Thursday, August 18, 2022

ਵਾਹਿਗੁਰੂ

spot_img











ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਦੇ ਨਿਰੀਖਣ ਹਿੱਤ ਸੂਬਾ ਪੱਧਰੀ ਛਾਪੇਮਾਰੀਆਂ, 200 ਤੋਂ ਵੱਧ ਉਲੰਘਣਾ ਦੇ ਮਾਮਲੇ ਪਾਏ ਗਏ

ਚੰਡੀਗੜ੍ਹ, 16 ਜੂਨ, 2019:
ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸੂਬੇ ਵਿੱਚ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਦੇ ਨਿਰੀਖਣ ਦੇ ਮੱਦੇਨਜ਼ਰ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਅਤੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸਾਂਝੇ ਤੌਰ ਸੂਬਾ ਪੱਧਰੀ ਛਾਪੇਮਾਰੀਆਂ ਤੇ ਕੀਤੀਆਂ ਗਈਆਂ, ਇਹ ਜਾਣਕਾਰੀ ਮਿਸ਼ਨ ਤੰਦਰੁਸਤ ਪੰਜਾਬ ਦੇ ਡਾਇਰੈਕਟਰ ਸ੍ਰੀ ਕੇ ਐਸ ਪੰਨੂੰ ਨੇ ਦਿੱਤੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਪੰਨੂੰ ਨੇ ਦੱਸਿਆ ਕਿ ਕਰੀਬ 500 ਦੁਕਾਨਾਂ/ਯੂਨਿਟਾਂ ਵਿੱਚ ਅਜਿਹੀਆਂ ਅਚਨਚੇਤ ਛਾਪੇਮਾਰੀਆਂ ਕੀਤੀਆਂ ਗਈਆਂ ਜਿਸ ਦੌਰਾਨ 200 ਉਲੰਘਣਾ ਦੇ ਮਾਮਲੇ ਸਾਹਮਣੇ ਆਏ । ਇਸ ਦੌਰਾਨ ਮੌਕੇ ‘ਤੇ ਹੀ 1 ਲੱਖ ਰੁਪਏ ਦੇ ਜੁਰਮਾਨੇ ਕੀਤੇ ਗਏ ਅਤੇ 179 ਚਲਾਣ ਵੀ ਕੀਤੇ ਗਏ।

ਉਨ੍ਹਾਂ ਦੱਸਿਆ ਕਿ 4000 ਕਿਲੋ ਦੇ ਕਰੀਬ ਪਲਾਸਟਿਕ ਦੇ ਲਿਫਾਫੇ ਇਨ੍ਹਾਂ ਛਾਪੇਮਾਰੀਆਂ ਦੌਰਾਨ ਜ਼ਬਤ ਕੀਤੇ ਗਏ ਜਿਨ੍ਹਾਂ ਵਿੱਚੋਂ 1100 ਕਿਲੋ ਲਿਫਾਫੇ ਇਕੱਲੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਹੀ ਬਰਾਮਦ ਹੋਏ।

ਸ੍ਰੀ ਪੰਨੂੰ ਨੇ ਕਿਹਾ ਕਿ ਪੰਜਾਬ ਪਲਾਸਟਿਕ ਕੈਰੀ ਬੈਗਜ਼ (ਉਤਪਾਦਨ, ਵਰਤੋਂ ਅਤੇ ਡਿਸਪੋਜ਼ਲ) ਕੰਟਰੋਲ ਐਕਟ 2005 ਦੇ ਸੈਕਸ਼ਨ 7 ਦੇ ਸਬ-ਸੈਕਸ਼ਨ 2 ਮੁਤਾਬਕ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ 1 ਅਪ੍ਰੈਲ 2016 ਤੋਂ ਸੂਬੇ ਦੀਆਂ ਸਾਰੀਆਂ ਮਿਊਂਸੀਪਲ ਕਾਰਪੋਰੇਸ਼ਨਾਂ, ਮਿਊਂਸੀਪਲ ਕਾਊਂਸਲਾਂ, ਨਗਰ ਪੰਚਾਇਤਾਂ ਅਤੇ ਗ੍ਰਾਮ ਪੰਚਾਇਤਾਂ ਵਿੱਚ ਪਲਾਸਟਿਕ ਦੇ ਲਿਫਾਫਿਆਂ ਦੇ ਉਤਪਾਦਨ, ਵਿੱਕਰੀ, ਵੰਡ, ਰੀਸਾਇਕਲਿੰਗ ਅਤੇ ਵਰਤੋਂ ਉੱਤੇ ਰੋਕ ਲਗਾਈ ਜਾ ਚੁੱਕੀ ਹੈ।

‘ਕੈਰੀ ਬੈਗ’ ਉਸ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਆਪਣਾ ਹੀ ਹੈਂਡਲ ਹੋਵੇ ਜਾਂ ”ਡੀ” ਪੰਚਡ ਹੈਂਡਲ ਹੋਵੇ ਜਦਕਿ ”ਪਲਾਸਟਿਕ ਕੈਰੀ ਬੈਗ” ਦਾ ਮਤਲਬ ਹੈ ਪਲੇਨ ਪਲਾਸਟਿਕ ਕੈਰੀ ਬੈਗਜ਼ ਜਾਂ ਬੁਣਾਈ ਰਹਿਤ ਪਲਾਸਟਿਕ ਕੈਰੀ ਬੈਗਜ਼।

ਮਿਊਂਸੀਪਲ ਕਾਰਪੋਰੇਸ਼ਨਾਂ ਦੇ ਕਮਿਸ਼ਨਰ, ਮਿਊਂਸੀਪਲ ਕਾਊਂਸਲਾਂ/ਨਗਰ ਪੰਚਾਇਤਾਂ ਦੇ ਕਾਰਜ ਸਾਧਕ ਅਫਸਰ ਅਤੇ ਪੰਚਾਇਤ ਸੈਕਟਰੀ ਜਾਂ ਨਗਰ ਵਿਕਾਸ ਅਫਸਰ ਆਪਣੇ ਕਾਰਜ ਖੇਤਰ ਹੇਠ ਆਉਂਦੇ ਇਲਾਕਿਆਂ ਵਿੱਚ ਸਬੰਧਤ ਮਾਮਲੇ ‘ਤੇ ਕਾਰਵਾਈ ਕਰਨ ਲਈ ਸਮਰੱਥ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਜਿਹੇ ਪਲਾਸਟਿਕ ਕੈਰੀ ਬੈਗਜ਼ ਦਾ ਉਤਪਾਦਨ ਜਾਂ ਜਮ੍ਹਾਂਖੋਰੀ ਕਰਨ ਵਾਲੀਆਂ ਯੂਨਿਟਾਂ ਵਿਰੁੱਧ ਕਾਰਵਾਈ ਕਰਨ ਲਈ ਸਮਰੱਥ ਹੈ।

ਮਿਸ਼ਨ ਡਾਇਰੈਕਟਰ ਨੇ ਦੱਸਿਆ ਕਿ ਇਹ ਦੇਖਿਆ ਗਿਆ ਹੈ ਕਿ ਰੋਕ ਦੇ ਬਾਵਜੂਦ ਪੰਜਾਬ ਵਿੱਚ ਪਲਾਸਟਿਕ ਕੈਰੀ ਬੈਗਜ਼ ਦੀ ਵਰਤੋਂ ਧੜੱਲੇ ਨਾਲ ਜਾਰੀ ਹੈ ਜੋ ਕਿ ਕਾਨੂੰਨ ਦੀ ਉਲੰਘਣਾ ਹੈ ਅਤੇ ਵਾਤਾਵਰਣ ਲਈ ਵੱਡਾ ਖਤਰਾ ਹੈ।

ਇਸ ਲਈ ਪੰਜਾਬ ਵਿੱਚ ਪਲਾਸਟਿਕ ਕੈਰੀ ਬੈਗਜ਼ ਦੇ ਉਤਪਾਦਨ, ਜਮਾਂਖੋਰੀ, ਵੰਡ, ਰੀਸਾਇਕਲਿੰਗ, ਵਿੱਕਰੀ ਅਤੇ ਵਰਤੋਂ ਸਬੰਧੀ ਲਗਾਈ ਰੋਕ ਦੀ ਸਖਤੀ ਨਾਲ ਪਾਲਣਾ ਕਰਵਾਉਣ ਨੂੰ ਯਕੀਨੀ ਬਣਾਉਣ ਹਿੱਤ ਇੱਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।

ਪੰਜਾਬ ਪਲਾਸਟਿਕ ਕੈਰੀ ਬੈਗਜ਼ (ਉਤਪਾਦਨ, ਵਰਤੋਂ ਅਤੇ ਡਿਸਪੋਜ਼ਲ) ਕੰਟਰੋਲ ਐਕਟ 2005 ਦੀ ਪਾਲਣਾ ਦੀ ਅਪੀਲ ਕਰਦਿਆਂ ਸ੍ਰੀ ਪੰਨੂੰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੀਆਂ ਹਦਾਇਤਾਂ ਮੁਤਾਬਕ ਸੂਬੇ ਵਿੱਚ ਵੱਡੇ ਪੱਧਰ ਤੇ ਛਾਪੇਮਾਰੀਆਂ/ਪੜਤਾਲਾਂ ਕਰਨਾ ਹੁਣ ਸਮੇਂ ਦੀ ਮੰਗ ਹੈ ਤਾਂ ਜੋ ਪ੍ਰਦੂਸ਼ਣ ਸਬੰਧੀ ਕਾਨੂੰਨ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ।

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

30,383FansLike
113,975FollowersFollow

ENTERTAINMENT

National

GLOBAL

OPINION

The importance of rights of the nation – by Seema Singh

As we celebrate 75 years of Independence, it is a high time to introspect and contemplate about the gains and losses we made in...

Gilli-Danda: Comeback of 75 indigenous sports – by Narvijay Yadav

Under the ‘Azadi Ka Amrit Mahotsav’ the central government has stepped up the plan to introduce 75 indigenous sports in all schools. The popular...

Is the world sliding into a Chernobyl-plus nuclear disaster in Ukraine? – by Sergei Strokan

New Delhi, Aug 13, 2022- Tensions around the Zaporozhye nuclear power plant in Ukraine reached a climax by the weekend, after three more missiles...

SPORTS

Health & Fitness

Rise in pregnancy-related complications during Covid pandemic

New York, Aug 13, 2022- Covid-19 has caused unprecedented stressors as a new study showed a rise in pregnancy-related complications during the pandemic. The study, published in the journal JAMA Network Open, assessed how pregnancy-related complications and obstetric outcomes changed during Covid compared to pre-pandemic. Looking at the relative changes in the mode of delivery, rates of premature births and mortality...

Gadgets & Tech

error: Content is protected !!