਦੇ ਹਲ।

ਉਹਨਾਂ ਕਿਹਾ ਕਿ ਇਸ ਤੋਂ ਵੱਡੀ ਹੈਰਾਨੀ ਇਹ ਹੈ ਕਿ ਜੋ ਇਸ ਧਾਰਮਿਕ ਸਥਾਨ ਨੂੰ ਮਸਜਿਦ ਵਿਚ ਬਦਲਣਾ ਚਾਹੁੰਦੇ ਹਨ, ਉਹ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਦਾ ਸਬੂਤ ਮੰਗ ਰਹੇ ਹਨ। ਉਹਨਾਂ ਸਵਾਲ ਕੀਤਾ ਕਿ ਕੀ ਹੁਣ ਸਿੱਖਾਂ ਨੂੰ ਦਿੱਤੀਆਂ ਸ਼ਹਾਦਤਾਂ ਦੇ ਸਬੂਤ ਦੇਣੇ ਪੈਣਗੇ ?

Gall Squareਉਹਨਾਂ ਇਹ ਵੀ ਕਿਹਾ ਕਿ ਪਿਛਲੇ 11 ਮਹੀਨਿਆਂ ਤੋਂ ਜਗਜੀਤ ਕੌਰ ਜੋ ਕਿ ਹੈਡਗ੍ਰੰਥੀ ਦੀ ਧੀ ਹੈ, ਜੇਲ ਵਿਚ ਸੜ ਰਹੀ ਹੈ ਕਿਉਂਕਿ ਉਸਨੇ ਇਕ ਮੁਸਲਿਮ ਵਿਅਕਤੀ ਨਾਲ ਨਿਕਾਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਸਿੱਖ ਜਿਹੜੇ ਹਮੇਸ਼ਾ ਦੁਸ਼ਮਣਾਂ ਦੀਆਂ ਧੀਆਂ ਦੀ ਵੀ ਰਾਖੀ ਕਰਦੇ ਹਨ, ਨੂੰ ਪਾਕਿਸਤਾਨ ਵਿਚ ਆਪਣੀਆਂ ਧੀਆਂ ਨੂੰ ਬਚਾ ਕੇ ਰੱਖਣਾ ਪੈ ਰਿਹਾ ਹੈ ਕਿ ਕਿਤੇ ਉਹ ਅਗਵਾ ਨਾ ਹੋ ਜਾਣ। ਉਹਨਾਂ ਕਿਹਾ ਕਿ ਕੀ ਇਹੀ ਸਹੂਲਤਾਂ ਪਾਕਿਸਤਾਨ ਸਰਕਾਰ ਘੱਟ ਗਿਣਤੀਆਂ ਨੂੰ ਦੇਣ ਦੇ ਦਾਅਵੇ ਕਰ ਰਹੀ ਸੀ ?

ਸ੍ਰੀ ਸਿਰਸਾ ਨੇ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖਾਨ ਨੂੰ ਅਪੀਲ ਕੀਤੀ ਕਿ ਉਹ ਗੂੜੀ ਨੀਂਦ ਵਿਚੋਂ ਜਾਗਣ ਤੇ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਅਸਥਾਨ ਨੂੰ ਮਸਜਿਦ ਵਿਚ ਬਦਲਣ ਦੀ ਕੋਸ਼ਿਸ਼ ਕਰਨ ਵਾਲੇ ਮਾੜੇ ਅਨਸਰਾਂ ਖਿਲਾਫ ਫੌਰੀ ਕਾਰਵਾਈ ਕੀਤੇ ਜਾਣ ਦੇ ਹੁਕਮ ਜਾਰੀ ਕਰਨ ਅਤੇ ਆਪਣੇ ਮੁਲਕ ਵਿਚ ਘੱਟ ਗਿਣਤੀਆਂ ਦੀ ਸੁਰੱਖਿਆ ਵਾਸਤੇ ਠੋਸ ਕਦਮ ਵੀ ਚੁੱਕਣ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


 

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,369FansLike
112,341FollowersFollow

ENTERTAINMENT

National

GLOBAL

OPINION

Narendra Modi Joe Biden

On eve of Biden-Modi summit; a primer on what Biden needs, wants, and will ask from India – by Robinder Sachdev

When US President Joe Biden and Indian Prime Minister Narendra Modi sit down for their first-ever personal meeting, and bilateral, at the White House...
Congress Flag

Congress’ revival journey: It’s all about making the right beginning – by Nirendra Dev

Do not be surprised if another veteran Congressman, Lal Thanhawla from Mizoram , also steps aside like Capt Amarinder Singh in Punjab. The Congress...
Narendra Modi Joe Biden

Biden, Modi or who? Wanted a world leader at UNGA this week – by Robinder Sachdev

Who could be the 2-3 personalities from among the 200 or so heads of governments, who could rise and shine, and give hope to...

SPORTS

Health & Fitness

Alzheimer

Does all memory loss indicate Alzheimer’s Disease?

New Delhi, Sep 21, 2021- While memory loss is most often associated with the elderly, more and more young people today are having trouble remembering things. Are all these a sign of Alzheimer's? No, say doctors. According to doctors, multiple factors are responsible for the youth tending to forget things. These include lack of sleep, too much screen time on...

Gadgets & Tech

error: Content is protected !!