ਪਵਨ ਕੁਮਾਰ ਖਿੱਚੀ ਨੂੰ ਸਰਬ ਸੰਮਤੀ ਨਾਲ ਪੀ.ਟੀ.ਯੂ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦਾ ਚੁਣਿਆ ਪ੍ਰਧਾਨ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਜਲੰਧਰ/ਕਪੂਰਥਲਾ, 5 ਅਗਸਤ, 2020 –

ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਨਾਨ-ਟੀਚਿੰਗ ਕਰਮਚਾਰੀਆਂ ਵੱਲੋਂ ਮਿਤੀ 05-08-2020 ਨੂੰ ਸਰਬ ਸੰਮਤੀ ਨਾਲ “ਪੰਜਾਬ ਟੈਕਨੀਕਲ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ (ਰਜਿ:)” ਜਲੰਧਰ ਦਾ ਪ੍ਰਧਾਨ ਸ੍ਰੀ ਪਵਨ ਕੁਮਾਰ ਖਿੱਚੀ ਨੂੰ ਚੁਣਿਆ ਗਿਆ।

ਨਵੇਂ ਚੁਣੇ ਗਏ ਪ੍ਰਧਾਨ ਸ੍ਰੀ ਪਵਨ ਕੁਮਾਰ ਖਿੱਚੀ ਵੱਲੋਂ ਸੁਖਵੀਰ ਸਿੰਘ ਮਾਨ ਦੀ ਸਰਪ੍ਰਸਤੀ ਅਧੀਨ ਆਪਣੀ ਟੀਮ ਘੋਸ਼ਿਤ ਕੀਤੀ ਗਈ ਜਿਸ ਵਿੱਚ ਜਸਵਿੰਦਰ ਸਿੰਘ ਗੋਰਾ, ਸੀਨੀਅਰ ਮੀਤ ਪ੍ਰਧਾਨ; ਟਹਿਲ ਸਿੰਘ, ਮੀਤ ਪ੍ਰਧਾਨ; ਬਲਜਿੰਦਰ ਸਿੰਘ, ਮੀਤ ਪ੍ਰਧਾਨ; ਭਲਵਿੰਦਰ ਸਿੰਘ ਧਨੌਲਾ, ਜਨਰਲ ਸਕੱਤਰ; ਵਰਿੰਦਰ ਸਿੰਘ ਸ਼ੇਰਗਿੱਲ, ਵਿੱਤ ਸਕੱਤਰ; ਅਮਿੱਤ ਢਿੰਡਾ, ਸੰਯੁਕਤ ਸਕੱਤਰ; ਮਨੋਹਰ ਲਾਲ, ਪ੍ਰੈੱਸ ਸਕੱਤਰ; ਸੁਖਜਿੰਦਰ ਸਿੰਘ, ਦਫਤਰੀ ਸਕੱਤਰ; ਦੀਪਕ ਚੰਦ, ਪ੍ਰੋਪੋਗੰਡਾ ਸਕੱਤਰ; ਸਰਬਜੀਤ ਸਿੰਘ, ਕਾਨੂੰਨੀ ਸਲਾਹਕਾਰ; ਨਵਦੀਪ ਕੌਰ, ਮੈਂਬਰ; ਹਰਿੰਦਰ ਕੌਰ ਮੈਂਬਰ; ਰਵੀ ਕੁਮਾਰ, ਮੈਂਬਰ; ਅਤੇ ਪ੍ਰਵੀਨ ਸਿੰਘ, ਮੈਂਬਰ ਚੁਣੇ ਗਏ।

ਸ੍ਰੀ ਪਵਨ ਕੁਮਾਰ ਖਿੱਚੀ ਵੱਲੋਂ ਯੂਨੀਵਰਸਿਟੀ ਦੇ ਸਮੂਹ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਅਤੇ ਮੁਲਾਜ਼ਮਾਂ ਦੇ ਪੇਂਡਿੰਗ ਪਏ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਅਤੇ ਯੂਨੀਵਰਸਿਟੀ ਹਿੱਤਾਂ ਦੀ ਰਾਖੀ ਕਰਨ ਲਈ ਹਰ ਲੋੜੀਂਦੇ ਉਪਰਾਲੇ ਕਰਨ ਦਾ ਭਰੋਸਾ ਦਿੱਤਾ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •