ਪਾਕਿਸਤਾਨ ਸਥਿਤ ਭਾਈ ਤਾਰੂ ਸਿੰਘ ਜੀ ਸ਼ਹੀਦ ਗੁਰਦੁਆਰੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ: ਮਾਨ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਫ਼ਤਹਿਗੜ੍ਹ ਸਾਹਿਬ, 31 ਜੁਲਾਈ, 2020 –

“ਬੀਤੇ ਕੁਝ ਦਿਨਾਂ ਤੋਂ ਅਖ਼ਬਾਰਾਂ ਤੇ ਮੀਡੀਏ ਵਿਚ ਇਹ ਗੱਲ ਆ ਰਹੀ ਸੀ ਕਿ ਪਾਕਿਸਤਾਨ ਵਿਖੇ ਭਾਈ ਤਾਰੂ ਸਿੰਘ ਜੀ ਸ਼ਹੀਦ ਨਾਲ ਸੰਬੰਧਤ ਗੁਰੂਘਰ ਦੀ ਇਮਾਰਤ ਤੇ ਉਨ੍ਹਾਂ ਦੇ ਸਥਾਂਨ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ । ਜਿਸ ਨਾਲ ਸਮੁੱਚੀ ਸਿੱਖ ਕੌਮ ਦੇ ਮਨ ਵਿਚ ਰੋਸ਼ ਸੀ । ਦਾਸ ਨੇ ਪਾਰਟੀ ਦੇ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੂੰ ਹਦਾਇਤ ਕੀਤੀ ਸੀ ਕਿ ਪਾਕਿਸਤਾਨੀ ਅੰਬੈਸਡਰ ਨਾਲ ਫੋਨ ਤੇ ਸੰਪਰਕ ਕਰਕੇ ਉਪਰੋਕਤ ਗੁਰੂਘਰ ਦੀ ਅਸਲ ਸਥਿਤੀ ਸੰਬੰਧੀ ਜਾਣਕਾਰੀ ਲਈ ਜਾਵੇ।

ਸ. ਟਿਵਾਣਾ ਨੇ ਬੀਤੇ ਦਿਨੀਂ 30 ਜੁਲਾਈ ਨੂੰ ਪਾਕਿਸਤਾਨ ਅੰਬੈਸੀ ਨਾਲ ਸੰਪਰਕ ਕਰਕੇ ਜੋ ਜਾਣਕਾਰੀ ਲਈ ਹੈ ਉਨ੍ਹਾਂ ਨੇ ਸਿੱਖ ਕੌਮ ਨੂੰ ਇਹ ਵਿਸ਼ਵਾਸ ਦਿਵਾਇਆ ਹੈ ਕਿ ਸਿੱਖ ਕੌਮ ਨਾਲ ਸੰਬੰਧਤ ਕਿਸੇ ਵੀ ਗੁਰੂਘਰ ਤਾਂ ਦੂਰ ਦੀ ਗੱਲ, ਪਾਕਿਸਤਾਨ ਵਿਚ ਸਥਿਤ ਮਸਜਿਦਾਂ, ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਬਹੁਤ ਸਖਤ ਕਾਨੂੰਨ ਹੈ । ਇਸ ਤਰ੍ਹਾਂ ਦੀ ਕੋਈ ਵੀ ਕਾਰਵਾਈ ਪਾਕਿਸਤਾਨ ਵਿਚ ਨਹੀਂ ਹੋਈ ।

ਜੋ ਅਖ਼ਬਾਰਾਂ ਜਾਂ ਮੀਡੀਏ ਵਿਚ ਇਸ ਸੰਬੰਧੀ ਕੁਝ ਪ੍ਰਕਾਸ਼ਿਤ ਹੋਇਆ ਹੈ, ਉਹ ਗੁੰਮਰਾਹਕੁੰਨ ਹੈ । ਇਸ ਲਈ ਅਸੀਂ ਆਪਣੀ ਕੌਮੀ ਜ਼ਿੰਮੇਵਾਰੀ ਅਤੇ ਗੁਰੂਘਰਾਂ ਸੰਬੰਧੀ ਆਪਣੇ ਸਤਿਕਾਰ ਤੇ ਦਰਦ ਨੂੰ ਸਮਝਦੇ ਹੋਏ ਸਮੁੱਚੀ ਸਿੱਖ ਕੌਮ ਨੂੰ ਇਹ ਜਾਣਕਾਰੀ ਦੇਣਾ ਆਪਣਾ ਫਰਜ ਸਮਝਦੇ ਹਾਂ ਕਿ ਭਾਈ ਤਾਰੂ ਸਿੰਘ ਜੀ ਸ਼ਹੀਦ ਦੇ ਸਥਾਂਨ ਨੂੰ ਕੋਈ ਆਂਚ ਨਹੀਂ ਆਈ, ਬਲਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨ ਹਕੂਮਤ, ੲੈਕੂਏਸ਼ਨ ਟਰੱਸਟ ਬੋਰਡ ਅਤੇ ਪਾਕਿਸਤਾਨ ਪੰਜਾਬ ਦੀ ਹਕੂਮਤ ਨਾਲ ਆਪਸੀ ਰਾਬਤਾ ਨਿਰੰਤਰ ਬਣਿਆ ਹੋਇਆ ਹੈ ।

ਅਜਿਹੀ ਕਿਸੇ ਵੀ ਅਫ਼ਵਾਹ ਤੇ ਸਿੱਖ ਕੌਮ ਵਿਸਵਾਸ ਨਾ ਕਰੇ । ਜੇਕਰ ਕਿਸੇ ਸਮੇਂ ਕੋਈ ਅਜਿਹੀ ਅਣਹੋਣੀ ਗੱਲ ਸਾਡੇ ਸਾਹਮਣੇ ਆਈ ਤਾਂ ਅਸੀਂ ਤੁਰੰਤ ਪਾਕਿਸਤਾਨ ਹਕੂਮਤ ਅਤੇ ਅੰਬੈਸੀ ਨਾਲ ਸੰਪਰਕ ਕਰਾਂਗੇ ਤੇ ਅਜਿਹੀ ਕੋਈ ਗੱਲ ਨਹੀਂ ਹੋਣ ਦੇਵਾਂਗੇ ।”

ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਕੀਤੇ ਗਏ ਇਕ ਬਿਆਨ ਵਿਚ ਸਮੁੱਚੀ ਸਿੱਖ ਕੌਮ ਨੂੰ ਦਿੰਦੇ ਹੋਏ ਕਿਹਾ ਕਿ ਸਮੁੱਚੀ ਸਿੱਖ ਕੌਮ ਅਜਿਹੇ ਮਸਲਿਆ ਤੇ ਵਿਚਾਰਾਂ ਦੇ ਵਖਰੇਵੇ ਹੋਣ ਦੇ ਬਾਵਜੂਦ ਵੀ ਇਕਰੂਪ ਰਹੇ ਤਾਂ ਕਿ ਇੰਡੀਆਂ ਵਿਚ ਜਾਂ ਬਾਹਰਲੇ ਮੁਲਕਾਂ ਵਿਚ ਕੰਮ ਕਰ ਰਹੀਆ ਸਿੱਖ ਵਿਰੋਧੀ ਏਜੰਸੀਆਂ ਨਾ ਤਾਂ ਸਿੱਖ ਕੌਮ ਵਿਚ ਕੋਈ ਅਫਵਾਹ ਫੈਲਾਉਣ ਵਿਚ ਕਾਮਯਾਬ ਹੋ ਸਕਣ ਅਤੇ ਨਾ ਹੀ ਮੁਸਲਿਮ ਮੁਲਕਾਂ ਅਤੇ ਮੁਸਲਿਮ ਕੌਮ ਨਾਲ ਸਿੱਖ ਕੌਮ ਨੂੰ ਅਹਮੋ-ਸਾਹਮਣੇ ਕਰਨ ਦੇ ਮੰਦਭਾਵਨਾ ਭਰੇ ਮਨਸੂਬਿਆਂ ਵਿਚ ਕਾਮਯਾਬ ਹੋ ਸਕਣ ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


 


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •