ਪਾਕਿਸਤਾਨ ’ਚ ਸਿੱਖ ਲੜਕੀ ਦਾ ਜਬਰੀ ਧਰਮ ਪ੍ਰੀਵਰਤਨ – ਰਾਮੂਵਾਲੀਆ ਨੇ ਹੱਥੀਂ ਉਰਦੂ ’ਚ ਲਿਖ਼ੀ ਪਾਕਿ ਹਾਈ ਕਮਿਸ਼ਨਰ ਨੂੰ ਚਿੱਠੀ

ਯੈੱਸ ਪੰਜਾਬ
ਨਵੀਂ ਦਿੱਲੀ, 31 ਅਗਸਤ, 2019:

ਪਾਕਿਸਤਾਨ ਵਿਚ ਇਕ ਸਿੱਖ ਲੜਕੀ ਦੇ ਜਬਰੀ ਧਰਮ ਪ੍ਰੀਵਰਤਨ ਦੇ ਮਾਮਲੇ ’ਚ ਸਿੱਖਾਂ ਅਤੇ ਪੰਜਾਬੀਆਂ ਸਣੇ ਸਮੁੱਚੇ ਦੇਸ਼ ਦੇ ਲੋਕਾਂ ਦੀਆਂ ਰੋਹਪੂਰਨ ਭਾਵਨਾਵਾਂ ਦਾ ਪ੍ਰਗਟਾਵਾ ਕਰਦੀ ਅਤੇ ਵੱਖ ਵੱਖ ਹਵਾਲੇ ਦੇ ਕੇ ਮਾਮਲੇ ਨੂੰ ਨਿਖ਼ਾਰ; ਕੇ ਸਾਹਮਣੇ ਰੱਖਣ ਦੇ ਉਦੇਸ਼ ਨਾਲ ਸਾਬਕਾ ਕੇਂਦਰੀ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਵਿਧਾਇਕ ਸ: ਬਲਵੰਤ ਸਿੰਘ ਰਾਮੂਵਾਲੀਆ ਨੇ ਉਰਦੂ ਵਿਚ ਆਪਣੇ ਹੱਥੀਂ ਇਕ ਚਿੱਠੀ ਭਾਰਤ ਵਿਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਲਿਖ਼ੀ ਹੈ।

ਸਿੱਖ ਲੜਕੀ ਨੂੂੰ ਮੁਸਲਮਾਨ ਬਣਾਉਣ ਵਿਰੁੱਧ ਵਿਸ਼ਵ ਭਰ ਵਿਚ ਸਿੱਖਾਂਅਤੇ ਹਿੰਦੂਆਂ ਵਿਚ ਫ਼ੈਲੇ ਵਿਆਪਕ ਰੋਸ ਬਾਰੇ ਹਾਈ ਕਮਿਸ਼ਨਰ ਨੂੰ ਸ: ਰਾਮੂਵਾਲੀਆ ਵੱਲੋਂ ਲਿਖ਼ੀ ਚਿੱਠੀ ਦਾ ਪੰਜਾਬੀ ਅਨੁਵਾਦ ਹੇਠ ਲਿਖ਼ੇ ਅਨੁਸਾਰ ਹੈ।

ਯੈੱਸ ਪੰਜਾਬ ਵੱਲੋਂ ਹੇਠਾਂ ਉਰਦੂ ਵਿਚ ਲਿਖ਼ੀ ਚਿੱਠੀ ਦੀ ਕਾਪੀ ਵੀ ਆਪਣੇ ਪਾਠਕਾਂ ਲਈ ਛਾਪੀ ਜਾ ਰਹੀ ਹੈ।

ਪਿਆਰੇ ਹਾਈ ਕਮਿਸ਼ਨਰ ਪਾਕਿਸਤਾਨ,
ਨਵੀਂ ਦਿੱਲੀ।

ਮੈਂ ਇਹ ਚਿੱਠੀ ਬੁਰੀ ਤਰਾਂ ਜ਼ਖਮੀ ਮਹਿਸੂਸ ਹੋ ਸਮੂਹ ਸਿੱਖਾਂ ਅਤੇ ਹਿੰਦੂਆਂ ਵੱਲੋਂ ਲਿਖ ਰਿਹਾ ਹਾਂ। ਤੁਹਾਨੂੰ ਪਤਾ ਹੀ ਹੈ ਕਿ ਸ਼ੀ੍ਰ ਨਨਕਾਣਾ ਸਾਹਿਬ ਦੇ ਹੈਡ ਗ੍ਰੰਥੀ “ਜਿਨ੍ਹਾਂ ਨੂੰ ਸਿੱਖ ਧਰਮ ਵਿਚ ਗੁਰੂ ਦੇ ਵਜ਼ੀਰ ਦਾ ਦਰਜਾ ਪ੍ਰਾਪਤ ਹੈ” ਦੀ ਸਪੁੱਤਰੀ ਜਗਜੀਤ ਕੌਰ ਨੂੰ ਆਇਸ਼ਾ ਨਾਮ ਦੇਕੇ ਸ਼ਾਦੀ ਕਰਨ ਵਿਰੁਧ ਦੁਨੀਆਭਰ ਦੇ ਸਿੱਖ ਗੁੱਸੇ ਨਾਲ ਉੱਬਲ ਰਹੇ ਹਨ । ਮੇਰੀ ਮੰਗ ਹੈ ਕਿ ਤੁਰੰਤ ਵਜ਼ੀਰੇ ਆਜ਼ਮ ਇਮਰਾਨ ਖਾਨ ਅਤੇ ਫੌLਜ ਮੁੱਖੀ ਸ਼੍ਰੀ ਕਮਰ ਜਾਵੇਦ ਬਾਜਵਾ ਦਖ਼ਲ ਦੇਕੇ ਲੜਕੀ ਨੂੰ ਉਸਦੇ ਮਾਂਪਿਉ ਹਵਾਲੇ ਕਰਾਉਣ। ਅਜੋਕੇ ਸਮੇਂ ਵਿਚ ਸਿੱਖਾਂ ਵੱਲੋਂ ਮੁਲਸਮਾਨਾਂ ਦੀ ਮਦਦ ਦੀਆਂ ਕੁਝ ਜਰੂਰੀ ਘਟਨਾਵਾਂ ਤੁਹਾਡੇ ਨੋਟਿਸ ਵਿਚ ਲਿਆੳਦਾਂ ਹਾਂ।

1. ਕਸ਼ਮੀਰੀ ਮੁਸਲਮਾਨਾਂ ਪ੍ਰਤੀ ਸਾਰੇ ਭਾਰਤ ਵਿਚ ਫੈਲੀ ਕੂੜਤਨ ਸਮੇਂ ਭਾਰਤ ਦੇ ਪੂਨੇ ਅਤ ਮੁੰਬਈ ਦੇ ਸ਼ੀਹਰਾਂ ਵਿਚ ਮੁਸੀਬਲ ਵਿਚ ਫਸੀਆਂ ਤਿੰਨ ਦਰਜਣ ਦੇ ਲਗਭਗ ਮੁਸਲਮਨਾ ਵਿਦਿਆਰਥਣਾਂ ਨੂੰ ਸਿੱਖਾਂ ਨੇ 34 ਲੱਖ ਰੁਪਏ ਖਰਚ ਕਰਕੇ ਹਵਾਈ ਜਹਾਜ ਰਾਹੀਂ ਬਾ-ਇਜ਼ਤ ਸ਼ੀ੍ਰ ਨਗਰ ਪਹੁੰਚਾਇਆ।

2. ਦੇਸ਼ ਵਿਚ ਫੈਲੇ ਕੌੜੇ ਮਾਹੋਲ ਵਿਚ ਕਸ਼ਮੀਰੀ ਮੁਸਲਮਾਨ ਵਿਦਿਆਰਥੀ ਅਤੇ ਵਿਦਿਆਰਥਣਾਂ ਨੂੰ ਸਿੱਖਾਂ ਨੇ ਬਠਿੰਡਾ, ਦੇਹਰਾਦੂਨ, ਚੰਡੀਗੜ, ਮੋਹਾਲੀ ਤੇ ਹੋਰ ਸ਼ਹਿਰਾਂ ਵਿਚੋਂ ਬਚਾਕੇ, ਕੋਲੋ ਪੈਸੇ ਖਰਚ ਕਰਕੇ ਸ਼ੀ੍ਰ ਨਗਰ ਪਹੁੰਚਾਇਆ। ਜਿਸ ਦਾ ਸ਼੍ਰੀ ਨਗਰ ਦੇ ਮੇਅਰ, ਡਿਪਟੀ ਮੇਅਰ ਤੇ ਹੋਰ ਮੁਸਲਮਾਨਾਂ ਨੇ ਸ਼੍ਰੀ ਨਗਰ ਗੁਰਦੁਆਰੇ ਪਹੁੰਚ ਕੇ ਸ਼ਕਰਿਆ ਅਦਾ ਕੀਤਾ।

3. ਜੰਮੂ ਸ਼ਹਿਰ ਵਿਚ ਸਿੱਖਾਂ ਨੇ ਲਾਉਡ ਸਪੀਕਰ ’ਤੇ ਮੁਨਾਦੀ ਕਰਕੇ ਮੁਸਲਮਾਨਾਂ ਨੂੰ ਬੁਲਾਕੇ ਲੰਮਾ ਸਮਾਂ ਪਨਾਹ ਦਿੱਤੀ।

4. ਬਰਮਾ,ਬੰਗਲਾਦੇਸ਼ ਬਾਰਡਰ ਤੇ ਫਸੇ ਤੇ ਭੁੱਖ-ਦੁੱਖ ਦੇ ਬੂਰੀ ਤਰਾਂ ਮਾਰੇ ਰੋਹਿੰਗੇਆਈ ਮੁਸਲਮਾਨਾਂ ਨੂੰ ਇਕ ਸਿੱਖ ਸਰਦਾਰ ਰਵੀ ਸਿੰਘ, ਸਰਪ੍ਰਸਤ ਖਾਲਸਾ ਏਡ ਵੱਲੋਂ ਲਗਾਤਾਰ 4 ਸਾਲ ਤੋਂ ਲੰਗਰ-ਦਵਾਈਆਂ ਦੀ ਮਦਦ ਦਿੱਤੀ ਜਾ ਰਹੀ ਹੈ। ਜਿਸ ਦੀ ਕਈ ਦੇਸ਼ਾਂ ਦੇ ਮੁਸਲਮਾਨ ਤਾਰੀਫ ਕਰਦੇ ਹਨ।

5. ਇਰਾਕ-ਸੀਰੀਆ ਜੰਗ ਦੇ ਆਗੂ ਅੱਬੂ ਬਕੱਰ ਅਲ ਬਗਦਾਦੀ ਬਿਨ ਨੇ ਵੀ ਸਿੱਖਾਂ ਵੱਲੋਂ ਲੰਗਰ ਤੇ ਦਵਾਈਆਂ ਦੇਣ ਦੀ ਜੋਰਦਾਰ ਤਾਰੀਫ਼ ਕੀਤੀ ਹੈ।

6. ਹਿੰਦੂਸਤਾਨ ਵਿਚ ਹਰ ਥਾਂ ਲੱਖਾਂ ਸੈਕੂਲਰ ਲੋਕ ਫਿਰਕਾ-ਪ੍ਰਸਤੀ ਦੀ ਸਿਆਸਤ ਤੋਂ ਉਪਰ ਉਠ ਕੇ ਮੁਸਲਮਾਨਾਂ ਦੀ ਮਦਦ ਕਰਦੇ ਹਨ ਅਤੇ ਇਕ ਦੂਜੇ ਦੇ ਜ਼ਜਬਾਤਾਂ ਦੀ ਫ਼ਿਕਰ ਕਰਦੇ ਹਨ। ਮੁਸਲਮਾਨ ਦੀ ਭਾਰਤ ਵਿਚ ਕਿਤੇ ਵੀ ਜ਼ਬਰੀ ਧਰਮ ਬਦਲੀ ਨਹੀਂ ਹੋ ਰਹੀ।

7. ਹਿੰਦੋਸਤਾਨ ਵਿਚ ਕ੍ਰੋੜਾਂ ਸਿੱਖਾਂ ਅਤੇ ਹਿੰਦੁਆਂ ਨੂੰ ਘੋਰ ਦੁੱਖ ਹੈ ਕਿ ਸਿੰਧ ਸੂਬੇ ਵਿਚ ਆਏ ਦਿਨ ਹੀ ਹਿੰਦੂ ਲੜਕੀਆਂ ਨੂੰ ਮੁਸਲਮਾਨ ਬਣਾਕੇ ਜਬਰੀ ਸ਼ਾਦੀਆਂ ਕਰਨ ਦੀਆਂ ਸ਼ਿਕਾਇਤਾਂ ਹਨ। ਜਿਸ ਬਾਰੇ ਤੁਹਾਡੀ ਸਰਕਾਰ ਨੂੰ ਬਹੁਤ ਧਿਆਨ ਦੇਣਾ ਚਾਹੀਦਾ ਹੈ।

8. ਪਾਕਿਸਤਾਨ ਦੀ ਕੁਲ ਆਬਾਦੀ ਇੱਕੀ ਕ੍ਰੋੜ ਤੇਹਤੱਰ ਲੱਖ ਅੱਸੀ ਹਜ਼ਾਰ ਛੈ ਸੋ ਚੁਤਾਲੀ (21,72,89,644) ਹੈ। ਇਥੇ ਹਰ ਹਿੰਦੂ ਸਿੱਖ ਪੁੱਛ ਰਿਹਾ ਹੈ ਕਿ ਕੀ ਇਕ ਸਿੱਖ ਲੜਕੀ ਦਾ ਧਰਮ ਬਦਲਣ ਨਾਲ ਕਿਸੇ ਨੂੰ ਗਾਜ਼ੀਏ ਇਸਲਾਮ ਦਾ ਤਮਗਾ ਦੇਣਾ ਹੈ ਜਾਂ ਫਿਰ ਪਾਕਿਸਤਾਨ ਦੀ ਆਬਾਦੀ ਇੱਕੀ ਕ੍ਰੋੜ ਤੋਂ ਬਿਆਲੀ ਕ੍ਰੋੜ ਹੋ ਜਾਏਗੀ?

9. ਮੇਰਾ ਪੁੱਖਤਾ ਯਕੀਨ ਹੈ ਕਿ ਪਾਕਿਸਤਾਨ ਦੀ ਸਰਕਾਰ ਜਾਂ ਲੋਕ ਸਿੱਖਾਂ ਹਿੰਦੂਆਂ ਨਾਲ ਬੇਇਨਸਾਫੀ ਨਹੀਂ ਕਰਨੀ ਚਾਹੂੰਦੇ। ਤੁਸੀਂ ਵੀ ਧਿਆਨ ਦੇਵੋ ਕਿ ਇਸ ਉਪ ਮਹਾਦੀਪ ਵਿਚ ਹਿੰਦੂ, ਸਿੱਖ, ਮੁਸਲਮਾਨ, ਇਸਾਈ ਵਿਚ ਆਪਸੀ ਸਦਭਾਵਣਾ ਦੇ ਰਿਸ਼ਤਿਆਂ ਦੀ ਲੋੜ ਹੈ। ਜਿਸ ਨੁੰ ਕਾਇਮ ਰੱਖਣਾ ਆਪਣਾ ਸਭ ਦਾ ਫ਼ਰਜ਼ ਹੈ।

ਥੁਹਾਡੇ ਜ਼ਵਾਬ ਦੀ ਉਡੀਕ ਵਿਚ।
ਬਲਵੰਤ ਸਿੰਘ ਰਾਮੂਵਾਲੀਆ

Share News / Article

Yes Punjab - TOP STORIES