Wednesday, July 28, 2021
400 July

Pension 1500 gif

Shaheed 50 lakh gif

Kisan Karza 5.64 lakh gif

Kisan 48 hours gif

Ashirwad 51000 gif

Markfed New Gif

Innocent Admission

ਪਹਿਲੀ ਵਾਰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨੇ ਜਾਣਗੇ ਪੰਜਾਬ ਦੇ ਮਾਣਮੱਤੇ ਦਿੱਗਜ਼ ਖਿਡਾਰੀ: ਰਾਣਾ ਸੋਢੀ

- Advertisement -

ਚੰਡੀਗੜ, 7 ਜੁਲਾਈ, 2019:
ਖੇਡਾਂ ਦੇ ਖੇਤਰ ਵਿੱਚ ਕੌਮਾਂਤਰੀ ਪੱਧਰ ਉਤੇ ਨਾਮਣਾ ਖੱਟਣ ਵਾਲੇ ਪੰਜਾਬ ਦੇ ਦਿੱਗਜ਼ ਖਿਡਾਰੀਆਂ ਨੂੰ ਪਹਿਲੀ ਵਾਰ ਸੂਬੇ ਦੇ ਸਭ ਤੋਂ ਵੱਡੇ ਖੇਡ ਪੁਰਸਕਾਰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਆ ਜਾਵੇਗਾ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 9 ਜੁਲਾਈ ਨੂੰ ਚੰਡੀਗੜ ਵਿਖੇ ਪੰਜਾਬ ਦੀ ਸ਼ਾਨ ਬਣੇ 18 ਦਿੱਗਜ਼ ਖਿਡਾਰੀਆਂ ਸਣੇ ਕੁੱਲ 99 ਖਿਡਾਰੀਆਂ ਨੂੰ ਇਸ ਐਵਾਰਡ ਨਾਲ ਸਨਮਾਨਤ ਕਰਨਗੇ। ਇਹ ਗੱਲ ਪੰਜਾਬ ਦੇ ਖੇਡ ਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਆਖੀ।

ਰਾਣਾ ਸੋਢੀ ਨੇ ਆਖਿਆ ਕਿ 18 ਅਜਿਹੇ ਖਿਡਾਰੀ ਹਨ ਜਿਨਾਂ ਨੇ ਖੇਡਾਂ ਦੇ ਖੇਤਰ ਵਿੱਚ ਪੰਜਾਬ ਦਾ ਨਾਮ ਵਿਸ਼ਵ ਪੱਧਰ ਉਤੇ ਚਮਕਾਇਆ ਹੈ ਪਰ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੀ ਸ਼ੁਰੂਆਤ 1978 ਵਿੱਚ ਹੋਣ ਕਰਕੇ ਇਨਾਂ ਖਿਡਾਰੀਆਂ ਨੂੰ ਹੁਣ ਤੱਕ ਸੂਬੇ ਦਾ ਸਰਵਉੱਚ ਖੇਡ ਸਨਮਾਨ ਨਹੀਂ ਮਿਲਿਆ ਕਿਉਕਿ ਇਨਾਂ ਨੇ 1978 ਤੋਂ ਪਹਿਲਾਂ ਸੂਬੇ ਅਤੇ ਦੇਸ਼ ਲਈ ਪ੍ਰਾਪਤੀਆਂ ਹਾਸਲ ਕੀਤੀਆਂ।

ਉਨਾਂ ਕਿਹਾ ਕਿ ਮੁੱਖ ਮੰਤਰੀ ਜੀ ਦਾ ਖੇਡਾਂ ਅਤੇ ਖਿਡਾਰੀਆਂ ਲਈ ਪਿਆਰ ਅਤੇ ਸਤਿਕਾਰ ਹੈ ਕਿ ਉਨਾਂ ਨੇ ਪੁਰਾਣੇ ਖਿਡਾਰੀਆਂ ਨੂੰ ਖੇਡ ਐਵਾਰਡ ਦੇਣ ਲਈ ਖੇਡ ਨੀਤੀ ਵਿੱਚ ਸੋਧ ਕੀਤੀ ਹੈ। ਉਨਾਂ ਕਿਹਾ ਕਿ ਇਹ ਖਿਡਾਰੀ ਨਾ ਸਿਰਫ ਸਾਡੇ ਸੂਬੇ ਬਲਕਿ ਦੇਸ਼ ਦਾ ਮਾਣ ਹਨ ਜਿਨਾਂ ਨੂੰ ਸਨਮਾਨਤ ਕਰਨਾ ਸਾਡਾ ਫਰਜ਼ ਬਣਦਾ ਹੈ।

ਐਵਾਰਡ ਹਾਸਲ ਕਰਨ ਵਾਲੇ ਖਿਡਾਰੀਆਂ ਦਾ ਖੁਲਾਸਾ ਕਰਦਿਆਂ ਖੇਡ ਮੰਤਰੀ ਨੇ ਦੱਸਿਆ ਕਿ ਇਨਾਂ ਖਿਡਾਰੀਆਂ ਵਿੱਚ ਤਿੰਨ ਵਾਰ ਓਲੰਪਿਕ ਸੋਨ ਤਮਗਾ ਜੇਤੂ ਬਲਬੀਰ ਸਿੰਘ ਸੀਨੀਅਰ, ਰਾਸ਼ਟਰਮੰਡਲ ਤੇ ਏਸ਼ਿਆਈ ਖੇਡਾਂ ਦੇ ਚੈਂਪੀਅਨ ਮਿਲਖਾ ਸਿੰਘ, ਏਸ਼ੀਆ ਦੇ ਸਰਵੋਤਮ ਅਥਲੀਟ ਬਣੇ ਗੁਰਬਚਨ ਸਿੰਘ ਰੰਧਾਵਾ, ਭਾਰਤ ਨੂੰ ਇਕਲੌਤਾ ਹਾਕੀ ਵਿਸ਼ਵ ਕੱਪ ਜਿਤਾਉਣ ਵਾਲੇ ਕਪਤਾਨ ਅਜੀਤ ਪਾਲ ਸਿੰਘ, ਭਾਰਤੀ ਿਕਟ ਦੇ ਚੋਟੀ ਦੇ ਸਪਿੰਨਰ ਬਿਸ਼ਨ ਸਿੰਘ ਬੇਦੀ, ਏਸ਼ਿਆਈ ਖੇਡਾਂ ਵਿੱਚ ਪਹਿਲੀ ਸੋਨ ਤਮਗਾ ਭਾਰਤੀ ਮਹਿਲਾ ਅਥਲੀਟ ਕਮਲਜੀਤ ਕੌਰ ਸੰਧੂ ਪ੍ਰਮੁੱਖ ਹਨ।

ਇਸ ਤੋਂ ਇਲਾਵਾ ਬਿ੍ਰਗੇਡੀਅਰ ਹਰਚਰਨ ਸਿੰਘ, ਕਰਨਲ ਬਲਬੀਰ ਸਿੰਘ, ਬਲਦੇਵ ਸਿੰਘ, ਹਰਮੀਕ ਸਿੰਘ, ਹਰਦੀਪ ਸਿੰਘ, ਜਗਜੀਤ ਸਿੰਘ, ਗੁਲਸ਼ਨ ਰਾਏ, ਜੈਪਾਲ ਸਿੰਘ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ ਫਿੱਡਾ, ਪਰਮਜੀਤ ਸਿੰਘ ਤੇ ਹਰਭਜਨ ਸਿੰਘ ਸ਼ਾਮਲ ਹਨ ਜਿਨਾਂ ਨੂੰ ਭਾਰਤ ਸਰਕਾਰ ਵੱਲੋਂ ਪਦਮ ਸ੍ਰੀ ਜਾਂ ਅਰਜੁਨ ਐਵਾਰਡ ਨਾਲ ਸਨਮਾਨਿਆ ਜਾ ਚੁੱਕਾ ਹੈ ਅਤੇ ਹੁਣ ਪੰਜਾਬ ਸਰਕਾਰ ਆਪਣੇ ਇਨਾਂ ਮਾਣਮੱਤੇ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕਰਨ ਜਾ ਰਹੀ ਹੈ।

ਖੇਡ ਮੰਤਰੀ ਨੇ ਦੱਸਿਆ ਕਿ ਉਕਤ 18 ਖਿਡਾਰੀਆਂ ਤੋਂ 81 ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕਰ ਰਹੀ ਹੈ ਜਿਨਾਂ ਨੇ ਸਾਲ 2011 ਤੋਂ 2018 ਤੱਕ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਪ੍ਰਾਪਤੀਆਂ ਕੀਤੀਆਂ। ਇਨਾਂ ਵਿੱਚ ਇਨਾਂ ਸਾਲਾਂ ਦੌਰਾਨ ਅਰਜੁਨ ਐਵਾਰਡ ਹਾਸਲ ਕਰਨ ਵਾਲੇ ਪੰਜਾਬ ਦੇ ਖਿਡਾਰੀ ਵੀ ਸ਼ਾਮਲ ਹਨ।

ਐਵਾਰਡ ਹਾਸਲ ਕਰਨ ਵਾਲੇ ਖਿਡਾਰੀਆਂ ਵਿੱਚ ਸਾਲ 2011 ਲਈ 15 ਖਿਡਾਰੀਆਂ ਰਾਜਪਾਲ ਸਿੰਘ, ਰਾਜਿੰਦਰ ਸਿੰਘ ਰਹੇਲੂ, ਹਿਨਾ ਸਿੱਧੂ, ਮਨਦੀਪ ਕੌਰ, ਗਗਨਦੀਪ ਕੌਰ, ਦਿਲਾਵਰ ਸਿੰਘ, ਕੁਲਜੀਤ ਸਿੰਘ, ਜਗਦੀਪ ਸਿੰਘ, ਕੋਮਲਪ੍ਰੀਤ ਸ਼ੁਕਲਾ, ਰਵੀਪਾਲ, ਰਣਜੀਤ ਕੌਰ, ਮਨਕਿਰਨ ਕੌਰ, ਗੁਰਚੰਦ ਸਿੰਘ, ਹਰਦੀਪ ਸਿੰਘ ਮਨਜੀਤ ਸਿੰਘ, ਸਾਲ 2012 ਲਈ 14 ਖਿਡਾਰੀਆਂ ਨਵਪ੍ਰੀਤ ਕੌਰ, ਸੁਨੀਤਾ ਰਾਣੀ, ਗੁਰਿੰਦਰ ਸਿੰਘ, ਅੰਮਿ੍ਰਤ ਸਿੰਘ, ਸ਼ੰਮੀਪ੍ਰੀਤ ਕੌਰ, ਕਿਰਨਜੀਤ ਕੌਰ, ਰਾਜਵੰਤ ਕੌਰ, ਸਰਵਨਜੀਤ ਸਿੰਘ, ਸਾਹਿਲ ਪਠਾਣੀਆ, ਜਸ਼ਨਦੀਪ ਸਿੰਘ, ਲਖਬੀਰ ਕੌਰ, ਨਵਜੋਤ ਕੌਰ, ਰਣਜੀਤ ਸਿੰਘ ਤੇ ਮਹਾਂਬੀਰ ਸਿੰਘ, ਸਾਲ 2013 ਲਈ 5 ਖਿਡਾਰੀਆਂ ਮਨਦੀਪ ਕੌਰ, ਅਮਨਦੀਪ ਕੌਰ, ਸਪਨਾ ਦੱਤਾ, ਸਮਿਤ ਸਿੰਘ ਤੇ ਤਿ੍ਰਪਤਪਾਲ ਸਿੰਘ, ਸਾਲ 2014 ਲਈ 5 ਖਿਡਾਰੀਆਂ ਦਵਿੰਦਰ ਸਿੰਘ, ਗੁਰਬਾਜ਼ ਸਿੰਘ, ਜਾਸਮੀਨ, ਮਨਦੀਪ ਸਿੰਘ ਤੇ ਬਲਜੀਤ ਸਿੰੰਘ ਸ਼ਾਮਲ ਹਨ।

ਇਸੇ ਤਰਾਂ ਸਾਲ 2015 ਲਈ 10 ਖਿਡਾਰੀਆਂ ਅਰਪਿੰਦਰ ਸਿੰਘ, ਤਿ੍ਰਸ਼ਾ ਦੇਬ, ਸ਼ਾਹਬਾਜ਼ ਸਿੰਘ ਭੰਗੂ, ਧਰਮਵੀਰ ਸਿੰਘ, ਅਮਨ ਕੁਮਾਰ, ਰੂਬੀ ਤੋਮਰ, ਸ਼ਿਵ ਕੁਮਾਰ, ਵਿਕਾਸ ਠਾਕੁਰ, ਦਵਿੰਦਰ ਸਿੰਘ ਤੇ ਅਮਨਦੀਪ ਸ਼ਰਮਾ, ਸਾਲ 2016 ਲਈ 15 ਖਿਡਾਰੀ ਸਵਰਨ ਸਿੰਘ ਵਿਰਕ, ਖੁਸ਼ਬੀਰ ਕੌਰ, ਕੰਵਲਪ੍ਰੀਤ ਸਿੰਘ, ਅਮਜੋਤ ਸਿੰਘ, ਰੇਖਾ ਰਾਣੀ, ਨੀਲਮ ਰਾਣੀ, ਪ੍ਰਭਜੋਤ ਕੌਰ ਬਾਜਵਾ, ਮਨਿੰਦਰ ਕੌਰ, ਗੁਰਵਿੰਦਰ ਸਿੰਘ, ਰਾਜਵਿੰਦਰ ਕੌਰ, ਗੁਰਿੰਦਰ ਸਿੰਘ, ਮਲਾਇਕਾ ਗੋਇਲ, ਗੁਰਪ੍ਰੀਤ ਸਿੰਘ, ਜਸਵੀਰ ਕੌਰ ਤੇ ਪਾਰੁਲ ਗੁਪਤਾ, ਸਾਲ 2017 ਲਈ 7 ਖਿਡਾਰੀ ਰਾਜ ਰਾਣੀ, ਅਮਨਦੀਪ ਕੌਰ (ਹੈਂਡਬਾਲ), ਅਮਨਦੀਪ ਕੌਰ (ਹਾਕੀ), ਵਰਿੰਦਰ ਕੁਮਾਰ, ਅਜੀਤੇਸ਼ ਕੌਸ਼ਲ, ਦਵਿੰਦਰ ਸਿੰਘ ਤੇ ਸੰਜੀਵ ਕੁਮਾਰ ਅਤੇ ਸਾਲ 2018 ਲਈ 10 ਖਿਡਾਰੀ ਮਨਪ੍ਰੀਤ ਸਿੰਘ, ਨਵਜੀਤ ਕੌਰ ਢਿੱਲੋਂ, ਰਮਨਦੀਪ ਕੌਰ, ਗੁਰਜੀਤ ਕੌਰ, ਰਣਦੀਪ ਕੌਰ, ਵੀਰਪਾਲ ਕੌਰ, ਨਵਨੀਤ ਕੌਰ, ਸਾਹਿਲ ਚੋਪੜਾ, ਹਰਸ਼ਦੀਪ ਕੌਰ ਤੇ ਵੀਨਾ ਅਰੋੜਾ ਨੂੰ ਐਵਾਰਡ ਨਾਲ ਸਨਮਾਨਿਆ ਜਾਵੇਗਾ।

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,369FansLike
111,901FollowersFollow

ENTERTAINMENT

National

GLOBAL

OPINION

Attack on Chinese in Pakistan

Who is behind the attack on Chinese in Pakistan – by Amjad Ayub Mirza

The deadly attack, carried out on July 15, on a coach carrying Chinese engineers to an under-construction tunnel site at the 4300 MW Dasu...
Coexistence

Coexistence, a unifying factor for Indians – by Asad Mirza

For most political parties, sociologists and psephologists what a common Indian on the street thinks matters most. It is an insight into a common...
Taliban Afghanistan

Taliban’s Next Stop: Kabul, Kashmir and Kerala – by Amjad Ayub Mirza

The speedy advance of the Taliban from northern Afghanistan to Kabul in the eastern section of the country could not have been achieved without...

SPORTS

Health & Fitness

Breastfeeding

Breastfeeding results in a healthier mother-child duo

New Delhi, July 27, 2021- According to the World Health Organisation, breastfeeding is one of the most effective ways to ensure child health and survival. However, nearly two out of three infants are not exclusively breastfed for the recommended 6 months -- a rate that has not improved in 2 decades. Shelly Singh, Senior Consultant at Rosewalk Hospital, shares why...

Gadgets & Tech

error: Content is protected !!