ਪਰਸੋਂ ਆਸਿਫ ਜ਼ਰਦਾਰੀ ਨੇ ਆਖਿਆ ਸੀ, ਚੱਲਣ ਦੇਣਾ ਨਹੀਂ ਤਖਤ ਇਮਰਾਨ ਵਾਲਾ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਅੱਜ-ਨਾਮਾ

ਪਰਸੋਂ ਆਸਿਫ ਜ਼ਰਦਾਰੀ ਨੇ ਆਖਿਆ ਸੀ,
ਚੱਲਣ ਦੇਣਾ ਨਹੀਂ ਤਖਤ ਇਮਰਾਨ ਵਾਲਾ।

ਅਕਲ ਧੇਲੇ ਦੀ ਆਈ ਨਹੀਂ ਕੋਲ ਉਸ ਦੇ,
ਅਹੁਦਾ ਸਾਂਭ ਲਿਆ ਓਸ ਵਿਦਵਾਨ ਵਾਲਾ।

ਪੂਰੇ ਮੁਲਕ ਲਈ ਹੁਕਮ ਪਿਆ ਇੰਜ ਛੱਡੇ,
ਹਟਵਾਣੀਆ ਜਿਵੇਂ ਹੈ ਛੋਟੀ ਦੁਕਾਨ ਵਾਲਾ।

ਆਉਂਦੀ ਕਰਨੀ ਨਹੀਂ ਰਤਾ ਹੈ ਕੂਟਨੀਤੀ,
ਜਲੂਸ ਕੱਢ ਰਿਹਾ ਈ ਪਾਕਿਸਤਾਨ ਵਾਲਾ।

ਲੰਘਣ ਦਿੱਤੇ ਦਿਹਾੜੇ ਨਹੀਂ ਤਿੰਨ ਮਿੱਤਰ,
ਜ਼ਰਦਾਰੀ ਪਕੜ ਕੇ ਭੇਜਿਆ ਜੇਲ੍ਹ ਅੰਦਰ।

ਗਿਆ ਸੀ ਪਹਿਲਾਂ ਸ਼ਰੀਫ ਨਵਾਜ਼ ਅੰਦਰ,
ਕਰਾਇਆ ਦੋਵਾਂ ਦਾ ਜਾਪਦਾ ਮੇਲ ਅੰਦਰ।

-ਤੀਸ ਮਾਰ ਖਾਂ
ਜੂਨ 11, 2019


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •