ਪਰਮਜੀਤ ਕੌਰ ਸੀਨੀਅਰ ਨਰਸਿੰਗ ਆਫੀਸਰ 36 ਵਰ੍ਹਿਆਂ ਦੀ ਅਣਥੱਕ ਮਿਹਨਤ ਤੋਂ ਬਾਅਦ ਹੋ ਗਏ ਰਿਟਾਇਰ

ਚੰਡੀਗੜ੍ਹ, 30 ਸਤੰਬਰ, 2020:
ਪਰਮਜੀਤ ਕੌਰ ਸੀਨੀਅਰ ਨਰਸਿੰਗ ਆਫੀਸਰ ਅੱਜ ਆਪਣੀ ਛੱਤੀ ਵਰ੍ਹਿਆਂ ਦੀ ਅਣਥੱਕ ਮਿਹਨਤ ਤੋਂ ਬਾਅਦ ਰਿਟਾਇਰ ਹੋ ਗਏ, ਇਸ ਮੌਕੇ ਪੰਜਾਬ ਸਿਹਤ ਵਿਭਾਗ ਨੇ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਉਨ੍ਹਾਂ ਨੂੰ ਅੱਜ ਇੱਥੇ ਸਨਮਾਨਤ ਵੀ ਕੀਤਾ ।

ਸੀਨੀਅਰ ਪੱਤਰਕਾਰ ਅਤੇ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਚੇਅਰਮੈਨ ਸਤਿੰਦਰ ਸਿੰਘ ਬੈਂਸ ਦੇ ਦੀ ਧਰਮ ਪਤਨੀ ਪਰਮਜੀਤ ਕੌਰ ਹੋਰਾਂ ਨੇ 1984 ਵਿੱਚ ਨੰਗਲ ਵਿਖੇ ਸਟਾਫ਼ ਨਰਸਦੇ ਤੌਰ ਤੇ ਜੁਆਇਨ ਕੀਤਾ ।

ਉਨ੍ਹਾਂ ਨੇ ਆਪਣੀਆਂ ਕੁਸ਼ਲ ਸੇਵਾਵਾਂ ਰੋਪੜ ,ਅੰਮ੍ਰਿਤਸਰ ,ਪਟਿਆਲਾ ਵਿਖੇ ਦਿੱਤੀਆਂ । 2015 ਵਿੱਚ ਉਨ੍ਹਾਂ ਨੂੰ ਪ੍ਰਮੋਟ ਕਰਕੇ ਸੀਨੀਅਰ ਨਰਸਿੰਗ ਆਫੀਸਰ ਬਣਾ ਦਿੱਤਾ ਗਿਆ ।

ਪਰਮਜੀਤ ਕੌਰ 1985 ਵਿੱਚ ਪੱਤਰਕਾਰ ਸਤਿੰਦਰ ਬੈਂਸ ਨਾਲ ਵਿਆਹ ਗਏ ਜਿੱਥੇ ਉਨ੍ਹਾਂ ਨੇ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਸ਼ਿੱਦਤ ਨਾਲ ਨਿਭਾਇਆ ਉੱਥੇ ਆਪਣੀ ਐਕਸੀਲੈਂਸ ਕਰਕੇ ਨਰਸਿੰਗ ਵਿੱਚੋਂ ਵੀ ਮਹਿਕਮੇ ਦੇ ਕਈ ਪ੍ਰਸ਼ੰਸਾ ਪੱਤਰ ਅਤੇ ਐਵਾਰਡ ਵੀ ਹਾਸਲ ਕੀਤੇ ।

ਕਰੋਨਾ ਮਹਾਂਮਾਰੀ ਦੇ ਦੌਰਾਨ ਵੀ ਉਨ੍ਹਾਂ ਨੇ ਅੱਗੇ ਹੋ ਕੇ ਮਰੀਜ਼ਾਂ ਦੀ ਸੇਵਾ ਕੀਤੀ,ਜਿਸ ਤੋਂ ਉਨ੍ਹਾਂ ਦਾ ਮਹਿਕਮਾ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ।

ਅੱਜ ਉਹ ਆਪਣੀ 36 ਦੀ ਨੌਕਰੀ ਤੋਂ ਬਾਅਦ ਪਟਿਆਲਾ ਜ਼ਿਲ੍ਹੇ ਦੇ ਕਾਲੋਮਾਜਰਾ ਤੋਂ ਰਿਟਾਇਰ ਹੋ ਗਏ ਹਨ ।

ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰਜੀਤ ਸਿੰਘ ਦਰਸ਼ੀ ,ਸਰਪ੍ਰਸਤ ਬਲਜੀਤ ਬੱਲੀ ,ਵਾਈਸ ਪ੍ਰੈਜ਼ੀਡੈਂਟ ਮਹਾਂਵੀਰ ਜੈਨ ,ਐੱਚ ਐੱਸ ਬਾਵਾ ,ਜਨਰਲ ਸਕੱਤਰ ਦਵਿੰਦਰ ਸਿੰਘ ਕੋਹਲੀ ,ਵਿੱਤ ਸਕੱਤਰ ਪਰਮਿੰਦਰ ਜੱਟਪੁਰੀ ਅਤੇ ਆਫਿਸ ਸਕੱਤਰ ਪ੍ਰਸ਼ਾਂਤ ਨੇ ਵੀ ਇਸ ਮੌਕੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਹੋਰ ਖੁਸ਼ਹਾਲ ਜ਼ਿੰਦਗੀ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


Yes Punjab - Top Stories